Verify Party Member
Header
Header
ਤਾਜਾ ਖਬਰਾਂ

ਪੰਜਾਬ ਦੀਆਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਸਰਹੱਦਾਂ ਖੋਲਣ ਤੋਂ ਬਿਨ੍ਹਾਂ ਕਿਸਾਨੀ ਮੁਸ਼ਕਿਲਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ, 10 ਨਵੰਬਰ ਨੂੰ ਸਭ ਪੰਜਾਬੀ ਹੁਸੈਨੀਵਾਲਾ ਸਰਹੱਦ ‘ਤੇ ਪਹੁੰਚਣ : ਮਾਨ

ਪੰਜਾਬ ਦੀਆਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਸਰਹੱਦਾਂ ਖੋਲਣ ਤੋਂ ਬਿਨ੍ਹਾਂ ਕਿਸਾਨੀ ਮੁਸ਼ਕਿਲਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ, 10 ਨਵੰਬਰ ਨੂੰ ਸਭ ਪੰਜਾਬੀ ਹੁਸੈਨੀਵਾਲਾ ਸਰਹੱਦ ‘ਤੇ ਪਹੁੰਚਣ : ਮਾਨ

ਫ਼ਤਹਿਗੜ੍ਹ ਸਾਹਿਬ, 28 ਅਕਤੂਬਰ ( ) “ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀ ਵਪਾਰੀਆਂ ਨੂੰ ਆਪਣੇ ਉਤਪਾਦਾਂ ਅਤੇ ਵਸਤਾਂ ਨੂੰ ਸਹੀ ਕੀਮਤ ਤੇ ਵੇਚਣ ਅਤੇ ਉਨ੍ਹਾਂ ਦੀ ਖੁੱਲ੍ਹੀ ਮੰਡੀ ਸੰਬੰਧੀ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਉਸ ਸਮੇਂ ਤੱਕ ਸਹੀ ਢੰਗ ਨਾਲ ਹੱਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਉਪਰੋਕਤ ਪੰਜਾਬ ਦੀਆਂ ਸਰਹੱਦਾਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਨੂੰ ਕਿਸਾਨੀ ਤੇ ਵਪਾਰੀ ਫਸਲਾਂ ਦੀ ਖਰੀਦੋ-ਫਰੋਖਤ ਲਈ ਪੂਰਨ ਰੂਪ ਵਿਚ ਖੋਲ੍ਹ ਨਹੀਂ ਦਿੱਤਾ ਜਾਂਦਾ। ਜੋ ਕਿਸਾਨ ਯੂਨੀਅਨਾਂ ਸਿਆਸੀ ਆਗੂਆਂ ਅਤੇ ਪਾਰਟੀਆਂ ਨੂੰ ਛੂਆ-ਛਾਤ ਸਮਝਕੇ ਉਨ੍ਹਾਂ ਤੋਂ ਦੂਰ ਰਹਿਣ ਜਾਂ ਇਨ੍ਹਾਂ ਕਿਸਾਨੀ ਮਸਲਿਆ ਜਾਂ ਅੰਦੋਲਨਾਂ ਵਿਚ ਸਾਮਿਲ ਨਾ ਕਰਨ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੋ ਸਾਡੀ ਬਾਸਮਤੀ ਇਥੇ 1800 ਰੁਪਏ ਪ੍ਰਤੀ ਕੁਇਟਲ ਵਿਕਦੀ ਹੈ, ਉਹ ਅੱਜ ਇਰਾਨ, ਇਰਾਕ ਆਦਿ ਅਰਬ ਮੁਲਕਾਂ ਵਿਚ 5000-6000 ਰੁਪਏ ਤੱਕ ਪ੍ਰਤੀ ਕੁਇਟਲ ਵਿਕ ਰਹੀ ਹੈ । ਪਾਕਿਸਤਾਨ ਰੂਸ ਤੋਂ ਕਣਕ ਮੰਗਵਾ ਰਿਹਾ ਹੈ । ਜੇਕਰ ਸਾਡੀ ਸੋਚ ਅਨੁਸਾਰ ਉਪਰੋਕਤ ਸਰਹੱਦਾਂ ਨੂੰ ਖੋਲਣ ਲਈ ਸਮੁੱਚੀਆਂ ਕਿਸਾਨ ਯੂਨੀਅਨਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਹਮਖਿਆਲ ਪੰਜਾਬ ਪੱਖੀ ਸੋਚ ਰੱਖਣ ਵਾਲੇ ਸੰਗਠਨ ਇਕੱਠੇ ਹੋ ਕੇ ਸਰਹੱਦਾਂ ਖੋਲਣ ਦੇ ਪੰਜਾਬ ਪੱਖੀ ਮਕਸਦ ਦੀ ਪੂਰਤੀ ਕਰਨ ਵਿਚ ਕਾਮਯਾਬ ਹੋ ਜਾਣ ਤਾਂ ਸਾਡੀਆਂ ਕਿਸਾਨੀ ਅਤੇ ਵਪਾਰਿਕ ਫ਼ਸਲਾਂ ਇਰਾਕ, ਇਰਾਨ, ਲਿਬਲਾਨ, ਦੁੱਬਈ, ਮੱਧ ਏਸੀਆ ਦੇ ਮੁਲਕਾਂ ਰੂਸ, ਚੀਨ, ਕਜਾਕਿਸਤਾਨ, ਉਜਵੇਕਿਸਤਾਨ, ਤੁਰਕਮਿਨਸਤਾਨ, ਸਾਉਦੀ ਅਰਬੀਆ ਆਦਿ ਗਲਫ ਮੁਲਕਾਂ ਵਿਚ ਸਾਨੂੰ ਆਪਣੀਆ ਫ਼ਸਲਾਂ ਦੀ ਸਹੀ ਕੀਮਤ ਮਿਲਣੀ ਸੁਰੂ ਹੋ ਜਾਵੇਗੀ ਅਤੇ ਸਾਨੂੰ ਇਨ੍ਹਾਂ ਮੁਲਕਾਂ ਵਿਚ ਖੁੱਲ੍ਹੀ ਮੰਡੀ ਵਾਲੀਆ ਸਹੂਲਤਾਂ ਵੀ ਪ੍ਰਾਪਤ ਹੋ ਜਾਣਗੀਆ । ਇਸ ਲਈ ਸਮੁੱਚੀਆਂ ਕਿਸਾਨ ਯੂਨੀਅਨਾਂ, ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਾਲੀਆ ਸਖਸ਼ੀਅਤਾਂ ਤੇ ਸੰਗਠਨਾਂ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 10 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ਉਤੇ ਰੱਖੀ ਗਈ ‘ਬਾਰਡਰ ਖੁੱਲ੍ਹਵਾਓ, ਕਿਸਾਨ ਬਚਾਓ’ ਰੈਲੀ ਵਿਚ ਪਹੁੰਚਕੇ ਯੋਗਦਾਨ ਪਾਉਣ ਦੇ ਫਰਜ ਨਿਭਾਉਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਯੂਨੀਅਨਾਂ ਵੱਲੋਂ ਸਾਡੇ ਵਰਗੇ ਪੰਜਾਬ ਦੇ ਸਮੁੱਚੇ ਸੰਜ਼ੀਦਾ ਮੁੱਦਿਆ ਉਤੇ ਸੰਘਰਸ਼ ਕਰਨ ਵਾਲੇ ਸਿਆਸਤਦਾਨਾਂ ਨੂੰ ਕਿਸਾਨ ਸੰਘਰਸ਼ ਤੋਂ ਦੂਰ ਰੱਖਣ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਕਿਸਾਨੀ ਸਮੱਸਿਆਵਾਂ ਦੇ ਸਹੀ ਹੱਲ ਲਈ 10 ਨਵੰਬਰ ਨੂੰ ‘ਬਾਰਡਰ ਖੁੱਲਵਾਓ, ਕਿਸਾਨ ਬਚਾਓ’ ਰੈਲੀ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਉਪਰ ਉੱਠਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਇੰਡੀਆਂ ਦੇ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਅਤੇ ਪੰਜਾਬੀਆਂ ਪ੍ਰਤੀ ਮੰਦਭਾਵਨਾ ਨੂੰ ਉਜਾਗਰ ਕਰਦੇ ਹੋਏ ਗਹਿਰੀ ਚਿੰਤਾ ਤੇ ਹੈਰਾਨੀ ਪ੍ਰਗਟ ਕੀਤੀ ਕਿ ਪਾਕਿਸਤਾਨ ਤੋਂ ਜੋ ਵਸਤਾਂ ਇੱਧਰ ਆਉਦੀਆ ਹਨ, ਹੁਕਮਰਾਨਾਂ ਨੇ ਉਸ ਉਤੇ 200% ਡਿਊਟੀ ਲਗਾਈ ਹੋਈ ਹੈ ਤਾਂ ਕਿ ਉਨ੍ਹਾਂ ਦੀ ਕੀਮਤ ਐਨੀ ਵੱਧ ਜਾਵੇ ਕਿ ਇੱਧਰ ਵਸਤਾਂ ਨਾ ਮੰਗਵਾਈਆ ਜਾਣ । ਜਦੋਂਕਿ ਪਾਕਿਸਤਾਨ, ਅਫ਼ਗਾਨੀਸਤਾਨ ਅਤੇ ਉਪਰੋਕਤ ਵਰਣਨ ਕੀਤੇ ਗਏ ਸਮੁੱਚੇ ਮੁਲਕਾਂ ਨਾਲ ਪੰਜਾਬ, ਪੰਜਾਬੀਆਂ ਦੇ ਉਤਪਾਦਾਂ ਦਾ ਵਪਾਰ ਖੁੱਲ੍ਹੇ ਰੂਪ ਵਿਚ ਹੋਣਾ ਚਾਹੀਦਾ ਹੈ । ਕਿਉਂਕਿ ਪੰਜਾਬ ਸੂਬੇ ਦੇ ਨਿਵਾਸੀਆਂ ਦੀ ਮਾਲੀ ਹਾਲਤ ਦੋ ਕਿੱਤਿਆ ਤੇ ਹੀ ਨਿਰਭਰ ਕਰਦੀ ਹੈ ਇਕ ਖੇਤੀ, ਦੂਸਰਾ ਟਰਾਸਪੋਰਟ । ਜਦੋਂ ਇਹ ਸਰਹੱਦਾਂ ਵਪਾਰ ਲਈ ਖੁੱਲ੍ਹ ਜਾਣਗੀਆਂ ਤਾਂ ਕਿਸਾਨੀ ਤੇ ਵਪਾਰੀ ਫ਼ਸਲਾਂ ਦਾ ਅਦਾਨ-ਪ੍ਰਦਾਨ ਖੁੱਲ੍ਹੇ ਰੂਪ ਵਿਚ ਸੁਰੂ ਹੋ ਜਾਵੇਗਾ । ਖੇਤੀ ਉਤਪਾਦਾਂ ਦੀ ਢੋਆ-ਢੁਆਈ ਲਈ ਟਰਾਸਪੋਰਟ ਕਿੱਤਾ ਪ੍ਰਫੁੱਲਿਤ ਹੋਵੇਗਾ । ਇਨ੍ਹਾਂ ਦੋਵੇ ਕਿੱਤਿਆ ਵਿਚ ਪੰਜਾਬ ਦੀ ਬਹੁਤ ਵੱਡੀ ਬੇਰੁਜਗਾਰਾਂ ਦੀ ਫ਼ੌਜ ਨੂੰ ਰੁਜਗਾਰ ਮਿਲਣ ਵਿਚ ਵੱਡੀ ਸਹਾਇਤਾ ਮਿਲੇਗੀ ਅਤੇ ਪੰਜਾਬ ਸੂਬੇ ਤੇ ਪੰਜਾਬੀ ਮਾਲੀ ਤੌਰ ਤੇ ਮਜ਼ਬੂਤ ਹੋ ਸਕਣਗੇ ।

ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਦਿੱਲੀ ਦੇ ਉਨ੍ਹਾਂ ਹੁਕਮਰਾਨਾਂ ਜਿਨ੍ਹਾਂ ਨੇ ਅੱਜ ਤੱਕ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕੁਝ ਵੀ ਨਹੀਂ ਦਿੱਤਾ ਅਤੇ ਨਾ ਹੀ ਕੋਈ ਸਾਡੇ ਮਸਲੇ ਨੂੰ ਇਨ੍ਹਾਂ ਵੱਲੋਂ ਹੱਲ ਕੀਤਾ ਗਿਆ ਹੈ । ਹੁਣ ਵੀ ਦਿੱਲੀ ਜਿਸ ਨਾਲ ਕਿਸਾਨ ਯੂਨੀਅਨਾਂ ਗੱਲ ਕਰਨਾ ਚਾਹੁੰਦੀਆਂ ਹਨ, ਨੇ ਕੁਝ ਨਹੀਂ ਦੇਣਾ । ਇਹ ਮਸਲੇ ਸਮੁੱਚੀਆਂ ਕਿਸਾਨ ਯੂਨੀਅਨਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਪੰਜਾਬ ਹਿਤੈਸੀ ਸਿਆਸੀ ਪਾਰਟੀ ਅਤੇ ਆਗੂਆਂ ਦੀ ਆਪਸੀ ਸੂਝਬੂਝ, ਤਾਲਮੇਲ ਅਤੇ ਦੂਰਅੰਦੇਸ਼ੀ ਨੇ ਹੱਲ ਕਰਨੇ ਹਨ । ਅਜਿਹਾ ਤਦ ਹੀ ਹੋਵੇਗਾ ਜਦੋਂ ਕਿਸਾਨ ਯੂਨੀਅਨਾਂ ਉਪਰੋਕਤ ਮਕਸਦ ਦੀ ਪ੍ਰਾਪਤੀ ਲਈ ਆਪਣੀ ਤਾਕਤ ਨੂੰ ਵਧਾਉਣ ਦੀ ਜਿ਼ੰਮੇਵਾਰੀ ਨਿਭਾਏਗੀ ਅਤੇ ਸਾਡੇ ਵਰਗੇ ਨਿਰਸਵਾਰਥ ਇਨਸਾਨਾਂ ਦੀਆਂ ਸੇਵਾਵਾਂ ਲੈਣ ਵਿਚ ਕਿਸੇ ਤਰ੍ਹਾਂ ਦੀ ਢਿੱਲ੍ਹ-ਮਿੱਸ ਨਹੀਂ ਕਰਨਗੇ । ਫਿਰ ਅਸੀਂ ਤਾਂ ਕਿਸਾਨ ਯੂਨੀਅਨ ਵਿਚ ਕੋਈ ਰੁਤਬਾ ਜਾਂ ਕੋਈ ਹੋਰ ਕੁਝ ਨਹੀਂ ਲੈਣਾ । ਕੇਵਲ ਤੇ ਕੇਵਲ ਸਾਡਾ ਮਕਸਦ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸਾਨ ਵਰਗ ਨੂੰ ਦਰਪੇਸ਼ ਆਉਣ ਵਾਲੀਆ ਮੁਸ਼ਕਿਲਾਂ ਨੂੰ ਪੂਰੀ ਮਜਬੂਤੀ ਨਾਲ ਅਤੇ ਦੂਰਅੰਦੇਸ਼ੀ ਨਾਲ ਹੱਲ ਕਰਨਾ ਹੈ ਅਤੇ ਇਕ ਵਾਰੀ ਹੀ ਵੱਡੇ ਸੰਘਰਸ਼ ਰਾਹੀ ਆਪਣੀ ਮੰਜਿ਼ਲ ਤੇ ਪਹੁੰਚਣਾ ਹੈ, ਨਾ ਕਿ ਛੋਟੀਆਂ-ਛੋਟੀਆਂ ਮੁਸ਼ਕਿਲਾਂ ਨੂੰ ਲੈਕੇ ਕੁਝ ਕੁ ਸਮੇਂ ਬਾਅਦ ਬੇਨਤੀਜਾਂ ਸੰਘਰਸ਼ ਕਰਨਾ ਹੈ । ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਅਸੀਂ ਪਹਿਲੇ ਉਸ ਗੁਰੂ ਦੇ, ਅਕਾਲ ਪੁਰਖ ਦੇ ਸਿੱਖ ਹਾਂ ਜਿਨ੍ਹਾਂ ਨੇ ਸਾਨੂੰ ਇਹ ਇਨਸਾਨੀ ਜਾਮੇ ਵਿਚ ਜਨਮ ਦਿੱਤਾ ਹੈ । ਫਿਰ ਅਸੀਂ ਆਪਣੇ ਦੋਵੇ ਸਮੇਂ ਦੀ ਅਰਦਾਸ ਵਿਚ ਸਾਡੇ ਤੋਂ ਵਿਛੜੇ ਪਾਕਿਸਤਾਨ ਵਿਚ ਸਥਿਤ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਗੱਲ ਕਰਦੇ ਹਾਂ । ਜੇਕਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ ਤਾਂ ਇਹ ਸਾਡੀ ਸਿੱਖ ਕੌਮ ਦੀਆਂ ਸਮੂਹਿਕ ਅਰਦਾਸਾਂ ਸਦਕਾ ਉਸ ਅਕਾਲ ਪੁਰਖ ਨੇ ਜਨਾਬ ਇਮਰਾਨ ਖਾਨ ਉਤੇ ਮੇਹਰ ਕਰਕੇ ਖੁੱਲ੍ਹਵਾਇਆ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਮੌਜੂਦਾ ਮੋਦੀ ਦੀ ਬੀਜੇਪੀ-ਆਰ.ਐਸ.ਐਸ. ਦੀ ਹਕੂਮਤ ਨੇ ਸਾਡੀ ਅਰਦਾਸ ਰਾਹੀ ਖੁੱਲ੍ਹੇ ਲਾਂਘੇ ਨੂੰ ਫਿਰ ਬੰਦ ਕਰ ਦਿੱਤਾ ਹੈ । ਅਸੀਂ ਕੌਮਾਂਤਰੀ ਪੱਧਰ ਤੇ ਇਹ ਪੁੱਛਣਾ ਚਾਹਵਾਂਗੇ ਕਿ ਮੋਦੀ ਆਰ.ਐਸ.ਐਸ. ਅਤੇ ਬੀਜੇਪੀ ਕੌਣ ਹੁੰਦੀ ਹੈ ਜੋ ਸਾਡੇ ਗੁਰਧਾਮਾਂ ਦੇ ਦਰਸ਼ਨ-ਦੀਦਾਰਿਆ ਨੂੰ ਰੋਕਣ ਅਤੇ ਸਿੱਖ ਕੌਮ ਦੀਆਂ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਦੁੱਖਦਾਇਕ ਅਮਲ ਕਰੇ? ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ. ਆਦਿ ਨਾਲ ਸੰਬੰਧਤ ਆਗੂਆਂ ਅਤੇ ਮੰਨੂੰਸਮ੍ਰਿਤੀ ਦੀ ਸੋਚ ਵਾਲਿਆ ਨੇ ਪਹਿਲੇ 1947 ਵਿਚ ਸਾਡੇ ਪੂਰਨ ਪੰਜਾਬ ਦੇ ਦੋ ਟੋਟੇ ਕੀਤੇ । ਫਿਰ 1966 ਵਿਚ ਹਿਮਾਚਲ, ਹਰਿਆਣਾ, ਚੰਡੀਗੜ੍ਹ ਬਣਾਏ ਅਤੇ ਪੰਜਾਬ ਦੀ ਮਲਕੀਅਤ ਜਮੀਨ ਦੀ ਵੰਡ ਕੀਤੀ । ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਅਸੀਂ ਤਾਂ ਕਿਸਾਨਾਂ ਨਾਲ ਅੱਜ ਤੱਕ ਕੋਈ ਧੋਖਾ ਫਰੇਬ ਨਹੀਂ ਕੀਤਾ, ਸੰਬੰਧਤ ਮਸਲਿਆ ਨੂੰ ਹੱਲ ਕਰਨ ਲਈ ਆਪਣੇ ਫਾਇਦੇ-ਨੁਕਸਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜਮੀਰ ਅਨੁਸਾਰ ਸੇਵਾ ਕਰ ਰਹੇ ਹਾਂ । ਫਿਰ ਕਿਸਾਨ ਯੂਨੀਅਨਾਂ ਜੋ ਦਿੱਲੀ ਵਾਲਿਆ ਨਾਲ ਗੱਲ ਕਰ ਰਹੀਆ ਹਨ, ਜੋ ਦਿੱਲੀ ਵਾਲੇ ਆਗੂ ਇਨ੍ਹਾਂ ਨਾਲ ਵਾਰ-ਵਾਰ ਧੋਖੇ ਕਰ ਰਹੇ ਹਨ, ਕੀ ਉਹ ਸਿਆਸੀ ਨਹੀਂ ਹਨ ? ਫਿਰ ਸਾਡੇ ਵਰਗੇ ਕਿਸਾਨ, ਵਪਾਰ, ਮਜਦੂਰ, ਟਰਾਸਪੋਰਟ ਅਤੇ ਪੰਜਾਬ ਪੱਖੀ ਸਿਆਸਤਦਾਨਾਂ ਨਾਲ ਗੱਲਬਾਤ ਕਰਨ ਜਾਂ ਇਕੱਤਰ ਹੋ ਕੇ ਕਿਸਾਨੀ ਅਤੇ ਧਾਰਮਿਕ ਮਸਲਿਆ ਨੂੰ ਹੱਲ ਕਰਨ ਵਿਚ ਉਨ੍ਹਾਂ ਨੂੰ ਕੀ ਉਜਰ ਹੋ ਸਕਦਾ ਹੈ ? ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬ ਦੇ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਬਣਾਏ ਜਾ ਰਹੇ ਸਾਜ਼ਸੀ ਵਿਸਫੋਟਕ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਆਉਣ ਵਾਲੇ ਸਮੇਂ ਵਿਚ ਹੁਕਮਰਾਨਾਂ ਵੱਲੋਂ ਪੰਜਾਬ ਵਿਚ ਹੋਰ ਵੀ ਬਦਤਰ ਹਾਲਾਤ ਬਣਾਉਣ ਦੀ ਗੱਲ ਨੂੰ ਮੁੱਖ ਰੱਖਦੇ ਹੋਏ ਉਹ ਕੇਵਲ ਆਪਣੀਆ ਕਿਸਾਨ ਯੂਨੀਅਨ ਦੀ ਗੱਲ ਕਰਕੇ ਨਹੀਂ, ਬਲਕਿ ਸਮੁੱਚੇ ਪੰਜਾਬੀਆਂ, ਪੰਜਾਬ, ਸਿੱਖ ਕੌਮ ਅਤੇ ਮਨੁੱਖਤਾ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਮੁੱਖ ਰੱਖਕੇ ਸਾਡੇ ਵਰਗੇ ਸਿਆਸਤਦਾਨਾਂ ਤੋਂ ਇਸ ਦਿਸ਼ਾ ਵੱਲ ਸਹਿਯੋਗ ਵੀ ਲੈਦੇ ਰਹਿਣਗੇ ਅਤੇ ਸਹਿਯੋਗ ਦਿੰਦੇ ਵੀ ਰਹਿਣਗੇ ਤਾਂ ਕਿ ਅਸੀਂ ਇਕ ਹੋ ਕੇ ਦਿੱਲੀ ਵਾਲਿਆ ਦੀਆਂ ਮੰਦਭਾਵਨਾਂ ਭਰੀਆ ਸਾਜਿ਼ਸਾਂ ਦਾ ਦ੍ਰਿੜਤਾ ਨਾਲ ਮੁਕਾਬਲਾ ਵੀ ਕਰ ਸਕੀਏ ਅਤੇ ਆਪਣੇ ਪੰਜਾਬ, ਕਿਸਾਨ, ਵਪਾਰ ਪੱਖੀ ਮਕਸਦ ਦੀ ਪ੍ਰਾਪਤੀ ਵੀ ਕਰ ਸਕੀਏ ।

About The Author

Related posts

Leave a Reply

Your email address will not be published. Required fields are marked *