Verify Party Member
Header
Header
ਤਾਜਾ ਖਬਰਾਂ

ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ-ਵਾਅਦਿਆ ਤੋਂ ਭੱਜੇ : ਮਾਨ

ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ-ਵਾਅਦਿਆ ਤੋਂ ਭੱਜੇ : ਮਾਨ

ਛਪਾਰ-ਅਹਿਮਦਗੜ੍ਹ, 6 ਸਤੰਬਰ ( ) “ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਜਮਾਤ ਨੇ 2017 ਦੀਆਂ ਅਸੈਬਲੀ ਚੋਣਾਂ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾਕੇ ਗੁੰਮਰਾਹ ਕਰਦੇ ਹੋਏ ਵੱਡੀ ਗਿਣਤੀ ਵਿਚ ਚੋਣ ਵਾਅਦੇ ਕੀਤੇ ਸਨ ਅਤੇ ਗੁੰਮਰਾਹ ਕਰਕੇ ਆਪਣੇ ਹੱਕ ਵਿਚ ਵੋਟਾਂ ਪਵਾਈਆ ਸਨ । ਲੇਕਿਨ ਜੋ ਵੀ ਚੋਣ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਕਿਸੇ ਇਕ ਵੀ ਵਾਅਦੇ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰਨ ਨਹੀਂ ਕਰ ਸਕੀ । ਬਲਕਿ ਗੈਗਸਟਰਾਂ ਅਤੇ ਨਸ਼ੀਲੀਆਂ ਵਸਤਾਂ ਦੇ ਨਾਲ ਸੰਬੰਧਤ ਸਮੱਗਲਰਾਂ ਦੀਆਂ ਕਾਰਵਾਈਆ ਪਹਿਲੇ ਨਾਲੋ ਵੀ ਵਧੇਰੇ ਜੋਰਾ ਤੇ ਹੋ ਗਈਆ ਹਨ । ਜਿੰਮੀਦਾਰਾਂ, ਮੁਲਾਜ਼ਮਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਵਪਾਰੀਆ ਆਦਿ ਨਾਲ ਸੰਬੰਧਤ ਵੱਡੇ ਮਸਲੇ ਜਿਉ ਦੇ ਤਿਉ ਖੜ੍ਹੇ ਹਨ । ਕਾਨੂੰਨੀ ਵਿਵਸਥਾਂ ਅਸਤ-ਵਿਅਸਤ ਹੋ ਚੁੱਕੀ ਹੈ ਅਤੇ ਸਭ ਪਾਸੇ ਤੋਂ ਇਹ ਹਕੂਮਤ ਫੇਲ ਸਾਬਤ ਹੋ ਚੁੱਕੀ ਹੈ । ਹੁਣ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆਪਣੇ ਸੂਬੇ ਤੇ ਨਿਵਾਸੀਆਂ ਨਾਲ ਸੰਬੰਧਤ ਮਸਲੇ ਹੱਲ ਕਰਨ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਸਮੂਹਿਕ ਤਾਕਤ ਬਣਕੇ ਅਸਲੀਅਤ ਨੂੰ ਸਮਝਦੇ ਹੋਏ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਨਿਰੋਲ ਸਰਕਾਰ ਸਥਾਪਿਤ ਕਰਨ ਵਿਚ ਯੋਗਦਾਨ ਪਾਉਣ । ਇਹ ਵੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਜੋ ਅੱਜ ਪੰਜਾਬ ਵਿਚ ਸਿਖਿਅਤ ਅਤੇ ਅਣਸਿੱਖਿਅਤ ਬੇਰੁਜ਼ਗਾਰਾਂ ਦੀ 40 ਲੱਖ ਦੀ ਨਫਰੀ ਦੀ ਫ਼ੌਜ ਖੜ੍ਹੀ ਹੈ, ਉਸ ਲਈ ਵੀ ਬੀਤੇ ਸਮੇਂ ਦੀ ਬਾਦਲ-ਬੀਜੇਪੀ ਦੀਆਂ ਹਕੂਮਤਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਹਕੂਮਤਾਂ ਦੀਆਂ ਦਿਸ਼ਾਹੀਣ ਨੀਤੀਆਂ ਅਤੇ ਅਮਲ ਹੀ ਮੁੱਖ ਤੌਰ ਤੇ ਦੋਸ਼ੀ ਹਨ । ਜਿਸ ਤੋਂ ਕਾਂਗਰਸ, ਬੀਜੇਪੀ-ਬਾਦਲ ਦਲ ਨਹੀਂ ਬਚ ਸਕਦੇ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਛਪਾਰ ਦੇ ਇਤਿਹਾਸਿਕ ਮੇਲੇ ਦੇ ਭਰਵੇਂ ਵੱਡੇ ਇਕੱਠ ਨੂੰ ਸੁਬੋਧਨ ਕਰਦੇ ਹੋਏ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕਾਂਗਰਸ, ਬਾਦਲ-ਬੀਜੇਪੀ, ਆਮ ਆਦਮੀ ਪਾਰਟੀ ਆਦਿ ਜਮਾਤਾਂ ਤੋਂ ਸੁਚੇਤ ਕਰਦੇ ਹੋਏ ਅਤੇ ਅੱਗੋ ਲਈ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆਂ ਦੀ ਹਰ ਪੱਖੋ ਬਿਹਤਰੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਨੂੰ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਨੇ ਆਪਣੀ ਤਕਰੀਰ ਜਾਰੀ ਰੱਖਦੇ ਹੋਏ ਕਿਹਾ ਕਿ ਸੂਬੇ ਦੀ ਹਰ ਪੱਖੋ ਮੰਦੀ ਹਾਲਤ ਨੂੰ ਠੀਕ ਕਰਨ ਲਈ ਇਕੋ ਇਕ ਸਹੀ ਹੱਲ ਹੈ ਕਿ ਪੰਜਾਬ ਦੀਆਂ ਸਰਹੱਦਾਂ ਤੇ ਲਗਾਈ ਗਈ ਕੰਡਿਆਲੀ ਤਾਰ ਨੂੰ ਖ਼ਤਮ ਕਰਕੇ ਇਥੋ ਦੇ ਜਿੰਮੀਦਾਰ ਤੇ ਵਪਾਰੀਆਂ ਨੂੰ ਆਪੋ-ਆਪਣੀ ਪੈਦਾਵਾਰ, ਉਤਪਾਦ ਅਰਬ ਅਤੇ ਪੱਛਮੀ ਮੁਲਕਾਂ ਵਿਚ ਭੇਜਣ ਦਾ ਪ੍ਰਬੰਧ ਹੋਵੇ ਅਤੇ ਗੋਵਾਡਰ ਬੰਦਰਗਾਹ ਨਾਲ ਸੰਬੰਧਤ ਕੋਰੀਡੋਰ ਦਾ ਸਾਨੂੰ ਹਿੱਸਾ ਬਣਾਇਆ ਜਾਵੇ । ਅਜਿਹਾ ਉਦਮ ਕਰਨ ਦੇ ਨਾਲ-ਨਾਲ ਜੋ ਹਿੰਦੂ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਕਦੀ ਚੀਨ ਅਤੇ ਕਦੀ ਪਾਕਿਸਤਾਨ ਨਾਲ ਜੰਗ ਲਗਾਉਣ ਦੀਆਂ ਗੱਲਾਂ ਕਰਕੇ ਸਿੱਖ ਕੌਮ ਦੀ ਨਸ਼ਲਕੁਸੀ ਕਰਨ ਦੀਆਂ ਸਾਜਿ਼ਸਾਂ ਰਚੀਆ ਜਾ ਰਹੀਆ ਹਨ, ਉਹ ਅਸੀਂ ਕਿਸੇ ਵੀ ਕੀਮਤ ਤੇ ਪੂਰਨ ਨਹੀਂ ਹੋਣ ਦੇਵਾਂਗੇ ਅਤੇ ਨਾ ਹੀ ਅਸੀਂ ਜੰਗ ਲੱਗਣ ਦੇਵਾਂਗੇ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਜੋ ਸਿੱਖ ਵਸੋਂ ਵਾਲੇ ਇਲਾਕੇ ਹਨ, ਉਹ ਮੈਦਾਨ-ਏ-ਜੰਗ ਬਣ ਜਾਣਗੇ । ਜੇਕਰ ਫਿਰ ਵੀ ਜੰਗ ਠੋਸੀ ਗਈ ਤਾਂ ਸਿੱਖ ਕੌਮ ਅਤੇ ਪੰਜਾਬੀ ਇਸ ਜੰਗ ਵਿਚ ਬਿਲਕੁਲ ਵੀ ਸਾਥ ਨਹੀਂ ਦੇਣਗੇ । ਸ. ਮਾਨ ਨੇ ਕਿਹਾ ਕਿ ਜਿੰਨੇ ਵੀ ਡੇਰੇ ਸਥਾਪਿਤ ਹੋ ਰਹੇ ਹਨ, ਇਨ੍ਹਾਂ ਨੂੰ ਹਕੂਮਤੀ ਸਰਪ੍ਰਸਤੀ ਹਾਸਿਲ ਹੁੰਦੀ ਹੈ ਇਹ ਕੇਵਲ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਅਤੇ ਵੰਡੀਆਂ ਪਾਉਣ ਦੀ ਮੰਦਭਾਵਨਾ ਅਧੀਨ ਸੱਟ ਮਾਰਨ ਲਈ ਕੀਤੀ ਜਾ ਰਹੀ ਹੈ । ਜਦੋਂਕਿ ਸਿੱਖ ਕੌਮ ਦਾ ਅਜਿਹੇ ਡੇਰਿਆ ਨਾਲ ਜਾਂ ਗੰਧਲੀ ਸਿਆਸਤ ਨਾਲ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਹੀਂ । ਡੇਰਾ ਸਿਰਸਾ ਵੀ ਇਨ੍ਹਾਂ ਬਾਦਲ-ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਦੀ ਉਪਜ ਦਾ ਹਿੱਸਾ ਹੈ। ਜੋ ਡੇਰਾ ਪ੍ਰੇਮੀ ਵੱਖ-ਵੱਖ ਧਰਮਾਂ ਵਿਚੋਂ ਡੇਰੇ ਨਾਲ ਗੁੰਮਰਾਹ ਹੋ ਕੇ ਜੁੜੇ ਸਨ ਅਤੇ ਜੋ ਸਿੱਖ ਕੌਮ ਨਾਲ ਸੰਬੰਧਤ ਲੱਖਾਂ ਦੀ ਗਿਣਤੀ ਵਿਚ ਸਿੱਖ ਧਰਮ ਨੂੰ ਪਿੱਠ ਦੇ ਕੇ ਚਲੇ ਗਏ ਸਨ ਅਤੇ ਸਭਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਖ਼ਾਲਸਾ ਪੰਥ ਵਿਚ ਵਾਪਿਸ ਆਉਣ ਦੀ ਜੋਰਦਾਰ ਅਪੀਲ ਕੀਤੀ।

ਅੱਜ ਦੇ ਇਕੱਠ ਵਿਚ ਕੋਈ 20 ਦੇ ਕਰੀਬ ਮਤੇ ਪਾਸ ਕੀਤੇ ਗਏ । ਜਿਨ੍ਹਾਂ ਵਿਚ ਮੁੱਖ ਤੌਰ ਤੇ ਨਸ਼ੀਲੀਆਂ ਵਸਤਾਂ ਦੇ ਸਰਕਾਰੀਪ੍ਰਸਤੀ ਵਾਲੇ ਕਾਰੋਬਾਰ ਨੇ ਪੰਜਾਬ ਦੀ ਨੌਜ਼ਵਾਨੀ ਦੇ ਭਵਿੱਖ ਵਿਚ ਹਨ੍ਹੇਰਾ ਕਰਨ ਵਿਰੁੱਧ, ਸੁਪਰੀਮ ਕੋਰਟ ਵੱਲੋਂ ਐਸ.ਜੀ.ਪੀ.ਸੀ. ਦੇ 2011 ਦੇ ਹਾਊਂਸ ਨੂੰ ਭੰਗ ਕਰਨ ਦੇ ਅਮਲ ਗੈਰ-ਕਾਨੂੰਨੀ ਤੇ ਜ਼ਮਹੂਰੀਅਤ ਵਿਰੋਧ, ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਤਰੀਕੇ ਚੋਣ ਕਰਵਾਉਣ ਦੀ ਮੰਗ, ਸ. ਬਾਦਲ ਅਤੇ ਮਰਹੂਮ ਟੋਹੜਾ ਦੀ ਅਗਵਾਈ ਵਿਚ ਐਸ.ਜੀ.ਪੀ.ਸੀ. ਦੇ ਵਿਦਿਅਕ ਅਦਾਰਿਆ ਵਿਚ ਆਪਣੇ ਚਿਹਤਿਆ ਦੇ ਨਾਮ ਦਰਜ ਕਰਕੇ ਟਰੱਸਟ ਬਣਾਕੇ ਖ਼ਾਲਸਾ ਪੰਥ ਦੇ ਖਜਾਨੇ ਨੂੰ ਵੱਡੇ ਪੱਧਰ ਤੇ ਲੁੱਟਣ ਦੀਆਂ ਕਾਰਵਾਈਆ ਬੰਦ ਕਰਨ, ਚੀਨ-ਭਾਰਤ ਡੋਕਲਾਮ ਮੁੱਦੇ ਵਿਚ ਭਾਰਤ ਘੋੜੀ ਬਣਿਆ ਅਤੇ ਚੀਨ ਉਸਦਾ ਸਵਾਰ ਪਰ ਸਮਝੋਤਾ ਹੋਣ ਦਾ ਸਵਾਗਤ, ਅਮਰੀਕਾ ਵੱਲੋਂ ਆਪਣੇ ਮਿੱਤਰ ਮੁਲਕ ਪਾਕਿਸਤਾਨ ਉਤੇ ਜੰਗੀ ਅਤੇ ਮਾਲੀ ਮਦਦ ਦੀ ਲਗਾਈ ਗਈ ਰੋਕ ਖ਼ਤਮ ਹੋਵੇ, ਕਸ਼ਮੀਰ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਮੁਸਲਿਮ ਨੌਜ਼ਵਾਨਾਂ ਨੂੰ ਖ਼ਤਮ ਕਰਨ ਵਾਲੇ ਅਮਲ ਮਨੁੱਖਤਾ ਵਿਰੋਧੀ, ਅਮਰੀਕੀ ਸਦਰ ਬੁਸ ਦੇ ਸਮੇਂ ਤੋਂ ਵੱਖ-ਵੱਖ ਮੁਲਕਾਂ ਵਿਚ ਦਹਿਸਤਗਰਦੀ ਵਿਰੁੱਧ ਸੁਰੂ ਕੀਤੀ ਗਈ ਜੰਗ ਦਾ ਅੱਜ ਤੱਕ ਕੀ ਨਤੀਜਾ ਨਾ ਕੱਢਣ, ਸਿਕਮ ਦੇ ਗੁਰੂ ਨਾਨਕ ਪਾਤਸਾਹ ਨਾਲ ਸੰਬੰਧਤ ਗੁਰੂਘਰ ਡਾਗਮਾਰ ਦੀ ਪਹਿਲੀ ਇਤਿਹਾਸਿਕ ਸਥਿਤੀ ਫ਼ੋਰੀ ਕਾਇਮ ਕਰਨ, ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹੁਕਮਰਾਨਾਂ ਵੱਲੋਂ ਬਣਾਏ ਗਏ ‘ਸਿੱਖ ਕੈਦੀਆ’ ਨੂੰ ਜੰਗੀ-ਕੈਦੀ ਪ੍ਰਵਾਨ ਕਰਕੇ ਬਿਨ੍ਹਾਂ ਸ਼ਰਤ ਰਿਹਾਅ ਕਰਨ, ਵਰਲਡ ਸਿੱਖ ਪਾਰਲੀਮੈਂਟ ਨੂੰ ਹੋਂਦ ਵਿਚ ਲਿਆਉਣ ਦਾ ਅਧਿਕਾਰ ਕੇਵਲ ਜਥੇਦਾਰ ਸਾਹਿਬਾਨਾਂ ਕੋਲ, ਚੰਡੀਗੜ੍ਹ ਦੇ ਨਿਜਾਮੀ ਤੇ ਦਫ਼ਤਰੀ ਪ੍ਰਬੰਧ ਵਿਚ ‘ਪੰਜਾਬੀ ਬੋਲੀ’ ਨੂੰ ਗਾਇਬ ਕਰਨਾ ਪੰਜਾਬ ਵਿਰੋਧੀ, 10 ਸਤੰਬਰ ਨੂੰ ਖਡੂਰ ਸਾਹਿਬ, 18 ਨੂੰ ਗੁਰੂ ਕੀ ਢਾਬ ਮੁਕਤਸਰ ਵਿਖੇ ਹੋਣ ਵਾਲੀਆ ਕਾਨਫਰੰਸਾਂ ਵਿਚ ਹੁੰਮ-ਹੁਮਾਕੇ ਪਹੁੰਚਣ ਦੀ ਅਪੀਲ ਆਦਿ ਮਤੇ ਸਰਬਸੰਮਤੀ ਨਾਲ ਜੈਕਾਰਿਆ ਦੀ ਗੂੰਜ ਨਾਲ ਪਾਸ ਕੀਤੇ ਗਏ ।

About The Author

Related posts

Leave a Reply

Your email address will not be published. Required fields are marked *