Select your Top Menu from wp menus
Header
Header
ਤਾਜਾ ਖਬਰਾਂ

ਪੰਜਾਬ ਦੀ ਵਿਰੋਧੀ ਪਾਰਟੀ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਦੇ ਪਾਸਟਰ ਮਸੀਹ ਦੇ ਕਤਲ ਸੰਬੰਧੀ ਜਿੰਮੇਵਾਰੀ ਨਾਲ ਬਿਆਨ ਦਿੱਤਾ ਹੈ, ਸੰਜ਼ੀਦਗੀ ਨਾਲ ਵਿਚਾਰਿਆ ਜਾਵੇ : ਮਾਨ

ਪੰਜਾਬ ਦੀ ਵਿਰੋਧੀ ਪਾਰਟੀ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਦੇ ਪਾਸਟਰ ਮਸੀਹ ਦੇ ਕਤਲ ਸੰਬੰਧੀ ਜਿੰਮੇਵਾਰੀ ਨਾਲ ਬਿਆਨ ਦਿੱਤਾ ਹੈ, ਸੰਜ਼ੀਦਗੀ ਨਾਲ ਵਿਚਾਰਿਆ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਸ. ਸੁਖਪਾਲ ਸਿੰਘ ਖਹਿਰਾ ਇਸ ਸਮੇਂ ਕੇਵਲ ਇਕ ਵਿਧਾਇਕ ਹੀ ਨਹੀਂ ਹਨ, ਬਲਕਿ ਉਹ ਪੰਜਾਬ ਦੀ ਵਿਰੋਧੀ ਪਾਰਟੀ ਦੇ ਮੁੱਖੀ ਦੀ ਵੀ ਜਿੰਮੇਵਾਰੀ ਨਿਭਾਅ ਰਹੇ ਹਨ । ਜੋ ਵਿਰੋਧੀ ਪਾਰਟੀ ਦਾ ਮੁੱਖੀ ਹੁੰਦਾ ਹੈ, ਜੇਕਰ ਉਹ ਵੱਲੋਂ ਕਿਸੇ ਸੱਚ ਨੂੰ ਸਪੱਸਟ ਕਰਦੇ ਹੋਏ ਕੋਈ ਬਿਆਨਬਾਜੀ ਕੀਤੀ ਜਾਂਦੀ ਹੈ ਤਾਂ ਸਰਕਾਰ ਸਿਆਸੀ ਪਾਰਟੀਆਂ ਅਤੇ ਸੈਟਰ ਦੇ ਹੁਕਮਰਾਨਾਂ ਨੂੰ ਉਸ ਵੱਲੋਂ ਜਨਤਕ ਤੌਰ ਤੇ ਕਹੇ ਸ਼ਬਦਾਂ ਨੂੰ ਕਦੀ ਵੀ ਹਲਕੇ ਤੌਰ ਤੇ ਨਹੀਂ ਲੈਣਾ ਚਾਹੀਦਾ । ਕਿਉਂਕਿ ਉਹ ਇਕ ਜਿੰਮੇਵਾਰ ਸਿਆਸੀ ਆਗੂ ਅਤੇ ਵਿਰੋਧੀ ਪਾਰਟੀ ਦੇ ਆਗੂ ਦੇ ਤੌਰ ਤੇ ਕੁਝ ਕਹਿ ਰਹੇ ਹੁੰਦੇ ਹਨ । ਜੋ ਸ. ਖਹਿਰਾ ਨੇ ਲੁਧਿਆਣਾ ਦੇ ਪਾਸਟਰ ਮਸੀਹ ਦੇ ਬੀਤੇ ਦਿਨੀਂ ਹੋਏ ਕਤਲ ਸੰਬੰਧੀ ਬੀਜੇਪੀ ਤੇ ਆਰ.ਐਸ.ਐਸ. ਨੂੰ ਨਿਸ਼ਾਨਾਂ ਬਣਾਇਆ ਹੈ, ਉਹ ਜ਼ਰੂਰ ਤੱਥਾਂ ਤੇ ਅਧਾਰਿਤ ਹੋਵੇਗਾ । ਇਸ ਲਈ ਬੀਜੇਪੀ ਜਮਾਤ ਜਾਂ ਆਰ.ਐਸ.ਐਸ. ਵਰਗੀਆਂ ਜਮਾਤਾਂ ਨੂੰ ਉਨ੍ਹਾਂ ਵੱਲੋਂ ਦਿੱਤੇ ਬਿਆਨ ਨੂੰ ਸਿਆਸੀ ਰੰਗਤ ਨਾ ਦੇ ਕੇ ਸੰਜ਼ੀਦਗੀ ਨਾਲ ਗੌਰ ਕਰਨਾ ਚਾਹੀਦਾ ਹੈ ਨਾ ਕਿ ਸ. ਖਹਿਰਾ ਨੂੰ ਬਿਨ੍ਹਾਂ ਕਿਸੇ ਜਾਂਚ ਤੋਂ ਕਾਨੂੰਨੀ ਨੋਟਿਸ ਭੇਜਕੇ ਪੰਜਾਬ ਨਿਵਾਸੀਆਂ ਅਤੇ ਹਿੰਦ ਨਿਵਾਸੀਆਂ ਨੂੰ ਗੁੰਮਰਾਹ ਕਰਨ ਦੇ ਅਮਲ ਕਰਨੇ ਚਾਹੀਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਪਾਲ ਸਿੰਘ ਖਹਿਰਾ ਵੱਲੋਂ ਲੁਧਿਆਣਾ ਦੇ ਪਾਸਟਰ ਮਸੀਹ ਦੇ ਕਤਲ ਸੰਬੰਧੀ ਜਨਤਕ ਤੌਰ ਤੇ ਬੀਜੇਪੀ ਤੇ ਆਰ.ਐਸ.ਐਸ. ਨੂੰ ਦੋਸ਼ੀ ਠਹਿਰਾਉਦੇ ਹੋਏ ਜੋ ਕਿਹਾ ਹੈ, ਉਸਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਬੀਜੇਪੀ ਤੇ ਆਰ.ਐਸ.ਐਸ. ਜਮਾਤਾਂ ਨੂੰ ਵੱਡੇ ਜੇਰੇ ਨਾਲ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਗੱਲ ਕਰਦੇ ਹੋਏ ਅਤੇ ਸ. ਖਹਿਰਾ ਵੱਲੋ ਕਹੇ ਸ਼ਬਦਾਂ ਨੂੰ ਸੰਜ਼ੀਦਗੀ ਨਾਲ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨ ਪਹਿਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੀ ਕਾਂਗਰਸ ਜਮਾਤ ਵੱਲੋਂ ਬਰਗਾੜੀ ਵਿਖੇ ਦੋ ਸਿੱਖ ਨੌਜ਼ਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾ ਨੂੰ ਸ਼ਹੀਦ ਕਰਨ ਸੰਬੰਧੀ ਸ. ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਗਾਏ ਗਏ ਹਨ, ਉਹ ਵੀ ਉਨ੍ਹਾਂ ਨੇ ਤੱਥਾਂ ਦੇ ਆਧਾਰ ਤੇ ਲਗਾਏ ਹਨ । ਇਸ ਗੱਲ ਨੂੰ ਵੀ ਹੁਣ ਹਲਕੇ ਤੌਰ ਤੇ ਬਿਲਕੁਲ ਨਾ ਲਿਆ ਜਾਵੇ । ਬਲਕਿ ਇਨ੍ਹਾਂ ਹੋਏ ਕਤਲਾਂ ਦੀ ਨਿਰਪੱਖਤਾ ਨਾਲ ਹਰ ਕੀਮਤ ਤੇ ਹੁਕਮਰਾਨਾਂ ਨੂੰ ਜਾਂਚ ਕਰਵਾਉਣੀ ਬਣਦੀ ਹੈ । ਜੇਕਰ ਪਾਸਟਰ ਮਸੀਹ ਦੇ ਕਾਤਲ ਬੀਜੇਪੀ ਤੇ ਆਰ.ਐਸ.ਐਸ. ਹੈ ਅਤੇ ਉਪਰੋਕਤ ਨੌਜ਼ਵਾਨਾਂ ਦੇ ਕਾਤਲ ਸ. ਪ੍ਰਕਾਸ਼ ਸਿੰਘ ਬਾਦਲ ਹਨ, ਤਾਂ ਇਨ੍ਹਾਂ ਕਾਰਵਾਈਆ ਨੂੰ ਕਦੀ ਵੀ ਸਿਆਸੀ ਰੰਗਤ ਦੇ ਕੇ ਦਿਸ਼ਾ ਨਹੀਂ ਬਦਲਣੀ ਚਾਹੀਦੀ ਬਲਕਿ ਸੱਚ ਨੂੰ ਉਜਾਗਰ ਕਰਨ ਲਈ ਮੌਜੂਦਾ ਹੁਕਮਰਾਨਾਂ ਅਤੇ ਹਰ ਪਾਰਟੀ ਵਿਚ ਕੰਮ ਕਰ ਰਹੇ ਸਿਆਸਤਦਾਨਾਂ ਨੂੰ ਆਪਣੇ ਤੌਰ ਤੇ ਦ੍ਰਿੜਤਾ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਇਨਸਾਨੀ ਜਾਨ ਸਿਆਸਤਦਾਨਾਂ ਦੀਆਂ ਸਾਜਿ਼ਸਾਂ ਜਾਂ ਬਦਲਾਖੋਰੀ ਦੀ ਭਾਵਨਾ ਦੀ ਭੇਟ ਨਾ ਚੜ੍ਹ ਸਕੇ ਅਤੇ ਇਥੋ ਦੇ ਨਿਵਾਸੀ ਹੁਕਮਰਾਨ ਕਾਤਲਾਂ ਦੇ ਦਾਗੀ ਚਿਹਰਿਆ ਨੂੰ ਪਹਿਚਾਣ ਸਕਣ ਅਤੇ ਉਨ੍ਹਾਂ ਨੂੰ ਮੁੜ ਸਤ੍ਹਾਂ ਦੀ ਗੱਦੀ ਉਤੇ ਬਿਠਾਉਣ ਦੀ ਗੁਸਤਾਖੀ ਨਾ ਕਰਨ ।

About The Author

Related posts

Leave a Reply

Your email address will not be published. Required fields are marked *