Verify Party Member
Header
Header

ਪਿੰਡ ਡੇਰਾ ਸਾਈਆ (ਹਰਿਆਣਾ) ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗਨ-ਭੇਟ ਹੋਏ ਸਰੂਪਾਂ ਲਈ ਗਹਿਰਾ ਅਫ਼ਸੋਸ, ਸਰਕਾਰਾਂ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦੇ ਰਹੀਆ : ਮਾਨ

ਪਿੰਡ ਡੇਰਾ ਸਾਈਆ (ਹਰਿਆਣਾ) ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗਨ-ਭੇਟ ਹੋਏ ਸਰੂਪਾਂ ਲਈ ਗਹਿਰਾ ਅਫ਼ਸੋਸ, ਸਰਕਾਰਾਂ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦੇ ਰਹੀਆ : ਮਾਨ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ) “ਹਰਿਆਣਾ ਸੂਬੇ ਦੇ ਪਿੰਡ ਡੇਰਾ ਸਾਈਆ ਦਾ (ਉਪਲਾਣਾ) ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ-ਭੇਟ ਹੋ ਗਏ । ਇਸ ਘਟਨਾ ਦੀ ਖ਼ਬਰ ਫੈਲਦਿਆ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ, ਜਦੋਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਖ਼ਬਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪਾਰਟੀ ਦੇ ਆਗੂਆ ਨੂੰ ਨਾਲ ਲੈਕੇ ਘਟਨਾ ਵਾਲੇ ਸਥਾਂਨ ਤੇ ਪਹੁੰਚੇ । ਇਸ ਅਣਹੋਣੀ ਬਾਰੇ ਗੁਰੂਘਰ ਦੇ ਸੇਵਾਦਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਦੋਂ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 3 ਵਜੇ ਅੰਮ੍ਰਿਤ ਵੇਲੇ ਦੀਆਂ ਬਾਣੀਆ ਦੀ ਸੇਵਾ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੁਰੂਘਰ ਦੇ ਅੰਦਰੋਂ ਧੂੰਏ ਅਤੇ ਅੱਗ ਦੀਆਂ ਲਪਟਾ ਨਿਕਲ ਰਹੀਆ ਸਨ ਤਾਂ ਸੇਵਾਦਾਰ ਨੇ ਉੱਚੀ-ਉੱਚੀ ਰੌਲਾ ਪਾਉਣਾ ਸੁਰੂ ਕਰ ਦਿੱਤਾ ।

ਸੇਵਾਦਾਰ ਦੀ ਅਵਾਜ਼ ਸੁਣਕੇ ਨਗਰ ਨਿਵਾਸੀ ਇਕੱਠੇ ਹੋ ਗਏ ਤੇ ਅੱਗੇ ਉਤੇ ਕਾਬੂ ਪਾਇਆ ਗਿਆ । ਉਸ ਵੇਲੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਬੁਰੀ ਤਰ੍ਹਾਂ ਅਗਨ-ਭੇਟ ਹੋ ਚੁੱਕੇ ਸਨ, ਇਮਾਰਤ ਦਾ ਵੀ ਭਾਰੀ ਨੁਕਸਾਨ ਹੋ ਚੁੱਕਿਆ ਹੈ । ਗੁਰੂਘਰ ਨੂੰ ਲੱਗੇ ਜਿੰਦਰੇ ਬਗੈਰਾਂ ਜਿਉਂ ਦੀ ਤਿਉ ਸਨ, ਨਾ ਕੋਈ ਤਾਕੀ ਆਦਿ ਟੁੱਟੀ ਨਜ਼ਰ ਆਈ । ਇਹ ਅੱਗ ਬਿਜਲੀ ਦੇ ਸਾਟ-ਸਰਕਟ ਕਾਰਨ ਵਾਪਰੀ ਹੈ । ਨਗਰ ਨਿਵਾਸੀਆ ਅਤੇ ਇਲਾਕਾ ਨਿਵਾਸੀਆ ਦੇ ਸਲਾਹ-ਮਸਵਰੇ ਤੋਂ ਬਾਅਦ ਇਨ੍ਹਾਂ ਅਗਨ-ਭੇਟ ਹੋ ਚੁੱਕੇ ਪਵਿੱਤਰ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਾਉਣ ਦਾ ਫੈਸਲਾ ਕਰਕੇ ਅਰਦਾਸ ਕੀਤੀ ਗਈ । ਇਸ ਮੌਕੇ ਅਫ਼ਸੋਸ ਵਿਚ ਡੁੱਬੇ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਬੀਬੀਆ ਨੂੰ ਸੁਬੋਧਨ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਅਜਿਹੀਆ ਘਟਨਾਵਾ ਵਾਰ-ਵਾਰ ਕਿਉਂ ਵਾਪਰਦੀਆ ਹਨ, ਇਸ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ।

ਸ. ਮਾਨ ਨੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਗਲੀਆ-ਨਾਲੀਆ ਵਿਚ ਰੋਲਣ ਵਾਲੇ ਕਿਸੇ ਵੀ ਦੋਸ਼ੀ ਖਿਲਾਫ਼ ਅੱਜ ਤੱਕ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ । ਅੱਜ ਸਰਕਾਰਾਂ ਸਾਡੀ ਅਣਖ਼-ਗੈਰਤ ਅਤੇ ਜ਼ਜਬੇ ਨੂੰ ਪਰਖਣ ਲੱਗ ਪਈਆ ਹਨ । ਕੋਈ ਸਾਨੂੰ ਹਿੰਦੂ ਧਰਮ ਦਾ ਅੰਗ ਦੱਸ ਰਿਹਾ ਹੈ, ਕੋਈ ਸਾਡੇ ਸਿੱਖ ਜ਼ਜਬਾਤਾਂ ਨਾਲ ਖੇਂਡ ਕੇ ਸਾਨੂੰ ਵੰਗਾਰ ਰਿਹਾ ਹੈ । 1947 ਵਿਚ ਸਾਡੇ ਨਾਲ ਵੱਡਾ ਧੋਖਾ ਹੋਇਆ, ਹਿੰਦੂਆਂ ਨੂੰ ਹਿੰਦੂ ਰਾਸਟਰ ਅਤੇ ਮੁਸਲਮਾਨਾਂ ਨੂੰ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ, ਸਿੱਖ ਕੌਮ ਅੱਜ ਗੁਲਾਮੀ ਇੰਡੀਆਂ ਵਿਚ ਅਤੇ ਪਾਕਿਸਤਾਨ ਵਿਚ ਝੱਲ ਰਹੀ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *