Verify Party Member
Header
Header
ਤਾਜਾ ਖਬਰਾਂ

ਨਸ਼ਾ ਵੇਚਣ ਵਾਲਿਆਂ ਦੀ ਜਾਰੀ ਕੀਤੀ ਗਈ ਸੂਚੀ ਤਾਂ ਛੋਟੇ-ਛੋਟੇ ਚੋਰਾਂ ਦੀ ਹੈ, ਨਾਮੀ ਸਮੱਗਲਰਾਂ ਅਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਲ ਗੈਗਸਟਰਾਂ ਦੇ ਤਾਂ ਇਸ ਵਿਚ ਨਾਮ ਹੀ ਨਹੀਂ : ਮਾਨ

ਨਸ਼ਾ ਵੇਚਣ ਵਾਲਿਆਂ ਦੀ ਜਾਰੀ ਕੀਤੀ ਗਈ ਸੂਚੀ ਤਾਂ ਛੋਟੇ-ਛੋਟੇ ਚੋਰਾਂ ਦੀ ਹੈ, ਨਾਮੀ ਸਮੱਗਲਰਾਂ ਅਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਲ ਗੈਗਸਟਰਾਂ ਦੇ ਤਾਂ ਇਸ ਵਿਚ ਨਾਮ ਹੀ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 27 ਮਾਰਚ ( ) “ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਜਮਾਤ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਹਾ ਸੀ ਕਿ ਅਸੀਂ ਸਭ ਵੱਡੇ-ਵੱਡੇ ਨਾਮੀ ਸਮੱਗਲਰਾਂ ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਲ “ਗੈਗਸਟਰ” ਅਤੇ ਅਪਰਾਧੀਆਂ ਨੂੰ ਸਰਕਾਰ ਬਣਨ ਤੇ ਸਲਾਖਾਂ ਪਿੱਛੇ ਡੱਕ ਦੇਵਾਂਗੇ ਅਤੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਅਤੇ ਗੈਰ-ਕਾਨੂੰਨੀ ਅਪਰਾਧ ਨੂੰ ਸਦਾ ਲਈ ਦਫਨਾ ਦੇਵਾਂਗੇ । ਪਰ ਜੋ ਸਰਕਾਰੀ ਪੱਧਰ ਤੇ ਮੀਡੀਏ, ਅਖ਼ਬਾਰਾਂ ਅਤੇ ਬਿਜਲਈ ਮੀਡੀਏ ਵਿਚ ਗੈਰ-ਕਾਨੂੰਨੀ ਕਾਰਵਾਈਆਂ ਕਰਨ ਵਾਲਿਆਂ ਦੀ ਸੂਚੀ ਆਈ ਹੈ, ਉਹ ਤਾਂ ਛੋਟੀਆਂ-ਛੋਟੀਆਂ ਚੋਰੀਆਂ ਕਰਨ ਵਾਲਿਆਂ ਦੀ ਸੂਚੀ ਹੈ । ਇਸ ਸੂਚੀ ਵਿਚ ਸਿਆਸਤਦਾਨਾਂ ਦੇ ਸਰਪ੍ਰਸਤੀ ਹਾਸਲ ਕਿਸੇ ਵੀ ਵੱਡੇ ਗੈਗਸਟਰ ਜਾਂ ਸਮੱਗਲਰ ਦਾ ਨਾਮ ਨਹੀਂ । ਜਾਪਦਾ ਹੈ ਕਿ ਕੈਪਟਨ ਸਰਕਾਰ ਇਹ ਸੂਚੀ ਜਾਰੀ ਕਰਕੇ ਇਨ੍ਹਾਂ ਛੋਟੇ-ਛੋਟੇ ਚੋਰਾਂ ਦੀ ਵੱਡੀ ਗਿਣਤੀ ਨੂੰ ਫੜਕੇ ਕੇਵਲ ਆਪਣੇ ਕੀਤੇ ਵਾਅਦੇ ਨੂੰ ਪੂਰਨ ਕਰਨ ਦੀ ਗੱਲ ਕਰਕੇ “ਗੋਗਲੂਆਂ ਤੋ ਮਿਟੀ ਝਾੜਨ” ਦੇ ਅਮਲ ਹੀ ਕਰ ਰਹੀ ਹੈ । ਜਦੋਂਕਿ ਹੈਰੋਈਨ, ਗਾਂਜਾ, ਕੋਕੀਨ ਆਦਿ ਦਾ ਵੱਡੇ ਪੱਧਰ ਤੇ ਕਾਰੋਬਾਰ ਕਰਨ ਵਾਲੇ ਪੰਜਾਬ ਦੇ ਸਮੱਗਲਰਾਂ, ਕਾਤਲਾਂ ਅਤੇ ਗੈਗਸਟਰਾਂ ਨੂੰ ਇਹ ਹਕੂਮਤ “ਫਰੀ ਹੈਂਡ” ਦੇਣ ਦੇ ਅਮਲ ਕਰਦੀ ਨਜ਼ਰ ਆ ਰਹੀ ਹੈ । ਜਦੋਂ ਤੱਕ ਵੱਡੇ-ਵੱਡੇ ਮਗਰਮੱਛ ਧੰਦੇ ਕਰਨ ਵਾਲੇ ਸਿਆਸਤਦਾਨਾਂ ਨੂੰ ਕਾਨੂੰਨ ਦੇ ਸਿ਼ਕੰਚੇ ਵਿਚ ਨਹੀਂ ਲਿਆਇਆ ਜਾਂਦਾ, ਉਦੋ ਤੱਕ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ, ਔਰਤਾ ਦੇ ਦੇਹ ਵਪਾਰ ਕਰਨ ਵਾਲੇ ਅਤੇ ਸੁਪਾਰੀਆ ਲੈਕੇ ਕਤਲੇਆਮ ਕਰਨ ਵਾਲੇ ਅਤੇ ਸਮਾਜ ਵਿਚ ਬਦਅਮਨੀ ਫੈਲਾਉਣ ਵਾਲੇ ਅਪਰਾਧ ਨੂੰ ਖ਼ਤਮ ਨਹੀਂ ਕੀਤਾ ਜਾ ਸਕੇਗਾ । ਇਸ ਲਈ ਇਨ੍ਹਾਂ ਗੈਰ-ਕਾਨੂੰਨੀ ਧੰਦਿਆਂ ਦਾ ਪੂਰਨ ਤੌਰ ਤੇ ਖ਼ਾਤਮਾ ਕਰਨ ਲਈ ਵੱਡੇ ਮਗਰਮੱਛਾਂ ਤੋਂ ਲੈਕੇ ਛੋਟੀਆਂ ਮੱਛੀਆਂ ਨੂੰ ਫੜਨ ਵਾਲੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਛੋਟੀਆਂ-ਛੋਟੀਆਂ ਮੱਛੀਆਂ ਫੜਕੇ ਖਾਨਾਪੂਰਤੀ ਹੋਵੇ । ਅਜਿਹੇ ਅਮਲ ਤਾਂ ਵੱਡੇ ਅਪਰਾਧਿਕ ਦੋਸ਼ੀਆਂ ਨੂੰ ਚੋਰ ਦਰਵਾਜਾ ਦੇਣ ਦੇ ਹੀ ਅਮਲ ਹੋਣਗੇ । ਜਿਸ ਨਾਲ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ, ਨਸ਼ੀਲੀਆਂ ਵਸਤਾਂ ਦੇ ਕਾਰੋਬਾਰ, ਔਰਤਾਂ ਦੇ ਦੇਹ ਵਪਾਰ ਅਤੇ ਹੋਰ ਗੈਰ-ਕਾਨੂੰਨੀ ਧੰਦਿਆਂ ਨੂੰ ਨੱਥ ਨਹੀਂ ਪੈ ਸਕੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸਰਕਾਰੀ ਪੱਧਰ ਤੇ ਗੈਰ-ਕਾਨੂੰਨੀ ਕਾਰਵਾਈਆਂ ਅਤੇ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਜਾਰੀ ਹੋਈ ਸੂਚੀ ਉਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਵੱਡੇ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਲ ਮਗਰਮੱਛਾਂ ਨੂੰ ਬਚਾਉਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਦੁੱਖ ਅਤੇ ਹੈਰਾਨੀ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੀ ਬਾਦਲ ਹਕੂਮਤ ਦੇ ਇਕ ਕੈਬਨਿਟ ਵਜੀਰ ਜਿਸ ਨੇ ਨਿਯੁਕਤੀਆਂ ਤੇ ਬਦਲੀਆਂ ਲਈ ਲੋਕਾਂ ਤੋ ਕਰੋੜਾਂ ਰੁਪਏ ਰਿਸ਼ਵਤ ਵਿਚ ਹੀ ਨਹੀਂ ਖਾਦੇ, ਬਲਕਿ ਉਸਦੇ ਲੜਕੇ ਵੱਲੋ ਆਪਣੇ ਵਿਭਾਗ ਦੀਆਂ ਨੌਜ਼ਵਾਨ ਬੀਬੀਆਂ ਨੂੰ ਨਿਯੁਕਤੀਆਂ ਕਰਨ ਅਤੇ ਤਰੱਕੀਆ ਦੇਣ ਹਿੱਤ ਉਸਦੇ ਜਿ਼ਲ੍ਹੇ ਦੇ ਐਸ.ਐਸ.ਪੀ. ਰਾਹੀ ਦੇਹ ਵਪਾਰ ਅਤੇ ਔਰਤ ਵਰਗ ਦਾ ਜੋ ਸੋ਼ਸ਼ਣ ਕੀਤਾ ਗਿਆ ਅਤੇ ਜਿਸ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਵਿਚ ਜ਼ਹਿਰ ਘੋਲੀ, ਉਨ੍ਹਾਂ ਨੂੰ ਕੈਪਟਨ ਸਰਕਾਰ ਵੱਲੋ ਛੋਟ ਦੇਣ ਦੇ ਅਮਲ ਤਾਂ ਖੁਦ ਹੀ ਪ੍ਰਤੱਖ ਕਰਦੇ ਹਨ ਕਿ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਹਨ । ਅਜਿਹੇ ਅਮਲਾਂ ਨਾਲ ਪੰਜਾਬ ਦੇ ਹਰ ਖੇਤਰ ਵਿਚ ਫੈਲੇ ਜ਼ਹਿਰ ਦਾ ਅੰਤ ਨਹੀਂ ਹੋ ਸਕੇਗਾ । ਜੇਕਰ ਵਾਕਿਆ ਹੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਵੱਲੋਂ ਗੰਦ ਨਾਲ ਭਰੀ ਬਦਬੂਦਾਰ ਨਾਲੀ ਨੂੰ ਸਾਫ਼ ਕਰਨ ਲਈ ਬੀੜਾਂ ਚੁੱਕਿਆ ਹੈ ਤਾਂ ਸਭ ਤੋ ਪਹਿਲੇ ਸਮਾਜ ਵਿਚ ਗੰਦ ਦੇ ਬਣੇ ਵੱਡੇ-ਵੱਡੇ ਡੰਪਾ ਨੂੰ ਦੂਰ ਕਰਨਾ ਪਵੇਗਾ, ਇਨ੍ਹਾਂ ਵੱਡੇ ਡੰਪਾ ਦੀ ਬਦੌਲਤ ਸਮਾਜ ਵਿਚ ਫੈਲੀ ਬਦਬੂ ਤੋ ਸਮਾਜ ਅਤੇ ਪੰਜਾਬ ਨਿਵਾਸੀਆਂ ਨੂੰ ਦੂਰ ਰੱਖਿਆ ਜਾ ਸਕੇਗਾ । ਜਿਹੜੀ ਮਾਂ ਬੁਰਾਈ ਨੂੰ ਜਨਮ ਦਿੰਦੀ ਹੈ, ਉਸਦਾ ਅੰਤ ਕਰਨਾ ਪਵੇਗਾ, ਉਸਦੇ ਦੁਆਰਾ ਪੈਦਾ ਕੀਤੇ ਗਏ ਬੱਚਿਆਂ (ਛੋਟੇ ਚੋਰਾਂ) ਨੂੰ ਖ਼ਤਮ ਕਰਕੇ ਬੁਰਾਈ ਦਾ ਅੰਤ ਨਹੀਂ ਕੀਤਾ ਜਾ ਸਕੇਗਾ । ਕਿਉਂਕਿ ਬੁਰਾਈ ਪੈਦਾ ਕਰਨ ਵਾਲੀ ਮਾਂ ਹੋਰ ਬੱਚੇ ਪੈਦਾ ਕਰ ਦੇਵੇਗੀ ।

About The Author

Related posts

Leave a Reply

Your email address will not be published. Required fields are marked *