Select your Top Menu from wp menus
Header
Header
ਤਾਜਾ ਖਬਰਾਂ

ਪੀ. ਚਿੰਦਬਰਮ, ਪੰਜਾਬ, ਤਾਮਿਲਨਾਡੂ ਅਤੇ ਹੋਰ ਕਈ ਸਥਾਨਾˆ ਉਤੇ ਕੀਤੇ ਗਏ ਜ਼ਬਰ-ਜੁਲਮ ਅਤੇ ਮਨੁੱਖਤਾ ਵਿਰੋਧੀ ਸਾਜਿ਼ਸਾਂ ਲਈ ਜਿ਼ੰਮੇਵਾਰ, ਕੈਨੇਡਾ ਹਕੂਮਤ ਅਤੇ ਸ੍ਰੀ ਅੰਮਿਤ ਸ਼ਾਹ ਇਸਦੀ ਜਾˆਚ ਕਰਵਾਉਣ : ਮਾਨ

ਪੀ. ਚਿੰਦਬਰਮ, ਪੰਜਾਬ, ਤਾਮਿਲਨਾਡੂ ਅਤੇ ਹੋਰ ਕਈ ਸਥਾਨਾˆ ਉਤੇ ਕੀਤੇ ਗਏ ਜ਼ਬਰ-ਜੁਲਮ ਅਤੇ ਮਨੁੱਖਤਾ ਵਿਰੋਧੀ ਸਾਜਿ਼ਸਾਂ ਲਈ ਜਿ਼ੰਮੇਵਾਰ, ਕੈਨੇਡਾ ਹਕੂਮਤ ਅਤੇ ਸ੍ਰੀ ਅੰਮਿਤ ਸ਼ਾਹ ਇਸਦੀ ਜਾˆਚ ਕਰਵਾਉਣ : ਮਾਨ

ਫਤਿਹਗੜ੍ਹ ਸਾਹਿਬ, 22 ਅਗਸਤ ( ) “ਕਾˆਗਰਸੀ ਆਗੂ ਪੀ.ਚਿੰਦਬਰਮ ਜੋ ਕਾˆਗਰਸ ਹਕੂਮਤ ਸਮੇˆ ਅੰਦੂਰਨੀ ਸੁਰੱਖਿਆ ਦੇ ਵਜੀਰ ਸਨ, ਉਨ੍ਹਾˆ ਨੇ ਕਾˆਗਰਸ ਦੀਆˆ ਮਨੁੱਖਤਾ ਵਿਰੋਧੀ ਸਾਜਿਸਾˆ ਨੂੰ ਪੂਰਨ ਕਰਦੇ ਹੋਏ ਅਜਿਹੇ ਦੁਖਦਾਇਕ ਅਤੇ ਇਨਸਾਨੀਅਤ ਦਾ ਕਤਲੇਆਮ ਕਰਨ ਵਾਲੇ ਅਮਲ ਕੀਤੇ ਹਨ, ਜਿਸ ਲਈ ਉਹ ਬੀਤੇ ਸਮੇˆ ਵਿਚ ਵੀ ਦੋਸੀ ਸਨ ਅਤੇ ਅੱਜ ਵੀ ਦੋਸੀ ਹਨ ਅਤੇ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਵੀ ਦੋਸੀ ਹੀ ਜਾਣਗੇ। ਅਜਿਹੇ ਇਨਸਾਨੀਅਤ ਵਿਰੋਧੀ ਕਾਰਵਾਈਆˆ ਕਰਨ ਵਾਲਾ ਕਿੰਨੇ ਵੀ ਵੱਡੇ ਤੋˆ ਵੱਡੇ ਆਹੁਦੇ ਤੇ ਕਿਉˆ ਨਾ ਹੋਵੇ, ਉਸਨੂੰ ਕਾਨੂੰਨ ਅਨੂਸਾਰ ਅਵੱਸ ਸਜਾ ਮਿਲਣੀ ਚਾਹੀਦੀ ਹੈ, ਕਿਉˆਕਿ ਅਜਿਹੇ ਲੋਕ ਆਪਣੇ ਪਰਿਵਾਰਕ ਅਤੇ ਮਾਲੀ ਸਵਾਰਥਾˆ ਅਧੀਨ ਮਨੁੱਖਤਾ, ਸਮਾਜ ਅਤੇ ਇਨਸਾਨੀਅਤ ਦਾ ਬਹੁਤ ਵੱਡਾ ਨੁਕਸਾਨ ਕਰਨ ਦੇ ਭਾਗੀ ਹੁੰਦੇ ਹਨ। ਇਸਨੇ ਰੂਸ ਤੋˆ ਵਿਸ਼ੇਸ਼ ਜਹਾਜਾˆ ਰਾਹੀˆ ਆਧੁਨਿਕ ਹਥਿਆਰਾˆ, ਮਸੀਨਗਨਾˆ ਅਤੇ ਹੋਰ ਵਿਸਫੋਟਕ ਦੀਆˆ ਖੇਪਾˆ ਮੰਗਵਾ ਕੇ ਪੰਜਾਬ ਵਿਚ ਸਿੱਖ ਕੌਮ ਦੀ ਚੱਲ ਰਹੀ ਅਜਾਦੀ ਦੀ ਲੜਾਈ ਦੇ ਮੋਢੀਆˆ ਨੂੰ ਸਾਜਿਸੀ ਢੰਗਾˆ ਰਾਹੀˆ ਵੱਡੇ ਪੱਧਰ ਤੇ ਕਤਲੇਆਮ ਕਰਵਾਉਣ ਦੇ ਨਾਲ ਨਾਲ ਤਾਮਿਲਨਾਡੂ ਦੇ ਤਾਮਿਲਾˆ ਦਾ ਕਤਲੇਆਮ ਕਰਵਾਉਣ ਦਾ ਵੀ ਦੋਸੀ ਹੈ। ਇਸ ਤੋˆ ਇਲਾਵਾ ਜੋ 1985 ਵਿਚ ਕਨਿਸਕ ਹਵਾਈ ਕਾˆਡ ਆਇਰਸ ਸਮੁੰਦਰ ਤੇ ਵਾਪਰਿਆ ਸੀ, ਉਸ ਸਾਜਿਸ ਦਾ ਮੁੱਖ ਸਰਗਨਾˆ ਵੀ ਪੀ.ਚਿਦੰਬਰਮ ਹੈ। ਇਸ ਲਈ ਅਜਿਹੇ ਇਨਸਾਨ ਨੂੰ ਕਦੇ ਵੀ ਕਾਨੂੰਨ ਦੀ ਨਜਰ ਤੋˆ ਬਚਣ ਨਹੀˆ ਦੇਣਾ ਚਾਹੀਦਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਪੀ.ਚਿਦੰਬਰਮ ਦੀ ਹੋਈ ਗ੍ਰਿਫਤਾਰੀ ਉਤੇ ਆਪਣਾ ਪ੍ਰਤੀਕ੍ਰਮ ਜਾਹਰ ਕਰਦੇ ਹੋਏ, ਕੈਨੇਡਾ ਹਕੂਮਤ ਅਤੇ ਇੰਡੀਆˆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਨੂੰ ਇਸਦੀਆˆ ਬੀਤੇ ਸਮੇˆ ਦੀਆˆ ਮਨੁੱਖਤਾ ਅਤੇ ਕਾਨੂੰਨ ਵਿਰੋਧੀ ਦੁੱਖਦਾਇਕ ਅਮਲਾˆ ਦੀ ਨਿਰਪੱਖਤਾ ਨਾਲ ਛਾਣਬੀਨ ਕਰਵਾਉਣ ਅਤੇ ਇਸਨੂੰ ਕਾਨੂੰਨੀ ਸਜਾ ਦਾ ਪ੍ਰਬੰਧ ਕਰਨ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨਾˆ ਕਿਹਾ ਕਿ ਪੀ.ਚਿਦੰਬਰਮ ਜਦੋˆ ਵਜਾਰਤ ਵਿਚ ਸਨ ਤਾˆ ਦਿੱਲੀ ਦੇ ਬਾਬਾ ਵਿਰਸਾ ਸਿੰਘ ਵਲੋˆ ਰਾਅ, ਆਈ.ਬੀ, ਕੇˆਦਰੀ ਏਜੰਸੀਆˆ ਦੀਆˆ ਹਦਾਇਤਾˆ ਉਤੇ ਪੀ.ਚਿਦੰਬਰਮ ਦੀ ਸੋਚ ਨੂੰ ਪੁਰਨ ਕਰਦਿਆˆ ਬਾਬਾ ਵਿਰਸਾ ਸਿੰਘ ਨੇ ਅਜਿਹੇ ਪੰਥ ਦੋਖੀਆˆ, ਸਿੱਖੀ ਭੇਖ ਵਿਚ ਫੌਜ ਤਿਆਰ ਕੀਤੀ। ਜਿਨਾˆ ਨੂੰ ਸਿੱਖਾˆ ਦੀ ਤਰ੍ਹਾˆ ਦਸਤਾਰਾˆ ਸਜਾਉਣ, ਦਾੜੀ ਕੇਸ ਰੱਖਣ, ਨਿੱਤ ਨੇਮ ਦੀਆˆ ਬਾਣੀਆˆ ਪੜ੍ਹਨ, ਕਛਿਹਰੇ ਅਤੇ ਲੰਮੇ ਚੋਲੇ ਪਾਉਣ ਦੀ ਯੂ.ਪੀ. ਦੇ ਪਿੰਡ ਗੜ੍ਹ ਗੰਗਾ ਵਿਖੇ ਟਰੇਨਿੰਗ ਦਿੱਤੀ ਗਈ ਜਿਨਾˆ ਨੂੰ ਹਰ ਤਰ੍ਹਾ ਦੀ ਸਰਕਾਰੀ ਸਰਪ੍ਰਸਤੀ ਹਾਸਲ ਸੀ। ਪੰਜਾਬ ਦੇ ਰਹਿ ਚੁੱਕੇ ਮਰਹੂਮ ਗਵਰਨਰ ਸੁਰਿੰਦਰ ਨਾਥ ਵਲੋˆ ਉਪਰੋਕਤ ਬਾਬਾ ਵਿਰਸਾ ਸਿੰਘ ਨੂੰ ਮਾਲੀ ਅਤੇ ਹੋਰ ਸਾਧਨ ਦੀ ਗੁਪਤ ਰੂਪ ਵਿਚ ਮੁੱਹਈਆ ਕੀਤੇ ਗਏ ਅਤੇ ਬਾਬਾ ਵਿਰਸਾ ਸਿੰਘ ਪੂਰਨ ਰੂਪ ਵਿਚ ਇਨਾˆ ਮਨੁੱਖਤਾ ਵਿਰੋਧੀ ਕਾਤਲਾˆ ਦੀ ਪਕੜ੍ਹ ਵਿਚ ਰਹੇ। ਇਨਾˆ ਅਖੌਤੀ ਟਰੈˆਡ ਸਿੱਖਾˆ ਨੂੰ ਰੂਸ ਤੋˆ ਪੀ.ਚਿਦੰਬਰਮ ਦੁਆਰਾ ਲਿਆˆਦੇ ਗਏ ਹਥਿਆਰ ਜਾਰੀ ਕਰਕੇ ਪੰਜਾਬ ਭੇਜਿਆ ਗਿਆ। ਇਸ ਸਮੇˆ ਸਿੱਖ ਕੋਮ ਇਨਸਾਨੀਅਤ ਲੀਹਾˆ ਤੇ ਪਹਿਰਾˆ ਦਿੰਦੀˆ ਹੋਈ ਆਪਣੀ ਅਜਾਦੀ ਦੀ ਲੜਾਈ ਲੜ ਰਹੀ ਸੀ, ਇਨਾˆ ਅਖੌਤੀ ਭੇਖਾਧਾਰੀ ਚੌਲਿਆˆ ਵਾਲੇ ਸਿੱਖਾˆ ਨੇ ਪਿੰਡਾˆ ਵਿਚ ਜਾ ਕੇ ਬੀਬੀਆˆ ਨਾਲ ਜਬਰ-ਜਿਨਹਾ ਕੀਤੇ। ਉਨਾˆ ਦੇ ਘਰਾˆ ਵਿਚ ਧੰਨ ਦੌਲਤਾˆ ਨੂੰ ਲੁੱਟਿਆ ਅਤੇ ਹੋਰ ਗੈਰ ਸਮਾਜਿਕ ਅਤੇ ਗੈਰ ਕਾਨੂੰਨੀ ਕਾਰਵਾਈਆˆ ਕੀਤੀਆˆ। ਤਾˆ ਕਿ ਸਿੱਖ ਕੌਮ ਦੇ ਅਜਾਦੀ ਦੇ ਸੰਘਰਸ ਨੂੰ ਬਦਨਾਮ ਕਰਕੇ ਸਿੱਖਾˆ ਤੋˆ ਹੀ ਸਿੱਖਾˆ ਦਾ ਕਤਲੇਆਮ ਕਰਵਾ ਕੇ ਅਜਾਦੀ ਦੇ ਸੰਘਰਸ ਦਾ ਲੱਕ ਤੋੜਿਆ ਜਾ ਸਕੇ। ਇਹ ਪੀ.ਚਿਦੰਬਰਮ ਜੋ ਤਾਮਿਲਨਾਡੂ ਤੋ ਹੈ, ਉਸ ਸਮੇˆ ਤਾਮਿਲਨਾਡੂ ਦੇ ਮੁੱਖ ਮੰਤਰੀ ਕਰੁਨਾਨਿਧੀ ਸਨ ਅਤੇ ਤਾਮਿਲ ਆਪਣੀ ਅਜਾਦ ਹਸਤੀ ਲਈ ਸੰਘਰਸ ਕਰ ਰਹੇ ਸਨ, ਉਸ ਸਮੇˆ ਆਈ.ਬੀ. ਅਤੇ ਰਾਅ ਦੀਆˆ ਸਾਜਿਸਾˆ ਨੂੰ ਅਮਲੀ ਰੂਪ ਦਿੰਦੇ ਹੋਏ ਪੀ. ਚਿਦੰਬਰਮ ਨੇ ਤਾਮਿਲਾˆ ਦੇ ਆਗੂ ਸ੍ਰੀ ਪ੍ਰਭਾਕਰਨ ਨੂੰ ਅਤੇ ਉਨਾˆ ਦੇ ਸਾਥੀਆˆ ਨੂੰ ਖਤਮ ਕਰਵਾਇਆ ਅਤੇ ਤਾਮਿਲਾˆ ਉਤੇ ਜਬਰ ਜੁਲਮ ਕਰਨ ਲਈ ਪੀ.ਚਿੰਦਬਮਰ ਸਿੱਧੇ ਤੋਰ ਤੇ ਜੁੰਮੇਵਾਰ ਹੈ। ਇੱਥੇ ਇਹ ਸਵਾਲ ਉਠਦਾ ਹੈ ਕਿ ਪੀ. ਚਿਦੰਬਰਮ ਜੋ ਕਿ ਖੁਦ ਤਾਮਿਲਨਾਡੂ ਦੇ ਹਨ, ਉਨਾˆ ਨੇ ਫਿਰ ਆਪਣੇ ਹੀ ਤਾਮਿਲਾˆ ਦਾ ਕਤਲੇਆਮ ਕਿਉˆ ਕਰਵਾਇਆ? ਇਸਦਾ ਜਵਾਬ ਸਪਸਟ ਹੈ ਕਿ ਪੀ. ਚਿਦੰਬਰਮ ਇੱਕ ਬ੍ਰਾਹਮਣ ਹੈ ਅਤੇ ਇਹ 3% ਬ੍ਰਾਹਮਣ ਦੂਸਰੀਆˆ ਕੌਮਾˆ, ਫਿਰਕਿਆˆ, ਕਬੀਲਿਆˆ ਨੂੰ ਖਤਮ ਕਰਨ ਅਤੇ ਦਹਿਸਤ ਪਾ ਕੇ ਆਪਣੀ ਹਿੰਦੂਤਵ ਸੋਚ ਤੇ ਗੁਲਾਮ ਬਨਾਉਣ ਦੇ ਅਮਲ ਕਰਦੇ ਆ ਰਹੇ ਹਨ। ਇਸ ਲਈ ਹੀ ਚਿਦੰਬਰਮ ਨੇ ਤਾਮਿਲਾˆ ਦਾ ਸਾਥ ਨਾ ਦੇ ਕੇ ਬ੍ਰਾਹਮਣਬਾਦੀ ਸੋਚ ਦਾ ਸਾਥ ਦਿੰਦੇ ਹੋਏ ਵੱਡੇ ਕਤਲੇਆਮ ਵੀ ਕਰਵਾਏ ਅਤੇ ਮਨੁੱਖਤਾ ਵਿਰੋਧੀ ਸਾਜਿਸਾˆ ਵੀ ਰਚੀਆˆ।

ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ 1985 ਵਿਚ ਜਦੋˆ ਕੈਨੇਡਾ ਤੋˆ ਕਨਿਸਕ ਹਵਾਈ ਜਹਾਜ ਦੀ ਉਡਾਣ ਭਰੀ ਗਈ , ਜਿਸ ਵਿਚ ਅਮਲੇ ਸਮੇਤ 328 ਯਾਤਰੀ ਸਨ ਉਹ ਆਇਰਸ ਸਮੁੰਦਰ ਉਤੇ ਜਦੋˆ ਪਹੁਚਿਆ ਤਾˆ ਪਹਿਲੋˆ ਹੀ ਇੰਡੀਆˆ ਦੀਆˆ ਏਜੰਸੀਆˆ ਰਾਅ ਅਤੇ ਆਈ.ਬੀ. ਅਤੇ ਸ੍ਰੀ ਪੀ. ਚਿਦੰਬਰਮ ਦੀ ਅਗਵਾਈ ਹੇਠ ਰਚੀ ਗਈ ਸਾਜਿਸ ਤਹਿਤ ਰਿਮੋਟ ਕੰਟਰੋਲ ਰਾਹੀˆ ਕਨਿਸਕ ਜਹਾਜ ਵਿਚ ਵਿਸਫੋਟ ਕਰਵਾ ਦਿੱਤਾ ਗਿਆ ਅਤੇ 328 ਯਾਤਰੀ ਮਾਰੇ ਗਏ। ਇੱਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਇਸ ਕਨਿਸਕ ਹਵਾਈ ਜਹਾਜ ਵਿਚ ਕੈਨੇਡਾ ਸਥਿਤ ਇੰਡੀਅਨ ਐˆਬੰਸੀ ਦੇ ਦੋ ਸੀਨੀਅਰ ਸਫੀਰ ਇਸ ਯਾਤਰਾ ਵਿਚ ਆਉਣ ਵਾਲੇ ਸਨ। ਆਖਰੀ ਸਮੇˆ ਤੇ ਉਨਾˆ ਦੀ ਯਾਤਰਾ ਨੂੰ ਇਸ ਕਰਕੇ ਮਨਸੂਖ ਕੀਤਾ ਗਿਆ ਤਾˆ ਕਿ ਇੰਡੀਅਨ ਡਿਪਲੋਮੈਟਾˆ ਨੂੰ ਮਰਨ ਤੋˆ ਬਚਾਇਆ ਜਾ ਸਕੇ। ਇਹ ਗੱਲ ਇੰਡੀਅਨ ਸਾਜਿਸ ਨੁੰ ਪ੍ਰਤੱਖ ਕਰਦੀ ਹੈ। ਬੇਸੱਕ ਕੈਨੇਡਾ ਹਕੂਮਤ ਨੇ ਉਸ ਸਮੇˆ ਕਨਿਸਕ ਹਵਾਈ ਵਿਸਫੋਟ ਜਹਾਜ ਦੀ ਜਾˆਚ ਲਈ ਮੇਜਰ ਕਮਿਸਨ ਬਣਾਇਆ ਸੀ ਪਰ ਉਹ ਵੀ ਇਸ ਜਾˆਚ ਨੂੰ ਸਹੀ ਢੰਗ ਨਾਲ ਪੂਰਨ ਨਾ ਕਰ ਸਕਿਆ ਅਤੇ ਇਸ ਸਾਜਿਸ ਦੇ ਸਾਜਿਸਕਾਰੀਆˆ ਨੂੰ ਸਾਹਮਣੇ ਨਾ ਲਿਆ ਸਕਿਆ। ਇਸ ਵਿਸਫੋਟ ਨੂੰ ਵੀ ਸਿੱਖਾˆ ਦੇ ਨਾਮ ਮੜ੍ਹ ਕੇ ਸਿੱਖ ਕੌਮ ਨੂੰ ਕੌਮਾˆਤਰੀ ਪੱਧਰ ਤੇ ਬਦਨਾਮ ਕਰਨ ਦੀ ਸਾਜਿਸ ਰਚੀ ਗਈ ਸੀ, ਜੋ ਕਿ ਸਿੱਖਾˆ ਵਲੋˆ ਕੌਮਾˆਤਰੀ ਅਦਾਲਤਾˆ ਵਿੱਚ ਬਾ-ਇੱਜਤ ਬਰੀ ਹੋਣ ਤੋˆ ਪ੍ਰਤੱਖ ਵੀ ਹੋ ਚੁੱਕੀ ਹੈ।

ਇਸ ਲਈ ਸ.੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਥੇ ਪੀ.ਚਿਦੰਬਰਮ ਵਰਗੇ ਮਨੁੱਖਤਾ ਵਿਰੋਧੀ ਖੂੰਖਾਰ ਆਗੂ ਅਤੇ ਸਾਜਿਸਕਾਰ ਦੀ ਗ੍ਰਿਫਤਾਰੀ ਨੂੰ ਸਹੀ ਕਰਾਰ ਦੇੱਦਾ ਹੈ, ਉਥੇ ਕੈਨੇਡਾ ਦੀ ਮੋਜੂਦ ਹਕੂਮਤ ਅਤੇ ਇੰਡੀਆˆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਨੂੰ ਇਨਸਾਨੀਅਤ, ਜਮਹੂਰੀਅਤ ਅਤੇ ਮਨੁੱਖਤਾ ਪੱਖੀ ਵਿਧਾਨਕ ਕਦਰਾˆ-ਕੀਮਤਾˆ ਦੇ ਬਿਨਾˆ ਉਤੇ ਇਹ ਜੋਰਦਾਰ ਸਜੀਦਾ ਅਪੀਲ ਕਰਨੀ ਚਾਹੇਗਾ ਕਿ ਕੈਨੇਡਾ ਦੀ ਹਕੂਮਤ ਅਤੇ ਸ੍ਰੀ ਸਾਹ ਪੀ.ਚਿਦੰਬਰਮ ਦੇ ਬੀਤੇ ਸਮੇˆ ਦੇ ਮਨੁੱਖਤਾ ਵਿਰੋਧੀ ਕਾਰਨਾਮਿਆˆ, ਕਤਲੇਆਮ ਅਤੇ ਰੂਸ ਤੋˆ ਆਏ ਉਨਾˆ ਹਥਿਆਰਾˆ ਦੀਆˆ ਖੇਪਾˆ ਜਿਨਾˆ ਦਾ ਕਿਸੇ ਵੀ ਸਥਾਨ ਤੇ ਰਿਕਾਰਡ ਦਰਜ ਨਹੀˆ ਕੀਤਾ ਗਿਆ ਅਤੇ ਜਿਨਾˆ ਹਥਿਆਰਾˆ ਦੀ ਦੁਰਵਰਤੋˆ ਕਰਕੇ ਪੰਜਾਬ, ਤਾਮਿਲਨਾਡੂ ਅਤੇ ਹੋਰ ਸੂਬਿਆˆ ਵਿਚ ਜਿੱਥੇ ਵੀ ਕੌਮਾˆ ਅਤੇ ਫਿਰਕੇ ਅਜਾਦੀ ਦੀ ਲੜਾਈ ਲੜ ਰਹੇ ਸਨ ਉਥੇ ਹੋਏ ਕਤਲੇਆਮ ਦੀ ਨਿਰਪੱਖਤਾ ਨਾਲ ਜਾˆਚ ਕਰਵਾਉˆਦੇ ਹੋਏ ਪੀ.ਚਿਦੰਬਰਮ ਨੂੰ ਕਨਿਸਕ ਹਵਾਈ ਵਿਸਫੋਟ ਕਾˆਡ ਦੇ ਕਤਲੇਆਮ ਅਤੇ ਮਨੁੱਖਤਾ ਦੇ ਕਤਲੇਆਮ ਲਈ ਕੌਮਾˆਤਰੀ ਪੱਧਰ ਤੇ ਸਜਾਵਾˆ ਦੁਆਉਣ ਦੀ ਜਿੰਮੇਵਾਰੀ ਨਿਭਾਈ ਜਾਵੇ।

 

About The Author

Related posts

Leave a Reply

Your email address will not be published. Required fields are marked *