Verify Party Member
Header
Header
ਤਾਜਾ ਖਬਰਾਂ

ਪਾਕਿਸਤਾਨ ਵਿਚਲੇ ਗੁਰੂਘਰਾਂ ਦੇ ਪ੍ਰਬੰਧ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸਪੱਸ਼ਟ ਕੀਤਾ ਜਾਵੇ : ਮਾਨ

ਪਾਕਿਸਤਾਨ ਵਿਚਲੇ ਗੁਰੂਘਰਾਂ ਦੇ ਪ੍ਰਬੰਧ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸਪੱਸ਼ਟ ਕੀਤਾ ਜਾਵੇ : ਮਾਨ

ਫਤਿਹਗੜ੍ਹ ਸਾਹਿਬ, 07 ਨਵੰਬਰ (     ) “ਪਾਕਿਸਤਾਨ ਵਿਚਲੇ ਗੁਰੂਘਰਾਂ ਦੇ ਪ੍ਰਬੰਧ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਪਾਕਿਸਤਾਨ ਹਕੂਮਤ ਬਿਆਨ ਜਾਰੀ ਕਰਕੇ ਸਿੱਖ ਕੌਮ ਨੂੰ ਸਪੱਸ਼ਟ ਕਰੇ ਕਿ ਅਸਲ ਸਥਿਤੀ ਕੀ ਹੈ? ਇੰਡੀਆ ਹਕੂਮਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਹਕੂਮਤ ਉਤੇ ਇਹ ਦੋਸ਼ ਲਗਾ ਰਹੀ ਹੈ ਕਿ ਪਾਕਿਸਤਾਨ ਵਿਚਲੇ ਗੁਰੂਘਰਾਂ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਖੋਹਕੇ ਆਪਣੇ ਅਧੀਨ ਜਾਂ ਨਿਜਾਮ ਥੱਲੇ ਕਰ ਲਿਆ ਹੈ । ਇਸ ਦੇ ਉਲਟ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਗੂ ਇਹਨਾ ਦੋਸ਼ਾਂ ਦਾ ਖੰਡਨ ਕਰਦਿਆ ਆਪਣੇ ਬਿਆਨਾਂ ਰਾਹੀ ਇਹ ਕਹਿ ਰਹੇ ਹਨ ਕਿ ਅਜਿਹੀ ਕਿਸੇ ਵੀ ਗੱਲ ਵਿਚ ਕੋਈ ਵੀ ਸੱਚਾਈ ਨਹੀ ਜਿਸ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਇਹ ਅਧਿਕਾਰ ਵਾਪਸ ਲਏ ਗਏ ਹੋਣ। ਇਹ ਆਗੂ ਅੱਜ ਵੀ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਹੋਰਨਾ ਗੁਰੂਘਰਾਂ ਦੀ ਦੇਖਭਾਲ ਆਪਣੀ ਹੀ ਕਮੇਟੀ ਕੋਲ ਹੋਣ ਦਾ ਦਾਅਵਾ ਕਰ ਰਹੇ ਹਨ। ਪ੍ਰਬੰਧਾਂ ਨੂੰ ਲੈ ਕੇ ਪੈਦਾ ਹੋਈ ਇਹ ਬਿਆਨਬਾਜੀ ਕਾਰਨ ਸਮੁੱਚੀ ਸਿੱਖ ਕੌਮ ਵਿਚ ਦੁਬਿਧਾ ਪੈਦਾ ਹੋ ਗਈ ਹੈ । ਇਸ ਸਥਿਤੀ ਨੂੰ ਸਪੱਸ਼ਟ ਕਰਨ ਦੀ ਮੰਗ ਕਰਦਿਆ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲਾ ਸ. ਹਰਨਾਮ ਸਿੰਘ ਫਤਿਹਗੜ੍ਹ ਸਾਹਿਬ ਤੋ ਪ੍ਰੈਸ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਸਰਕਾਰ ਜਲਦੀ ਇਸ ਦੁਬਿਧਾ ਨੂੰ ਦੂਰ ਕਰਨ ਲਈ ਬਿਆਨ ਜਾਰੀ ਕਰਕੇ ਸਥਿਤੀ ਸਪੱਸ਼ਟ ਕਰੇ ਕਿ ਅਸਲ ਸੱਚਾਈ ਕੀ ਹੈ ? ਜਦੋ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਸੁਭਾਵਿਕ ਹੈ ਕਿ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ ਕਿਉਕਿ ਸਿੱਖ ਕੌਮ ਕੋਲ ਆਪਣਾ ਆਜਾਦ ਖਿੱਤਾ ਤੇ ਆਜਾਦ ਬਾਦਸ਼ਾਹ ਨਹੀ ਹੈ।”

     ਸ. ਮਾਨ ਨੇ ਅੱਗੇ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਸਿੱਖ ਕੌਮ ਨੇ ਆਪਣੇ ਨਿੱਜੀ ਧਾਰਮਿਕ ਮਾਮਲਿਆ ਵਿਚ ਕਿਸੇ ਹੋਰ ਮਜ਼੍ਹਬ ਜਾਂ ਕੌਮ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀ ਕੀਤਾ। ਉਹਨਾ ਅੱਗੇ ਕਿਹਾ ਕਿ ਇੰਡੀਆਂ ਹਕੂਮਤ ਵੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹ ਚੁੱਕੇ ਲਾਂਘੇ ਨੂੰ ਹੁਣ ਬੰਦ ਕਿਉ ਕੀਤਾ ਹੈ? ਸ਼੍ਰੀ ਕਰਤਾਰਪੁਰ ਸਾਹਿਬ ਜਿਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਖੇਤੀ ਕਰਦੇ ਹੋਏ ਆਪਣੇ ਜੀਵਨ ਦਾ ਆਖਰੀ ਸਮਾਂ ਬਤੀਤ ਕੀਤਾ ਅਤੇ ਗੁਰਗੱਦੀ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ (ਭਾਈ ਲਹਿਣਾ ਜੀ) ਨੂੰ ਦੇਕੇ ਜੋਤੀ ਜੋਤ ਸਮਾ ਗਏ। ਫਿਰ ਸਿੱਖਾਂ ਦੇ ਪਵਿੱਤਰ ਅਤੇ ਇਤਿਹਾਸਕ ਗੁਰਦੁਆਰਿਆ ਦੇ ਦਰਸ਼ਨ ਦੀਦਾਰੇ ਕਰਨ ਲਈ ਖੁੱਲ੍ਹੇ ਰਸਤੇ ਨੂੰ ਕਿਉ ਰੋਕ ਰਹੀ ਹੈ? ਸ. ਮਾਨ ਨੇ ਕਿਹਾ ਕਿ ਜਿਸ ਖੇਤੀ ਨੂੰ ਉਤਮ ਖੇਤੀ ਕਹਿਕੇ ਪਹਿਲੇ ਪਾਤਸ਼ਾਹ ਨੇ ਬਡਿਆਇਆ ਫਿਰ ਅੱਜ ਉਸ ਖੇਤੀ ਨੂੰ ਤਬਾਹ ਕਰਨ ਲਈ ਮੋਦੀ ਹਕੂਮਤ ਕਿਸਾਨ ਵਿਰੋਧੀ ਬਿੱਲ ਕਿਉ ਬਣਾ ਰਹੀ ਹੈ? ਕੀ ਇਹ ਸਿੱਖ ਕੌਮ ਨੂੰ ਮਾਲੀ ਤੌਰ ਤੇ ਕੰਮਜੋਰ ਕਰਕੇ ਗੁਲਾਮੀ ਦਾ ਅਹਿਸਾਸ ਨਹੀ ਕਰਵਾਇਆ ਜਾ ਰਿਹਾ? ਸ. ਮਾਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਲੱਗਦੇ ਬਾਰਡਰਾਂ ਨੂੰ ਖੋਲਿਆ ਜਾਂਦਾ ਹੈ ਤਾਂ ਇਸ ਨਾਲ ਇੰਡੀਆ ਅਤੇ ਪਾਕਿਸਤਾਨ ਵੀ ਜਿਥੇ ਮਾਲੀ ਤੌਰ ਤੇ ਮਜਬੂਤ ਹੋਣਗੇ, ਉਥੇ ਖਾਸ ਕਰ ਪੰਜਾਬ ਦੀ ਕਿਸਾਨੀ, ਟਰਾਂਸਪੋਰਟ, ਵਪਾਰੀ ਵਰਗ ਨੂੰ ਵੀ ਵੱਡਾ ਲਾਭ ਮਿਲੇਗਾ ਅਤੇ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਵੇਗੀ। ਪਾਕਿਸਤਾਨ, ਇੰਡੀਆ ਅਤੇ ਸਿੱਖ ਕੌਮ ਦੇ ਵੀ ਆਪਸੀ ਸੰਬੰਧ ਵਧੀਆ ਰਹਿਣਗੇ ਅਤੇ ਜੋ ਭੰਬਲਭੂਸੇ ਪੈਦਾ ਹੋ ਰਹੇ ਹਨ ਇਹ ਹੱਲ ਹੋ ਜਾਣਗੇ। ਚਾਰੇ ਪਾਸੇ ਅਮਲ ਚੈਨ ਦੀ ਬੰਸਰੀ ਵੱਜੇਗੀ।

About The Author

Related posts

Leave a Reply

Your email address will not be published. Required fields are marked *