Verify Party Member
Header
Header
ਤਾਜਾ ਖਬਰਾਂ

ਪੰਜਾਬੀਆਂ ਨਾਲ ਵਾਅਦੇ ਕਰਕੇ ਭੱਜਣ ਵਾਲੇ ਸ. ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਹੱਕ ਦੀ ਸਹੀ ਵਰਤੋਂ ਕਰਕੇ ਸਬਕ ਸਿਖਾਇਆ ਜਾਵੇ : ਮਾਨ

ਪੰਜਾਬੀਆਂ ਨਾਲ ਵਾਅਦੇ ਕਰਕੇ ਭੱਜਣ ਵਾਲੇ ਸ. ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਹੱਕ ਦੀ ਸਹੀ ਵਰਤੋਂ ਕਰਕੇ ਸਬਕ ਸਿਖਾਇਆ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 8 ਮਾਰਚ ( ) “ਪਹਿਲੇ ਜਦੋਂ ਦਾਸ 1999-2004 ਤੱਕ ਸੰਗਰੂਰ ਲੋਕ ਸਭਾ ਤੋਂ ਐਮ.ਪੀ. ਰਹੇ, ਉਸ ਸਮੇਂ ਜੋ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਨਾਲ ਚੋਣਾਂ ਦੌਰਾਨ ਵਾਅਦੇ ਕੀਤੇ ਸਨ, ਕੇਵਲ ਉਹ ਪੂਰੇ ਹੀ ਨਹੀਂ ਕੀਤੇ, ਬਲਕਿ ਇਸ ਲੋਕ ਸਭਾ ਹਲਕੇ ਦੇ ਨਿਵਾਸੀਆਂ ਦੀ ਬਿਹਤਰੀ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੂਹ ਪੰਚਾਇਤਾਂ ਅਤੇ ਸੰਬੰਧਤ ਨਗਰ-ਪਾਲਿਕਾਵਾਂ ਅਧੀਨ ਆਉਦੇ ਖੇਤਰਾਂ ਦੀਆਂ ਗਲੀਆਂ, ਸੜਕਾਂ, ਨਾਲੀਆਂ ਆਦਿ ਵੀ ਬਣਵਾਈਆ ਅਤੇ ਇਨ੍ਹਾਂ ਤੋਂ ਇਲਾਵਾ ਸਾਂਝੀਆਂ ਧਰਮਸਾਲਾਵਾਂ, ਸ਼ਮਸਾਨਘਾਟ ਦੀ ਵੀ ਉਸਾਰੀ ਕਰਵਾਈ । ਗਊਸਾਲਾਵਾਂ ਲਈ ਐਮ.ਪੀ. ਫੰਡ ਵਿਚੋਂ ਖੁੱਲ੍ਹਕੇ ਫੰਡ ਜਾਰੀ ਕੀਤੇ । ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਰਿਸਵਤਖੋਰੀ ਨੂੰ ਖ਼ਤਮ ਕਰਨ ਲਈ ਉਚੇਚੇ ਤੌਰ ਤੇ ਜਿ਼ੰਮੇਵਾਰੀ ਪੂਰਨ ਕੀਤੀ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਹਿਲੇ ਸ. ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ, ਹੁਣ ਕੈਪਟਨ ਅਮਰਿੰਦਰ ਸਿੰਘ ਹਨ, ਦੋਵਾਂ ਨੇ ਹੀ ਪੰਜਾਬ ਨਿਵਾਸੀਆਂ ਨੂੰ ਗੁੰਮਰਾਹ ਕਰਨ ਦੀ ਸੋਚ ਅਧੀਨ ਥੋਕ ਵਿਚ ਝੂਠੇ ਚੋਣ ਵਾਅਦੇ ਕੀਤੇ ਅਤੇ ਇਨ੍ਹਾਂ ਵਾਅਦਿਆ ਨੂੰ ਦੋਵੇ ਹੀ ਪੂਰਨ ਕਰਨ ਤੋਂ ਭੱਜ ਚੁੱਕੇ ਹਨ । ਸੈਂਟਰ ਦੇ ਮੁਤੱਸਵੀ ਹੁਕਮਰਾਨਾਂ ਦੇ ਗੁਲਾਮ ਹੋਣ ਦੀ ਬਦੌਲਤ ਪੰਜਾਬ, ਪੰਜਾਬੀਆਂ ਅਤੇ ਪੰਜਾਬ ਨਿਵਾਸੀਆਂ ਦੀ ਬਿਹਤਰੀ ਲਈ ਇਹ ਕੁਝ ਵੀ ਕਰਨ ਦੇ ਸਮਰੱਥ ਨਹੀਂ ਹਨ । ਫਿਰ ਅਜਿਹੇ ਹੁਕਮਰਾਨਾਂ ਦੀ ਸਰਪ੍ਰਸਤੀ ਪੰਜਾਬ ਨਿਵਾਸੀਆਂ ਨੂੰ ਭੁੱਲਕੇ ਵੀ ਨਹੀਂ ਕਰਨੀ ਚਾਹੀਦੀ । ਜਦੋਂਕਿ ਅਸੀਂ ਅੱਜ ਤੱਕ ਕਦੇ ਵੀ ਨਾ ਤਾਂ ਝੂਠੇ ਵਾਅਦੇ ਕੀਤੇ ਹਨ ਅਤੇ ਨਾ ਹੀ ਕਰਾਂਗੇ । ਜੋ ਵੀ ਬਚਨ ਕੀਤੇ, ਉਨ੍ਹਾਂ ਨੂੰ ਪਹਿਲਾ ਵੀ ਪੂਰਨ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਪੂਰੀ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਕੀਤੇ ਜਾ ਰਹੇ ਬਚਨਾਂ ਨੂੰ ਹਰ ਕੀਮਤ ਤੇ ਪੂਰਨ ਕਰਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੀ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਲੋਕ ਸਭਾ ਚੋਣਾਂ ਉਪਰੰਤ ਇਸ ਹਲਕੇ ਨਾਲ ਸੰਬੰਧਤ ਜਿ਼ੰਮੀਦਾਰਾਂ, ਖੇਤ-ਮਜ਼ਦੂਰਾਂ, ਰੰਘਰੇਟਿਆ, ਨੌਜ਼ਵਾਨਾਂ, ਬੀਬੀਆਂ, ਬਜੁਰਗਾਂ, ਵਾਪਰੀਆਂ ਆਦਿ ਦੀਆਂ ਮੁਸ਼ਕਿਲਾਂ ਨੂੰ ਪਹਿਲੇ ਦੀ ਤਰ੍ਹਾਂ ਹੱਲ ਕਰਨ ਅਤੇ ਇਸ ਹਲਕੇ ਦੇ ਨੌਜ਼ਵਾਨਾਂ ਨੂੰ ਉਚੇਰੀ ਸਸਤੀ ਵਿਦਿਆ ਅਤੇ ਉਨ੍ਹਾਂ ਦੇ ਰੁਜਗਾਰ ਦਾ ਪ੍ਰਬੰਧ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੜਕਾਂ, ਗਲੀਆਂ, ਪਿੰਡਾਂ-ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਫਿਰ ਰਹੀਆ ਅਵਾਰਾਂ ਗਊਆਂ ਅਤੇ ਡੰਗਰਾਂ ਤੋਂ ਹੋਣ ਵਾਲੀਆ ਦੁਰਘਟਨਾਵਾਂ, ਫ਼ਸਲਾਂ ਦੇ ਨੁਕਸਾਨ ਹੋ ਰਹੇ ਹਨ । ਇਸ ਵਿਸ਼ੇ ਨੂੰ ਲੈਕੇ ਹੀ ਮੈਂ 2000 ਵਿਚ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਵਾਜਪਾਈ ਨੂੰ ਲਿਖਤੀ ਰੂਪ ਵਿਚ ਇਨ੍ਹਾਂ ਗਊਆਂ ਲਈ ਗਊਸਾਲਾਵਾਂ ਬਣਾਉਣ ਅਤੇ 200 ਰੁਪਏ ਇਨ੍ਹਾਂ ਦੇ ਪੱਠਿਆਂ ਅਤੇ ਖਾਂਣ-ਪੀਣ ਦੇ ਪ੍ਰਬੰਧ ਲਈ ਸਰਕਾਰ ਵੱਲੋਂ ਕਰਨ ਦੀ ਬੇਨਤੀ ਕੀਤੀ ਸੀ । ਜਿਸ ਨਾਲ ਇਨ੍ਹਾਂ ਗਊਆਂ ਦੇ ਦੁੱਧ ਨੂੰ ਯਤੀਮ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਦਿੱਤਾ ਜਾ ਸਕੇਗਾ ਅਤੇ ਇਸ ਨਾਲ ਜਿ਼ੰਮੀਦਾਰਾਂ ਦੇ ਪੱਠਿਆਂ ਦੀ ਸਹੀ ਕੀਮਤ ਮਿਲਣ ਦੀ ਬਦੌਲਤ ਉਨ੍ਹਾਂ ਦੀ ਮਾਲੀ ਹਾਲਤ ਵੀ ਸੁੱਧਰ ਸਕੇਗੀ ਅਤੇ ਰੋਜਾਨਾ ਹੋਣ ਵਾਲੀਆ ਦੁਰਘਟਨਾਵਾਂ ਖ਼ਤਮ ਹੋ ਜਾਣਗੀਆ । ਫ਼ਸਲਾਂ ਦਾ ਨੁਕਸਾਨ ਨਹੀਂ ਹੋਵੇਗਾ । ਇਹ ਠੀਕ ਹੈ ਕਿ ਹੇਠਲੇ ਦਰਜੇ ਦੇ ਅਤੇ ਮੱਧ ਵਰਗੀ ਹਿੰਦੂ ਤਾਂ ਗਊ ਨੂੰ ਧਾਰਮਿਕ ਤੌਰ ਤੇ ਲੈਦੇ ਹਨ ਅਤੇ ਉਸਦੀ ਪੂਜਾ ਵੀ ਕਰਦੇ ਹਨ, ਪਰ ਸ੍ਰੀ ਵਾਜਪਾਈ ਅਤੇ ਨਹਿਰੂ ਵਰਗੇ ਹਿੰਦੂ ਆਗੂ ਤਾਂ ਬੀਫ਼ ਦੇ ਮਾਸ ਨੂੰ ਪਸ਼ੰਦੀਦਾ ਮਾਸ ਪ੍ਰਵਾਨ ਕਰਕੇ ਸੇਵਨ ਕਰਦੇ ਹਨ । ਲੇਡੀ ਮਾਊਂਟਬੈਟਨ ਨਹਿਰੂ ਲਈ ਦੁਨੀਆਂ ਦੀ ਸਭ ਤੋਂ ਉੱਚ ਦਰਜੇ ਦਾ ਬੀਫ਼ ਜੋ ਕੈਨੇਡਾ ਦੇ ਐਲਬਰਟਾ ਵਿਚ ਹੁੰਦਾ ਹੈ, ਉਹ ਸ੍ਰੀ ਨਹਿਰੂ ਦੇ ਲਈ ਨਿਰੰਤਰ ਭੇਜਦੀ ਰਹੀ । ਫਿਰ ਅਜਿਹੇ ਆਗੂ ਆਪਣੇ-ਆਪ ਨੂੰ ਹਿੰਦੂ ਗਰਨਦਾਕੇ ਆਮ ਹਿੰਦੂਆਂ ਦੇ ਜ਼ਜਬਾਤਾਂ ਨਾਲ ਖਿਲਵਾੜ ਕਰਨ ਦੇ ਦੋਸ਼ੀ ਨਹੀਂ ਹਨ ?
ਸ. ਮਾਨ ਨੇ ਕਿਹਾ ਕਿ ਜਦੋਂ ਸੈਂਟਰ ਦੇ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਜਾਂ ਸਿੱਖ ਕੌਮ ਸੰਬੰਧੀ ਫੈਸਲੇ ਲੈਦੇ ਹਨ ਤਾਂ ਉਹ ਅਜਿਹੇ ਫੈਸਲਿਆ ਵਿਚ ਸਿੱਖਾਂ ਨੂੰ ਸ਼ਾਮਿਲ ਹੀ ਨਹੀਂ ਕਰਦੇ । ਕਿਉਂਕਿ ਭਾਵੇ ਕਾਂਗਰਸੀ ਸਿੱਖ ਹੋਣ, ਭਾਵੇ ਬੀਜੇਪੀ ਤੇ ਹੋਰਨਾਂ ਜਮਾਤਾਂ ਵਿਚ, ਉਹ ਸੈਂਟਰ ਦੇ ਹੁਕਮਰਾਨਾਂ ਦੇ ਗੁਲਾਮ ਹੋਣ ਦੀ ਬਦੌਲਤ ਅਜਿਹੀਆ ਕਾਰਵਾਈਆ ਉਤੇ ਬਿਲਕੁਲ ਸ਼ਰਮ ਮਹਿਸੂਸ ਨਹੀਂ ਕਰਦੇ ਅਤੇ ਨਾ ਹੀ ਉਹ ਆਪਣੇ ਆਪ ਨੂੰ ਅਪਮਾਨਿਤ ਸਮਝਦੇ ਹਨ । ਕਿਉਂਕਿ ਅਜਿਹੇ ਸਿੱਖ ਆਗੂਆਂ ਨੂੰ ਆਪਣੀ ਕੁਰਸੀ, ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਤੱਕ ਹੀ ਸੀਮਤ ਹਨ । ਜਦੋਂਕਿ ਅਸੀਂ ਅਜਿਹੀਆਂ ਸੈਂਟਰ ਦੀਆਂ ਕਾਰਵਾਈਆ ਨੂੰ ਸਿੱਖ ਕੌਮ ਨੂੰ ਅਪਮਾਨਿਤ ਕਰਨਾ ਮਹਿਸੂਸ ਕਰਦੇ ਹਾਂ ।
Webmaster
Lakhvir Singh
Shiromani Akali Dal (Amritsar)
9781222567

About The Author

Related posts

Leave a Reply

Your email address will not be published. Required fields are marked *