Select your Top Menu from wp menus
Header
Header
ਤਾਜਾ ਖਬਰਾਂ

ਪੁਲਿਸ ਵੱਲੋਂ ਸ. ਬਾਦਲ ਨਾਲ ਤਹਿਜੀਬ ਨਾਲ ਪੇਸ਼ ਆਉਣਾ ਚੰਗੀ ਗੱਲ, ਪਰ ਪੁਲਿਸ ਸਾਡੇ ਵਰਗੇ ਵਿਰੋਧੀਆਂ ਨਾਲ ਅਪਮਾਨਜ਼ਨਕ ਤਰੀਕੇ ਕਿਉਂ ਪੇਸ਼ ਆਉਂਦੀ ਹੈ ? : ਮਾਨ

ਪੁਲਿਸ ਵੱਲੋਂ ਸ. ਬਾਦਲ ਨਾਲ ਤਹਿਜੀਬ ਨਾਲ ਪੇਸ਼ ਆਉਣਾ ਚੰਗੀ ਗੱਲ, ਪਰ ਪੁਲਿਸ ਸਾਡੇ ਵਰਗੇ ਵਿਰੋਧੀਆਂ ਨਾਲ ਅਪਮਾਨਜ਼ਨਕ ਤਰੀਕੇ ਕਿਉਂ ਪੇਸ਼ ਆਉਂਦੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਇੰਡੀਆਂ ਦੇ ਵਿਧਾਨ ਦੀ ਧਾਰਾ 14 ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਪ੍ਰਦਾਨ ਕਰਦੀ ਹੈ । ਪਰ ਜਦੋਂ ਹੁਕਮਰਾਨ ਅਤੇ ਪੁਲਿਸ ਵੱਲੋਂ ਇਥੋਂ ਦੇ ਵਿਰੋਧੀ ਪਾਰਟੀਆਂ ਦੇ ਆਗੂਆਂ ਜਾਂ ਵਿਰੋਧੀ ਪਾਰਟੀਆਂ ਨਾਲ ਪੇਸ਼ ਆਉਦੇ ਹੋਏ ਅਤਿ ਅਪਮਾਨਜਨਕ ਅਤੇ ਤਹਿਜੀਬ ਤੇ ਸਲੀਕੇ ਤੋਂ ਰਹਿਤ ਵਿਵਹਾਰ ਕੀਤਾ ਜਾਂਦਾ ਹੈ, ਤਾਂ ਇਹ ਹੁਕਮਰਾਨਾਂ ਅਤੇ ਪੁਲਿਸ ਦੀਆਂ ਤਾਨਾਸ਼ਾਹੀ ਜ਼ਬਰ-ਜੁਲਮ ਵਾਲੇ ਅਮਲਾਂ ਦੀ ਪ੍ਰਤੱਖ ਤਸਵੀਰ ਹੈ । ਜੋ ਵਿਧਾਨ ਦੀ ਧਾਰਾ 14 ਦਾ ਘੋਰ ਅਪਮਾਨ ਹੈ । ਕਿਉਂਕਿ ਕਾਨੂੰਨ ਦੀ ਨਜ਼ਰ ਵਿਚ ਇਥੋਂ ਦੇ ਸਭ ਬਸਿੰਦੇ ਬਰਾਬਰ ਹਨ ਅਤੇ ਉਸੇ ਰੂਪ ਵਿਚ ਸਭਨਾਂ ਨਾਲ ਬਰਾਬਰਤਾ ਵਾਲਾ ਵਿਵਹਾਰ ਹੋਣਾ ਚਾਹੀਦਾ ਹੈ, ਜੋ ਕਿ ਨਹੀਂ ਹੋ ਰਿਹਾ । ਇਹ ਬਹੁਤ ਹੀ ਦੁੱਖਦਾਇਕ ਅਤੇ ਸ਼ਰਮਨਾਕ ਹੁਕਮਰਾਨਾਂ ਦਾ ਵਰਤਾਰਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋਂ ਦੀ ਪੁਲਿਸ ਅਤੇ ਹੁਕਮਰਾਨਾਂ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ, ਉਨ੍ਹਾਂ ਦੇ ਆਗੂਆਂ ਅਤੇ ਅਮੀਰ-ਗਰੀਬ ਇਨਸਾਨਾਂ ਨਾਲ ਵੱਖੋ-ਵੱਖਰਾ ਵਿਵਹਾਰ ਕਰਨ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਹਿੰਦ ਦੇ ਹੁਕਮਰਾਨਾਂ ਦੇ ਮੱਥੇ ਉਤੇ ਅਜਿਹਾ ਵਿਵਹਾਰ ਕਾਲਾ ਧੱਬਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਜਦੋਂ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਹੋਇਆ ਤਾਂ 11 ਨਵੰਬਰ ਦੀ ਰਾਤ ਨੂੰ ਜਦੋਂ ਮੈਂ ਆਪਣੇ ਅੰਮ੍ਰਿਤਸਰ ਵਾਲੇ ਘਰ ਆਰਾਮ ਕਰ ਰਿਹਾ ਸੀ ਤਾਂ ਰਾਤ ਨੂੰ 1:30 ਵਜੇ ਭਾਰੀ ਪੁਲਿਸ ਫੋਰਸ ਨੇ ਧਾਵਾ ਬੋਲਕੇ ਮੈਨੂੰ ਮੇਰੇ ਫਲੈਟ ਤੋ ਉਪਰੀ ਮੰਜਿ਼ਲ ਤੋਂ ਧੂਹਕੇ ਥੱਲ੍ਹੇ ਲਿਆਂਦਾ ਅਤੇ ਜ਼ਬਰੀ ਪੁਲਿਸ ਜੀਪ ਵਿਚ ਸੁੱਟਕੇ ਥਾਣੇ ਵਿਚ ਲਿਜਾਕੇ ਬੰਦ ਕਰ ਦਿੱਤਾ । ਜੋ ਕਿ ਅਤਿ ਬੇਹੁੱਦਾ ਅਤੇ ਗੈਰ-ਕਾਨੂੰਨੀ ਢੰਗ ਨਾਲ ਪੇਸ਼ ਆਉਣ ਦੀ ਕਾਰਵਾਈ ਸ਼ਰਮਨਾਕ ਵਰਤਾਰਾ ਹੈ । ਇਸੇ ਤਰ੍ਹਾਂ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਉਸੇ ਦਿਨ ਜ਼ਲੀਲ ਕਰਦੇ ਹੋਏ ਗੈਰ-ਕਾਨੂੰਨੀ ਢੰਗ ਰਾਹੀ ਗ੍ਰਿਫ਼ਤਾਰ ਕਰ ਲਿਆ ਗਿਆ । ਜਦੋਂ ਅਸੀਂ ਮਰਹੂਮ ਬੇਅੰਤ ਸਿੰਘ ਦੇ ਬੁੱਤ ਉਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਫੋਟੋ ਪਾ ਕੇ ਆਪਣੇ ਕਾਤਲਾਂ ਵਿਰੁੱਧ ਰੋਸ ਜਾਹਰ ਕੀਤਾ ਤਦ ਵੀ ਪੁਲਿਸ ਨੇ ਅਪਮਾਨਜਨਕ ਢੰਗਾਂ ਦੀ ਖੁੱਲ੍ਹੇਆਮ ਵਰਤੋਂ ਕੀਤੀ । ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਐਸ.ਐਚ.ਓ. ਰੋਪੜ੍ਹ ਜਸਪਾਲ ਸਿੰਘ ਨੇ ਮੇਰੀ ਢੂਹੀ ਵਿਚ ਹੁੱਝਾ ਅਤੇ ਡੰਡੇ ਮਾਰਕੇ ਮੇਰੀ ਰੀੜ੍ਹ ਦੀ ਹੱਡੀ ਨੂੰ ਜਖ਼ਮੀ ਕਰ ਦਿੱਤਾ । ਜਿਸ ਕਾਰਨ ਮੈਨੂੰ ਲੰਮਾਂ ਸਮਾਂ ਪੀ.ਜੀ.ਆਈ. ਚੰਡੀਗੜ੍ਹ ਤੋਂ ਇਲਾਜ ਕਰਵਾਉਣਾ ਪਿਆ ਅਤੇ ਅੱਜ ਵੀ ਮੇਰੇ ਦਰਦ ਦੀ ਚੀਸ ਉੱਠਦੀ ਹੈ । ਫਿਰ ਬਠਿੰਡੇ ਦੇ ਸੰਗਤਪੁਰਾ ਮੰਡੀ ਵਿਚ ਜਦੋਂ ਮੈਨੂੰ ਅਦਾਲਤ ਵਿਚ ਪੇਸ਼ ਕੀਤਾ ਤਾਂ ਪੁਲਿਸ ਨੇ ਮੈਨੂੰ ਬਖਸੀਖਾਨੇ ਵਿਚ ਹੀ ਬੰਦੀ ਬਣਾਕੇ ਮੇਰੀ ਤੋਹੀਨ ਕਰਨ ਦੀ ਕੋਸਿ਼ਸ਼ ਕੀਤੀ । ਜਦੋਂਕਿ ਬੀਤੇ 2 ਦਿਨ ਪਹਿਲੇ ਮੁਕਤਸਰ ਦੀ ਪੁਲਿਸ ਨੇ ਜਦੋਂ ਸ. ਬਾਦਲ ਆਪਣੇ ਕਿਸੇ ਦੋਸਤ ਦੇ ਪੈਟਰੋਲ ਪੰਪ ਤੇ ਆਰਾਮ ਕਰ ਰਹੇ ਸਨ ਤਾਂ ਥਾਣੇਦਾਰ ਦਾ ਰਿਵਾਲਵਰ ਇਕ ਰਸੋਈਏ ਕੋਲੋ ਮਿਲਣ ਦੀ ਬਦੌਲਤ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਸੰਬੰਧ ਵਿਚ ਫੌਰੀ ਕਾਰਵਾਈ ਕੀਤੀ । ਜੋ ਕਿ ਪੁਲਿਸ ਦਾ ਇਹ ਚੰਗਾਂ ਅਮਲ ਹੈ । ਪਰ ਅਸੀਂ ਇਹ ਕਹਿਣਾ ਚਾਹਵਾਂਗੇ ਕਿ ਅਜਿਹਾ ਕੇਵਲ ਹੁਕਮਰਾਨਾਂ ਜਾਂ ਉਨ੍ਹਾਂ ਦੇ ਭਾਈਵਾਲਾ ਨਾਲ ਹੀ ਚੰਗਾਂ ਵਿਵਹਾਰ ਕੀਤਾ ਜਾਂਦਾ ਹੈ, ਵਿਰੋਧੀ ਪਾਰਟੀਆਂ ਤੇ ਵਿਰੋਧੀ ਆਗੂਆ ਨਾਲ ਜ਼ਲਾਲਤ ਭਰਿਆ ਵਿਵਹਾਰ ਕਰਨਾ ਕਿਹੜੇ ਵਿਧਾਨ ਤੇ ਕਿਹੜੇ ਇਨਸਾਨੀ ਕਦਰਾ-ਕੀਮਤਾ ਦੇ ਕਾਨੂੰਨ ਹਨ ? ਅਜਿਹੇ ਵਿਵਹਾਰ ਵਿਧਾਨ ਦੀ ਧਾਰਾ 14 ਅਤੇ ਇੰਡੀਅਨ ਵਿਧਾਨ ਦਾ ਕੀ ਮੁਖੋਲ ਨਹੀਂ ਉਡਾਅ ਰਹੇ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *