ਅੱਜ ਮਿਤੀ 26 ਫਰਵਰੀ 2018 ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਮਰੀਕਾ ਦੇ ਸੀਨੀਅਰ ਮੀਤ ਪ੍ਰਧਾਨ ਸ. ਰੇਸ਼ਮ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਜੀ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਫ਼ਤਿਹਗੜ੍ਹ ਸਾਹਿਬ ਵਿਖੇ ਜੀ-ਆਇਆ ਆਖਿਆ । ਪਾਰਟੀ ਵੱਲੋਂ ਦੁਪਹਿਰ ਦਾ ਖਾਣਾ ਉਨ੍ਹਾਂ ਦੇ ਸਤਿਕਾਰ ਵਿਚ ਦਿੱਤਾ ਗਿਆ ਅਤੇ ਪਾਰਟੀ ਪ੍ਰਧਾਨ ਸਾਹਿਬ ਨੇ ਸਿਰਪਾਓ ਦੇ ਕੇ ਦੋਵਾਂ ਜੀਆਂ ਨੂੰ ਸਨਮਾਨਿਤ ਕੀਤਾ, ਨਾਲ ਹੀ ਮਾਨ ਸਾਹਿਬ ਨੇ ਇਹ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਸਿਧਾਂਤ ਤੇ ਪਹਿਰਾ ਦਿੰਦਿਆ ਹੋਇਆ ਸ. ਰੇਸ਼ਮ ਸਿੰਘ ਜੀ ਨੇ ਪਿਛਲੇ ਸਾਲ ਭਾਰਤੀ ਹਕੂਮਤ ਦਾ ਜ਼ਬਰ ਝੱਲਿਆ ਪਰ ਅਡੋਲ ਰਹੇ ਅਤੇ ਸਿੱਖ ਪੰਥ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਲਾਜ ਰੱਖਦਿਆ ਹੋਇਆ ਬਾਇੱਜ਼ਤ ਅਮਰੀਕਾ ਵਾਪਸ ਪਹੁੰਚੇ । ਇਹ ਸਾਰਾ ਸਮਾਂ ਉਨ੍ਹਾਂ ਦੇ ਪਰਿਵਾਰ ਲਈ ਵੀ ਬਹੁਤ ਹੀ ਕਸ਼ਟਾਂ ਭਰਿਆ ਸੀ । ਪਰ ਪਾਰਟੀ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਰਿਵਾਰ ਬੇਸ਼ੱਕ ਸ. ਰੇਸ਼ਮ ਸਿੰਘ ਤੋਂ ਦੂਰ ਅਮਰੀਕਾ ਵਿਚ ਸੀ, ਪਰ ਉਹ ਵੀ ਉਥੇ ਅਡੋਲ ਰਹੇ । ਇਸੇ ਕਰਕੇ ਪਾਰਟੀ ਆਸ ਕਰਦੀ ਹੈ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀ ਨਿਰੰਤਰ ਸੇਵਾ ਤੇ ਅਡੋਲਤਾ ਨਿਭਾਉਦੇ ਰਹਿਣਗੇ । ਜਿਸ ਨਾਲ ਪਾਰਟੀ ਅਤੇ ਸਿੱਖ ਕੌਮ ਦੇ ਅੰਤਿਮ ਨਿਸ਼ਾਨੇ ਖ਼ਾਲਿਸਤਾਨ ਦੀ ਪ੍ਰਾਪਤੀ ਵੱਲ ਅੱਗੇ ਵਧਿਆ ਜਾਵੇਗਾ । ਸੋ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਅਮਰੀਕਾ ਜਾਣ ਦੀ ਵਧਾਈ ਵੀ ਦਿੱਤੀ ਅਤੇ ਮਾਣ ਨਾਲ ਭਵਿੱਖ ਦੀ ਆਸ ਵੀ ਪ੍ਰਗਟਾਈ ਕਿ ਉਹ ਅਮਰੀਕਾ ਜਾ ਕੇ ਪਾਰਟੀ ਅਤੇ ਸਿੱਖ ਕੌਮ ਦੀਆਂ ਸੇਵਾਵਾਂ ਜਾਰੀ ਰੱਖਣਗੇ ਜਿਹੋ ਜਿਹੀ ਕਿ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ।
ਇਸ ਮੌਕੇ ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਸ. ਰਣਜੀਤ ਸਿੰਘ ਚੀਮਾਂ, ਹਰਭਜਨ ਸਿੰਘ ਕਸਮੀਰੀ, ਸ. ਬਹਾਦਰ ਸਿੰਘ ਭਸੌੜ (ਦੋਵੇ ਪੀ.ਏ.ਸੀ. ਮੈਂਬਰ), ਗੁਰਜੰਟ ਸਿੰਘ ਕੱਟੂ, ਰਣਜੀਤ ਸਿੰਘ ਸੇਠੀ ਜਰਨਲ ਸਕੱਤਰ ਪਟਿਆਲਾ ਸ਼ਹਿਰ ਆਦਿ ਆਗੂ ਹਾਜ਼ਰ ਸਨ ।