Select your Top Menu from wp menus
Header
Header
ਤਾਜਾ ਖਬਰਾਂ

ਪਾਕਿਸਤਾਨ ਅਤੇ ਚੀਨ ਨਾਲ ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ, ਭਾਰਤੀ ਹੁਕਮਰਾਨ ਸਿੱਖ ਕੌਮ ਤੋਂ ਬਗੈਰ ਰਾਜ ਕਰਨ ਦੀ ਸਮਰੱਥਾਂ ਨਹੀਂ ਰੱਖਦੇ : ਮਾਨ

ਪਾਕਿਸਤਾਨ ਅਤੇ ਚੀਨ ਨਾਲ ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ, ਭਾਰਤੀ ਹੁਕਮਰਾਨ ਸਿੱਖ ਕੌਮ ਤੋਂ ਬਗੈਰ ਰਾਜ ਕਰਨ ਦੀ ਸਮਰੱਥਾਂ ਨਹੀਂ ਰੱਖਦੇ : ਮਾਨ

ਫ਼ਤਹਿਗੜ੍ਹ ਸਾਹਿਬ, 24 ਜੁਲਾਈ ( ) “ਭੁਟਾਨ-ਭਾਰਤ ਦੇ ਸਮਝੋਤੇ ਅਧੀਨ ਭੁਟਾਨ ਦੀ ਰੱਖਿਆ ਦਾ ਪ੍ਰਬੰਧ ਭਾਰਤ ਜਿੰਮੇ ਹੈ । ਹੁਣ ਚੀਨ ਡੋਕਲਾਮ ਵਿਚ ਆ ਗਿਆ ਹੈ, ਭਾਰਤ ਨੇ ਸਮਝੌਤੇ ਅਧੀਨ ਆਪਣੀ ਫ਼ੌਜ ਉਥੇ ਭੇਜ ਦਿੱਤੀ ਹੈ, ਜੋ ਜ਼ਾਇਜ ਹੈ । ਜੇ ਚੀਨ ਦੀ ਫ਼ੌਜ ਡੋਕਲਾਮ ਦੇ ਇਲਾਕੇ ਅਸਾਮ, ਨਾਗਾਲੈਡ, ਮਿਜੋਰਮ, ਤ੍ਰਿਪੁਰਾ, ਮਨੀਪੁਰ ਆਦਿ 8 ਸੂਬਿਆਂ ਵਿਚ ਆ ਗਈ ਤਾਂ ਇਥੋ ਦੀ ਸਥਿਤੀ ਵੱਡੀ ਖਤਰੇ ਵਾਲੀ ਬਣ ਜਾਵੇਗੀ । ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਲ ਚੀਨ ਜਾ ਰਹੇ ਹਨ । ਜੋ ਕਿ ਚੀਨ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਯੰਗ ਜੀਐਚੀ ਨਾਲ ਗੱਲ ਕਰਨਗੇ । ਜਦੋਂ ਭਾਰਤ ਸਮਝੋਤੇ ਅਨੁਸਾਰ ਆਪਣੇ ਸਟੈਂਡ ਤੇ ਠੀਕ ਹੈ ਤਾਂ ਸ੍ਰੀ ਡੋਵਲ ਚੀਨ ਵਿਖੇ ਮੁਲਾਕਾਤ ਕਰਨ ਲਈ ਕਿਉਂ ਜਾ ਰਹੇ ਹਨ ? ਚੀਨ ਦੇ ਸੁਰੱਖਿਆ ਸਲਾਹਕਾਰ ਨੂੰ ਇਸ ਲਈ ਦਿੱਲੀ ਆਉਣਾ ਚਾਹੀਦਾ ਹੈ ਕਿਉਂਕਿ ਚੀਨ ਦੀ ਗਲਤੀ ਹੈ, ਨਾ ਕਿ ਭਾਰਤ ਦੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਕਿਸਤਾਨ ਜਾਂ ਚੀਨ ਨਾਲ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਜੰਗ ਨਹੀਂ ਚਾਹੁੰਦਾ, ਬਲਕਿ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਪੁਰਅਮਨ-ਚੈਨ ਅਤੇ ਜਮਹੂਰੀਅਤ ਦੇ ਬੋਲਬਾਲੇ ਦੇ ਹੱਕ ਵਿਚ ਹੈ । ਇਹ ਤਦ ਹੀ ਕਾਇਮ ਰਹਿ ਸਕਦਾ ਹੈ, ਜੇ ਇਸ ਇਲਾਕੇ ਨੂੰ ਤਿੰਨੇ ਧਿਰਾ ਭਾਰਤ, ਚੀਨ-ਪਾਕਿਸਤਾਨ ਜੰਗ ਤੋਂ ਰਹਿਤ ਰੱਖਣ । ਦੂਸਰਾ ਸਿੱਖ ਕੌਮ ਦੀ ਸਮੂਲੀਅਤ ਤੋਂ ਬਿਨ੍ਹਾਂ ਭਾਰਤ ਨਾ ਤਾਂ ਰਾਜ ਕਰਨ ਦੇ ਸਮਰੱਥ ਹੈ ਅਤੇ ਨਾ ਹੀ ਜੰਗ ਕਰਨ ਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤੀ ਹੁਕਮਰਾਨਾਂ, ਚੀਨ ਅਤੇ ਪਾਕਿਸਤਾਨ ਵਿਚ ਪੈਦਾ ਹੋ ਚੁੱਕੇ ਵੱਡੇ ਤਨਾਅ ਨੂੰ ਵੇਖਦੇ ਹੋਏ ਅਤੇ ਭਾਰਤੀ ਹੁਕਮਰਾਨਾਂ ਵੱਲੋਂ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨਾਲ ਲੰਮੇ ਸਮੇਂ ਤੋਂ ਨਿਰੰਤਰ ਬੇਇਨਸਾਫ਼ੀਆਂ, ਜ਼ਬਰ-ਜੁਲਮ ਕਰਨ ਦੀ ਮਨੁੱਖਤਾ ਵਿਰੋਧੀ ਰਵਾਇਤ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੋਦੀ ਅਤੇ ਹਿੰਦੂ ਹੁਕਮਰਾਨ ਭਾਰਤ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਤਰੀਕੇ ਆਪਣਾ ਜ਼ਲਾਲਤ ਭਰਿਆ ਰੋਅਬ ਪਾਉਦੇ ਹਨ । ਜਦੋਂਕਿ ਚੀਨ ਦੇ ਪੈਰਾ ਵਿਚ ਬੈਠਣ ਦੀ ਕੁਤਾਹੀ ਕਰਦੇ ਹਨ । ਜਦੋਂ ਮੈਂ ਐਮ.ਪੀ ਸੀ, ਤਾਂ ਉਸ ਸਮੇਂ ਦੇ ਲੋਕ ਸਭਾ ਦੇ ਸਪੀਕਰ ਸ੍ਰੀ ਪੀ.ਏ ਸੰਗਮਾ ਜੋ ਕਿ ਬੇਸ਼ੱਕ ਇਸ ਸਮੇਂ ਇਸ ਦੁਨੀਆਂ ਵਿਚ ਨਹੀਂ ਹਨ, ਊਹ ਪਾਰਲੀਮੈਂਟ ਵਿਚ ਮੇਰੇ ਕੋਲ ਆਏ ਅਤੇ ਕਹਿਣ ਲੱਗੇ ਕਿ ਜੋ ਤੁਸੀਂ ਗਊ ਮਾਤਾ ਦੀ ਰੱਖਿਆ ਦੀ ਗੱਲ ਕਰਦੇ ਹੋ ਇਹ ਠੀਕ ਹੈ, ਪਰ ਅਸੀਂ ਚੀਨ ਦੀ ਸਰਹੱਦ ਦੇ ਨਾਲ ਲੱਗਦੇ 8 ਸੂਬਿਆਂ ਦੇ ਨਿਵਾਸੀ ਜਿਨ੍ਹਾਂ ਦਾ ਮੁਹਾਦਰਾ ਚੀਨੀਆਂ ਨਾਲ ਮਿਲਦਾ ਹੈ ਅਤੇ ਜੋ ਮੂਗੋਲ ਨਸ਼ਲ ਵਿਚੋ ਹਨ । ਅਸੀ ਸਾਰੇ ਗਾਂ ਦਾ ਮਾਸ ਖਾਂਦੇ ਹਾਂ । ਜੇਕਰ ਅਜਿਹਾ ਹੋਇਆ ਤਾਂ ਅਸੀਂ ਤਾਂ ਬ਼ਗਾਵਤ ਕਰ ਦੇਵਾਂਗੇ । ਕੀ ਇਨ੍ਹਾਂ 8 ਸੂਬਿਆਂ ਦਾ ਕੰਟਰੋਲ ਖ਼ਤਮ ਕਰਨਾ ਹੈ ? ਸ੍ਰੀ ਮੋਹਨ ਭਗਵਤ ਜੋ ਆਰ.ਐਸ.ਐਸ. ਦੇ ਮੁੱਖੀ ਹਨ, ਉਨ੍ਹਾਂ ਦਾ ਮੁਹਾਦਰਾ ਵੀ ਇਨ੍ਹਾਂ ਮੂਗੋਲਾਂ ਵਰਗਾ ਹੈ । ਫਿਰ ਉਹ ਉਨ੍ਹਾਂ ਦੀ ਗੱਲ ਕਰਨ ।

ਇਨ੍ਹਾਂ ਹਿੰਦੂ ਹੁਕਮਰਾਨਾਂ ਨੇ ਪਹਿਲੇ ਸਾਡੀ ਨਸ਼ਲਕੁਸੀ, ਕਤਲੇਆਮ ਕੀਤਾ, ਹੁਣ ਜੀ.ਐਸ.ਟੀ ਰਾਹੀ ਗੁਰੂਘਰਾਂ ਦੇ ਮਨੁੱਖਤਾ ਪੱਖੀ ਲੰਗਰਾਂ, ਪ੍ਰਸ਼ਾਦ ਅਤੇ ਹੋਰ ਵਸਤਾਂ ਉਤੇ ਜਜੀਆ ਟੈਕਸ ਲਗਾ ਦਿੱਤਾ ਹੈ । 1952 ਵਿਚ ਚੀਨ ਨੇ ਜੋ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਉਹ ਇਲਾਕਾ ਕਬਜਾ ਕੀਤਾ ਹੋਇਆ ਹੈ, ਜੋ ਖ਼ਾਲਸਾਈ ਫ਼ੌਜਾਂ ਨੇ 1834 ਵਿਚ ਫ਼ਤਹਿ ਕਰਕੇ ਲਾਹੌਰ ਦਰਬਾਰ ਖ਼ਾਲਸਾ ਰਾਜ ਦਾ ਹਿੱਸਾ ਬਣਾਇਆ ਸੀ । ਜਦੋਂ ਵੀ ਇਸ ਲਦਾਖ ਵਾਲੇ ਇਲਾਕੇ ਦੀ ਗੱਲ ਹੋਵੇ, ਉਸ ਵਿਚ ਸਿੱਖ ਕੌਮ ਦੀ ਨੁਮਾਇੰਦਗੀ ਹੋਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇਲਾਕਾ ਖ਼ਾਲਸਾ ਰਾਜ ਦੇ ਅਧੀਨ ਹੱਦਾਂ ਵਿਚ ਆਉਦਾ ਹੈ । ਸਿੱਖ ਕੌਮ ਦੀ ਇਸ ਗੱਲਬਾਤ ਵਿਚ ਸਮੂਲੀਅਤ ਤੋਂ ਬਿਨ੍ਹਾਂ ਇਹ ਗੰਭੀਰ ਮਸਲਾ ਕੌਮਾਂਤਰੀ ਪੱਧਰ ਤੇ ਕਤਈ ਹੱਲ ਨਹੀਂ ਹੋ ਸਕੇਗਾ । ਜਦੋਂ ਚੀਨ ਨਾਲ ਸੰਧੀਆਂ ਹੋਈਆ ਸਨ ਤਾਂ ਯੰਗ-ਹਸਬੈਡ ਸਿੱਖ ਫੌ਼ਜਾਂ ਵੀ ਨਾਲ ਗਈਆ ਸਨ ਅਤੇ ਉਪਰੋਕਤ ਲਦਾਖ ਦਾ ਇਲਾਕਾ ਫ਼ਤਹਿ ਕੀਤਾ ਸੀ । ਅਸੀਂ ਫ਼ਾਂਸੀ ਦੇ ਸਖ਼ਤ ਵਿਰੁੱਧ ਹਾਂ ਇਸ ਲਈ ਹੀ ਅਸੀਂ ਪਾਕਿਸਤਾਨੀ ਸਫ਼ਾਰਤਖਾਨੇ ਵਿਚ ਭਾਰਤੀ ਜਾਸੂਸ ਜਾਧਵ ਦੀ ਫ਼ਾਂਸੀ ਰੁਕਵਾਉਣ ਹਿੱਤ ਵੀਜੇ ਲਈ ਪਹੁੰਚ ਕੀਤੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਭਾਰਤੀ ਹੁਕਮਰਾਨ ਅਤੇ ਭਾਰਤੀ ਖੂਫੀਆ ਏਜੰਸੀਆਂ ਸਾਡੇ ਪਾਕਿਸਤਾਨ ਜਾਣ ਦੇ ਮਨੁੱਖਤਾ ਪੱਖੀ ਮਿਸ਼ਨ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਤੇ ਲੱਗੇ ਹੋਏ ਹਨ । ਦੂਸਰੇ ਪਾਸੇ ਇਨ੍ਹਾਂ ਹੁਕਮਰਾਨਾਂ ਦੀਆਂ ਪਾਕਿਸਤਾਨ ਪ੍ਰਤੀ ਧਮਕੀਆ ਭਰੀਆਂ ਕਾਰਵਾਈਆ ਜਾਧਵ ਨੂੰ ਫ਼ਾਂਸੀ ਦੇ ਨੇੜੇ ਲਿਜਾ ਰਹੀਆ ਹਨ । ਜੇਕਰ ਹਿੰਦੂ ਹੁਕਮਰਾਨ ਸ੍ਰੀ ਜਾਧਵ ਦੀ ਫ਼ਾਂਸੀ ਰੁਕਵਾਉਣ ਲਈ ਸੰਜ਼ੀਦਾ ਹਨ ਤਾਂ ਉਨ੍ਹਾਂ ਨੂੰ ਪਾਕਿਸਤਾਨ ਨੂੰ ਧਮਕੀਆ ਦੇਣ ਦੀ ਬਜਾਇ ਨਿਮਰਤਾ ਨਾਲ ਪੇਸ਼ ਆਉਣ ਦੀ ਲੋੜ ਹੈ । ਦੂਸਰਾ ਸਾਡੇ ਵੱਲੋਂ ਵੀਜਾ ਲੈਕੇ ਉਥੇ ਜਾਣ ਦੇ ਮਿਸ਼ਨ ਨੂੰ ਇਮਾਨਦਾਰੀ ਨਾਲ ਪੂਰਨ ਕਰਨ ਵਿਚ ਭਾਰਤੀ ਹੁਕਮਰਾਨ ਅਤੇ ਏਜੰਸੀਆਂ ਭੂਮਿਕਾ ਨਿਭਾਉਣ ਤਦ ਹੀ ਸ੍ਰੀ ਜਾਧਵ ਦੀ ਫ਼ਾਂਸੀ ਰੱਦ ਹੋ ਸਕੇਗੀ, ਵਰਨਾ ਨਹੀਂ ।

About The Author

Related posts

Leave a Reply

Your email address will not be published. Required fields are marked *