ਪਿਸ਼ੌਰਾ ਸਿੰਘ ਦੀ ਮੌਤ ‘ਤੇ ਸਿੰਗਾਰਾਂ ਸਿੰਘ ਬਡਲਾ ਅਤੇ ਸ. ਧਰਮ ਸਿੰਘ ਕਲੌੜ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਫ਼ਤਹਿਗੜ੍ਹ ਸਾਹਿਬ, 31 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ ਅਤੇ ਇਲਾਕਾ ਸਕੱਤਰ ਸ. ਧਰਮ ਸਿੰਘ ਕਲੌੜ ਨੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਸ਼ੌਰਾ ਸਿੰਘ ਸਿੱਧੂ ਦੀ ਅਚਾਨਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਪਿਸੌ਼ਰਾ ਸਿੰਘ ਕਿਸਾਨਾਂ ਦੀ ਅਗਵਾਈ ਕਰਦਾ ਸੀ ਜੋ ਕਿਸਾਨੀ ਦੇ ਹੱਕਾਂ ਲਈ ਹਮੇਸ਼ਾਂ ਹੀ ਲੜਾਈ ਲੜਦਾ ਰਿਹਾ ਹੈ । ਅਜਿਹੀ ਸਖਸ਼ੀਅਤ ਦਾ ਚਲੇ ਜਾਣਾ ਜਿਥੇ ਪਰਿਵਾਰ ਲਈ ਦੁੱਖ ਦਾ ਆਲਮ ਹੈ, ਉਥੇ ਹੀ ਕਿਸਾਨ ਜਥੇਬੰਦੀਆਂ ਲਈ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਵੀ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਚਟਾਨ ਵਾਂਗ ਖੜੀ ਹੈ । ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਪਹਿਲਵਾਨ, ਸ. ਅਜੈਬ ਸਿੰਘ ਹਿੰਦੂਪੁਰ, ਗੁਰਮੀਤ ਸਿੰਘ ਖੇੜਾ, ਸਵਰਨ ਸਿੰਘ ਬੀਬੀਪੁਰ, ਗੁਰਮੀਤ ਸਿੰਘ ਫ਼ਤਹਿਪੁਰ ਜੱਟਾਂ, ਹਰਚੰਦ ਸਿੰਘ ਘੁੰਮਡਗੜ੍ਹ, ਭੁਪਿੰਦਰ ਸਿੰਘ ਫਤਹਿਪੁਰ, ਲੱਖਾ ਮਹੇਸ਼ਪੁਰੀਆ ਆਦਿ ਆਗੂ ਹਾਜ਼ਰ ਸਨ ।