Verify Party Member
Header
Header
ਤਾਜਾ ਖਬਰਾਂ

ਪੁਰਾਤਨ ਬਾਈਬਲ ਦੇ ਅਨੁਸਾਰ ਬਾਦਸ਼ਾਹ ਸੋਲੋਮੋਨ ਦੇ ਫੈਸਲੇ ਅਨੁਸਾਰ, ਅਸੀਂ 2020 ਵਿਚ “ਸਿੱਖ ਫ਼ਾਰ ਜਸਟਿਸ” ਵੱਲੋਂ ਖ਼ਾਲਿਸਤਾਨ ਦੇ ਮੁੱਦੇ ਤੇ ਹੋਣ ਵਾਲੇ ਰੈਫਰੈਡਮ ਦੇ ਹੱਕ ਵਿਚ ਵੋਟ ਪਾਵਾਂਗੇ : ਮਾਨ

ਪੁਰਾਤਨ ਬਾਈਬਲ ਦੇ ਅਨੁਸਾਰ ਬਾਦਸ਼ਾਹ ਸੋਲੋਮੋਨ ਦੇ ਫੈਸਲੇ ਅਨੁਸਾਰ, ਅਸੀਂ 2020 ਵਿਚ “ਸਿੱਖ ਫ਼ਾਰ ਜਸਟਿਸ” ਵੱਲੋਂ ਖ਼ਾਲਿਸਤਾਨ ਦੇ ਮੁੱਦੇ ਤੇ ਹੋਣ ਵਾਲੇ ਰੈਫਰੈਡਮ ਦੇ ਹੱਕ ਵਿਚ ਵੋਟ ਪਾਵਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਪੁਰਾਤਨ ਬਾਈਬਲ ਵਿਚ ਇਕ ਸੱਚ ਨੂੰ ਬਿਆਨ ਕਰਦਾ ਬ੍ਰਿਤਾਤ ਆਉਦਾ ਹੈ ਕਿ ਜਦੋਂ ਇਕ ਇਸਾਈ ਔਰਤ ਦੇ ਬੱਚੇ ਨੇ ਜਨਮ ਲਿਆ, ਉਸੇ ਸਮੇਂ ਇਕ ਹੋਰ ਔਰਤ ਦੇ ਬੱਚੇ ਨੇ ਜਨਮ ਲਿਆ ਜੋ ਜਨਮ ਵੇਲੇ ਮਰ ਚੁੱਕਾ ਸੀ । ਜਿਥੇ ਇਨ੍ਹਾਂ ਦੋਵਾਂ ਮਾਵਾਂ ਦੇ ਬੱਚਿਆਂ ਨੇ ਜਨਮ ਲਿਆ, ਉਥੇ ਰਾਤ ਨੂੰ ਇਨ੍ਹਾਂ ਦੋਵਾਂ ਦੋ ਇਲਾਵਾ ਕੋਈ ਨਹੀਂ ਸੀ । ਜਿਸ ਔਰਤ ਦਾ ਬੱਚਾ ਮਰ ਚੁੱਕਿਆ ਸੀ, ਉਸ ਨੇ ਆਪਣੇ ਮਰੇ ਬੱਚੇ ਨੂੰ ਰਾਤ ਨੂੰ ਜਦੋਂ ਦੂਸਰੀ ਔਰਤ ਸੁੱਤੀ ਪਈ ਸੀ, ਆਪਣਾ ਮਰਿਆ ਬੱਚਾ ਉਸਦੀ ਗੋਦ ਵਿਚ ਰੱਖ ਦਿੱਤਾ ਅਤੇ ਜਿਊਦਾ ਬੱਚਾ ਚੱਕ ਕੇ ਆਪਣੇ ਨਾਲ ਰੱਖ ਲਿਆ । ਸਵੇਰੇ ਜਦੋਂ ਜਿਊਂਦੇ ਬੱਚੇ ਦੀ ਮਾਤਾ ਨੇ ਦੇਖਿਆ ਕਿ ਮੇਰਾ ਬੱਚਾ ਇਹ ਨਹੀਂ ਹੈ ਤਾਂ ਉਸ ਨੇ ਆਪਣੇ ਦੁੱਖ ਨੂੰ ਬੁਲੰਦ ਕਰਦੇ ਹੋਏ ਦੂਸਰੀ ਔਰਤ ਨੂੰ ਕਿਹਾ ਕਿ ਮੇਰਾ ਬੱਚਾ ਇਹ ਨਹੀਂ ਹੈ, ਮੇਰਾ ਬੱਚਾ ਤੇਰੇ ਕੋਲ ਹੈ । ਉਹ ਮੈਨੂੰ ਦਿੱਤਾ ਜਾਵੇ । ਦੋਵਾਂ ਔਰਤਾਂ ਦਾ ਬੱਚਿਆਂ ਲਈ ਝਗੜਾ ਹੋ ਗਿਆ ਅਤੇ ਉਸ ਸਮੇਂ ਦੇ ਬਾਦਸ਼ਾਹ ਸੋਲੋਮੋਨ ਕੋਲ ਇਨ੍ਹਾਂ ਬੀਬੀਆਂ ਦਾ ਝਗੜਾ ਪਹੁੰਚਿਆ, ਤਾਂ ਬਾਦਸ਼ਾਹ ਨੇ ਦੋਨਾਂ ਦੀ ਗੱਲਬਾਤ ਸੁਣਦੇ ਹੋਏ ਕਿਹਾ ਕਿ ਆਪ ਦੋਵੇ ਬੀਬੀਆਂ ਇਹ ਕਹਿ ਰਹੀਆਂ ਹਨ ਕਿ ਜਿਊਂਦਾ ਬੱਚਾ ਮੇਰਾ ਹੈ । ਦਰਬਾਰੀਆਂ ਨੂੰ ਤਲਵਾਰ ਲਿਆਉਣ ਦਾ ਹੁਕਮ ਹੋਇਆ । ਤਲਵਾਰ ਲਿਆਂਦੀ ਗਈ ਅਤੇ ਬਾਦਸ਼ਾਹ ਸੋਲੋਮੋਨ ਨੇ ਹੁਕਮ ਕੀਤਾ ਕਿ ਇਸ ਜਿਊਂੇਦੇ ਬੱਚੇ ਨੂੰ ਸਿਰ ਤੋ ਲੈਕੇ ਪੱਟਾ ਤੱਕ ਦੋ ਟੁੱਕੜੇ ਕਰ ਦਿੱਤੇ ਜਾਣ ਅਤੇ ਦੋਵਾਂ ਨੂੰ ਅੱਧਾ-ਅੱਧਾ ਦੇ ਦਿੱਤਾ ਜਾਵੇ । ਇਸ ਹੁਕਮ ਨੂੰ ਸੁਣਕੇ ਜੋ ਬੱਚੇ ਦੀ ਅਸਲ ਮਾਂ ਸੀ ਉਹ ਚੀਖੀ ਮੇਰੇ ਬੱਚੇ ਨੂੰ ਮਾਰਿਆ ਨਾ ਜਾਵੇ ਕਿਉਂਕਿ ਮੈਂ ਇਸ ਨੂੰ ਬਹੁਤ ਪਿਆਰ ਕਰਦੀ ਹਾਂ । ਇਸ ਲਈ ਇਹ ਬੱਚਾ ਦੂਸਰੀ ਔਰਤ ਨੂੰ ਦੇ ਦਿੱਤਾ ਜਾਵੇ । ਉਸੇ ਸਮੇਂ ਦੂਸਰੀ ਔਰਤ ਜਿਸਦਾ ਉਹ ਬੱਚਾ ਨਹੀਂ ਸੀ ਉਹ ਪੁਕਾਰੀ ਕਿ ਬਾਦਸ਼ਾਹ ਦੇ ਫੈਸਲੇ ਅਨੁਸਾਰ ਇਸ ਬੱਚੇ ਨੂੰ ਅੱਧਾ-ਅੱਧਾ ਕੱਟ ਦਿਓ ਤੇ ਸਾਡੇ ਦੋਵਾਂ ਕੋਲ ਇਹ ਬੱਚਾ ਨਹੀਂ ਰਹੇਗਾ । ਉਸ ਸਮੇਂ ਬਾਦਸ਼ਾਹ ਸੋਲੋਮੋਨ ਨੇ ਮਾਰਨ ਦੇ ਹੁਕਮ ਤੋ ਮਨਾ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਪਹਿਲੀ ਔਰਤ ਨੂੰ ਇਹ ਬੱਚਾ ਦੇ ਦਿੱਤਾ ਜਾਵੇ ਕਿਉਂਕਿ ਉਹ ਹੀ ਇਸਦੀ ਅਸਲ ਮਾਂ ਹੈ । ਇਸੇ ਤਰ੍ਹਾਂ ਜੋ ਸਿੱਖ ਕੌਮ ਦਾ ਆਪਣਾ ਆਜ਼ਾਦ ਪ੍ਰਭੂਸਤਾ ਵਾਲਾ ਮੁਲਕ ਬਾਦਸ਼ਾਹੀ “ਖ਼ਾਲਿਸਤਾਨ” ਦੇ ਲਈ ਸੁਰੂ ਤੋਂ ਹੀ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦ੍ਰਿੜ ਹੈ, ਉਸ ਖ਼ਾਲਿਸਤਾਨ ਦੇ ਨਾਮ ਤੇ ਹੁਣੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਦੀਆਂ ਲੜੀਆਂ ਗਈਆਂ ਅਸੈਬਲੀ ਚੋਣਾਂ ਵਿਚ “ਸਿੱਖ ਫ਼ਾਰ ਜਸਟਿਸ” ਨੇ ਸਾਡੇ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਵੋਟਾਂ ਨਹੀਂ ਪਵਾਈਆ, ਬਲਕਿ ਹੋਰਨਾਂ ਲਈ ਉਦਮ ਕਰਦੀ ਰਹੀ । ਇਹ ਸਿੱਖ ਫਾਰ ਜਸਟਿਸ ਅਸਲੀਅਤ ਵਿਚ “ਖ਼ਾਲਿਸਤਾਨ” ਦੀ ਉਪਰੋਕਤ ਮਰੇ ਹੋਏ ਬੱਚੇ ਦੀ ਮਾਂ ਦੀ ਤਰ੍ਹਾਂ ਝੂਠ-ਫਰੇਬ ਦਾ ਸਹਾਰਾ ਲੈਕੇ ਕੌਮਾਂਤਰੀ ਪੱਧਰ ‘ਤੇ ਖ਼ਾਲਿਸਤਾਨ ਦੀ ਮਾਂ ਜਾਂ ਅਸਲ ਬਾਨੀ ਬਣਨਾ ਚਾਹੁੰਦੀ ਹੈ । ਲੇਕਿਨ ਅਸੀਂ ਕੌਮ ਦੇ ਵਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਖ਼ਾਲਿਸਤਾਨ ਦੇ ਮੁੱਦੇ ਉਤੇ ਪਹਿਲੇ ਵੀ ਅਤੇ ਅੱਜ ਵੀ ਅਸਲ ਮਾਂ ਦੇ ਤੌਰ ਤੇ ਵਿਚਰ ਰਹੇ ਹਾਂ ਤੇ ਉਸਨੂੰ ਕਾਇਮ ਕਰਨ ਲਈ ਦ੍ਰਿੜ ਤੇ ਇਮਾਨਦਾਰ ਹਾਂ । ਜਦੋਂ 2020 ਵਿਚ ਸਿੱਖ ਫਾਰ ਜਸਟਿਸ ਕੌਮਾਂਤਰੀ ਪੱਧਰ ਤੇ “ਖ਼ਾਲਿਸਤਾਨ” ਦੇ ਮੁੱਦੇ ਤੇ ਰੈਫਰੈਡਮ ਕਰਵਾਏਗੀ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਉਸ ਰੈਫਰੈਡਮ ਲਈ ਆਪਣੇ ਫਰਜਾਂ ਦੀ ਇਸ ਲਈ ਪੂਰਤੀ ਕਰੇਗੀ, ਕਿ ਉਪਰੋਕਤ ਬੱਚੇ ਦੀ ਤਰ੍ਹਾਂ “ਖ਼ਾਲਿਸਤਾਨ” ਦੀਆਂ ਦੋ ਮਾਵਾਂ ਹੋਣ ਦਾ ਝਗੜਾ ਸਾਡੇ ਮਿਸ਼ਨ ਵਿਚ ਰੁਕਾਵਟ ਨਾ ਪਾਵੇ ਅਤੇ ਕੋਈ ਤਾਕਤ ਸਾਜ਼ਸੀ ਢੰਗ ਨਾਲ “ਖ਼ਾਲਿਸਤਾਨ” ਦੇ ਮੁੱਦੇ ਨੂੰ ਨੁਕਸਾਨ ਨਾ ਪਹੁੰਚਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਕੌਮੀ ਮਿਸ਼ਨ “ਖ਼ਾਲਿਸਤਾਨ” ਨੂੰ ਪੂਰਨ ਕਰਨ ਅਤੇ ਕਿਸੇ ਤਰ੍ਹਾਂ ਦੇ ਕੌਮੀ ਝਗੜੇ ਨੂੰ ਵਿਵਾਦ ਬਣਨ ਤੋਂ ਰੋਕਣ ਅਤੇ ਸਿੱਖ ਫਾਰ ਜਸਟਿਸ ਵੱਲੋਂ 2020 ਵਿਚ ਕੀਤੇ ਜਾਣ ਵਾਲੇ ਰੈਫਰੈਡਮ ਵਿਚ ਹਰ ਤਰ੍ਹਾਂ ਸਹਿਯੋਗ ਕਰਨ ਦੇ ਵਿਚਾਰ ਪ੍ਰਗਟਾਉਦੇ ਹੋਏ ਅਤੇ ਆਪਣੇ ਮਿਸ਼ਨ ਨੂੰ ਮੰਜਿ਼ਲ ਤੇ ਪਹੁੰਚਾਉਣ ਦੇ ਇਰਾਦੇ ਨੂੰ ਦ੍ਰਿੜ ਕਰਦੇ ਹੋਏ ਪ੍ਰਗਟ ਕੀਤੇ ।

About The Author

Related posts

Leave a Reply

Your email address will not be published. Required fields are marked *