Select your Top Menu from wp menus
Header
Header
ਤਾਜਾ ਖਬਰਾਂ

ਪ੍ਰਧਾਨ ਐਸ.ਜੀ.ਪੀ.ਸੀ. ਅਤੇ ਕਾਰਜਕਾਰਨੀ ਵੱਲੋਂ ‘ਇਕ ਪਿੰਡ, ਇਕ ਸਾਂਝਾ ਗੁਰੂਘਰ’ ਦੀ ਵਿੱਢੀ ਮੁਹਿੰਮ ਸਿੱਖੀ ਸਿਧਾਤਾਂ ਅਨੁਸਾਰ ਪ੍ਰਸ਼ੰਸ਼ਾਂਯੋਗ ਉਦਮ : ਟਿਵਾਣਾ

ਪ੍ਰਧਾਨ ਐਸ.ਜੀ.ਪੀ.ਸੀ. ਅਤੇ ਕਾਰਜਕਾਰਨੀ ਵੱਲੋਂ ‘ਇਕ ਪਿੰਡ, ਇਕ ਸਾਂਝਾ ਗੁਰੂਘਰ’ ਦੀ ਵਿੱਢੀ ਮੁਹਿੰਮ ਸਿੱਖੀ ਸਿਧਾਤਾਂ ਅਨੁਸਾਰ ਪ੍ਰਸ਼ੰਸ਼ਾਂਯੋਗ ਉਦਮ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਅਗਜਕੈਟਿਵ ਵੱਲੋਂ ਜੋ ਬੀਤੇ ਦਿਨੀਂ ਲੁਧਿਆਣੇ ਦੇ ਪਿੰਡ ਚੱਕਰ ਵਿਖੇ ਇਕ ਨਗਰ, ਇਕ ਗੁਰੂਘਰ ਬਣਾਉਣ ਦੀ ਕੌਮੀ ਸਿਧਾਤਾਂ ਅਤੇ ਸੋਚ ਪੱਖੀ ਦ੍ਰਿੜਤਾ ਨਾਲ ਮੁਹਿੰਮ ਸੁਰੂ ਕੀਤੀ ਗਈ ਹੈ, ਇਹ ਪ੍ਰਸ਼ੰਸ਼ਾਂਯੋਗ ਕੌਮੀ ਲੀਹਾਂ ਵਾਲਾ ਉਦਮ ਹੈ । ਬੇਸ਼ੱਕ ਇਹ ਮੁਹਿੰਮ ਕਾਫ਼ੀ ਦੇਰੀ ਨਾਲ ਸੁਰੂ ਕੀਤੀ ਗਈ ਹੈ, ਪਰ ਜੇਕਰ ਐਸ.ਜੀ.ਪੀ.ਸੀ. ਦੇ ਅਧਿਕਾਰੀ ਅਤੇ ਸਮੁੱਚੇ ਐਸ.ਜੀ.ਪੀ.ਸੀ. ਮੈਬਰ ਇਸ ਦਿਸ਼ਾ ਵੱਲ ਇਮਾਨਦਾਰੀ ਤੇ ਦ੍ਰਿੜਤਾ ਨਾਲ ਇਸ ਦਿਸ਼ਾ ਵੱਲ ਸਮੂਹਿਕ ਉਦਮ ਕਰਨ ਦੀ ਜਿੰਮੇਵਾਰੀ ਨਿਭਾਅ ਸਕਣ ਤਾਂ ਸਮੁੱਚੀ ਮਨੁੱਖਤਾ ਇਕ ਸਾਂਝੇ ਗੁਰੂਘਰ ਵਿਚ ਹੀ ਆਪਣੀਆ ਧਾਰਮਿਕ, ਸਮਾਜਿਕ ਕਰਨ ਦੇ ਨਾਲ-ਨਾਲ ਆਪਸੀ ਮਿਲਵਰਤਨ ਨੂੰ ਹੋਰ ਵਧੇਰੇ ਉਸਾਰੂ ਢੰਗ ਨਾਲ ਵਧਾਉਣ ਵਿਚ ਯੋਗਦਾਨ ਪਾ ਸਕਣਗੇ ਅਤੇ ਇਹੀ ਮੁਹਿੰਮ ਗੁਰੂ ਸਾਹਿਬਾਨ ਜੀ ਦੀ ਸੋਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜਿਕ ਪਾੜੇ ਨੂੰ ਵੀ ਖ਼ਤਮ ਕਰਨ ਵਿਚ ਵੱਡੀ ਮਦਦਗਾਰ ਸਾਬਤ ਹੋਵੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਬਿੰਦ ਸਿੰਘ ਲੌਗੋਵਾਲ ਤੇ ਸਮੁੱਚੀ ਅਗਜੈਕਟਿਵ ਐਸ.ਜੀ.ਪੀ.ਸੀ. ਵੱਲੋਂ ਗੁਰੂ ਸਾਹਿਬਾਨ ਜੀ ਦੇ ਸਿਧਾਤਾਂ ਤੇ ਸੋਚ ਅਨੁਸਾਰ ਵਿੱਢੇ ਕੌਮ ਪੱਖੀ ਪ੍ਰੋਗਰਾਮ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਇਨ੍ਹਾਂ ਐਸ.ਜੀ.ਪੀ.ਸੀ. ਉਤੇ ਇਸ ਸਮੇਂ ਕੰਮ ਕਰ ਰਹੇ ਅਧਿਕਾਰੀਆਂ ਨੂੰ ਇਹ ਵੀ ਜੋਰਦਾਰ ਗੁਜ਼ਾਰਿਸ ਕੀਤੀ ਕਿ ਜਿਨ੍ਹਾਂ ਪਿੰਡਾਂ ਅਤੇ ਨਗਰਾਂ ਵਿਚ ਇਕ ਤੋਂ ਵੱਧ (2-4) ਗੁਰੂਘਰ ਪਹਿਲੋ ਹੀ ਬਣੇ ਹੋਏ ਹਨ, ਉਨ੍ਹਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਚਾਇਤਾਂ ਅਤੇ ਮੁਅੱਜਜਦਾਰ ਨਗਰ ਨਿਵਾਸੀਆਂ ਨਾਲ ਸਹਿਜ ਢੰਗ ਨਾਲ ਇਕੱਤਰਤਾਵਾ ਕਰਦੇ ਹੋਏ ਉਨ੍ਹਾਂ ਗੁਰੂਘਰਾਂ ਨੂੰ ਵੀ ਇਕ ਗੁਰੂਘਰ ਵਿਚ ਤਬਦੀਲ ਕਰਨ ਲਈ ਦ੍ਰਿੜਤਾ ਨਾਲ ਉਦਮ ਹੋਣੇ ਚਾਹੀਦੇ ਹਨ ਅਤੇ ਜੋ ਇਮਾਰਤਾਵਾਂ ਗੁਰੂਘਰਾਂ ਰਾਹੀ ਜਿਆਦਾ ਗਿਣਤੀ ਵਿਚ ਬਣੀਆ ਹੋਈਆ ਹਨ, ਉਨ੍ਹਾਂ ਨੂੰ ਉਸ ਪਿੰਡ-ਨਗਰ ਦੇ ਹੋਰ ਸਾਂਝੇ ਉਦਮਾਂ ਲਈ ਜਿਵੇਂ ਲਾਈਬ੍ਰੇਰੀ, ਕਮਿਊਨਟੀ ਸੈਂਟਰ, ਸਿਹਤ ਸੈਂਟਰ ਜਾਂ ਨੌਜ਼ਵਾਨ ਬੱਚਿਆਂ ਨੂੰ ਖੇਡਾਂ ਵਿਚ ਉਤਸਾਹਿਤ ਕਰਨ ਲਈ ਸਪੋਰਸਟ ਕੇਂਦਰ ਬਣਾਕੇ ਉਨ੍ਹਾਂ ਬਣੀਆ ਹੋਈਆ ਇਮਾਰਤਾਂ ਦੀ ਵੀ ਸਮਾਜਿਕ ਕੰਮਾਂ ਲਈ ਸਹੀ ਢੰਗ ਨਾਲ ਵਰਤੋਂ ਕਰਨ ਲਈ ਐਸ.ਜੀ.ਪੀ.ਸੀ. ਨੂੰ ਮਾਲੀ ਤੌਰ ਤੇ ਉਨ੍ਹਾਂ ਪਿੰਡਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ । ਇਸ ਨਾਲ ਕੁਝ ਸਮੇਂ ਬਾਅਦ ਸਮੁੱਚੇ ਪਿੰਡਾਂ ਵਿਚ ਜਿਥੇ ਇਕ ਗੁਰੂਘਰ ਸਥਾਪਿਤ ਹੋ ਜਾਣਗੇ, ਉਥੇ ਬਾਕੀ ਗੁਰੂਘਰਾਂ ਦੀਆਂ ਇਮਾਰਤਾਂ ਦੀ ਵੀ ਸਹੀ ਦਿਸ਼ਾ ਵੱਲ ਵਰਤੋਂ ਹੋਣ ਲੱਗ ਪਵੇਗੀ ।

ਸ. ਟਿਵਾਣਾ ਨੇ ਕਿਹਾ ਕਿ ਪਿੰਡਾਂ ਵਿਚ ਵੱਸਣ ਵਾਲੀ ਵਸੋਂ ਭਾਵੇ ਮੰਨੂਵਾਦੀ ਬ੍ਰਾਹਮਣਵਾਦੀ ਸੋਚ ਅਨੁਸਾਰ ਕਿਸੇ ਵੀ ਵਰਣ ਵਿਚੋਂ ਹੋਵੇ, ਉਨ੍ਹਾਂ ਸਭਨਾਂ ਵੱਲੋਂ ਐਸ.ਜੀ.ਪੀ.ਸੀ. ਦੀ ਇਸ ‘ਨਾ ਕੋ ਵੈਰੀ, ਨਹੀਂ ਬੈਗਾਨਾ, ਸਗਲ ਸੰਗਿ ਹਮਕੋ ਬਨਿ ਆਇ’ ਦੀ ਸੋਚ ਅਨੁਸਾਰ ਇਸ ਸੋਚ ਨੂੰ ਹੋਰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ । ਜਿਥੇ ਸਿੱਖ ਕੌਮ ਅਤੇ ਮਨੁੱਖਤਾ ਧਾਰਮਿਕ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿਆਸੀ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਵਿਚ ਜੋੜ ਸਕੀਏ ਅਤੇ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਮੰਜਿ਼ਲ ਵੱਲ ਵਧਾ ਸਕੀਏ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਸਿੱਖ ਕੌਮ ਲਈ ਅਤਿ ਸੰਜ਼ੀਦਾ ਤੌਰ ਤੇ ਵਿਚਰਣ ਦੀ ਮੰਗ ਕਰਦਾ ਹੈ । ਕਿਉਂਕਿ ਸਿੱਖ ਕੌਮ ਨੂੰ ਧਾਰਮਿਕ, ਸਮਾਜਿਕ, ਨਿਆਇਕ, ਭੂਗੋਲਿਕ ਅਤੇ ਮਾਲੀ ਤੌਰ ਤੇ ਹੁਕਮਰਾਨਾਂ ਦੀਆਂ ਵੱਡੀਆਂ ਸਾਜਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਿੱਖ ਕੌਮ ਦੇ ਉੱਚੇ-ਸੁੱਚੇ ਸਤਿਕਾਰਿਤ ਤੇ ਮਨੁੱਖਤਾ ਪੱਖੀ ਅਕਸ ਨੂੰ ਧੁੰਦਲਾ ਕਰਨ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਹੁਕਮਰਾਨਾਂ, ਖੂਫੀਆ ਏਜੰਸੀਆ ਅਤੇ ਹਿੰਦੂਤਵ ਸੋਚ ਵਾਲੀ ਅਫ਼ਸਰਸ਼ਾਹੀ ਅਤੇ ਮੀਡੀਆ ਸਰਗਰਮ ਹੈ । ਇਸ ਲਈ ਅਜਿਹੇ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ. ਵੱਲੋਂ ਕੀਤੀ ਗਈ ਭਰਤੀ ਵਾਲੇ ਸਿੱਖਾਂ ਨੂੰ ਰੁਜ਼ਗਾਰ ਤੋਂ ਲਾਭੇ ਕਰਕੇ ਭਰਾਮਾਰੂ-ਜੰਗ ਪੈਦਾ ਕਰਨ ਵਾਲੇ ਹਾਲਾਤ ਕਤਈ ਨਹੀਂ ਬਣਾਉਣੇ ਚਾਹੀਦੇ । ਬਲਕਿ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਕਰਦੇ ਹੋਏ ਕੌਮੀ ਤਖ਼ਤਾਂ ਅਤੇ ਉਨ੍ਹਾਂ ਦੇ ਜਥੇਦਾਰ ਸਾਹਿਬਾਨ ਦੇ ਸਤਿਕਾਰ ਤੇ ਰੁਤਬੇ ਨੂੰ ਆਜ਼ਾਦ ਕਰਨ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਅਗਵਾਈ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਇਕ ਸਰਬਸਾਂਝਾ ਸਰਬ ਪ੍ਰਵਾਨਿਤ ਮਾਹੌਲ ਬਣਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਬਣਨ ਜਾ ਰਹੀ ਕੌਮਾਂਤਰੀ ਸੰਸਥਾਂ ਰਾਹੀ ਸਿੱਖ ਕੌਮ ਨਾਲ ਹਰ ਪੱਧਰ ਤੇ ਹੋ ਰਹੇ ਵਿਤਕਰਿਆ, ਜ਼ਬਰ-ਜੁਲਮਾਂ ਅਤੇ ਬੇਇਨਸਾਫ਼ੀਆਂ ਨੂੰ ਇਕ ਤਾਕਤ ਹੋ ਕੇ ਖ਼ਤਮ ਕਰਵਾ ਸਕੀਏ ਅਤੇ ਸਹੀ ਮਾਇਨਿਆ ਵਿਚ ਸਿੱਖ ਕੌਮ ਦੀ ‘ਸਰਬੱਤ ਦੇ ਭਲੇ’ ਦੀ ਸੋਚ ਨੂੰ ਸਭ ਕੌਮਾਂ, ਧਰਮਾਂ, ਮੁਲਕਾਂ ਵਿਚ ਪਹੁੰਚਾਕੇ ਸਿੱਖ ਧਰਮ ਦੀ ਸਹੀ ਤਸਵੀਰ ਕਾਇਮ ਕਰ ਸਕੀਏ ।

About The Author

Related posts

Leave a Reply

Your email address will not be published. Required fields are marked *