Select your Top Menu from wp menus
Header
Header
ਤਾਜਾ ਖਬਰਾਂ

ਪ੍ਰੇਮ-ਪਿਆਰ ਇਕ ਅਜਿਹਾ ਜਾਦੂਗਰੀ ਸ਼ਬਦ ਹੈ, ਜਿਸ ਉਤੇ ਅਮਲ ਕਰਕੇ ਵੱਡੇ-ਵੱਡੇ ਮਸਲੇ ਹੱਲ ਕੀਤੇ ਜਾ ਸਕਦੈ : ਮਾਨ

ਪ੍ਰੇਮ-ਪਿਆਰ ਇਕ ਅਜਿਹਾ ਜਾਦੂਗਰੀ ਸ਼ਬਦ ਹੈ, ਜਿਸ ਉਤੇ ਅਮਲ ਕਰਕੇ ਵੱਡੇ-ਵੱਡੇ ਮਸਲੇ ਹੱਲ ਕੀਤੇ ਜਾ ਸਕਦੈ : ਮਾਨ

ਫ਼ਤਹਿਗੜ੍ਹ ਸਾਹਿਬ, 2 ਦਸੰਬਰ ( ) “ਪਾਕਿਸਤਾਨ ਵਜ਼ੀਰ ਜ਼ਨਾਬ ਰਸੀਦ ਖਾਨ ਦੇ ਉਸ ਬਿਆਨ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ‘ਕਰਤਾਰਪੁਰ ਲਾਂਘਾ ਇੰਡੀਆਂ ਦੀ ਹਿੱਕ ਵਿਚ ਇਕ ਕੰਡਾ ਬੀਜ਼ ਦਿੱਤਾ ਹੈ’ ਦਾ ਹਵਾਲਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਹਿਣਾ ਕਿ ਮੈਂ ਤਾਂ ਪਹਿਲੋ ਹੀ ਕਿਹਾ ਸੀ ਕਿ ਅਜਿਹਾ ਹੋਵੇਗਾ । ਪਰ ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਰੁੱਧ ਨਹੀਂ ਹਾਂ । ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹਾ ਕਹਿਕੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਉਨ੍ਹਾਂ ਨਿਵਾਸੀਆਂ ਜਿਨ੍ਹਾਂ ਦੀਆਂ ਪੁਰਾਤਨ ਇਤਿਹਾਸਿਕ, ਪਰਿਵਾਰਿਕ ਸਾਂਝਾ ਹਨ ਅਤੇ ਜਿਥੇ ਸਾਡੀ ਸਿੱਖ ਕੌਮ ਦਾ ਵੱਡਾ ਵਿਰਸਾ-ਵਿਰਾਸ਼ਤ, ਸੱਭਿਆਚਾਰ, ਬੋਲੀ, ਗੁਰੂਘਰ ਆਦਿ ਹਨ, ਉਨ੍ਹਾਂ ਵੱਲੋਂ ਅਜਿਹੀ ਬਿਆਨਬਾਜ਼ੀ ਕਰਕੇ ਦੋਵਾਂ ਮੁਲਕਾਂ ਦੇ ਨਿਵਾਸੀਆਂ ਵਿਚ ਨਫ਼ਰਤ ਦੀ ਕੰਧ ਖੜ੍ਹੀ ਕੀਤੀ ਜਾ ਰਹੀ ਹੈ । ਜਦੋਂਕਿ ਅਜਿਹੇ ਸਮੇਂ ਤਾਂ ਪ੍ਰੇਮ-ਪਿਆਰ ਦੀ ਗੱਲ ਉਤੇ ਅਮਲ ਕਰਨਾ ਬਣਦਾ ਹੈ । ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਪਹਿਲੇ ਆਪਣੇ ਮੁਖਾਰਬਿੰਦ ਤੋਂ ਇਹ ਉਚਾਰਦੇ ਹੋਏ ਕਿ ‘ਜਿਨੁ ਪ੍ਰੇਮ ਕਿਓ ਤਿਨੁ ਹੀ ਪ੍ਰਭੁ ਪਾਇਓ’ ਸਾਨੂੰ ਸਭਨਾਂ ਨੂੰ ਆਤਮਿਕ ਤੌਰ ਤੇ ਇਕ-ਦੂਸਰੇ ਇਨਸਾਨ, ਇਕ-ਦੂਸਰੀ ਕੌਮ ਨਾਲ ਪਿਆਰ-ਮੁਹੱਬਤ ਨੂੰ ਅਮਲੀ ਜਾਮਾ ਪਹਿਨਾਉਣ ਦਾ ਸੰਦੇਸ਼ ਦੇ ਕੇ ਇਨਸਾਨੀਅਤ ਪੱਖੀ ਉਦਮ ਕੀਤੇ ਸਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਮੁਲਕ ਅਤੇ ਉਥੋਂ ਦੇ ਨਿਵਾਸੀਆਂ ਸੰਬੰਧੀ ਨਫ਼ਰਤ ਭਰੀ ਬਿਆਨਬਾਜੀ ਕਰਨ ਅਤੇ ਪ੍ਰੇਮ ਦੇ ਮਹਾਨ ਸ਼ਬਦ ਦੇ ਅਮਲਾਂ ਤੋਂ ਮੂੰਹ ਮੋੜਨ ਦੀਆਂ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਤੇ ਪਾਕਿਸਤਾਨ ਲਹਿੰਦੇ ਪੰਜਾਬ ਵਿਚ ਸਾਡੇ ਜੁੜੇ ਵਿਰਸੇ-ਵਿਰਾਸਤ, ਇਤਿਹਾਸ, ਸੱਭਿਆਚਾਰ ਆਦਿ ਨੂੰ ਪ੍ਰਫੁੱਲਿਤ ਕਰਨ ਦੀ ਬਜਾਇ ਦੂਰੀਆ ਵਧਾਉਣ ਦੇ ਅਮਲਾਂ ਨੂੰ ਨਮੋਸ਼ੀਜਨਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਦੀਆਂ ਪੁਰਾਣੀ ਹਿੰਦੂ-ਮੁਸਲਮਾਨ ਦੀ ਦੁਸ਼ਮਣੀ ਅਤੇ ਨਫ਼ਰਤ ਨੂੰ ਮਨੋ-ਆਤਮਾ ਪੱਖੋ ਪਿਆਰ ਕਰਕੇ ਹੀ ਜਿੱਤਿਆ ਜਾ ਸਕਦਾ ਹੈ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜ਼ਾਹਰ ਕੀਤਾ ਕਿ ਕਾਂਗਰਸੀ ਆਗੂ ਨਹਿਰੂ ਅਤੇ ਗਾਂਧੀ ਨੇ ਸਿੱਖ ਕੌਮ ਨਾਲ ਜੋ ਵਾਅਦੇ ਕੀਤੇ ਸਨ, ਉਸ ਕਾਂਗਰਸ ਜਮਾਤ ਨੂੰ ਉਨ੍ਹਾਂ ਵਾਅਦਿਆ, ਬਚਨਾਂ ਨੂੰ ਪੂਰਨ ਕਰਕੇ ਹੀ ਅੱਛਾ ਮਾਹੌਲ ਸਿਰਜਿਆ ਜਾ ਸਕਦਾ ਹੈ । ਜੇਕਰ ਕੈਪਟਨ ਅਮਰਿੰਦਰ ਸਿੰਘ ਜੋ ਇਸ ਸਮੇਂ ਕਾਂਗਰਸ ਕਮੇਟੀ ਦੇ ਵੱਡੇ ਮੈਂਬਰ ਵੀ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਹਨ, ਉਹ ਸਿੱਖ ਕੌਮ ਨਾਲ ਕੀਤੇ ਪੁਰਾਤਨ ਵਾਅਦਿਆ ਨੂੰ ਪੂਰਨ ਕਰਵਾ ਸਕਣ ਤਾਂ ਇਹ ਇਨਸਾਨੀਅਤ ਤੇ ਸਿੱਖ ਕੌਮ ਪੱਖੀ ਵੱਡਾ ਉਦਮ ਹੋਵੇਗਾ । ਕਿਉਂਕਿ ਇਹ ਕਾਂਗਰਸ ਪਾਰਟੀ ਹੈ ਜਿਸਨੇ ਪੰਜਾਬੀ ਬੋਲਦੇ ਇਲਾਕਿਆ ਨੂੰ ਹਰਿਆਣਾ, ਹਿਮਾਚਲ ਨੂੰ ਦੇ ਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਧੋਖਾ ਕੀਤਾ । ਸਾਡੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਨੂੰ ਜ਼ਬਰੀ ਖੋਹਿਆ ਗਿਆ । ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਅਤੇ ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਪਾਣੀਆਂ ਨੂੰ ਗੈਰ-ਕਾਨੂੰਨੀ ਤਰੀਕੇ ਖੋਹਿਆ ਗਿਆ । ਹੁਣ ਪੰਜਾਬੀਆਂ ਤੇ ਸਿੱਖਾਂ ਵਿਚ ਕਾਂਗਰਸ ਜਮਾਤ ਵਿਚ ਉਤਪੰਨ ਹੋ ਚੁੱਕੀ ਨਫ਼ਰਤ ਨੂੰ ਦੂਰ ਕਰਨ ਲਈ ਉਪਰੋਕਤ ਪੰਜਾਬੀ ਬੋਲਦੇ ਇਲਾਕਿਆ, ਹੈੱਡਵਰਕਸਾਂ, ਚੰਡੀਗੜ੍ਹ ਆਦਿ ਨੂੰ ਵਾਪਿਸ ਪੰਜਾਬ ਨੂੰ ਦਿਵਾਕੇ ਹੀ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਨੂੰ ਕੁਝ ਸੰਤੁਸਟ ਕੀਤਾ ਜਾ ਸਕਦਾ ਹੈ ।

ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਸੰਬੰਧੀ ਗੱਲ ਤਾਂ ਕਰ ਸਕਦੇ ਹਨ, ਲੇਕਿਨ ਜਨਾਬ ਇਮਰਾਨ ਖਾਨ ਜੋ ਕੁਝ ਕਰ ਨਹੀਂ ਸਕਦੇ ਉਸਦੇ ਬਾਰੇ ਗੱਲ ਕਰਨਾ ਮੁਨਾਸਿਬ ਨਹੀਂ ਹੋਵੇਗਾ । ਕਿਉਕਿ ਉਨ੍ਹਾਂ ਨੇ ਪਾਕਿਸਤਾਨ ਦੇ ਅੰਦਰੂਨੀ ਹਾਲਾਤਾਂ ਨੂੰ ਮੁੱਖ ਰੱਖਕੇ ਉਥੋਂ ਦੀ ਸਥਿਤੀ ਨੂੰ ਭਾਂਪਦਿਆ ਹੀ ਕੋਈ ਗੱਲ ਕਰ ਸਕਦੇ ਹਨ ।

ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਹੱਥ ਵਿਚ ਫੜਕੇ ਜਨਤਕ ਤੌਰ ਤੇ ਸੌਹ ਚੁੱਕੀ ਸੀ ਕਿ ਮੈਂ ਪੰਜਾਬ ਸੂਬੇ ਨਾਲ ਤੇ ਸਿੱਖ ਕੌਮ ਨਾਲ ਸੰਬੰਧਤ ਸਭ ਮਸਲਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਵਾਂਗੇ । ਨਾ ਤਾਂ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਅਜੇ ਤੱਕ ਕੋਈ ਇਨਸਾਫ਼ ਦਿੱਤਾ ਗਿਆ ਹੈ ਤੇ ਨਾ ਹੀ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਦੋਸ਼ੀਆਂ ਬਾਦਲ ਪਰਿਵਾਰ ਅਤੇ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਲ੍ਹਾਂ ਵਿਚ 25-25 ਸਾਲਾ ਤੋਂ ਬੰਦੀ ਤੇ ਹੋਰਨਾਂ ਨੂੰ ਪੂਰਨ ਰੂਪ ਵਿਚ ਰਿਹਾਅ ਨਹੀਂ ਕੀਤਾ ਗਿਆ । ਸਿੱਖਾਂ ਦੀ ਬਣਾਈ ਕਾਲੀ ਸੂਚੀ ਉਤੇ ਪੂਰਨ ਰੂਪ ਵਿਚ ਲੀਕ ਨਹੀਂ ਮਰਵਾਈ ਗਈ । ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਮੁਆਵਜੇ ਦਾ ਭੁਗਤਾਨ ਨਹੀਂ ਕੀਤਾ ਗਿਆ । ਇਸ ਸਮੇਂ ਸੈਂਟਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ-ਮਜ਼ਦੂਰ ਵਰਗ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਕਿਸਾਨੀ ਪੈਦਾਵਾਰ ਉਤਪਾਦ ਦੀਆਂ ਕੀਮਤਾਂ ਮੁਲਕ ਦੇ ਕੀਮਤ ਸੂਚਕ ਅੰਕ ਨਾਲ ਤੁਰੰਤ ਜੋੜਿਆ ਜਾਵੇ । ਕਾਂਗਰਸ ਜਮਾਤ ਨੇ ਤਾਂ ਮਹਾਰਾਸਟਰਾਂ ਵਿਚ ਸ੍ਰੀ ਊਧਵ ਠਾਕਰੇ ਦੀ ਸਿ਼ਵ ਸੈਨਾ ਦੀ ਉਸ ਜਮਾਤ ਨਾਲ ਸਿਆਸੀ ਗੱਠਜੋੜ ਕਰ ਲਿਆ ਹੈ ਜੋ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਇਹ ਐਲਾਨ ਕਰ ਰਹੇ ਹਨ ਕਿ ਅਸੀਂ ਆਪਣੇ ਕਿਸੇ ਵੀ ਹਿੰਦੂਤਵ ਪ੍ਰੋਗਰਾਮ ਨੂੰ ਨਹੀਂ ਤਿਆਗਿਆ, ਸਭ ਨੂੰ ਪੂਰਨ ਕਰਾਂਗੇ । ਫਿਰ ਅੱਜ ਸੈਂਟਰ ਦੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਕਾਂਗਰਸ ਦਾ ਅਰਾਜਕਤਾ ਫੈਲਾਉਣ ਵਾਲੀਆ ਜਮਾਤਾਂ ਨਾਲ ਮੌਕਾਪ੍ਰਸਤੀ ਦੀ ਸੋਚ ਅਧੀਨ ਕੀਤਾ ਗਿਆ ਗੱਠਜੋੜ ਸੰਬੰਧੀ ਕੀ ਸਟੈਂਡ ਹੈ, ਉਹ ਇਥੋਂ ਦੀ ਜਨਤਾ ਨੂੰ ਸਪੱਸਟ ਕੀਤਾ ਜਾਵੇ ? ਜੇਕਰ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਕਾਂਗਰਸ ਜਮਾਤ ਤੇ ਹੁਕਮਰਾਨ ਪਾਰਟੀ ਜਰਮਨ ਦੀ ਬਰਲਿਨ ਦੀ ਕੰਧ ਦੀ ਤਰ੍ਹਾਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਨਫ਼ਰਤ ਭਰੀਆਂ ਰੋਕਾਂ ਲਗਾਕੇ ਬਣਾਈਆ ਗਈਆ ਸਰਹੱਦਾਂ ਨੂੰ ਸੁਹਿਰਦਤਾ ਨਾਲ ਖ਼ਤਮ ਕਰ ਦੇਣ ਤਾਂ ਪਾਕਿਸਤਾਨ ਅਤੇ ਇੰਡੀਆਂ ਦੇ ਨਿਵਾਸੀ ਤੇ ਦੋਵੇ ਪੰਜਾਬਾਂ ਦੇ ਨਿਵਾਸੀ ਅਮਨ-ਚੈਨ ਅਤੇ ਜਮਹੂਰੀਅਤ ਢੰਗਾਂ ਰਾਹੀ ਜਿਥੇ ਜਿੰਦਗੀ ਜਿਊਂਣ ਅਤੇ ਹਰ ਪੱਖੋ ਆਪਣੀ ਪ੍ਰਗਤੀ ਕਰਨ ਵਿਚ ਮੁੱਖ ਭੂਮਿਕਾ ਨਿਭਾਅ ਸਕਣਗੇ, ਉਥੇ ਸਿੱਖ ਕੌਮ ਦੇ ਵਿਰਸੇ-ਵਿਰਾਸਤ, ਸੱਭਿਆਚਾਰ, ਪੰਜਾਬੀ ਬੋਲੀ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰਦੇ ਹੋਏ ਅਸੀਂ ਕੌਮਾਂਤਰੀ ਪੱਧਰ ਤੇ ‘ਪ੍ਰੇਮ-ਪਿਆਰ’ ਦਾ ਮਨੁੱਖਤਾ ਪੱਖੀ ਸੰਦੇਸ਼ ਦੇਣ ਵਿਚ ਵੀ ਪੂਰਨ ਤੌਰ ਤੇ ਕਾਮਯਾਬ ਹੋ ਸਕਾਂਗੇ ।

Webmaster

Lakhvir Singh

Shiromani Akali Dal (Amritsar)

9781-222-567  

About The Author

Related posts

Leave a Reply

Your email address will not be published. Required fields are marked *