Select your Top Menu from wp menus
Header
Header
ਤਾਜਾ ਖਬਰਾਂ

ਪੈਰਿਸ ਦੇ ਨੌਟਰੇ ਡੈਮ ਨੂੰ ਸੜ੍ਹ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਗਹਿਰਾ ਦੁੱਖ ਪਹੁੰਚਿਆ ਹੈ : ਮਾਨ

ਪੈਰਿਸ ਦੇ ਨੌਟਰੇ ਡੈਮ ਨੂੰ ਸੜ੍ਹ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਗਹਿਰਾ ਦੁੱਖ ਪਹੁੰਚਿਆ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਇਸ ਗੱਲ ਤੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਬੀਤੇ ਦਿਨੀ ਫ਼ਰਾˆਸ ਦੀ ਰਾਜਧਾਨੀ ਪੈਰਿਸ ਵਿੱਚ ਸਥਿਤ ਕੈਥੋਲਿਕ ਇਸਾਈ ਵਰਗ ਨਾਲ ਸੰਬੰਧ ਨੌਟਰੇ ਡੈਮ ਦੇ ਮਹਾਨ ਅਸਥਾਨ ਅੱਗ ਦੀ ਲਪੇਟ ਵਿਚ ਆ ਗਿਆ, ਕਿਉˆਕਿ ਮੈˆ ਸਕੂਲ ਵਿਦਿਆਰਥੀ ਹੁੰਦੇ ਹੋਏ ਇੱਕ ਹਰਮਨ ਪਿਆਰੇ ਲੇਖਕ ਦੀ ਲਿਖੀ ਕਿਤਾਬ ਦਾ ਹੰਚਬੈਕ ਆਫ਼ ਨੌਟਰੇ ਡੈਮ ਜੋ ਕਿ ਵਿਕਟਰ ਹੂਗੋ ਵਲੋˆ ਲਿਖੀ ਗਈ ਸੀ, ਜਿਸਨੇ ਇਸਦੇ ਧਰਾਤਲ ਅਸਲੀਅਤ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਸੀ, ਪੜ੍ਹੀ ਸੀ । ਜਦੋˆ ਮੈˆ ਉਪਰੋਕਤ ਨੌਟਰੇ ਡੈਮ ਬਾਰੇ ਪੜ੍ਹਿਆ ਤਾˆ ਮੇਰੇ ਮਨ ਵਿੱਚ ਇਸਦੀ ਸ਼ਬਦਾਵਲੀ ਅਰਥ ਕੈਥੌਲਿਕ ਤੌਰ ਤੇ ਇਹ ਸੀ ਕਿ “ਨੌਟ ਏ ਡੈਮ” । ਮੇਰੇ ਪੁੱਤਰ ਇਮਾਨ ਸਿੰਘ ਅਮਰੀਕਾ ਦੀ ਨੌਟਰੇ ਡੈਮ ਯੂਨੀਵਰਸਿਟੀ ਵਿੱਚ ਪੜ੍ਹਿਆ ਹੈ, ਜਿਥੇ ਉਸਨੇ ਆਪਣੀ ਜਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਅਤੇ ਬਹੁਤ ਕੁਝ ਸਿੱਖਿਆ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੈਰਿਸ ਦੇ ਨੌਟਰੇ ਡੈਮ ਨੂੰ ਅਗਨ ਭੇˆਟ ਹੋ ਜਾਣ ਉਪਰੰਤ ਅੰਗਰੇਜ਼ੀ ਟ੍ਰਿਬਿਊਨ ਦੇ ਸੰਪਾਦਕ ਨੂੰ ਲਿਖੇ ਇੱਕ ਪੱਤਰ ਵਿਚ ਪ੍ਰਗਟ ਕਰਦੇ ਹੋਏ ਜਾਹਰ ਕੀਤੇ। ਉਨ੍ਹਾˆ ਕਿਹਾ ਕਿ ਮੈˆ ਫ਼ਰਾˆਸ ਦੇ ਨਿਊਜ਼ ਪੇਪਰ ਵਿਚੋˆ ਜਾਣਕਾਰੀ ਹਾਸਲ ਕੀਤੀ ਹੈ ਕਿ ਮੌਜੂਦਾ ਇੰਡੀਆˆ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੇ 30 ਹਜਾਰ ਕਰੋੜ ਯੂਰੋ ਦੇ ਰਾਫ਼ੇਲ ਜੰਗੀ ਜਹਾਜ਼ਾˆ ਦੇ ਫ਼ਰਾˆਸ ਨਾਲ ਕੀਤੇ ਇੱਕ ਸੌਦੇ ਵਿਚ ਕਰੋੜਾˆ-ਅਰਬਾˆ ਰੁਪਏ ਦਾ ਵੱਡਾ ਘਪਲਾ ਕੀਤਾ ਹੈ । ਇਸ ਲਈ ਅਸੀ ਸ੍ਰੀ ਮੋਦੀ ਨੂੰ ਇਹ ਅਪੀਲ ਕਰਨੀ ਚਾਹਵਾˆਗੇ ਕਿ ਉਹ ਫ਼ਰਾˆਸ ਦੇ ਪ੍ਰਾਪਤ ਕੀਤੇ ਗਏ ਉਪਰੋਕਤ ਯੂਰੋ ਦੀ ਵੱਡੀ ਰਕਮ ਨੂੰ ਨੌਟਰੇ ਡੈਮ ਨੂੰ ਫਿਰ ਤੋˆ ਬਣਾਉਣ ਲਈ ਫਰਾˆਸ ਨੂੰ ਵਾਪਿਸ ਕਰੇ। ਪਰੰਤੂ ਫਰਾˆਸ ਦਾ ਜੋ ਨਿਰਪੱਖਤਾ ਵਾਲਾ ਵਿਧਾਨ ਹੈ ਉਸਦੇ ਬਾਵਜੂਦ ਵੀ ਜੋ ਸਿੱਖ ਕੌਮ ਦੀ ਮਹਾਨ ਰਵਾਇਤ ਅਨੁਸਾਰ ਸਿਰ ਉਤੇ ਸਜਾਈ ਗਈ ਦਸਤਾਰ ਉਤੇ ਪਾਬੰਦੀ ਲਗਾਈ ਹੋਈ ਹੈ ਅਤੇ ਸਿੱਖਾˆ ਨੂੰ ਫਰਾˆਸ ਸਰਕਾਰ ਆਪਣੀਆˆ ਸੰਸਥਾਵਾˆ ਵਿਚ ਦਸਤਾਰ ਪਹਿਣ ਕੇ ਜਾਣ ਦੀ ਇਜਾਜਤ ਨਹੀˆ ਦਿੰਦੀ। ਜਦੋˆਕਿ ਇਹ ਵੀ ਦੁਨੀਆˆ ਵਿਚ ਪ੍ਰਤੱਖ ਹੈ ਅਤੇ ਫਰਾˆਸ ਦੇ ਇਤਿਹਾਸਕਾਰਾˆ ਨੇ ਲਿਖਿਆ ਹੈ ਕਿ ਦਸਤਾਰ ਪਹਿਨੇ ਹੋਏ ਸਿੱਖ ਫੌਜੀਆˆ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਸਮੇˆ ਫਰਾˆਸ ਨੂੰ ਜਰਮਨ ਤੋˆ ਆਜਾਦ ਕਰਵਾਇਆ ਸੀ ਅਤੇ ਫਰਾˆਸ ਦੀ ਨਿਰਪੱਖਤਾ ਵਾਲੀ ਹਕੂਮਤ ਨੌਟਰੇ ਡੈਮ ਨੁੰ ਫਿਰ ਤੋˆ ਸਥਾਪਿਤ ਕਰਨ ਲਈ ਕੋਈ ਊਦਮ ਨਹੀˆ ਕਰ ਸਕੀ। ਹੁਣ ਮੋਦੀ ਹਕੂਮਤ ਦਾ ਇਹ ਫਰਜ ਬਣ ਜਾˆਦਾ ਹੈ ਕਿ ਲੰਮੇ ਸਮੇˆ ਤੋˆ ਕੈਥੌਲਿਕ ਇਸਾਈ ਕੌਮ ਨਾਲ ਸਬੰਧਤ ਨੌਟਰੇ ਡੈਮ ਨੂੰ ਦੁਬਾਰਾ ਉਸੇ ਰੂਪ ਵਿਚ ਸਥਾਪਿਤ ਕਰਨ ਲਈ ਫਰਾˆਸ ਦੇ ਉਪਰੋਕਤ ਸੌਦੇ ਵਿਚੋˆ ਪ੍ਰਾਪਤ ਕੀਤੇ ਗਏ ਧੰਨ-ਦੌਲਤਾˆ ਦੇ ਭੰਡਾਰ ਵਾਪਿਸ ਕਰੇ।

ਸ. ਮਾਨ ਨੇ ਆਪਣੇ ਇਸ ਸੰਪਾਦਕ ਨੂੰ ਲਿਖੇ ਗਏ ਪੱਤਰ ਵਿਚ ਇਹ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਇਸ ਪ੍ਰਾਪਤ ਕੀਤੀ ਗਈ ਰਕਮ ਨੂੰ ਉਪਰੋਕਤ ਕੈਥੋਲਿਕ ਵਰਗ ਨਾਲ ਸੰਬੰਧਿਤ ਸਥਾਨ ਨੂੰ ਬਣਾਉਣ ਵਿਚ ਇਖਲਾਕੀ ਫਰਜ਼ ਸਮਝਦੇ ਹੋਏ ਦੇਣਗੇ ਨਾˆ ਕਿ ਇਸ ਨਾਲ ਘੱਟ ਗਿਣਤੀ ਮੁਸਲਿਮ, ਇਸਾਈ ਅਤੇ ਸਿੱਖਾˆ ਦਾ ਕੋਈ ਜਾਨੀ-ਮਾਲੀ ਨੁਕਸਾਨ ਕਰਨ ਦੀ ਗੁਸਤਾਖੀ ਕਰਨਗੇ। ਉਨ੍ਹਾˆ ਕਿਹਾ ਜਦੋˆ ਮੈˆ ਪੈਰਿਸ ਵਿਚ ਆਪਣੇ ਦੌਰੇ ਤੇ ਗਿਆ ਉਸ ਸਮੇˆ ਮੈˆ ਕੈਥੋਲਿਕ ਦੇ ਇਸ ਮਹਾਨ ਸਥਾਨ ਦੇ ਦਰਸ਼ਨ ਕਰਨ ਲਈ ਆਪਣੀ ਪਾਰਟੀ ਦੇ ਯੂਰਪ ਦੇ ਪ੍ਰਧਾਨ ਸ. ਚੈਨ ਸਿੰਘ ਨਾਲ ਜਾ ਕੇ ਇਸ ਸਥਾਨ ਦੀ ਇਤਿਹਾਸਕ ਅਤੇ ਫਰਾˆਸਿਸੀ ਮਹੱਤਤਾ ਨੂੰ ਵੇਖ ਕੇ ਖੁਸੀ ਪ੍ਰਾਪਤ ਹੋਈ। ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਕੈਥੋਲਿਕ ਇਸਾਈ ਵਰਗ ਦੇ ਇਸ ਚੈਰੀਆਮੈਗਨੇ ਬੁੱਤ ਜਿਸਨੇ ਯੂਰਪ ਨੂੰ ਇਸਲਾਮੀਕਰਨ ਹੋਣ ਤੋˆ ਬਚਾਇਆ। ਪ੍ਰੰਤੂ ਇਨੀ ਦਿਨੀ ਇਸਲਾਮ ਯੂਰਪ ਵਿਚ ਚੁੱਪ ਚਪੀਤੇ ਅਤੇ ਅਮਨਮਈ ਢੰਗਾˆ ਨਾਲ ਵਧ-ਫੁੱਲ ਰਿਹਾ ਹੈ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *