Select your Top Menu from wp menus
Header
Header
ਤਾਜਾ ਖਬਰਾਂ

ਨੇਪਾਲ ਦੇ ਦੂਸਰੀ ਵਾਰ ਬਣੇ ਵਜ਼ੀਰ-ਏ-ਆਜ਼ਮ ਸ੍ਰੀ ਕੇ.ਪੀ.ਸ਼ਰਮਾ ਓਲੀ ਅਤੇ ਦੱਖਣੀ ਅਫ਼ਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਸ੍ਰੀ ਰਾਮਾਫੋ਼ਸਾ ਦੀਆਂ ਨਿਯੁਕਤੀਆਂ ‘ਤੇ ਮੁਬਾਰਕਵਾਦ : ਮਾਨ

ਨੇਪਾਲ ਦੇ ਦੂਸਰੀ ਵਾਰ ਬਣੇ ਵਜ਼ੀਰ-ਏ-ਆਜ਼ਮ ਸ੍ਰੀ ਕੇ.ਪੀ.ਸ਼ਰਮਾ ਓਲੀ ਅਤੇ ਦੱਖਣੀ ਅਫ਼ਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਸ੍ਰੀ ਰਾਮਾਫੋ਼ਸਾ ਦੀਆਂ ਨਿਯੁਕਤੀਆਂ ‘ਤੇ ਮੁਬਾਰਕਵਾਦ : ਮਾਨ

ਫ਼ਤਹਿਗੜ੍ਹ ਸਾਹਿਬ, 16 ਫਰਵਰੀ ( ) “ਬੀਤੇ ਦਿਨੀਂ ਭਾਰਤ ਦੇ ਗੁਆਂਢੀ ਮੁਲਕ ਦੇ ਜੋ ਸ੍ਰੀ ਕੇ.ਪੀ. ਸ਼ਰਮਾ ਓਲੀ ਨੇਪਾਲ ਦੇ ਦੂਸਰੀ ਵਾਰ ਵਜ਼ੀਰ-ਏ-ਆਜ਼ਮ ਨਿਯੁਕਤ ਹੋਏ ਹਨ, ਇਸ ਖੁਸ਼ੀ ਦੇ ਮੌਕੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਸ੍ਰੀ ਓਲੀ ਨੂੰ ਜਿਥੇ ਹਾਰਦਿਕ ਵਧਾਈ ਭੇਜੀ ਜਾਂਦੀ ਹੈ, ਉਥੇ ਉਨ੍ਹਾਂ ਨੂੰ ਗੰਭੀਰਤਾ ਨਾਲ ਇਹ ਵੀ ਗੁਜ਼ਾਰਿਸ ਕੀਤੀ ਜਾਂਦੀ ਹੈ ਕਿ ਨੇਪਾਲ ਇਕ ਜਮਹੂਰੀਅਤ ਪਸ਼ੰਦ ਮੁਲਕ ਹੈ, ਲੇਕਿਨ ਇੰਡੀਆਂ ਦੇ ਹੁਕਮਰਾਨਾਂ ਦੀ ਹਮੇਸ਼ਾਂ ਹੀ ਇਹ ਕੋਸਿ਼ਸ਼ ਰਹਿੰਦੀ ਹੈ ਕਿ ਉਹ ਗੁਆਂਢੀ ਮੁਲਕਾਂ ਦੇ ਨਿਜ਼ਾਮੀ ਪ੍ਰਬੰਧ ਵਿਚ ਘੁਸਪੈਠ ਕਰਕੇ ਆਪਣੀਆ ਹਿੰਦੂਤਵ ਫਿਰਕੂ ਨੀਤੀਆ ਨੂੰ ਲਾਗੂ ਵੀ ਕਰਦੇ ਰਹਿਣ ਅਤੇ ਉਥੇ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਦਬਦਬਾ ਕਾਇਮ ਰੱਖ ਸਕਣ । ਅਜਿਹੇ ਅਮਲ ਕਿਸੇ ਦੂਸਰੇ ਮੁਲਕ ਦੀ ਪ੍ਰਭੂਸਤਾ ਵਿਚ ਦਖ਼ਲ ਦੇਣ ਅਤੇ ਸਮੇਂ-ਸਮੇਂ ‘ਤੇ ਉਥੇ ਆਪਣੀ ਸੋਚ ਨੂੰ ਅਮਲੀ ਰੂਪ ਦੇਣ ਦੇ ਜਮਹੂਰੀਅਤ ਵਿਰੋਧੀ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਵਿਰੋਧੀ ਅਮਲ ਹਨ । ਜਿਸ ਤੋਂ ਸ੍ਰੀ ਓਲੀ ਨੂੰ ਪਹਿਲੇ ਨਾਲੋਂ ਵੀ ਵਧੇਰੇ ਸੁਚੇਤ ਵੀ ਰਹਿਣਾ ਪਵੇਗਾ ਅਤੇ ਇੰਡੀਆਂ ਦੇ ਨੇਪਾਲ ਵਿਚ ਕੀਤੇ ਜਾਣ ਵਾਲੇ ਦਖ਼ਲ ਨੂੰ ਰੋਕਣ ਲਈ ਉਚੇਚੇ ਤੌਰ ‘ਤੇ ਆਪਣੇ ਨਿਵਾਸੀਆ ਦੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਜਿੰਮੇਵਾਰੀ ਨਿਭਾਉਣੀ ਪਵੇਗੀ । ਕਿਉਂਕਿ ਇੰਡੀਆਂ ਨੇ ਹੁਣੇ ਹੀ ਮਾਲਦੀਵ ਮੁਲਕ ਵਿਚ ਪੈਦਾ ਹੋਏ ਅੰਦਰੂਨੀ ਗੰਭੀਰ ਹਾਲਾਤਾਂ ਦਾ ਫਾਇਦਾ ਉਠਾਉਦੇ ਹੋਏ ਮਾਲਦੀਵ ਵਿਚ ਆਪਣੀਆ ਫ਼ੌਜੀ ਕਾਰਵਾਈਆ ਆਰੰਭ ਕਰਨ ਦੀ ਯੋਜਨਾ ਬਣਾਈ ਸੀ । ਜਦੋਂ ਚੀਨ ਨੇ ਕੌਮਾਤਰੀ ਪੱਧਰ ਤੇ ਇੰਡੀਆਂ ਦੇ ਮਾਲਦੀਵ ਵਿਚ ਦਿੱਤੇ ਜਾਣ ਵਾਲੇ ਦਖਲ ਸੰਬੰਧੀ ਖ਼ਬਰਦਾਰ ਕੀਤਾ, ਤਦ ਹੀ ਮਾਲਦੀਵ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਦੇ ਅਮਲਾਂ ਤੋਂ ਇੰਡੀਆਂ ਨੇ ਤੋਬਾ ਕੀਤੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨੇਪਾਲ ਦੇ ਦੂਸਰੀ ਵਾਰ ਬਣੇ ਵਜ਼ੀਰ-ਏ-ਆਜ਼ਮ ਸ੍ਰੀ ਕੇ.ਪੀ. ਸ਼ਰਮਾ ਓਲੀ ਨੂੰ ਅਤੇ ਸਮੁੱਚੇ ਨੇਪਾਲ ਦੇ ਨਿਵਾਸੀਆ ਨੂੰ ਮੁਬਾਰਕਵਾਦ ਦਿੰਦੇ ਹੋਏ ਅਤੇ ਇੰਡੀਆਂ ਦੇ ਨੇਪਾਲ ਵਿਚ ਸਾਜ਼ਸੀ ਢੰਗ ਨਾਲ ਦਖਲ ਦੇਣ ਦੇ ਅਮਲਾਂ ਤੋਂ ਨੇਪਾਲ ਦੀ ਨਵੀਂ ਹਕੂਮਤ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਓਲੀ ਅਤੇ ਨੇਪਾਲ ਦੇ ਜਮਹੂਰੀਅਤ ਤੇ ਅਮਨ ਚਾਹੁੰਣ ਵਾਲੇ ਨਿਵਾਸੀ ਨੇਪਾਲ ਦੇ ਅੰਦਰੂਨੀ ਪ੍ਰਬੰਧ ਵਿਚ ਇੰਡੀਆ ਨੂੰ ਕਿਸੇ ਤਰ੍ਹਾਂ ਦੀ ਸਾਜ਼ਸੀ ਦਖਲ ਦੇਣ ਦੀ ਕਤਈ ਵੀ ਇਜ਼ਾਜਤ ਨਹੀਂ ਦੇਣਗੇ । ਕਿਉਂਕਿ ਇਸ ਨਾਲ ਸਮੁੱਚੇ ਦੱਖਣੀ ਏਸੀਆ ਖਿੱਤੇ ਦੇ ਮੁਲਕਾਂ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣ ਦਾ ਗੰਭੀਰ ਵਿਸ਼ਾ ਜੁੜਿਆ ਹੋਇਆ ਹੈ । ਸ. ਮਾਨ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਜੋ ਸਮੁੱਚੇ ਮੁਲਕਾਂ, ਕੌਮਾਂ, ਧਰਮਾਂ, ਫਿਰਕਿਆ ਆਦਿ ਦੀ ਸੰਪੂਰਨ ਆਜ਼ਾਦੀ ਨੂੰ ਕਾਇਮ ਰੱਖਦੇ ਹੋਏ ਸਭਨਾਂ ਦੇ ਇੱਜ਼ਤ-ਮਾਣ ਨੂੰ ਸਥਿਰ ਰੱਖਣ ਲਈ ਅਤੇ ਸਭਨਾਂ ਨਾਲ ਆਪਣੇ ਅੱਛੇ ਸੰਬੰਧ ਕਾਇਮ ਰੱਖਣ ਲਈ ਸਰਗਰਮੀਆਂ ਕਰ ਰਹੀ ਹੈ, ਨੇਪਾਲ ਦੀ ਸ੍ਰੀ ਓਲੀ ਹਕੂਮਤ ਸਿੱਖ ਕੌਮ ਨਾਲ ਵੀ ਆਪਣੇ ਸੰਬੰਧਾਂ ਨੂੰ ਸਦੀਵੀਂ ਅਤੇ ਸਹਿਜ਼ ਰੱਖਣ ਵਿਚ ਭੂਮਿਕਾ ਨਿਭਾਏਗੀ।
ਸ. ਮਾਨ ਨੇ ਇਸੇ ਤਰ੍ਹਾਂ ਦੱਖਣੀ ਅਫ਼ਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਸ੍ਰੀ ਰਾਮਾਫੋ਼ਸਾ ਦੀ ਨਿਯੁਕਤੀ ਉਤੇ ਵੀ ਸਿੱਖ ਕੌਮ ਦੇ ਬਿਨ੍ਹਾਂ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ੍ਰੀ ਰਾਮਾਫ਼ੋਸਾ ਅਤੇ ਦੱਖਣੀ ਅਫ਼ਰੀਕਾ ਦੇ ਨਿਵਾਸੀਆ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਹੈ ਕਿ ਭਾਵੇ ਦੱਖਣੀ ਅਫ਼ਰੀਕਾ ਦੇ ਨਿਵਾਸੀਆ ਨੂੰ ਅਤੇ ਉਥੋਂ ਦੇ ਹੁਕਮਰਾਨਾਂ ਨੂੰ ਕੌਮਾਂਤਰੀ ਪੱਧਰ ਤੇ ਸਥਾਪਿਤ ਹੋਣ ਲਈ ਲੰਮਾਂ ਸਮਾਂ ਸੰਘਰਸ਼ ਕਰਨਾ ਪਿਆ, ਪਰ ਅੱਜ ਦੱਖਣੀ ਅਫਰੀਕਾ ਦਾ ਵੀ ਕਾਫ਼ੀ ਵੱਡਾ ਜਮਹੂਰੀਅਤ ਅਤੇ ਮਨੁੱਖੀ ਹੱਕਾਂ ਪ੍ਰਤੀ ਭੂਮਿਕਾ ਹੈ ਅਤੇ ਜੋ ਸ੍ਰੀ ਰਾਮਾਫੋ਼ਸਾ ਨੇ ਆਪਣੇ ਮੁਲਕ ਦੀ ਅਗਵਾਈ ਸੰਭਾਲੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਿਥੇ ਉਸ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਦੀ ਹੈ ਕਿ ਸ੍ਰੀ ਰਾਮਾਫੋ਼ਸਾ ਦੀ ਅਗਵਾਈ ਵਿਚ ਦੱਖਣੀ ਅਫ਼ਰੀਕਾ ਹਰ ਖੇਤਰ ਵਿਚ ਅੱਗੇ ਵੱਧੇ ਅਤੇ ਤਰੱਕੀ ਕਰੇ, ਉਥੇ ਜਿਥੇ ਵੀ ਮਨੁੱਖਤਾ ਵਿਰੋਧੀ ਜਾਂ ਸਮਾਜ ਵਿਰੋਧੀ ਕਿਸੇ ਮੁਲਕ ਜਾਂ ਹੁਕਮਰਾਨ ਵੱਲੋਂ ਕੋਈ ਦੁੱਖਦਾਇਕ ਅਮਲ ਹੁੰਦਾ ਹੈ, ਦੱਖਣੀ ਅਫ਼ਰੀਕਾ ਦੀ ਹਕੂਮਤ ਇਨਸਾਨੀਅਤ ਅਤੇ ਮਨੁੱਖੀ ਹੱਕਾਂ ਦੇ ਬਿਨ੍ਹਾਂ ਤੇ ਉਸੇ ਤਰ੍ਹਾਂ ਆਵਾਜ਼ ਬੁਲੰਦ ਕਰਦੀ ਰਹੇ, ਜਿਸ ਤਰ੍ਹਾਂ ਇੰਡੀਆਂ ਉਤੇ ਅਫਗਾਨਾਂ ਦੀ ਹਕੂਮਤ ਸਮੇਂ, ਮੁਗਲਾਂ ਦੀ ਹਕੂਮਤ ਸਮੇਂ, ਅੰਗਰੇਜ਼ਾਂ ਦੀ ਹਕੂਮਤ ਸਮੇਂ ਅਤੇ ਹੁਣ ਕੱਟੜਵਾਦੀ ਹਿੰਦੂਤਵ ਫਿਰਕੂ ਆਗੂਆਂ ਦੀ ਹਕੂਮਤ ਸਮੇਂ ਨਿਰੰਤਰ ਲੰਮੇਂ ਸਮੇਂ ਤੋਂ ਦ੍ਰਿੜਤਾ ਨਾਲ ਇਨਸਾਨੀਅਤ ਕਦਰਾ-ਕੀਮਤਾ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਿੱਖ ਕੌਮ ਆਪਣੀਆ ਜਿੰਮੇਵਾਰੀਆ ਨਿਭਾਉਦੀ ਆ ਰਹੀ ਹੈ । ਸ. ਮਾਨ ਨੇ ਦੱਖਣੀ ਅਫ਼ਰੀਕਾ ਦੇ ਮੁਲਕ ਵੱਲੋਂ ਵੀ ਸਿੱਖ ਕੌਮ ਨਾਲ ਆਪਣੇ ਸੁਖਾਵੇ ਸੰਬੰਧਾਂ ਦੀ ਉਮੀਦ ਵੀ ਪ੍ਰਗਟ ਕੀਤੀ ।

About The Author

Related posts

Leave a Reply

Your email address will not be published. Required fields are marked *