Verify Party Member
Header
Header
ਤਾਜਾ ਖਬਰਾਂ

ਪਾਕਿਸਤਾਨ ਅਤੇ ਇੰਡੀਆਂ ਵਿਚਕਾਰ ਜੋ ਜੰਗੀ ਮਾਹੌਲ ਬਣਦਾ ਜਾ ਰਿਹਾ ਹੈ, ਉਹ ਸਿੱਖ ਕੌਮ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਲਈ ਗਹਿਰੀ ਚਿੰਤਾ ਦਾ ਵਿਸ਼ਾ : ਮਾਨ

ਪਾਕਿਸਤਾਨ ਅਤੇ ਇੰਡੀਆਂ ਵਿਚਕਾਰ ਜੋ ਜੰਗੀ ਮਾਹੌਲ ਬਣਦਾ ਜਾ ਰਿਹਾ ਹੈ, ਉਹ ਸਿੱਖ ਕੌਮ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਲਈ ਗਹਿਰੀ ਚਿੰਤਾ ਦਾ ਵਿਸ਼ਾ : ਮਾਨ
 
ਫ਼ਤਹਿਗੜ੍ਹ ਸਾਹਿਬ, 7 ਫਰਵਰੀ ( ) “ਪਾਕਿਸਤਾਨ ਅਤੇ ਇੰਡੀਆਂ ਦੀ ਸਰਹੱਦ ਉਤੇ ਜੋ ਰੋਜ਼ਾਨਾ ਹੀ ਦੋਵਾਂ ਮੁਲਕਾਂ ਦੇ ਬਸਿੰਦਿਆ ਦੀਆਂ ਮੌਤਾਂ ਹੋ ਰਹੀਆ ਹਨ, ਜੋ ਆਪਸੀ ਤਨਾਅ ਉਤਪੰਨ ਹੋਣ ਕਾਰਨ ਜੰਗੀ ਮਾਹੌਲ ਬਣਦਾ ਜਾ ਰਿਹਾ ਹੈ, ਇਹ ਸਿੱਖ ਕੌਮ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਲਈ ਅਤੇ ਇਥੋਂ ਦੇ ਬਸਿੰਦਿਆ ਲਈ ਅਤਿ ਚਿੰਤਾ ਦਾ ਵਿਸ਼ਾ ਹੈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਵਸੋਂ ਵਾਲੇ ਇਲਾਕੇ ਨੂੰ ਮੈਦਾਨ-ਏ-ਜੰਗ ਬਣਾਉਣ ਦੇ ਸਖ਼ਤ ਵਿਰੁੱਧ ਹੈ । ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕਿਆ ਦਾ ਹੀ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ । ਇਸ ਲਈ ਸਰਹੱਦ ਉਤੇ ਪੈਦਾ ਹੋਏ ਜੰਗੀ ਮਾਹੌਲ ਨੂੰ ਤੁਰੰਤ ਖ਼ਤਮ ਕਰਨ ਅਤੇ ਆਪਸੀ ਮਸਲਿਆ ਨੂੰ ਡਿਪਲੋਮੈਟਿਕ ਢੰਗਾਂ ਰਾਹੀ ਅਤੇ ਟੇਬਲ-ਟਾਕ ਰਹੀ ਹੱਲ ਕਰਨ ਦੀ ਜੋਰਦਾਰ ਸੰਜੀਦਾ ਮੰਗ ਕਰਦਾ ਹੈ । ਤਾਂ ਕਿ ਇਸ ਸਿੱਖ ਵਸੋਂ ਵਾਲੇ ਇਲਾਕਿਆ ਨੂੰ ਜੰਗ ਦੇ ਮਾਹੌਲ ਤੋਂ ਦੂਰ ਰੱਖਿਆ ਜਾ ਸਕੇ ਅਤੇ ਦੱਖਣੀ ਏਸੀਆ ਦੇ ਖਿੱਤੇ ਵਿਚ ਅਮਨ-ਚੈਨ ਸਥਾਈ ਤੌਰ ਤੇ ਕਾਇਮ ਰਹਿ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਤੇ ਪਾਕਿਸਤਾਨ ਦੀ ਸਰਹੱਦ ਉਤੇ ਦੋਵਾਂ ਮੁਲਕਾਂ ਦੀਆਂ ਭੜਕਾਊ ਕਾਰਵਾਈਆ ਅਤੇ ਜੰਗੀ ਮਾਹੌਲ ਪੈਦਾ ਕਰਨ ਦੇ ਅਮਲਾਂ ਉਤੇ ਜਿਥੇ ਗਹਿਰੀ ਚਿੰਤਾ ਪ੍ਰਗਟ ਕੀਤੀ, ਉਥੇ ਸਿੱਖ ਕੌਮ ਦੇ ਬਿਨ੍ਹਾਂ ਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਮੈਦਾਨ-ਏ-ਜੰਗ ਤੋਂ ਦੂਰ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਮਾਲਦੀਵ ਵਿਚ ਉਥੋ ਦੇ ਪ੍ਰੈਜੀਡੈਟ ਨੇ ਅੰਦਰੂਨੀ ਪੈਦਾ ਹੋਏ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਐਮਰਜੈਸੀ ਲਗਾ ਦਿੱਤੀ ਹੈ ਅਤੇ ਉਥੋ ਦੇ ਹਾਲਾਤ ਅਤਿ ਬਦਤਰ ਬਣਦੇ ਜਾ ਰਹੇ ਹਨ । ਇਸਦੇ ਨਾਲ ਹੀ ਇੰਡੀਅਨ ਓਸੀਅਨ (Indian Ocean) ਜੋ ਕੌਮਾਂਤਰੀ ਪੱਧਰ ਤੇ ਕਈ ਮੁਲਕਾਂ ਦੀਆਂ ਫ਼ੌਜੀ ਕਾਰਵਾਈਆ ਦਾ ਅੱਡਾ ਬਣਦਾ ਜਾ ਰਿਹਾ ਹੈ, ਜਿਸ ਵਿਚ ਚੀਨ, ਪਾਕਿਸਤਾਨ, ਲੰਕਾ, ਮਾਲਦੀਵ ਅਤੇ ਦੱਖਣੀ ਏਸੀਆ ਖਿੱਤੇ ਦੇ ਮੁਲਕਾਂ ਦੀ ਆਪਸੀ ਖਿੱਚੋਤਾਣ ਵੱਧਦੀ ਜਾ ਰਹੀ ਹੈ । ਇਹ ਵੀ ਦੱਖਣੀ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਡੂੰਘੀ ਸੱਟ ਵੱਜ ਰਹੀ ਹੈ ਅਤੇ ਜੰਗੀ ਮਾਹੌਲ ਨੂੰ ਉਤਸਾਹਿਤ ਕਰਨ ਵਾਲੇ ਦੁੱਖਦਾਇਕ, ਮਨੁੱਖਤਾ ਵਿਰੋਧੀ ਅਤੇ ਸਿੱਖ ਮਾਰੂ ਅਮਲ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਮੈਦਾਨ-ਏ-ਜੰਗ ਕਤਈ ਨਹੀਂ ਬਣਨ ਦੇਵੇਗਾ ਅਤੇ ਨਾ ਹੀ ਅਜਿਹੇ ਅਮਲ ਹੋਣ ਤੇ ਇੰਡੀਆਂ ਦੀ ਫ਼ੌਜ ਅਤੇ ਹੁਕਮਰਾਨਾਂ ਨੂੰ ਇਸ ਮਨੁੱਖਤਾ ਵਿਰੋਧੀ ਕਾਰਵਾਈ ਵਿਚ ਸਿੱਖ ਕੌਮ ਸਹਿਯੋਗ ਕਰੇਗੀ । ਸ. ਮਾਨ ਨੇ ਪਾਕਿਸਤਾਨ, ਚੀਨ ਅਤੇ ਇੰਡੀਅਨ ਓਸੀਅਨ ਵਿਚ ਫ਼ੌਜੀ ਗਤੀਵਿਧੀਆਂ ਕਰਨ ਵਾਲੇ ਮੁਲਕਾਂ ਨੂੰ ਅਤੇ ਭਾਰਤ ਦੀ ਮੋਦੀ ਹਕੂਮਤ ਨੂੰ ਇਸ ਖਿੱਤੇ ਨੂੰ ਜੰਗ ਤੋਂ ਦੂਰ ਰੱਖਣ ਅਤੇ ਇਥੇ ਸਦਾ ਲਈ ਅਮਨ-ਚੈਨ ਕਾਇਮ ਰੱਖਣ ਦੀ ਅਪੀਲ ਵੀ ਕੀਤੀ ।

About The Author

Related posts

Leave a Reply

Your email address will not be published. Required fields are marked *