Verify Party Member
Header
Header
ਤਾਜਾ ਖਬਰਾਂ

ਪਤੰਜਲੀ ਗਰੁੱਪ ਅਤੇ ਰਾਮਦੇਵ ਵੱਲੋਂ ਆਪਣੇ ਪਾਰਟਨਰ ਸ੍ਰੀ ਸਵਰਨ ਸਲਾਰੀਆ ਜੋ ਬੀਜੇਪੀ ਦੇ ਉਮੀਦਵਾਰ ਹਨ, ਉਨ੍ਹਾਂ ਦੇ ਪ੍ਰਚਾਰ ਲਈ ਟ੍ਰਿਬਿਊਨ ਵਿਚ ਦਿੱਤੀ ਜਾਣ ਵਾਲੀ ਇਸਤਿਹਾਰਬਾਜੀ ਵਿਰੁੱਧ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਸੰਬੰਧੀ ਲਿਖਿਆ ਗਿਆ ਪੱਤਰ

ਪਤੰਜਲੀ ਗਰੁੱਪ ਅਤੇ ਰਾਮਦੇਵ ਵੱਲੋਂ ਆਪਣੇ ਪਾਰਟਨਰ ਸ੍ਰੀ ਸਵਰਨ ਸਲਾਰੀਆ ਜੋ ਬੀਜੇਪੀ ਦੇ ਉਮੀਦਵਾਰ ਹਨ, ਉਨ੍ਹਾਂ ਦੇ ਪ੍ਰਚਾਰ ਲਈ ਟ੍ਰਿਬਿਊਨ ਵਿਚ ਦਿੱਤੀ ਜਾਣ ਵਾਲੀ ਇਸਤਿਹਾਰਬਾਜੀ ਵਿਰੁੱਧ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਸੰਬੰਧੀ ਲਿਖਿਆ ਗਿਆ ਪੱਤਰ

ਵੱਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਵੱਲ: ਸ੍ਰੀ. ਵੀ.ਕੇ. ਸਿੰਘ, ਆਈ.ਏ.ਐਸ
ਮੁੱਖ ਚੋਣ ਅਫ਼ਸਰ, ਪੰਜਾਬ,
ਐਸ ਸੀ ਓ 29-30, ਸੈਕਟਰ-17ਈ, ਚੰਡੀਗੜ੍ਹ ।

ਸਅਦਅ/5001/2017 29 ਸਤੰਬਰ 2017

ਵਿਸ਼ਾ: ਰਾਮਦੇਵ ਵੱਲੋਂ ਦਿੱਤੇ ਜਾ ਰਹੇ ਅਖ਼ਬਾਰੀ ਇਸਤਿਹਾਰਾਂ ਦੀ ਅੰਦਰੂਨੀ ਭਾਵਨਾਵਾਂ ਰਾਹੀ ਵੱਡੇ-ਵੱਡੇ ਘਪਲੇ ਕਰਨ ਵਾਲੇ ਬੀਜੇਪੀ ਵੱਲੋਂ ਗੁਰਦਾਸਪੁਰ ਦੀ ਲੋਕ ਸਭਾ ਸੀਟ ਲਈ ਪ੍ਰਚਾਰ ਕਰਨ ਦੀ ਕਾਰਵਾਈ ਦਾ ਸਖ਼ਤ ਨੋਟਿਸ ਲੈਣ ਸੰਬੰਧੀ ।

ਸਤਿਕਾਰਯੋਗ ਸ੍ਰੀ ਵੀ.ਕੇ. ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਅਸੀਂ ਮਿਤੀ 26 ਸਤੰਬਰ 2017 ਨੂੰ ਦਾ ਟ੍ਰਿਬਿਊਨ ਗਰੁੱਪ ਵਿਚ ਪ੍ਰਕਾਸਿ਼ਤ ਹੋਏ ਰਾਮਦੇਵ ਪਤੰਜਲੀ ਗਰੁੱਪ ਦੇ ਇਸਤਿਹਾਰ ਦੀ ਨਕਲ ਕਾਪੀ ਭੇਜਦੇ ਹੋਏ ਬੇਨਤੀ ਕੀਤੀ ਸੀ ਕਿ ਇਸਤਿਹਾਰਬਾਜੀ ਇਨ੍ਹੀ ਦਿਨੀ ਰਾਮਦੇਵ ਅਖ਼ਬਾਰਾਂ ਵਿਚ ਕਰ ਰਿਹਾ ਹੈ, ਬੇਸ਼ੱਕ ਉਹ ਆਪਣੇ ਪਤੰਜਲੀ ਗਰੁੱਪ ਦੇ ਉਤਪਾਦਾ ਦੀ ਇਸਤਿਹਾਰਬਾਜੀ ਕਰ ਰਿਹਾ ਹੈ, ਲੇਕਿਨ ਇਸ ਆੜ ਵਿਚ ਅਸਲੀਅਤ ਵਿਚ ਰਾਮਦੇਵ ਆਪਣੇ ਪਤੰਜਲੀ ਗਰੁੱਪ ਦੇ ਪਾਟਨਰ ਸ੍ਰੀ ਸਵਰਨ ਸਲਾਰੀਆ ਜੋ ਬੀਜੇਪੀ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋ ਉਮੀਦਵਾਰ ਹਨ, ਉਸਦਾ ਪ੍ਰਚਾਰ ਰਾਮਦੇਵ ਵੱਲੋਂ ਸਮੇਂ-ਸਮੇਂ ਤੇ ਦਾ ਟ੍ਰਿਬਿਊਨ ਗਰੁੱਪ ਅਦਾਰੇ ਨੂੰ ਇਸਤਿਹਾਰ ਦੇ ਕੇ ਆਪਣੀਆ ਉਨ੍ਹਾਂ ਉਤਪਾਦ ਵਸਤਾਂ ਜਿਨ੍ਹਾਂ ਵਿਚ ਗਊ ਮੂਤਰ ਅਤੇ ਮਨੁੱਖੀ ਪਿੰਜਰ ਦੀਆਂ ਹੱਡੀਆਂ ਦਾ ਚੂਰਾ ਮਿਲਾਕੇ ਤਿਆਰ ਕੀਤੀਆ ਜਾਂਦੀਆ ਹਨ ਜਿਵੇਂ ਪਤੰਜਲੀ ਚਵਨਪਰਾਸ, ਬੋਰਨਵਿਟਾ, ਰਿਫੈਡ ਤੇਲ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵਿਚ ਇਹ ਉਪਰੋਕਤ ਗਊ ਮੂਤਰ ਤੇ ਹੱਡੀਆ ਵਰਤੀਆ ਜਾਂਦੀਆ ਹਨ । ਇਕ ਤਾਂ ਉਹ ਸਿਆਸੀ ਪ੍ਰਚਾਰ ਕਰ ਰਿਹਾ ਹੈ, ਦੂਸਰਾ ਮਿਲਾਵਟੀ ਉਤਪਾਦਾ ਦੀ ਇਸਤਿਹਾਰਬਾਜੀ ਕਰਕੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰ ਰਿਹਾ ਹੈ। ਇਸ ਲਈ ਆਪ ਜੀ ਦੇ ਧਿਆਨ ਵਿਚ ਲਿਆਉਦੇ ਹੋਏ ਅੱਜ ਦੇ ਟ੍ਰਿਬਿਊਨ ਵਿਚ ਉਸ ਨੇ ਫਿਰ ਅਜਿਹੀ ਇਸਤਿਹਾਰਬਾਜੀ ਕੀਤੀ ਹੈ ਅਤੇ ਜਿਸਦਾ ਟ੍ਰਿਬਿਊਨ ਗਰੁੱਪ ਸਾਥ ਦੇ ਰਿਹਾ ਹੈ (ਜਿਸਦੀ ਨਕਲ ਕਾਪੀ ਆਪ ਜੀ ਦੀ ਜਾਣਕਾਰੀ ਹਿੱਤ ਨੱਥੀ ਕੀਤੀ ਜਾਂਦੀ ਹੈ) । ਲੋਕ ਸਭਾ ਗੁਰਦਾਸਪੁਰ ਦੀ ਸੀਟ ਉਤੇ ਅਜਿਹੇ ਪ੍ਰਚਾਰ ਦਾ ਕੋਈ ਪ੍ਰਭਾਵ ਨਾ ਪਵੇ, ਇਸ ਲਈ ਜ਼ਰੂਰੀ ਹੈ ਕਿ ਚੋਣ ਕਮਿਸ਼ਨ ਪੰਜਾਬ ਇਸ ਇਸਤਿਹਾਰਬਾਜੀ ਵਿਰੁੱਧ ਜਿਥੇ ਤੁਰੰਤ ਸਖ਼ਤ ਨੋਟਿਸ ਲਵੇ, ਉਥੇ ਲੋਕਾਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਵਾਲੇ ਉਤਪਾਦਾ ਦੀ ਮਸਹੂਰੀ ਨੂੰ ਬੰਦ ਕਰਨ ਦੀ ਜਿੰਮੇਵਾਰੀ ਨਿਭਾਵੇ ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਵੱਲੋਂ ਪਹਿਲੇ 26 ਸਤੰਬਰ ਨੂੰ ਅਤੇ ਅੱਜ ਤਾਜਾ ਲਿਖੀ ਗਈ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਤੇ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿਚ ਪਤੰਜਲੀ ਗਰੁੱਪ ਦੇ ਹਿੱਸੇਦਾਰ ਅਖ਼ਬਾਰਾਂ ਦੇ ਗੁੰਮਰਾਹਕੁੰਨ ਇਸਤਿਹਾਰਬਾਜੀ ਰਾਹੀ ਵੋਟਰਾਂ ਨੂੰ ਗੁੰਮਰਾਹ ਨਾ ਕਰ ਸਕਣ ਆਪ ਜੀ ਅਗਲੇਰੀ ਕਾਰਵਾਈ ਕਰ ਦੇਵੋਗੇ । ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,

About The Author

Related posts

Leave a Reply

Your email address will not be published. Required fields are marked *