Verify Party Member
Header
Header
ਤਾਜਾ ਖਬਰਾਂ

ਪ੍ਰੈਜੀਡੈਂਟ ਜਾਂ ਵਜ਼ੀਰ-ਏ-ਆਜ਼ਮ ਦੇ ਅਹੁਦੇ ਉਤੇ ਬੈਠਾਂ ਕੋਈ ਵੀ ਇਨਸਾਨ ਕਿਸੇ ਵੀ ਧਾਰਮਿਕ ਸਥਾਂਨ ਮੰਦਰ, ਮਸਜਿਦ, ਚਰਚ ਜਾਂ ਗੁਰੂਘਰ ਨੂੰ ਫੰਡ ਨਹੀਂ ਦੇ ਸਕਦਾ : ਮਾਨ

ਪ੍ਰੈਜੀਡੈਂਟ ਜਾਂ ਵਜ਼ੀਰ-ਏ-ਆਜ਼ਮ ਦੇ ਅਹੁਦੇ ਉਤੇ ਬੈਠਾਂ ਕੋਈ ਵੀ ਇਨਸਾਨ ਕਿਸੇ ਵੀ ਧਾਰਮਿਕ ਸਥਾਂਨ ਮੰਦਰ, ਮਸਜਿਦ, ਚਰਚ ਜਾਂ ਗੁਰੂਘਰ ਨੂੰ ਫੰਡ ਨਹੀਂ ਦੇ ਸਕਦਾ : ਮਾਨ

ਫ਼ਤਹਿਗੜ੍ਹ ਸਾਹਿਬ, 16 ਜਨਵਰੀ ( ) “ਜਦੋਂ ਇੰਡੀਆ ਦਾ ਪ੍ਰੈਜੀਡੈਟ ਜਾਂ ਵਜ਼ੀਰ-ਏ-ਆਜ਼ਮ ਆਪਣੇ ਅਹੁਦੇ ਦੀ ਸੌਹ ਚੁੱਕਦੇ ਹਨ, ਤਾਂ ਉਨ੍ਹਾਂ ਨੂੰ ਵਿਧਾਨ ਅਨੁਸਾਰ ਇਹ ਪ੍ਰਣ ਕਰਨਾ ਪੈਦਾ ਹੈ ਕਿ ਉਹ ਕਿਸੇ ਵੀ ਧਰਮ, ਜਾਤ, ਵਰਗ ਆਦਿ ਨਾਲ ਵਿਤਕਰੇ ਭਰੀ ਕਾਰਵਾਈ ਜਾਂ ਅਮਲ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਵਿਸ਼ੇਸ਼ ਧਰਮ ਲਈ ਕੋਈ ਉਚੇਚਾ ਉਦਮ ਕਰਨਗੇ । ਕਿਉਂਕਿ ਇਹ ਅਹੁਦੇ ਸੌਹ ਚੁੱਕਦੇ ਹੋਏ ਧਰਮ ਨਿਰਪੱਖ ਰਹਿਣ ਦਾ ਮੁਲਕ ਨਿਵਾਸੀਆ ਨਾਲ ਬਚਨ ਕਰਦੇ ਹਨ ਅਤੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਵਿਚਰਨ ਦੀ ਗੱਲ ਕਰਦੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਹਿਲੇ ਰਾਮ ਮੰਦਰ ਦਾ ਉਦਘਾਟਨ ਕਰਦੇ ਸਮੇਂ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਉਪਰੋਕਤ ਸਭ ਵਿਧਾਨਿਕ ਨਿਰੱਪਖਤਾ ਵਾਲਾ ਨਿਯਮਾਂ ਦਾ ਉਲੰਘਣ ਕਰਦੇ ਹੋਏ ਹਿੰਦੂ ਧਰਮ ਨਾਲ ਸੰਬੰਧਤ ਰਾਮ ਮੰਦਰ ਦਾ ਭਗਵਾ ਚੋਲਾ ਪਾ ਕੇ ਉਦਘਾਟਨ ਕਰਨ ਗਏ । ਜਿਸ ਨਾਲ ਇਸ ਮੁਲਕ ਵਿਚ ਵੱਸ ਰਹੇ ਵੱਖ-ਵੱਖ ਕੌਮਾਂ, ਧਰਮਾਂ ਦੇ ਨਿਵਾਸੀਆ ਦੇ ਮਨ-ਆਤਮਾਵਾ ਨੂੰ ਠੇਸ ਵੀ ਪਹੁੰਚੀ ਅਤੇ ਨਿਰਪੱਖਤਾ ਵਾਲੇ ਅਹੁਦੇ ਉਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਗਿਆ । ਹੁਣ ਇੰਡੀਆ ਦੇ ਪ੍ਰੈਜੀਡੈਟ ਰਾਮ ਨਾਥ ਕੋਵਿੰਦ ਵੱਲੋਂ ਰਾਮ ਮੰਦਰ ਲਈ 5 ਲੱਖ ਰੁਪਏ ਦੇ ਕੇ ਇਸ ਸਭ ਤੋਂ ਵੱਡੇ ਉੱਚ ਅਹੁਦੇ ਦੀ ਨਿਰਪੱਖਤਾ ਉਤੇ ਵੀ ਡੂੰਘਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਗਿਆ ਹੈ । ਜੋ ਇੰਡੀਆ ਦੇ ਵਿਧਾਨ ਦੇ ਨਿਰਪੱਖਤਾ ਵਾਲੇ ਅਤੇ ਬਰਾਬਰਤਾ ਵਾਲੇ ਨਿਯਮਾਂ, ਅਸੂਲਾਂ ਨੂੰ ਖੁਦ ਇਨ੍ਹਾਂ ਵੱਡੇ ਅਹੁਦਿਆ ਉਤੇ ਬੈਠਣ ਵਾਲਿਆ ਵੱਲੋਂ ਕੁਚਲਿਆ ਜਾ ਰਿਹਾ ਹੈ । ਜੋ ਮੁਲਕ ਨਿਵਾਸੀਆ ਲਈ ਅਸਹਿ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਾਮਨਾਥ ਕੋਵਿੰਦ ਪ੍ਰੈਜੀਡੈਟ ਇੰਡੀਆ ਜੋ ਧਰਮ ਨਿਰਪੱਖਤਾ ਵਾਲਾ ਸਭ ਤੋ ਵੱਡਾ ਅਹੁਦਾ ਹੈ, ਉਨ੍ਹਾਂ ਵੱਲੋਂ ਉਚੇਚੇ ਤੌਰ ਤੇ ਇਕ ਹਿੰਦੂ ਧਰਮ ਨਾਲ ਸੰਬੰਧਤ ਰਾਮ ਮੰਦਰ ਨੂੰ 5 ਲੱਖ ਰੁਪਏ ਦੇਣ ਦੇ ਕੀਤੇ ਗਏ ਗੈਰ-ਵਿਧਾਨਿਕ ਅਮਲਾਂ ਉਤੇ ਹੈਰਾਨੀ ਅਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਥੋਂ ਦੇ ਹੁਕਮਰਾਨ ਕੱਟੜਵਾਦੀ ਸੋਚ ਅਧੀਨ ਮੰਨੂੰਸਮ੍ਰਿਤੀ ਵਾਲੇ ਨਿਰੰਤਰ ਅਮਲ ਕਰਦੇ ਆ ਰਹੇ ਹਨ ਅਤੇ ਜਿਨ੍ਹਾਂ ਮੰਦਰਾਂ ਵਿਚ ਰੰਘਰੇਟਿਆ ਅਤੇ ਦਲਿਤਾ ਨੂੰ ਦਾਖਲ ਹੋਣ ਦੀ ਇਜਾਜਤ ਨਹੀਂ ਹੈ, ਫਿਰ ਵੀ ਇਕ ਦਲਿਤ ਪ੍ਰੈਜੀਡੈਟ ਜਿਨ੍ਹਾਂ ਦਾ ਇਨ੍ਹਾਂ ਮੰਦਰਾਂ ਵਿਚ ਦਾਖਲਾ ਨਹੀਂ ਹੈ, ਉਨ੍ਹਾਂ ਵੱਲੋਂ ਅਜਿਹੇ ਅਮਲ ਕਰਨਾ ਹੋਰ ਵੀ ਗਹਿਰੀ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਕਿਹਾ ਕਿ ਕੇਵਲ ਸ੍ਰੀ ਕੋਵਿੰਦ ਨੇ ਹੀ 5 ਲੱਖ ਰੁਪਏ ਨਹੀਂ ਦਿੱਤੇ, ਬਲਕਿ ਉਹ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਨੂੰ ਵੀ ਰਾਮ ਮੰਦਰ ਲਈ ਮਾਇਆ ਦੇਣ ਦੀ ਗੱਲ ਕਰਕੇ ਕੱਟੜਵਾਦੀ ਹਿੰਦੂ ਸੋਚ ਦੀ ਗੁਲਾਮੀਅਤ ਨੂੰ ਅਤੇ ਜਲਾਲਤ ਨੂੰ ਪ੍ਰਵਾਨ ਕਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਗਿਆਨੀ ਜੈਲ ਸਿੰਘ ਪ੍ਰੈਜੀਡੈਟ ਸਨ, ਤਾਂ ਉਹ ਜਦੋਂ ਤ੍ਰਿਪਤੀ ਮੰਦਰ ਗਏ ਜਿਥੇ ਕੋਈ ਵੀ ਇਨਸਾਨ ਸਿਰ ਢੱਕ ਕੇ ਨਹੀਂ ਜਾ ਸਕਦਾ, ਤਾਂ ਉਥੋਂ ਦੇ ਬ੍ਰਾਹਮਣਾਂ ਤੇ ਪ੍ਰਬੰਧਕਾਂ ਨੇ ਗਿਆਨੀ ਜੀ ਨੂੰ ਕਿਹਾ ਕਿ ਤੁਸੀਂ ਆਪਣੀ ਦਸਤਾਰ ਲਾਹ ਦਿਓ । ਤਾਂ ਗਿਆਨੀ ਜੀ ਨੇ ਦਸਤਾਰ ਲਾਹੁਣ ਤੇ ਮੰਦਰ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ । ਜਿਥੇ ਕੱਟੜਵਾਦੀ ਸੋਚ ਅਧੀਨ ਇਨਸਾਨੀਅਤ ਨੂੰ ਦਾਖਲ ਹੋਣ ਦੀ ਇਜਾਜਤ ਨਾ ਹੋਵੇ, ਅਜਿਹੇ ਮੰਦਰਾਂ ਅਤੇ ਸੰਸਥਾਵਾਂ ਨੂੰ ਫੰਡ ਦੇਣਾ, ਉਹ ਵੀ ਇੰਡੀਆ ਦੇ ਉਨ੍ਹਾਂ ਉੱਚ ਅਹੁਦਿਆ ਜੋ ਨਿਰਪੱਖਤਾ ਦੀ ਗੱਲ ਕਰਦੇ ਹਨ, ਉਤੇ ਬੈਠੇ ਲੋਕਾਂ ਵੱਲੋਂ ਅਜਿਹਾ ਕਰਨਾ ਹੋਰ ਵੀ ਦੁੱਖਦਾਇਕ ਹੈ । ਉਨ੍ਹਾਂ ਕਿਹਾ ਕਿ ਕੇਵਲ ਪ੍ਰੈਜੀਡੈਟ ਜਾਂ ਵਜ਼ੀਰ-ਏ-ਆਜ਼ਮ ਹੀ ਇਥੋਂ ਦੇ ਨਿਵਾਸੀਆ ਨਾਲ ਅਜਿਹੇ ਅਮਲ ਨਹੀਂ ਕਰ ਰਹੇ, ਬਲਕਿ ਸੁਪਰੀਮ ਕੋਰਟ ਦੇ ਰਿਟ. ਮੁੱਖ ਜੱਜ ਸ੍ਰੀ ਗੰਗੋਈ ਨੇ ਹਿੰਦੂਤਵ ਸੋਚ ਦਾ ਗੁਲਾਮ ਬਣਕੇ ਬਾਬਰੀ ਮਸਜਿਦ ਦੇ ਫੈਸਲੇ ਦੇ ਮੁੱਦੇ ਉਤੇ ਇਨ੍ਹਾਂ ਕੱਟੜਵਾਦੀ ਹੁਕਮਰਾਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਦੇ ਹੋਏ ਪੱਖਪਾਤੀ ਫੈਸਲਾ ਕਰਕੇ ਗਿਰਾਈ ਗਈ ਬਾਬਰੀ ਮਸਜਿਦ ਨੂੰ ਸਹੀ ਅਤੇ ਮੰਦਰ ਬਣਾਉਣ ਦੀ ਇਜਾਜਤ ਦੇ ਕੇ ਇਸ ਇਨਸਾਫ ਦੇ ਮੰਦਰ ਕਹਾਉਣ ਵਾਲੀ ਸੰਸਥਾਂ ਦੀ ਤੋਹੀਨ ਕੀਤੀ ਹੈ । ਇਸਦੇ ਇਵਜ ਵੱਜੋ ਹੀ ਹੁਕਮਰਾਨਾਂ ਨੇ ਸ੍ਰੀ ਗੰਗੋਈ ਨੂੰ ਰਾਜ ਸਭਾ ਦਾ ਮੈਬਰ ਬਣਾਇਆ ਹੈ ਜੋ ਸਮੁੱਚੇ ਮੁਲਕ ਨਿਵਾਸੀਆ ਲਈ ਵੱਡੀ ਖ਼ਤਰੇ ਦੀ ਘੰਟੀ ਹੈ ।

About The Author

Related posts

Leave a Reply

Your email address will not be published. Required fields are marked *