Verify Party Member
Header
Header
ਤਾਜਾ ਖਬਰਾਂ

ਨੀਰਵ ਮੋਦੀ ਵਰਗੇ ਜਾਅਲਸਾਜ਼ ਬਿਨ੍ਹਾਂ ਹਕੂਮਤੀ ਸਰਪ੍ਰਸਤੀ ਤੋਂ ਕਰੋੜਾਂ-ਅਰਬਾਂ ਦੀ ਠੱਗੀ ਨਹੀਂ ਮਾਰ ਸਕਦੇ : ਟਿਵਾਣਾ

ਨੀਰਵ ਮੋਦੀ ਵਰਗੇ ਜਾਅਲਸਾਜ਼ ਬਿਨ੍ਹਾਂ ਹਕੂਮਤੀ ਸਰਪ੍ਰਸਤੀ ਤੋਂ ਕਰੋੜਾਂ-ਅਰਬਾਂ ਦੀ ਠੱਗੀ ਨਹੀਂ ਮਾਰ ਸਕਦੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 16 ਫਰਵਰੀ ( ) “ਗੁਜਰਾਤ ਨਿਵਾਸੀ ਅਰਬਾਪਤੀ ਹੀਰੇ-ਗਹਿਣੇ ਅਤੇ ਸੋਨੇ ਦਾ ਕਾਰੋਬਾਰ ਕਰਨ ਵਾਲੇ ਨੀਰਵ ਮੋਦੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਨਾਲ ਜੋ 11400 ਕਰੋੜ ਰੁਪਏ ਤੋਂ ਵੱਧ ਠੱਗੀ ‘ਤੇ ਧੋਖਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਐਨੇ ਵੱਡਾ ਘਪਲਾ ਤੇ ਧੋਖਾ ਉਹ ਇਨਸਾਨ ਹੀ ਕਰ ਸਕਦਾ ਹੈ, ਜਿਸ ਨੂੰ ਹਕੂਮਤਾਂ, ਸਿਆਸਤਦਾਨਾਂ ਅਤੇ ਰਿਸ਼ਵਤਖੋਰ ਅਫ਼ਸਰਸ਼ਾਹੀ ਦੀ ਸਰਪ੍ਰਸਤੀ ਪ੍ਰਾਪਤ ਹੋਵੇ । ਅੱਜ ਜੋ ਇਸ ਵੱਡੇ ਘਪਲੇ ਕਾਂਡ ਦੀ ਗੱਲ ਹੋਣ ਪਿੱਛੇ ਮੌਜੂਦਾ ਸੈਂਟਰ ਦੀ ਮੋਦੀ ਹਕੂਮਤ ਅਤੇ ਸਿਆਸਤਦਾਨਾਂ ਦੇ ਨਾਮ ਸਾਹਮਣੇ ਆ ਰਹੇ ਹਨ ਅਤੇ ਹੁਕਮਰਾਨਾਂ ਵੱਲੋਂ ਇਸ ਗੱਲ ਤੋਂ ਇਨਕਾਰ ਕਰਦਿਆ ਉਸਦੀ ਗ੍ਰਿਫ਼ਤਾਰੀ ਲਈ ਲੁਕਆਊਟ ਨੋਟਿਸ ਜਾਰੀ ਕਰਨ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਇਹ ਕੇਵਲ ਇਥੋਂ ਦੇ ਨਿਵਾਸੀਆਂ ਵਿਚ ਮੌਜੂਦਾ ਮੋਦੀ ਹਕੂਮਤ ਵਿਰੁੱਧ ਉੱਠ ਰਹੇ ਰੋਹ ਤੇ ਵਿਰੋਧ ਨੂੰ ਸ਼ਾਂਤ ਕਰਨ ਲਈ ਗੁੰਮਰਾਹਕੁੰਨ ਕਾਰਵਾਈ ਹੈ । ਜਦੋਂਕਿ ਅਜਿਹੇ ਵੱਡੇ ਘਪਲਿਆ ਵਿਚ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਅਤੇ ਸਿਆਸਤਦਾਨਾਂ ਦੀ ਗੁਝੇ ਰੂਪ ਵਿਚ ਕੀਤੀ ਜਾ ਰਹੀ ਸਰਪ੍ਰਸਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਉਪਰੋਕਤ ਪੀ.ਐਨ.ਬੀ. ਨਾਲ ਵੱਡਾ ਧੋਖਾ ਕਰਨ ਵਾਲੇ ਨੀਰਵ ਮੋਦੀ ਅਕਸਰ ਹੀ ਸ੍ਰੀ ਨਰਿੰਦਰ ਮੋਦੀ ਦੇ ਵੱਡੇ-ਵੱਡੇ ਮਹੱਤਵਪੂਰਨ ਪ੍ਰੋਗਰਾਮਾਂ ਜਾਂ ਬਾਹਰਲੇ ਮੁਲਕਾਂ ਦੇ ਦੌਰਿਆ ਦੌਰਾਨ ਸ੍ਰੀ ਮੋਦੀ ਨਾਲ ਚਿੱਪਕੇ ਨਜ਼ਰ ਆਉਦੇ ਹਨ । ਫਿਰ ਬੀਜੇਪੀ ਦੀ ਜਮਾਤ,ਸ੍ਰੀ ਮੋਦੀ ਜਾਂ ਬੀਜੇਪੀ ਦੇ ਪ੍ਰਧਾਨ ਸ੍ਰੀ ਅਮਿਤ ਸਾਹ ਆਪਣੀ ਪਾਰਟੀ ਅਤੇ ਆਪਣੀ ਹਕੂਮਤ ਨੂੰ ਅਜਿਹੇ ਘਪਲਿਆ ਅਤੇ ਦੋਸਾਂ ਤੋਂ ਕਿਸ ਤਰ੍ਹਾਂ ਬਰੀ ਕਰ ਸਕਦੇ ਹਨ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀ.ਐਨ.ਬੀ. ਬੈਂਕ ਨਾਲ ਸ੍ਰੀ ਨੀਰਵ ਮੋਦੀ ਹੀਰਿਆਂ ਤੇ ਗਹਿਣਿਆ ਦੇ ਵਪਾਰੀ ਵੱਲੋਂ ਕੀਤੇ ਗਏ 11400 ਕਰੋੜ ਰੁਪਏ ਦੇ ਵੱਡੇ ਘਪਲੇ ਸੰਬੰਧੀ ਹੁਕਮਰਾਨਾਂ ਅਤੇ ਸਿਆਸਤਦਾਨਾਂ ਨੂੰ ਦੋਸ਼ੀ ਠਹਿਰਾਉਦੇ ਹੋਏ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੀ ਸਾਫ਼-ਸੁਥਰੀ ਨੀਤੀ ‘ਤੇ ਅਧਾਰਿਤ, ਇਸ ਹੋਏ ਵੱਡੇ ਘਪਲੇ ਦੀ ਤੁਰੰਤ ਸੀ.ਬੀ.ਆਈ. ਜਾਂ ਕੌਮਾਂਤਰੀ ਪੱਧਰ ਦੀ ਨਿਰਪੱਖ ਜਾਂਚ ਕਮੇਟੀ ਬਣਾਕੇ ਇਸ ਘਪਲੇ ਦਾ ਅਸਲ ਸੱਚ ਸਾਹਮਣੇ ਲਿਆਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਨੀਰਵ ਮੋਦੀ ਹੁਕਮਰਾਨਾਂ ਨਾਲ ਸੰਬੰਧਤ ਨਹੀਂ ਸੀ, ਤਾਂ ਉਹ ਐਨਾ ਵੱਡਾ ਘਪਲਾ ਤੇ ਧੋਖਾ ਕਰਕੇ ਆਪਣੇ ਪਰਿਵਾਰ ਸਮੇਤ ਚੋਰੀ ਛਿਪੇ ਕਿਸ ਤਰ੍ਹਾਂ ਬਾਹਰਲੇ ਮੁਲਕ ਵਿਚ ਜਾ ਕੇ ਛਿਪ ਗਿਆ ? ਉਨ੍ਹਾਂ ਕਿਹਾ ਕਿ ਜਦੋਂ ਕਿਸੇ ਇਨਸਾਨ ਨੇ ਜਾਂ ਉਸਦੇ ਪਰਿਵਾਰਿਕ ਮੈਬਰਾਂ ਨੇ ਬਾਹਰਲੇ ਮੁਲਕ ਜਾਣਾ ਹੋਵੇ ਤਾਂ ਇਥੋਂ ਦੀਆਂ ਖੂਫੀਆ ਏਜੰਸੀਆਂ, ਹੁਕਮਰਾਨ ਅਤੇ ਅਫ਼ਸਰਸ਼ਾਹੀ ਵੱਲੋਂ ਉਸਦੇ ਸਮੁੱਚੇ ਦਸਤਾਵੇਜ, ਉਸਦੇ ਆਚਰਨ ਦਾ ਬਿਓਰਾ ਅਤੇ ਹੋਰ ਕਾਰਵਾਈਆ ਦੀ ਹਰ ਪੱਖੋ ਜਾਂਚ ਕੀਤੀ ਜਾਂਦੀ ਹੈ, ਤਦ ਜਾ ਕੇ ਉਸ ਨੂੰ ਅਜਿਹੀ ਇਜ਼ਾਜਤ ਮਿਲਦੀ ਹੈ । ਪਰ ਇਸ ਮਾਮਲੇ ਵਿਚ ਧੋਖਾ ਕਰਨ ਤੋਂ ਬਾਅਦ ਸ੍ਰੀ ਮੋਦੀ ਤੇ ਉਸਦਾ ਪਰਿਵਾਰ ਬਾਹਰਲੇ ਮੁਲਕ ਗਿਆ ਹੈ ਤਾਂ ਇਸ ਵਿਚ ਹਕੂਮਤੀ ਪੱਧਰ ਤੇ ਉਸ ਨੂੰ ਇਥੋਂ ਭਜਾਉਣ ਵਿਚ ਸਹਿਯੋਗ ਤੋਂ ਬਿਨ੍ਹਾਂ ਉਹ ਆਪਣੇ ਇਸ ਮੰਦਭਾਵਨਾ ਭਰੇ ਮਿਸ਼ਨ ਵਿਚ ਕਤਈ ਕਾਮਯਾਬ ਨਹੀਂ ਸੀ ਹੋ ਸਕਦਾ । ਇਸ ਲਈ ਮੌਜੂਦਾ ਬੀਜੇਪੀ ਹਕੂਮਤ, ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਅਮਲਾ-ਫੈਲਾ, ਸਿਆਸਤਦਾਨ, ਅਫ਼ਸਰਸ਼ਾਹੀ ਇਸ ਦੋਸ਼ ਤੋਂ ਕਤਈ ਨਹੀਂ ਬਚ ਸਕਦੀ ।

ਸ. ਟਿਵਾਣਾ ਨੇ ਮੰਗ ਕੀਤੀ ਕਿ ਸ੍ਰੀ ਨੀਰਵ ਮੋਦੀ ਵਰਗੇ ਵੱਡੇ ਧੋਖੇਬਾਜ ਅਤੇ ਉਸਦੀ ਸਰਪ੍ਰਸਤੀ ਕਰਨ ਵਾਲੇ ਸਿਰਾਫ਼ਤ ਦਾ ਮੁਖੋਟਾ ਪਹਿਨਕੇ ਇਥੋਂ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਅਸਲ ਚਿਹਰੇ ਭਾਰਤ ਨਿਵਾਸੀਆਂ ਦੇ ਸਾਹਮਣੇ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਸ੍ਰੀ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਦਾ ਮਾਮਲਾ ਕੌਮਾਂਤਰੀ ਪੱਧਰ ਦੀ ਸਮੁੱਚੇ ਮੁਲਕਾਂ ਦੀ ਸਾਂਝੀ ਪੁਲਿਸ ਇੰਟਰਪੋਲ ਨੂੰ ਦਿੱਤਾ ਜਾਵੇ ਅਤੇ ਇਸ ਵੱਡੇ ਘਪਲੇ ਦੀ ਜਾਂਚ ਵੀ ਕੌਮਾਂਤਰੀ ਸੰਸਥਾਵਾਂ ਅਧੀਨ ਹੋਵੇ । ਅਜਿਹਾ ਹੋਣ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਮੁੱਚੇ ਭਾਰਤ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੀ ਬੀਜੇਪੀ ਜਮਾਤ ਅਤੇ ਭਾਰਤ ਦੇ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਤੇ ਦਾਗੀ ਸਿਆਸਤਦਾਨਾਂ ਦੇ ਚਿਹਰੇ ਹੀ ਇਸ ਕਾਂਡ ਵਿਚ ਮੁੱਖ ਦੋਸ਼ੀ ਪਾਏ ਜਾਣਗੇ ।

About The Author

Related posts

Leave a Reply

Your email address will not be published. Required fields are marked *