Select your Top Menu from wp menus
Header
Header
ਤਾਜਾ ਖਬਰਾਂ

ਨੰਬਰਦਾਰ ਸ. ਨਿਰੰਜਣ ਸਿੰਘ ਘੁੰਮਣ ਦੀ ਭੋਗ ਰਸਮ ਪਿੰਡ ਸੁੰਨੜਾ ਰਾਜਪੂਤਾ (ਕਪੂਰਥਲਾ) ਵਿਖੇ 13 ਮਾਰਚ ਨੂੰ ਹੋਵੇਗੀ : ਮਾਨ

ਨੰਬਰਦਾਰ ਸ. ਨਿਰੰਜਣ ਸਿੰਘ ਘੁੰਮਣ ਦੀ ਭੋਗ ਰਸਮ ਪਿੰਡ ਸੁੰਨੜਾ ਰਾਜਪੂਤਾ (ਕਪੂਰਥਲਾ) ਵਿਖੇ 13 ਮਾਰਚ ਨੂੰ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਸ. ਦਲਵਿੰਦਰ ਸਿੰਘ ਘੁੰਮਣ ਜੋ ਕਿ ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਯੂਰਪ ਦੇ ਮੁੱਖ ਸੇਵਾਦਾਰ ਹਨ, ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨੰਬਰਦਾਰ ਸ. ਨਿਰੰਜਣ ਸਿੰਘ ਘੁੰਮਣ ਜੋ ਬੀਤੇ ਕੁਝ ਦਿਨ ਪਹਿਲੇ ਗੁਰੂ ਚਰਨਾਂ ਵਿਚ ਜਾ ਨਿਵਾਜੇ ਸਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਪਿੰਡ ਸੁੰਨੜਾ ਰਾਜਪੂਤਾ, ਜਿ਼ਲ੍ਹਾ ਕਪੂਰਥਲਾ ਵਿਖੇ ਆਉਣ ਵਾਲੇ ਕੱਲ੍ਹ ਮਿਤੀ 13 ਮਾਰਚ ਨੂੰ 12 ਤੋਂ 1 ਵਜੇ ਤੱਕ ਹੋਣਗੇ । ਜਿਸ ਵਿਚ ਸਮੁੱਚੀਆਂ ਪੰਥਕ ਸਖਸ਼ੀਅਤਾਂ ਅਤੇ ਅਹੁਦੇਦਾਰ ਇਸ ਅਰਦਾਸ ਵਿਚ ਸ਼ਾਮਿਲ ਹੋ ਰਹੇ ਹਨ । ਇਸ ਲਈ ਸਭ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ, ਪੀ.ਏ.ਸੀ. ਮੈਬਰਾਂ, ਅਹੁਦੇਦਾਰਾਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਘੁੰਮਣ ਪਰਿਵਾਰ ਦੇ ਇਸ ਗਹਿਰੇ ਦੁੱਖ ਵਿਚ ਹੋਣ ਵਾਲੀ ਅਰਦਾਸ ਲਈ ਪੰਥ ਦਰਦੀਆਂ ਨੂੰ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

About The Author

Related posts

Leave a Reply

Your email address will not be published. Required fields are marked *