Verify Party Member
Header
Header
ਤਾਜਾ ਖਬਰਾਂ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਅਮੀਰ ਸਿੰਘ ਦੇ ਪ੍ਰਧਾਨ ਬਣਨ ਉਤੇ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਮੁਬਾਰਕਬਾਦ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਅਮੀਰ ਸਿੰਘ ਦੇ ਪ੍ਰਧਾਨ ਬਣਨ ਉਤੇ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਮੁਬਾਰਕਬਾਦ 

ਫ਼ਤਹਿਗੜ੍ਹ ਸਾਹਿਬ, 17 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਸਿੱਖ ਕੌਮ ਨੂੰ ਇਸ ਗੱਲ ਦੀ ਅਥਾਂਹ ਖੁਸ਼ੀ ਮਹਿਸੂਸ ਹੋਈ ਹੈ ਕਿ ਸ. ਅਮੀਰ ਸਿੰਘ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਧਾਨ ਦੇ ਅਹੁਦੇ ਉਤੇ ਨਿਯੁਕਤੀ ਹੋਈ ਹੈ । ਜਿਸ ਲਈ ਅਸੀਂ ਸ. ਅਮੀਰ ਸਿੰਘ, ਪਾਕਿਸਤਾਨ ਦੀ ਜਨਾਬ ਇਮਰਾਨ ਖਾਨ ਹਕੂਮਤ, ਪਾਕਿਸਤਾਨ ਦੇ ਈਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਅਤੇ ਸਿੱਖ ਕੌਮ ਨੂੰ ਇਸ ਹੋਈ ਨਵੀ ਨਿਯੁਕਤੀ ਉਤੇ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ ਸ. ਅਮੀਰ ਸਿੰਘ ਨੂੰ ਸਮੁੱਚੀ ਸਿੱਖ ਕੌਮ ਵੱਲੋਂ ਇਹ ਬੇਨਤੀ ਵੀ ਕਰਦੇ ਹਾਂ ਕਿ ਉਹ ਆਪਣੇ ਇਸ ਕੌਮੀ ਉੱਚ ਅਹੁਦੇ ਦੀ ਵਰਤੋਂ ਕਰਦੇ ਹੋਏ ਪਾਕਿਸਤਾਨ ਹਕੂਮਤ ਨਾਲ ਤਾਲਮੇਲ ਕਰਦੇ ਹੋਏ ਜਿੰਨੀ ਜਲਦੀ ਹੋ ਸਕੇ, ਜੋ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਯਾਤਰਾ ਨੂੰ ਰੋਕਿਆ ਗਿਆ ਹੈ, ਉਸਨੂੰ ਫਿਰ ਤੋਂ ਬਹਾਲ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਪੰਜਾਬ ਅਤੇ ਹੋਰ ਸੂਬਿਆਂ ਦੇ ਸਿੱਖ ਆਪਣੇ ਮਹਾਨ ਅਸਥਾਨ ਦੇ ਦਰਸ਼ਨ-ਦੀਦਾਰ ਕਰਨ ਲਈ ਆ-ਜਾ ਸਕਣ ।”

ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੀਨੀਅਰ ਲੀਡਰਸਿ਼ਪ ਨੇ ਸ. ਅਮੀਰ ਸਿੰਘ ਦੀ ਬਤੌਰ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਯੁਕਤੀ ਹੋਣ ਉਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਨਾਬ ਇਮਰਾਨ ਖਾਨ ਹਕੂਮਤ ਨਾਲ ਆਪਣੇ ਸਹਿਜ ਭਰੇ ਸੰਬੰਧਾਂ ਰਾਹੀ ਅਜਿਹਾ ਮਾਹੌਲ ਪੈਦਾ ਕਰੇ ਜਿਸ ਨਾਲ ਚੜ੍ਹਦੇ ਪੰਜਾਬ ਤੋਂ ਸਿੱਖ ਸਰਧਾਲੂ ਬਿਨ੍ਹਾਂ ਕਿਸੇ ਵੀਜੇ ਦੇ ਜਦੋਂ ਵੀ ਚਾਹੁੰਣ ਆਪਣੇ ਇਨ੍ਹਾਂ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰ ਸਕਣ । ਉਨ੍ਹਾਂ ਇਸ ਨਵੇਂ ਬਣੇ ਪ੍ਰਧਾਨ ਅਤੇ ਸਮੁੱਚੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਬੰਧਾਂ ਨੂੰ ਹਮੇਸ਼ਾਂ ਲਈ ਚੰਗੇਰਾਂ ਬਣਾਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਜਨਾਬ ਇਮਰਾਨ ਖਾਨ ਬਹੁਤ ਹੀ ਨੇਕ, ਮਨੁੱਖਤਾ ਪੱਖੀ ਅਤੇ ਸਿੱਖ ਕੌਮ ਪੱਖੀ ਵਿਚਾਰਾਂ ਦੇ ਧਾਰਨੀ ਸਖਸ਼ੀਅਤ ਹਨ । ਜਿਨ੍ਹਾਂ ਨਾਲ ਸਾਡੇ ਸੰਬੰਧ ਪਹਿਲੇ ਵੀ ਸਹਿਜ ਭਰੇ ਹਨ । ਜੇਕਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਹਕੂਮਤ, ਇੰਡੀਆਂ ਹਕੂਮਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਸਾਂਝ ਨੂੰ ਹੋਰ ਪ੍ਰਪੱਕ ਕਰਦੇ ਹੋਏ ਪੰਜਾਬ ਦੀਆਂ ਸਰਹੱਦਾਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ, ਅਟਾਰੀ ਨੂੰ ਵਪਾਰ ਅਤੇ ਆਵਾਜਾਈ ਲਈ ਖੋਲ੍ਹਣ ਦੀ ਜਿ਼ੰਮੇਵਾਰੀ ਪੂਰਨ ਕਰ ਦੇਣ ਤਾਂ ਦੋਵਾਂ ਮੁਲਕਾਂ ਦੇ ਵਪਾਰੀ ਵਰਗ, ਕਿਸਾਨ, ਮਜ਼ਦੂਰ, ਟਰਾਸਪੋਰਟਰ ਅਤੇ ਨਿਵਾਸੀਆਂ ਦੀ ਮਾਲੀ ਹਾਲਤ ਬਹੁਤ ਵਧੇਰੇ ਪ੍ਰਫੁੱਲਿਤ ਹੋ ਸਕਦੀ ਹੈ ਅਤੇ ਇਸ ਨਾਲ ਦੋਵਾਂ ਮੁਲਕਾਂ ਦੀ ਬੇਰੁਜਗਾਰੀ ਦੇ ਮਸਲੇ ਨੂੰ ਵੀ ਹੱਲ ਕਰਨ ਵਿਚ ਮਦਦ ਮਿਲੇਗੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ. ਅਮੀਰ ਸਿੰਘ ਤੇ ਸਮੁੱਚੀ ਕਮੇਟੀ ਮੈਂਬਰ ਉਪਰੋਕਤ ਸੰਜ਼ੀਦਾ ਵਿਸਿਆ ਉਤੇ ਅਮਲੀ ਰੂਪ ਵਿਚ ਕੰਮ ਕਰਨਗੇ ।

About The Author

Related posts

Leave a Reply

Your email address will not be published. Required fields are marked *