Select your Top Menu from wp menus
Header
Header
ਤਾਜਾ ਖਬਰਾਂ

ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸਿੱਖਾਂ ਦੇ ਮਸਲਿਆ ਲਈ ਸਰਬੱਤ ਖ਼ਾਲਸਾ ਜਥੇਦਾਰ ਸਾਹਿਬਾਨ ਅਤੇ ਸਰਕਾਰ ਨਾਲ ਗੱਲ ਕਰਨ ਦੇ ਪ੍ਰਗਟਾਏ ਗਏ ਵਿਚਾਰ ਇਨਸਾਨੀਅਤ ਪੱਖੀ : ਟਿਵਾਣਾ

ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸਿੱਖਾਂ ਦੇ ਮਸਲਿਆ ਲਈ ਸਰਬੱਤ ਖ਼ਾਲਸਾ ਜਥੇਦਾਰ ਸਾਹਿਬਾਨ ਅਤੇ ਸਰਕਾਰ ਨਾਲ ਗੱਲ ਕਰਨ ਦੇ ਪ੍ਰਗਟਾਏ ਗਏ ਵਿਚਾਰ ਇਨਸਾਨੀਅਤ ਪੱਖੀ : ਟਿਵਾਣਾ

ਚੰਡੀਗੜ੍ਹ, 22 ਮਾਰਚ ( ) “ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਜੋ ਸਿੱਖ ਕੌਮ ਦੇ ਭਖਦੇ ਮਸਲਿਆ ਨੂੰ ਹੱਲ ਕਰਨ ਲਈ ਸਰਬੱਤ ਖ਼ਾਲਸਾ ਵੱਲੋਂ ਚੁਣੇ ਗਏ ਜਥੇਦਾਰ ਸਾਹਿਬਾਨ ਅਤੇ ਮੌਜੂਦਾ ਪੰਜਾਬ ਦੀ ਕੈਪਟਨ ਸਰਕਾਰ ਨਾਲ ਹਰ ਮੁੱਦੇ ਤੇ ਸਹਿਜ, ਨਿਮਰਤਾ ਅਤੇ ਦੂਰਅੰਦੇਸ਼ੀ ਨਾਲ ਗੱਲਬਾਤ ਕਰਨ ਅਤੇ ਪੰਜਾਬ ਸੂਬੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਕਰਨ ਅਤੇ ਸਿੱਖ ਕੌਮ ਨੂੰ ਸਭ ਤਰ੍ਹਾਂ ਦੇ ਵਖਰੇਵਿਆ ਨੂੰ ਦੂਰ ਕਰਕੇ ਇਕੱਤਰ ਕਰਨ ਦੇ ਜੋ ਵਿਚਾਰ ਪ੍ਰਗਟਾਏ ਗਏ ਹਨ, ਉਹ ਇਸ ਨਾਜੁਕ ਘੜੀ ਵਿਚ ਕੇਵਲ ਵੱਡੀ ਅਹਿਮੀਅਤ ਹੀ ਨਹੀਂ ਰੱਖਦੇ, ਬਲਕਿ ਉਨ੍ਹਾਂ ਨੇ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਵਿਚਾਰਾਂ ਦਾ ਪ੍ਰਗਟਾਵਾਂ ਕਰਕੇ ਪੰਜਾਬ ਸੂਬੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਕਰਨ ਅਤੇ ਸਿੱਖ ਕੌਮ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਦੀ ਵੱਡਮੁੱਲੀ ਭਾਵਨਾ ਦਾ ਜਨਤਕ ਤੌਰ ਤੇ ਪ੍ਰਗਟਾਵਾਂ ਕੀਤਾ ਹੈ । ਜਿਸ ਦਾ ਹਰ ਇਨਸਾਨ ਤੇ ਹਰ ਗੁਰਸਿੱਖ ਨੂੰ ਮਨ-ਆਤਮਾ ਤੋਂ ਸਵਾਗਤ ਕਰਨਾ ਚਾਹੀਦਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਬਿਹਤਰੀ ਲਈ ਖੁੱਲ੍ਹਦਿੱਲੀ ਨਾਲ ਪ੍ਰਗਟਾਏ ਵਿਚਾਰਾਂ ਅਤੇ ਇਨ੍ਹਾਂ ਉਤੇ ਅਮਲ ਕਰਨ ਦੇ ਦਿਵਾਏ ਗਏ ਵਿਸ਼ਵਾਸ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ, ਪਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਵੱਡਮੁੱਲੀ ਸੋਚ ਤੋਂ ਅਗਵਾਈ ਲੈਦੇ ਹੋਏ ਜੋ ਉਪਰੋਕਤ ਵਿਚਾਰ ਪ੍ਰਗਟਾਏ ਹਨ, ਹੋ ਸਕਦਾ ਹੈ ਕਿ ਅਜਿਹੇ ਵਿਚਾਰਾਂ ਦੀ ਉਨ੍ਹਾਂ ਤੋਂ ਪ੍ਰਵਾਨਗੀ ਲੈ ਲਈ ਗਈ ਹੋਵੇ । ਜੇਕਰ ਉਨ੍ਹਾਂ ਦੀ ਪ੍ਰਵਾਨਗੀ ਨਹੀਂ ਵੀ ਲਈ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਜੋ ਪ੍ਰੋ. ਬਡੂੰਗਰ ਨੇ ਕੌਮ ਤੇ ਮਨੁੱਖਤਾ ਪੱਖੀ ਵਿਚਾਰ ਪ੍ਰਗਟਾਉਦੇ ਹੋਏ ਅਮਲ ਕਰਨ ਦੀ ਗੱਲ ਕੀਤੀ ਹੈ, ਉਸ ਸੋਚ ਤੇ ਅਮਲ ਨੂੰ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਸਹਿਯੋਗ ਕਰਨ । ਤਾਂ ਕਿ ਲੰਮੇ ਸਮੇਂ ਤੋਂ ਕੌਮਾਂਤਰੀ ਪੱਧਰ ਤੇ, ਭਾਰਤ ਅਤੇ ਪੰਜਾਬ ਪੱਧਰ ਤੇ ਦਰਪੇਸ਼ ਆ ਰਹੀਆ ਵੱਡੀਆ ਮੁਸ਼ਕਿਲਾਂ ਨੂੰ ਇਕ-ਦੂਸਰੇ ਦੇ ਸਹਿਯੋਗ ਨਾਲ ਹੱਲ ਕੀਤਾ ਜਾ ਸਕੇ । ਇਹ ਵੀ ਹੋ ਸਕਦਾ ਹੈ ਕਿ ਜਦੋਂ ਸਿੱਖ ਕੌਮ ਨਾਲ ਸੰਬੰਧਤ ਸਮੁੱਚੇ ਸਿਆਸੀ ਅਤੇ ਧਾਰਮਿਕ ਗਰੁੱਪ ਅਤੇ ਸਖਸੀਅਤਾਂ ਇਮਾਨਦਾਰੀ ਨਾਲ ਸਿੱਖ ਮਸਲਿਆ ਨੂੰ ਹੱਲ ਕਰਨ ਲਈ ਸੰਜ਼ੀਦਗੀ ਨਾਲ ਤੁਰ ਪੈਣ ਤਾਂ ਉਹ ਦਿਨ ਵੀ ਦੂਰ ਨਹੀਂ ਹੋਵੇਗਾ, ਜਿਸ ਦਿਨ ਸਿੱਖ ਕੌਮ ਆਪਣੇ ਸਭ ਤਰ੍ਹਾਂ ਦੇ ਵਖਰੇਵਿਆ ਨੂੰ ਪਾਸੇ ਕਰਕੇ ਕੌਮਾਂਤਰੀ ਪੱਧਰ ਤੇ ਆਪਣੇ ਮਸਲੇ ਹੀ ਹੱਲ ਕਰਨ ਦੇ ਯੋਗ ਹੀਂ ਨਹੀਂ ਹੋ ਜਾਵੇਗੀ, ਬਲਕਿ ਮਨੁੱਖੀ ਤੇ ਇਨਸਾਨੀ ਕਦਰਾ-ਕੀਮਤਾ ਦੀ ਅਗਵਾਈ ਕਰਨ ਦਾ ਸਿਹਰਾ ਵੀ ਸਿੱਖ ਕੌਮ ਨੂੰ ਹੀ ਬੱਝੇਗਾ। ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਕੇਵਲ ਪ੍ਰੋ. ਬਡੂੰਗਰ ਹੀ ਨਹੀਂ, ਬਲਕਿ ਪੰਜਾਬ, ਭਾਰਤ ਅਤੇ ਦੂਸਰੇ ਮੁਲਕਾਂ ਵਿਚ ਕੰਮ ਕਰਨ ਵਾਲੇ ਸਿੱਖ ਸੰਗਠਨ, ਸਖਸੀਅਤਾਂ ਅਤੇ ਪੰਜਾਬ ਦੀ ਮੌਜੂਦਾ ਕੈਪਟਨ ਹਕੂਮਤ ਵੀ ਅਜਿਹੀਆ ਅਮਲੀ ਕਾਰਵਾਈਆ ਵਿਚ ਸੰਜੀਦਗੀ ਨਾਲ ਯੋਗਦਾਨ ਪਾਉਣਗੇ ।

About The Author

Related posts

Leave a Reply

Your email address will not be published. Required fields are marked *