Select your Top Menu from wp menus
Header
Header
ਤਾਜਾ ਖਬਰਾਂ

ਨਾਗਰਿਕਤਾ ਸੋਧ ਕਾਨੂੰਨ ਅਤੇ ਦੂਸਰੇ ਕਾਲੇ ਕਾਨੂੰਨਾਂ ਨੂੰ ਜ਼ਬਰੀ ਲਾਗੂ ਕਰਨ ਵਾਲੇ ਹੁਕਮਰਾਨ ਕੇਰਲਾ, ਪੰਜਾਬ, ਰਾਜਸਥਾਂਨ ਅਤੇ ਵੈਸਟ ਬੰਗਾਲ ਵਿਚ ਹੋਏ ਅਮਲ ਨੂੰ ਨਜ਼ਰ ਅੰਦਾਜ ਨਹੀਂ ਕਰ ਸਕਦੇ : ਮਾਨ

ਨਾਗਰਿਕਤਾ ਸੋਧ ਕਾਨੂੰਨ ਅਤੇ ਦੂਸਰੇ ਕਾਲੇ ਕਾਨੂੰਨਾਂ ਨੂੰ ਜ਼ਬਰੀ ਲਾਗੂ ਕਰਨ ਵਾਲੇ ਹੁਕਮਰਾਨ ਕੇਰਲਾ, ਪੰਜਾਬ, ਰਾਜਸਥਾਂਨ ਅਤੇ ਵੈਸਟ ਬੰਗਾਲ ਵਿਚ ਹੋਏ ਅਮਲ ਨੂੰ ਨਜ਼ਰ ਅੰਦਾਜ ਨਹੀਂ ਕਰ ਸਕਦੇ : ਮਾਨ
 
ਫ਼ਤਹਿਗੜ੍ਹ ਸਾਹਿਬ, 06 ਫਰਵਰੀ ( ) “ਸਮੁੱਚੇ ਇੰਡੀਆ ਨੂੰ ਹਿੰਦੂਤਵ ਰੰਗ ਵਿਚ ਰੰਗਣ ਦੀ ਮੰਦਭਾਵਨਾ ਅਧੀਨ ਜੋ ਹੁਕਮਰਾਨਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਕੌਮੀ ਰਜਿਸਟਰ ਨਾਗਰਿਕਤਾ ਅਤੇ ਕੌਮੀ ਜਨਗਣਾ ਰਜਿਸਟਰ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਇਥੋਂ ਦੇ ਨਿਵਾਸੀਆ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਅਤੇ ਸਮੁੱਚੇ ਇੰਡੀਆ ਵਿਚ ਹਿੰਦੂ ਪੱਤਾ ਖੇਡਣ ਦੀ ਸਾਜਿ਼ਸ ਅਧੀਨ ਜੋ ਕਿਹਾ ਜਾ ਰਿਹਾ ਹੈ ਕਿ ਕਿੰਨਾ ਵੀ ਵਿਰੋਧ ਤੇ ਵਿਖਾਵੇ ਕਿਉਂ ਨਾ ਹੋਣ ਇਹ ਘੱਟ ਗਿਣਤੀ ਕੌਮਾਂ ਵਿਰੋਧੀ ਅਤੇ ਵੱਖ-ਵੱਖ ਧਰਮਾਂ ਅਤੇ ਕੌਮਾਂ ਵਿਚ ਨਫ਼ਰਤ ਪੈਦਾ ਕਰਨ ਵਾਲੇ ਕਾਨੂੰਨਾਂ ਨੂੰ ਹਰ ਕੀਮਤ ਤੇ ਲਾਗੂ ਕੀਤਾ ਜਾਵੇਗਾ, ਉਹ ਕੰਧ ਉਤੇ ਲਿਖਿਆ ਪੜ੍ਹ ਲੈਣ ਕਿ ਸਮੁੱਚੇ ਇੰਡੀਆ ਵਿਚ ਬਣਾਏ ਗਏ ਕਾਲੇ ਕਾਨੂੰਨਾਂ ਦਾ ਵੱਡੀ ਗਿਣਤੀ ਵਿਚ ਵਿਰੋਧ ਵੀ ਹੋ ਰਿਹਾ ਹੈ ਅਤੇ ਵੱਖ-ਵੱਖ ਸਟੇਟਾਂ ਵੱਲੋਂ ਆਪੋ-ਆਪਣੀਆ ਅਸੈਬਲੀਆ ਵਿਚ ਲਿਖਤੀ ਮਤੇ ਵੀ ਪਾਸ ਹੋ ਰਹੇ ਹਨ । ਜੋ ਇਹ ਪ੍ਰਤੱਖ ਕਰਦੇ ਹਨ ਕਿ ਇਥੋਂ ਦੇ ਨਿਵਾਸੀਆ ਦੀ ਬਹੁਗਿਣਤੀ ਇਨ੍ਹਾਂ ਕਾਨੂੰਨਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰੇਗੀ । ਇਸਦੇ ਬਾਵਜੂਦ ‘ਮੈਂ ਨਾ ਮਾਨੂ’ ਦੀ ਹੁਕਮਰਾਨਾਂ ਵੱਲੋਂ ਰੱਟ ਲਗਾਉਦੇ ਹੋਏ, ਵਿਖਾਵਾਕਾਰੀਆ ਅਤੇ ਇਥੋਂ ਦੇ ਨਾਗਰਿਕਾ ਉਤੇ ਗੋਲੀਆਂ ਚਲਾਉਣ, ਉਨ੍ਹਾਂ ਦੇ ਘਰਾਂ ਵਿਚ ਵੜਕੇ ਮਾਰਨ ਤੇ ਹੋਰ ਗੈਰ-ਕਾਨੂੰਨੀ ਅਮਲ ਕਰਨ ਦੀਆਂ ਕਾਰਵਾਈਆ ਨੂੰ ਇਥੋਂ ਦੇ ਨਿਵਾਸੀ ਅਤੇ ਘੱਟ ਗਿਣਤੀ ਕੌਮਾਂ ਬਿਲਕੁਲ ਸਹਿਣ ਨਹੀਂ ਕਰਨਗੀਆ ਅਤੇ ਨਾ ਹੀ ਇਨ੍ਹਾਂ ਉਪਰੋਕਤ ਕਾਨੂੰਨਾਂ ਨੂੰ ਪ੍ਰਵਾਨਗੀ ਦੇਣਗੀਆ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੇਰਲਾ, ਪੰਜਾਬ, ਰਾਜਸਥਾਂਨ, ਵੈਸਟ ਬੰਗਾਲ ਦੀਆਂ ਹਕੂਮਤਾਂ ਵੱਲੋਂ ਸੀ.ਏ.ਏ. (ਨਾਗਰਿਕਤਾ ਸੋਧ ਕਾਨੂੰਨ) ਵਿਰੁੱਧ ਪਾਸ ਕੀਤੇ ਗਏ ਮਤਿਆ ਅਤੇ ਫੈਸਲਿਆ ਨੂੰ ਜਨਤਾ ਪੱਖੀ ਕਰਾਰ ਦਿੰਦੇ ਹੋਏ, ਹੁਕਮਰਾਨਾਂ ਨੂੰ ਆਪਣੀਆ ਅੱਖਾਂ ਉਤੇ ਲੱਗੀਆ ਕਾਲੀਆ ਐਨਕਾਂ ਉਤਾਰਕੇ ਲੋਕ ਭਾਵਨਾਵਾਂ ਦੀ ਕਦਰ ਕਰਨ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਪਰੋਕਤ ਚਾਰੇ ਸਟੇਟਾਂ ਦੀਆਂ ਹਕੂਮਤਾਂ ਵੱਲੋਂ ਪਾਸ ਕੀਤੇ ਗਏ ਲਿਖਤੀ ਮਤਿਆ ਦੀ ਗੱਲ ਕਰਦੇ ਹੋਏ ਕਿਹਾ ਕਿ ਜੋ ਵੱਖ-ਵੱਖ ਸਟੇਟਾਂ, ਸ਼ਹਿਰਾਂ, ਕਸਬਿਆ, ਗਲੀਆ-ਬਜਾਰਾਂ ਵਿਚ ਰੋਜ਼ਾਨਾ ਹੀ ਵੱਡੇ ਰੋਹ ਨਾਲ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਰੋਸ਼ ਮੁਜਾਹਰੇ ਹੋ ਰਹੇ ਹਨ ਅਤੇ ਬੀਬੀਆਂ ਅਤਿ ਠੰਡ ਦੇ ਦਿਨਾਂ ਵਿਚ ਧਰਨਿਆ ਤੇ ਨਿਰੰਤਰ ਬੈਠਕੇ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆ ਵਿਰੁੱਧ ਆਵਾਜ਼ ਬੁਲੰਦ ਕਰ ਰਹੀਆ ਹਨ, ਇਹ ਅਮਲ ਇਥੋਂ ਦੇ ਨਿਵਾਸੀਆ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ । ਜੇਕਰ ਹੁਕਮਰਾਨਾਂ ਨੇ ਇਥੋਂ ਦੇ ਨਿਵਾਸੀਆ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਅਜੇ ਵੀ ਹੋਰ ਸਖਤੀ ਅਤੇ ਤਾਨਾਸ਼ਾਹੀ ਅਮਲ ਕਰਨ ਦੀ ਕੋਸਿ਼ਸ਼ ਕੀਤੀ ਅਤੇ ਉਪਰੋਕਤ ਕਾਲੇ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਇਨ੍ਹਾਂ ਫਿਰਕੂ ਹੁਕਮਰਾਨਾਂ ਤੇ ਸਰਕਾਰਾਂ ਵਿਰੁੱਧ ਲੋਕ ਬ਼ਗਾਵਤ ਹੋਣ ਅਤੇ ਇਥੋਂ ਦੇ ਮਾਹੌਲ ਨੂੰ ਅਰਾਜਕਤਾ ਵੱਲ ਵਧਾਉਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ। ਜਿਸ ਲਈ ਫਿਰਕੂ ਮੋਦੀ ਹਕੂਮਤ ਅਤੇ ਇਸ ਹਕੂਮਤ ਵਿਚ ਸਾਮਿਲ ਸ੍ਰੀ ਸ਼ਾਹ ਵਰਗੇ ਕੱਟੜਵਾਦੀ ਸਿਆਸਤਦਾਨ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੇ । ਇਸ ਲਈ ਹੁਕਮਰਾਨਾਂ ਨੂੰ ਸਾਡੀ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਇਹ ਨੇਕ ਰਾਏ ਹੈ ਕਿ ਉਹ ਆਪਣੀ ਬਿਨ੍ਹਾਂ ਸਿਰ-ਪੈਰ ਤੋਂ ਬੇਨਤੀਜਾ ਕੀਤੇ ਜਾ ਰਹੇ ਲੋਕ ਵਿਰੋਧੀ ਅਮਲਾਂ ਤੋਂ ਤੋਬਾ ਕਰਕੇ ਇਨ੍ਹਾਂ ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਦੇ ਕਾਨੂੰਨਾਂ ਨੂੰ ਤੁਰੰਤ ਵਾਪਿਸ ਲੈਕੇ ਲੋਕਾਂ ਵਿਚ ਉੱਠ ਰਹੇ ਵੱਡੇ ਰੋਹ ਨੂੰ ਸ਼ਾਂਤ ਕਰ ਲੈਣ ਤਾਂ ਬਿਹਤਰ ਹੋਵੇਗਾ ।
Webmaster
Lakhvir Singh
Shiromani Akali Dal (Amritsar)
9781-222-567
 

About The Author

Related posts

Leave a Reply

Your email address will not be published. Required fields are marked *