Select your Top Menu from wp menus
Header
Header
ਤਾਜਾ ਖਬਰਾਂ

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਸਾਹਿਦ ਖਾਕਨ ਅਬਾਸੀ ਦਾ ਨਿਊਯਾਰਕ ਹਵਾਈ ਅੱਡੇ ਤੇ ਅਪਮਾਨ ਹੋਣਾ ਅਤਿ ਅਫ਼ਸੋਸਨਾਕ : ਮਾਨ

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਸਾਹਿਦ ਖਾਕਨ ਅਬਾਸੀ ਦਾ ਨਿਊਯਾਰਕ ਹਵਾਈ ਅੱਡੇ ਤੇ ਅਪਮਾਨ ਹੋਣਾ ਅਤਿ ਅਫ਼ਸੋਸਨਾਕ : ਮਾਨ

ਅੰਮ੍ਰਿਤਸਰ, 29 ਮਾਰਚ ( ) “ਅਮਰੀਕਾ ਇਕ ਜਮਹੂਰੀਅਤ ਪਸ਼ੰਦ ਅਤੇ ਮਨੁੱਖੀ ਕਦਰਾ-ਕੀਮਤਾ ਦਾ ਆਦਰ ਕਰਨ ਵਾਲਾ ਵੱਡਾ ਮੁਲਕ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਅਮਰੀਕਾ ਦੀ ਵਿਦੇਸ਼ੀ ਨੀਤੀ ਦੀ ਪ੍ਰਸ਼ੰਸ਼ਾਂ ਕਰਦਾ ਹੈ ਕਿਉਂਕਿ ਉਸ ਨੀਤੀ ਵਿਚ ਮਨੁੱਖੀ ਕਦਰਾ-ਕੀਮਤਾ ਨੂੰ ਅਤੇ ਸੰਸਾਰਿਕ ਅਮਨ-ਚੈਨ ਨੂੰ ਪਹਿਲ ਦਿੱਤੀ ਹੁੰਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੰਪੂਰਨ ਪ੍ਰਭੂਸਤਾ ਦੇ ਮਾਲਕ ਮੁਲਕ ਪਾਕਿਸਤਾਨ ਦੇ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਸਾਹਿਦ ਖਾਕਨ ਅਬਾਸੀ ਜੋ ਇਨ੍ਹੀਂ ਦਿਨੀਂ ਅਮਰੀਕਾ ਦੇ ਆਪਣੇ ਘਰੇਲੂ ਤੇ ਨਿੱਜੀ ਦੌਰੇ ਤੇ ਹਨ, ਉਨ੍ਹਾਂ ਦਾ ਨਿਊਯਾਰਕ ਦੇ ਜੋਹਨ ਐਫ. ਕੈਨੇਡੀ ਹਵਾਈ ਅੱਡੇ ਉਤੇ ਅਮਰੀਕਨ ਏਜੰਸੀਆਂ ਵੱਲੋਂ ਬੇਹੁੱਦਾ ਢੰਗਾਂ ਨਾਲ ਤਲਾਸੀ ਲੈਣ ਦੇ ਅਮਲ ਕੇਵਲ ਉਸ ਸਖਸ਼ੀਅਤ ਦਾ ਅਪਮਾਨ ਕਰਨ ਵਾਲੇ ਹੀ ਨਹੀਂ ਹਨ, ਬਲਕਿ ਅਜਿਹਾ ਵਰਤਾਰਾ ਅਮਰੀਕਨਾ ਦੀ ਸੋਚ ਨੂੰ ਵੀ ਤੰਗ ਨਜਰੀਆ ਕਰਾਰ ਦੇਣ ਵਾਲਾ ਅਤੇ ਹਰ ਤਰ੍ਹਾਂ ਦੇ ਡਿਪਲੋਮੈਟਿਕ ਢੰਗਾਂ ਦੀ ਤੋਹੀਨ ਕਰਨ ਵਾਲਾ ਹੈ । ਜਿਸਦੀ ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਖੇਧੀ ਕਰਦਾ ਹੈ ਕਿ ਅਜਿਹੀ ਸਖਸ਼ੀਅਤ ਨਾਲ ਅਜਿਹਾ ਵਰਤਾਰਾ ਕਤਈ ਨਹੀਂ ਸੀ ਹੋਣਾ ਚਾਹੀਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਬਾਸੀ ਨਾਲ ਅਮਰੀਕਨ ਏਜੰਸੀਆਂ ਵੱਲੋਂ ਕੀਤੇ ਗਏ ਅਪਮਾਨਜ਼ਨਕ ਵਰਤਾਰੇ ਉਤੇ ਡੂੰਘਾਂ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਅਮਰੀਕਨਾ ਵੱਲੋਂ ਸ੍ਰੀ ਅਬਾਸੀ ਦੇ ਡਿਪਲੋਮੈਟਿਕ ਪਾਸਪੋਰਟ ਦੇ ਸਟੇਟਸ ਨੂੰ ਪ੍ਰਵਾਨ ਨਾ ਕਰਕੇ ਅਮਰੀਕਾ ਦੀ ਤਹਿਜੀਬ ਅਤੇ ਸਲੀਕੇ ਨੂੰ ਭੁੱਲ ਜਾਣ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਮਰੀਕਾ ਦੀ ਇਸ ਕਾਰਵਾਈ ਨਾਲ ਕੌਮਾਂਤਰੀ ਪੱਧਰ ਤੇ ਅਮਰੀਕਾ ਦੇ ਵੱਡੇ ਸਟੇਟਸ ਨੂੰ ਇਕ ਦਾਗ ਲੱਗ ਗਿਆ ਹੈ । ਇਸ ਨਾਲ ਤਹਿਜੀਬ ਅਤੇ ਸਲੀਕੇ ਦੇ ਗੁਣਾਂ ਨੂੰ ਪਿਆਰ ਕਰਨ ਵਾਲੇ ਸੰਸਾਰ ਪੱਧਰ ਦੇ ਇਨਸਾਨਾਂ ਨੂੰ ਵੀ ਦੁੱਖ ਪਹੁੰਚਿਆ ਹੈ ਅਤੇ ਸਮੁੱਚੇ ਪਾਕਿਸਤਾਨ ਨਿਵਾਸੀਆ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਹੋਈ ਹੈ । ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਵਿਚ ਅਮਰੀਕਨਾ ਨਾਲ ਕੱਲ੍ਹ ਨੂੰ ਅਜਿਹਾ ਵਿਵਹਾਰ ਹੋ ਜਾਵੇ ਫਿਰ ਅਮਰੀਕਾ ਦੀ ਹਕੂਮਤ ਆਪਣੇ ਇਸ ਅਮਲ ਉਤੇ ਕੀ ਸੋਚੇਗੀ? ਸ. ਮਾਨ ਨੇ ਅਮਰੀਕਾ ਦੀ ਹਕੂਮਤ ਨੂੰ ਅਪੀਲ ਕੀਤੀ ਕਿ ਜੋਹਨ ਐਫ. ਕੈਨੇਡੀ ਹਵਾਈ ਅੱਡਾ ਨਿਊਯਾਰਕ ਵਿਖੇ ਹੋਈ ਵੱਡੀ ਗੁਸਤਾਖੀ ਲਈ ਅਮਰੀਕਾ ਨੂੰ ਸਮੁੱਚੇ ਪਾਕਿਸਤਾਨੀਆ ਅਤੇ ਤਹਿਜੀਬ ਤੇ ਸਲੀਕੇ ਦੀ ਗੱਲ ਕਰਨ ਵਾਲੇ ਦੁਨੀਆਂ ਭਰ ਦੇ ਇਨਸਾਨਾਂ ਤੋਂ ਹੋਈ ਗੁਸਤਾਖੀ ਲਈ ਜਿਥੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ, ਉਥੇ ਅੱਗੋ ਲਈ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਕਿਸੇ ਮੁਲਕ ਦੇ ਮੁੱਖੀ ਜਿਸ ਕੋਲ ਡਿਪਲੋਮੈਟਿਕ ਪਾਸਪੋਰਟ ਹੋਵੇ, ਉਸਦੇ ਸਟੇਟਸ ਨੂੰ ਧਿਆਨ ਵਿਚ ਰੱਖਦੇ ਹੋਏ ਉਸਦੇ ਸਤਿਕਾਰ-ਮਾਣ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ ।

About The Author

Related posts

Leave a Reply

Your email address will not be published. Required fields are marked *