Verify Party Member
Header
Header

ਪੰਜਾਬ ਅਤੇ ਕਿਸਾਨ ਵਿਰੋਧੀ ਮਾਰੂ ਨੀਤੀਆਂ ਵਿਰੁੱਧ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਰੋਸ ਜਾਇਜ਼ ਅਤੇ ਪੁਲਸ ਦੁਆਰਾ ਕਿਸਾਨਾਂ ਨਾਲ ਕੀਤਾ ਗਿਆ ਵਰਤਾਰਾ ਅਤਿ ਸ਼ਰਮਨਾਕ : ਮਾਨ

ਪੰਜਾਬ ਅਤੇ ਕਿਸਾਨ ਵਿਰੋਧੀ ਮਾਰੂ ਨੀਤੀਆਂ ਵਿਰੁੱਧ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਰੋਸ ਜਾਇਜ਼ ਅਤੇ ਪੁਲਸ ਦੁਆਰਾ ਕਿਸਾਨਾਂ ਨਾਲ ਕੀਤਾ ਗਿਆ ਵਰਤਾਰਾ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ 14 ਸਤੰਬਰ, 2020, ਅੱਜ ਦੀ ਕਿਸਾਨੀ ਦੇ ਤਾਜ਼ਾ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਸਮਝਦੇ ਹਾਂ ਕਿ ਜੋ ਸਾਡੇ ਐਗਰੀਕਲਚਰ ਮਨਿਸਟਰਜ਼ ਨੇ ਉਨ੍ਹਾਂ ਨੂੰ ਸ. ਛੋਟੂ ਰਾਮ ਵਰਗਾ ਬਣਨਾ ਚਾਹੀਦਾ ਹੈ। ਜੋ ਪੁਰਾਣੇ ਪੰਜਾਬ ਦੇ ਐਗਰੀਕਲਚਰ ਮਨਿਸਟਰ ਸਨ। ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ਿਆਂ ਦੀ ਮੁਆਫ਼ ਕਰਵਾਈਅ ਗਈਆ, ਜਿੱਥੇ ਵੀ ਪਾਣੀ ਦਾ ਪ੍ਰਬੰਧ ਨਹੀਂ ਸੀ ਉਨ੍ਹਾਂ ਨੇ ਉਨ੍ਹਾਂ ਥਾਵਾਂ ਉੱਤੇ ਨਹਿਰਾਂ ਖੁਦਵਾ ਕੇ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾਇਆ। ਪਰ ਅੱਜ ਦੇ ਐਗਰੀਕਲਚਰ ਦੇ ਵਜ਼ੀਰਾਂ ਨੂੰ ਦੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਖੇਤੀ ਪ੍ਰਤੀ ਭਾਵਨਾਵਾਂ ਬਿਲਕੁਲ ਵੀ ਰੌਚਕ ਨਹੀਂ ਹਨ ਅਤੇ ਨਾ ਹੀ ਉਹ ਆਪਣੇ ਪਿਛੋਕੜ ਤੋਂ ਕਿਸੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਦੇ ਨਤੀਜੇ ਵਜੋਂ ਕਿਸਾਨੀ ਨੂੰ ਬਹੁਤ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਇੱਕ ਐਗਰੀਕਲਚਰਲਿਸਟ ਹੀ ਐਗਰੀਕਲਚਰ ਮਨਿਸਟਰ ਮਨਿਸਟਰ ਹੋਣਾ ਚਾਹੀਦਾ ਹੈ ਜੋ ਕਿ ਕਿਸਾਨਾਂ ਦੀਆਂ ਔਕੜਾਂ ਅਤੇ ਭਾਵਨਾਵਾਂ ਨੂੰ ਸਮਝੇ ਅਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਵਾਏ।
ਪੰਜਾਬ ਪਾਕਿਸਤਾਨ ਦਾ ਹੁਸੈਨੀਵਾਲਾ ਬਾਰਡਰ ਕਿਸਾਨੀ ਲਈ ਖੋਲ੍ਹਣਾ ਚਾਹੀਦਾ ਹੈ । ਤਾਂ ਜੋ ਸਾਡੀਆਂ ਜਿਣਸਾਂ ਮੁਸਲਮਾਨ ਮੁਲਕਾਂ ਅਤੇ ਅਰਬ ਦੇਸ਼ਾਂ ਚ ਜਿਵੇਂਕਿ ਅਫਗਾਨਿਸਤਾਨ ਅਤੇ ਸੈਂਟਰ ਏਸ਼ੀਆ ਦੇ ਸਾਰੇ ਮੁਲਕਾਂ ਤੱਕ ਪਹੁੰਚ ਸਕਣ। ਜਿਸ ਨਾਲ ਕਿ ਟਰਾਂਸਪੋਰਟੇਸ਼ਨ ਵਿੱਚ ਵਾਧਾ ਹੋਵੇਗਾ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਜਿਸ ਵੇਲੇ ਉਹ ਮੈਂਬਰ ਪਾਰਲੀਮੈਂਟ ਸਨ। ਉਨ੍ਹਾਂ ਨੇ ਰੇਲਵੇ ਮਨਿਸਟਰ ਅਤੇ ਐਗਰੀਕਲਚਰਲ ਮਨਿਸਟਰ ਨੂੰ ਮੰਗ ਕੀਤੀ ਸੀ ਕਿ ਉਹ ਸਾਨੂੰ ਰੇਲਵੇ ਦੇ ਏਅਰ ਕੰਡੀਸ਼ਨਰ ਡੱਬੇ ਦੇਣ ਤਾਂ ਜੋ ਪੰਜਾਬ ਦੇ ਕਿਸਾਨ ਆਪਣਾ ਆਲੂ ਦਾ ਬੀਜ ਲੰਬੀ ਦੂਰੀ ਤੇ ਟਰਾਂਸਪੋਰਟ ਕਰਕੇ ਜਿਵੇਂ ਕਿ ਸ੍ਰੀਲੰਕਾ ਬੰਗਾਲ ਭੂਟਾਨ ਨੇਪਾਲ ਅਤੇ ਪਾਕਿਸਤਾਨ ਆਦਿ ਕੰਟਰੀਆਂ ਨੂੰ ਭੇਜ ਸਕੀਏ। ਇਹ ਉਹ ਸੂਬੇ ਹਨ ਜੋ ਆਲੂ ਦਾ ਬੀਜ ਹਾਲੈਂਡ ਤੋਂ ਮੰਗਵਾਉਂਦੇ ਹਨ ਇਨ੍ਹਾਂ ਸੂਬਿਆਂ ਤੱਕ ਆਲੂ ਦਾ ਬੀਜ ਮੁਹੱਈਆ ਕਰਵਾ ਕੇ ਪੰਜਾਬ ਦੇ ਕਿਸਾਨ ਆਪਣਾ ਚੰਗਾ ਮੁਨਾਫਾ ਕਮਾ ਸਕਦੇ ਹਨ। ਪਰ ਇਸ ਸੋਚ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਕਿਉਂਕਿ ਇੱਕ ਕਿਸਾਨ ਹੀ ਕਿਸਾਨ ਦੀਆਂ ਸਮੱਸਿਆਵਾਂ ਨੂੰ ਸਮਝ ਸਕਦਾ ਹੈ।
ਸਰਦਾਰ ਮਾਨ ਨੇ ਇਸ ਵਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਦੱਸਿਆ ਕਿ ਜੇਕਰ ਅਸੀਂ ਕਿਸੇ ਵਜ਼ੀਰ ਨੂੰ ਚੁਣਦੇ ਸਮੇਂ ਉਸ ਦੀ ਸੋਚ ਨੂੰ ਨਹੀਂ ਪਰਖ ਸਕਦੇ ਅਤੇ ਬਿਨਾਂ ਸੋਚੇ ਸਮਝੇ ਉਸ ਨੂੰ ਆਪਣੀ ਵੋਟ ਦਾ ਭੁਗਤਾਨ ਦੇ ਦਿੰਦੇ ਹਾਂ ਤਾਂ ਉਸ ਦੇ ਸਿੱਟੇ ਅਜਿਹੇ ਆਰਡੀਨੈੱਸ ਬਿੱਲ ਹੀ ਨਿਕਲਣਗੇ ਕਿਉਂਕਿ ਉਹ ਹੋਰਨਾਂ ਕਾਰਪੋਰੇਟ ਘਰਾਣਿਆਂ ਦੇ ਜੰਮਪਲ ਹਨ ਇੱਕ ਇੱਕ ਆਮ ਕਿਸਾਨ ਦੀ ਸਮੱਸਿਆ ਨੂੰ ਕਤਈ ਨਹੀਂ ਸਮਝਣਗੇ। ਅੱਜ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਅਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਵੋਟ ਦਾ ਭੁਗਤਾਨ ਬੀਜੇਪੀ ਕਾਂਗਰਸ ਅਤੇ ਬਾਦਲ ਦਲ ਨੂੰ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਇਹ ਨੁਕਸਾਨ ਭੁਗਤਨਾ ਪੈ ਰਿਹਾ ਹੈ। ਕੌਮੀ ਅਤੇ ਆਪਣੀ ਮਾਲੀ ਤਕਦੀਰ ਦਾ ਫੈਸਲਾ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ ਜੋ ਹੁਣ ਤੱਕ ਆਮ ਲੋਕਾਂ ਵੱਲੋਂ ਤਕਰੀਬਨ ਗਲਤ ਹੀ ਕੀਤਾ ਗਿਆ ਹੈ। ਬੀਜੇਪੀ ਅਤੇ ਆਰਐਸਐਸ ਵਰਗੀਆਂ ਪਾਰਟੀਆਂ ਨੂੰ ਆਪਣੇ ਵੋਟ ਦਾ ਭੁਗਤਾਨ ਕਰਕੇ।
ਅਜੋਕੇ ਸਮੇਂ ਵਿੱਚ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਵਿਰੋਧਤਾ, ਧਰਨੇ – ਮੁਜ਼ਾਹਰੇ ਅਤੇ ਉਸ ਵਿਰੁੱਧ ਪੁਲਸ ਦੀ ਕੀਤੀ ਗਈ ਕਾਰਵਾਈ ਬਹੁਤ ਹੀ ਨਿੰਦਣਯੋਗ ਅਤੇ ਗੈਰ ਜ਼ਿੰਮੇਵਾਰਾਨਾ ਹੈ। ਕਿਉਂਕਿ ਇਸ ਨਿਰਪੱਖ ਮੁਲਕ ਵਿੱਚ ਹਰ ਇੱਕ ਨੂੰ ਆਪਣਾ ਅਧਿਕਾਰ ਹੈ ਕਿ ਉਹ ਆਪਣਾ ਪੱਖ ਪੇਸ਼ ਕਰ ਸਕੇ, ਪਰ ਇਨ੍ਹਾਂ ਹਿੰਦੂਤਵ ਸਰਕਾਰਾਂ ਦੁਆਰਾ ਡਾਂਗਾਂ ਅਤੇ ਸੋਟੀਆਂ ਦੇ ਜ਼ੋਰ ਨਾਲ ਮਨੁੱਖਤਾ ਦੀ ਆਵਾਜ਼ ਨੂੰ ਦਬਾਅ ਦੇਣਾ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਕਿਸਾਨਾਂ ਦੇ ਦਾ ਸਮਰਥਨ ਕਰਦਾ ਹੈ। ਪਰ ਅਸੀਂ ਇੱਥੇ ਇਹ ਕਹਿਣਾ ਵਿੱਚ ਕੁੜੀ ਸਮਝਦੇ ਹਾਂ ਕਿ ਕਿਸਾਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਪਾਰਟੀ ਦਾ ਸਮਰਥਨ ਕਰ ਰਹੇ ਹਾਂ ਅਤੇ ਕਿਸ ਪੇਸ਼ੇ ਦੇ ਅਧਿਕਾਰੀ ਨੂੰ ਵੋਟ ਦੇ ਕੇ ਆਪਣਾ ਵਜ਼ੀਰ ਚੁਣ ਰਹੇ ਹਾਂ।

About The Author

Related posts

Leave a Reply

Your email address will not be published. Required fields are marked *