Verify Party Member
Header
Header
ਤਾਜਾ ਖਬਰਾਂ

ਨਵਾਜ ਸਰੀਫ਼ ਦੇ ਜੱਦੀ ਪਿੰਡ ਜਾਤੀ ਉਮਰਾਂ (ਅੰਮ੍ਰਿਤਸਰ) ਵਿਖੇ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਆਰੰਭ, ਸਮੁੱਚੀ ਕੌਮ ਅਤੇ ਮੁਸਲਿਮ ਭਰਾਵਾਂ ਨੂੰ 2 ਅਕਤੂਬਰ ਨੂੰ ਭੋਗ ਸਮੇਂ ਪਹੁੰਚਣ ਦੀ ਅਪੀਲ : ਮਾਨ

ਨਵਾਜ ਸਰੀਫ਼ ਦੇ ਜੱਦੀ ਪਿੰਡ ਜਾਤੀ ਉਮਰਾਂ (ਅੰਮ੍ਰਿਤਸਰ) ਵਿਖੇ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਆਰੰਭ, ਸਮੁੱਚੀ ਕੌਮ ਅਤੇ ਮੁਸਲਿਮ ਭਰਾਵਾਂ ਨੂੰ 2 ਅਕਤੂਬਰ ਨੂੰ ਭੋਗ ਸਮੇਂ ਪਹੁੰਚਣ ਦੀ ਅਪੀਲ : ਮਾਨ

ਫ਼ਤਹਿਗੜ੍ਹ ਸਾਹਿਬ, 30 ਸਤੰਬਰ ( ) “ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਸ੍ਰੀ ਨਵਾਜ ਸਰੀਫ਼ ਜੋ ਅਸਲੀਅਤ ਵਿਚ ਪੰਜਾਬ ਦੇ ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਜਾਤੀ ਉਮਰਾਂ ਦੇ ਨਿਵਾਸੀ ਹਨ ਅਤੇ ਜਿਨ੍ਹਾਂ ਨੂੰ ਮੁਲਕ ਦੀ ਵੰਡ ਵੇਲੇ ਇਥੋ ਉਜੜਕੇ ਪਾਕਿਸਤਾਨ ਜਾਣਾ ਪਿਆ, ਉਨ੍ਹਾਂ ਨੇ ਪਾਕਿਸਤਾਨ ਪਹੁੰਚਣ ਤੇ ਜਾਤੀ ਉਮਰਾਂ ਪਿੰਡ ਦੇ ਮੋਹਤਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਸੀ ਕਿ ਮੇਰੇ ਘਰ ਨੂੰ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਵੇ, ਜਿਥੇ ਸਭ ਵਰਗਾਂ ਦੇ ਨਿਵਾਸੀ ਇਕੱਤਰ ਹੋ ਕੇ ਆਪਣੀ ਧਾਰਮਿਕ ਮਰਿਯਾਦਾਵਾਂ ਅਨੁਸਾਰ ਆਤਮਾਵਾਂ ਦੀ ਸੰਤੁਸਟੀ ਕਰ ਸਕਣ ਅਤੇ ਇਹ ਮੇਰਾ ਘਰ ਸਿੱਖ ਕੌਮ ਦਾ ਇਕ ਯਾਦਗਰ ਨਿਸ਼ਾਨੀ ਵੱਜੋ ਬਣ ਜਾਵੇਗਾ । ਅੱਜ ਉਥੇ ਇਹ ਗੁਰਦੁਆਰਾ ਸਥਿਤ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਸ੍ਰੀ ਨਵਾਜ ਸਰੀਫ਼ ਅਤੇ ਉਨ੍ਹਾਂ ਦੇ ਖਾਨਦਾਨ ਦਾ ਪੰਜਾਬ, ਪੰਜਾਬੀ ਅਤੇ ਸਿੱਖ ਕੌਮ ਨਾਲ ਪੁਰਾਤਨ ਗੂੜਾ ਰਿਸਤਾ ਹੈ, ਜੋ ਅੱਜ ਵੀ ਨਿਰੰਤਰ ਚੱਲਦਾ ਆ ਰਿਹਾ ਹੈ, ਉਨ੍ਹਾਂ ਦੀ ਧਰਮ ਪਤਨੀ ਬੀਬੀ ਕਲਸੂਮ ਨਵਾਜ ਲੰਡਨ ਦੇ ਹਸਪਤਾਲ ਵਿਚ ਕੈਂਸਰ ਦੀ ਬਿਮਾਰੀ ਤੋਂ ਪੀੜਤ ਜੇਰੇ ਇਲਾਜ ਅਧੀਨ ਹਨ । ਸਿੱਖ ਕੌਮ ਨੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤੇ ਪਿੰਡ ਜਾਤੀ ਉਮਰਾਂ ਦੀ ਸਮੁੱਚੀ ਪੰਚਾਇਤ ਅਤੇ ਮੋਹਤਬਰਾਂ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਪਿੰਡ ਜਾਤੀ ਉਮਰਾਂ ਦੇ ਗੁਰੂਘਰ ਵਿਚ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਕਰਕੇ ਭੋਗ ਪਾਇਆ ਜਾਵੇ । ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅਤੇ ਸਮੁੱਚੀ ਜਾਤੀ ਉਮਰਾਂ ਪਿੰਡ ਦੀ ਪੰਚਾਇਤ ਵੱਲੋਂ ਤੇ ਇਲਾਕੇ ਦੇ ਮੋਹਤਬਰ ਸਿੱਖਾਂ ਵੱਲੋਂ ਇਕੱਤਰ ਹੋ ਕੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਗਿਆ ਹੈ । ਜਿਸਦੀ ਭੋਗ ਰਸਮ ਅਤੇ ਬੀਬੀ ਕਲਸੂਮ ਨਵਾਜ ਦੀ ਸਿਹਤਯਾਬੀ ਲਈ ਅਰਦਾਸ ਮਿਤੀ 2 ਅਕਤੂਬਰ 2017 ਨੂੰ ਸਵੇਰੇ 11 ਵਜੇ ਹੋਵੇਗੀ । ਸਮੁੱਚੀ ਸਿੱਖ ਕੌਮ ਭਾਰਤ ਤੇ ਪੰਜਾਬ ਵਿਚ ਵੱਸਣ ਵਾਲੀ ਮੁਸਲਿਮ ਕੌਮ ਨੂੰ ਇਹ ਜੋਰਦਾਰ ਬੇਨਤੀ ਕੀਤੀ ਜਾਂਦੀ ਹੈ ਕਿ 2 ਅਕਤੂਬਰ ਨੂੰ ਇਸ ਸੰਜ਼ੀਦਾ ਅਰਦਾਸ ਵਿਚ ਸਭ ਹੁੰਮ-ਹੁਮਾਕੇ ਸਾਮਲ ਹੋਣ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਜਾਤੀ ਉਮਰਾਂ ਵਿਖੇ ਆਖੰਡ ਪਾਠ ਸਾਹਿਬ ਦੀ ਆਰੰਭਤਾ ਸਮੇਂ ਆਈ ਸੰਗਤ ਨੂੰ ਸੁੰਬੋਧਿਤ ਹੁੰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸਿੱਖ ਕੌਮ ਨਾਲ ਮੁਸਲਿਮ ਕੌਮ ਦੇ ਅੱਛੇ ਸੰਬੰਧਾਂ ਦੀ ਬਦੌਲਤ ਹੀ ਸ੍ਰੀ ਜਿਆ ਉੱਲ ਹੱਕ ਨੇ ਆਪਣੀ ਹਕੂਮਤ ਸਮੇਂ ਸਿੱਖ ਕੌਮ ਨਾਲ ਆਪਣੇ ਸੰਨ੍ਹੇ ਤੇ ਸਤਿਕਾਰ ਨੂੰ ਵਧਾਉਦੇ ਹੋਏ ਪਾਕਿਸਤਾਨ ਵਿਖੇ ਗੁਰੂਘਰਾਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕੀਤੀ ਸੀ, ਜੋ ਅੱਜ ਤੱਕ ਇਹ ਜਿੰਮੇਵਾਰੀ ਨਿਭਾਉਦੀ ਆ ਰਹੀ ਹੈ । ਲੇਕਿਨ ਭਾਰਤ ਦੇ ਹੁਕਮਰਾਨਾਂ ਨੇ ਆਪਣੀ ਮੁਤੱਸਵੀ ਸੋਚ ਦਾ ਪ੍ਰਗਟਾਵਾਂ ਕਰਦੇ ਹੋਏ ਕੇਵਲ ਸਿੱਖ ਕੌਮ ਉਤੇ ਜ਼ਬਰ-ਜੁਲਮ ਹੀ ਨਹੀਂ ਕੀਤੇ, ਬਲਕਿ ਅੱਜ ਵੀ ਜ਼ਬਰੀ ਹਿੰਦੂਤਵ ਪ੍ਰੋਗਰਾਮਾਂ ਨੂੰ ਠੋਸਕੇ ਸਿੱਖ ਕੌੰਮ ਦੀ ਤੇ ਘੱਟ ਗਿਣਤੀ ਕੌਮਾਂ ਦੀ ਧਾਰਮਿਕ ਤੇ ਦੂਸਰੀ ਆਜ਼ਾਦੀ ਉਤੇ ਹੱਲਾ ਬੋਲਿਆ ਹੋਇਆ ਹੈ । ਇਥੇ ਹੀ ਬਸ ਨਹੀਂ, ਪੰਜਾਬ ਨਿਵਾਸੀਆ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਮਾਲੀ ਤੌਰ ਤੇ ਸੱਟ ਮਾਰਨ ਹਿੱਤ ਪੈਟ੍ਰੋਲ, ਡੀਜ਼ਲ, ਕੀੜੇਮਾਰ ਦਵਾਈਆ ਅਤੇ ਹੋਰ ਜਿੰਮੀਦਾਰ ਵਸਤਾਂ ਉਤੇ ਜੀ.ਐਸ.ਟੀ. ਲਗਾਕੇ ਅਤੇ ਨੋਟਬੰਦੀ ਕਰਕੇ ਇਥੋ ਦੀ ਆਰਥਿਕਤਾ ਨੂੰ ਤਬਾਹ ਕੀਤਾ ਹੈ । ਜਦੋਂ ਸ੍ਰੀ ਨਵਾਜ ਸਰੀਫ਼ ਨੇ ਪਾਕਿਸਤਾਨ ਵਿਚ ਬਤੌਰ ਵਜੀਰ-ਏ-ਆਜ਼ਮ ਸੋਹ ਚੁੱਕਣੀ ਸੀ, ਤਾਂ ਉਸ ਦਿਨ 6 ਜੂਨ ਦਾ ਉਹ ਦਿਨ ਸੀ ਜਿਸ ਦਿਨ ਭਾਰਤੀ ਫੌਜ ਤੇ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਸੀ, ਸ੍ਰੀ ਨਵਾਜ ਸਰੀਫ਼ ਨੇ ਉਥੋ ਦੇ ਪ੍ਰੈਜੀਡੈਟ ਨੂੰ ਅਪੀਲ ਕੀਤੀ ਕਿ ਅੱਜ ਸਿੱਖ ਕੌਮ ਦੇ ਦਰਦ ਦਾ ਦੁੱਖਦਾਇਕ ਦਿਨ ਹੈ,ਮੇਰੇ ਸੋਹ ਚੁੱਕ ਸਮਾਗਮ ਨੂੰ ਇਕ ਦਿਨ ਅੱਗੇ ਕੀਤਾ ਜਾਵੇ । ਤਾਂ ਇਹ ਸੋਹ ਫਿਰ ਉਨ੍ਹਾਂ ਨੇ 7 ਜੂਨ ਨੂੰ ਚੁੱਕੀ ਸੀ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਪਾਕਿਸਤਾਨ ਹੁਕਮਰਾਨਾਂ ਉਚੇਚੇ ਤੌਰ ਤੇ ਸ੍ਰੀ ਨਵਾਜ ਸਰੀਫ਼ ਦੇ ਮਨ-ਆਤਮਾ ਵਿਚ ਆਪਣੀ ਜੱਦੀ ਭੂਮੀ ਪੰਜਾਬ ਤੇ ਸਿੱਖ ਕੌਮ ਨਾਲ ਅਥਾਂਹ ਪਿਆਰ ਹੈ । ਅੱਜ ਜਦੋਂ ਉਨ੍ਹਾਂ ਦੀ ਪਤਨੀ ਸਰੀਰਕ ਤੌਰ ਤੇ ਡੂੰਘੀ ਪੀੜ੍ਹਾ ਵਿਚ ਹੈ, ਤਾਂ ਸਾਡਾ ਵੀ ਇਹ ਫਰਜ ਬਣ ਜਾਂਦਾ ਹੈ ਕਿ ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਅਸੀ ਉਸ ਅੱਲ੍ਹਾ-ਤਾਲਾ ਅਤੇ ਵਾਹਿਗੁਰੂ ਅੱਗੇ ਅਰਦਾਸ ਕਰੀਏ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਬਹੁਤ ਪਹਿਲੇ ਸਪੱਸਟ ਕਰ ਦਿੱਤਾ ਸੀ ਕਿ ਨਾ ਅਸੀਂ ਹਿੰਦੂ, ਨਾ ਮੁਸਲਮਾਨ । ਅਸੀਂ ਮੁਸਲਿਮ ਮੁਲਕ ਪਾਕਿਸਤਾਨ ਅਤੇ ਹਿੰਦੂ ਮੁਲਕ ਹਿੰਦੂਸਤਾਨ ਦੇ ਵਿਚਕਾਰ ਵੱਸਦੇ ਹਾਂ, ਸਾਡਾ ਮੁੱਖ ਕੌਮੀ ਤੇ ਧਰਮੀ ਨਿਸ਼ਾਨਾਂ ‘ਸਰਬੱਤ ਦਾ ਭਲਾ’, ਦੀਨ ਦੁਖੀਆ, ਲੋੜਵੰਦਾ ਅਤੇ ਮਜਲੂਮਾਂ ਦੀ ਬਾਂਹ ਫੜਨਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਸਤਾਨ ਦੇ ਹੁਕਮਰਾਨ ਜੋ ਪ੍ਰਮਾਣੂ ਤਾਕਤਾਂ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਵੱਡੀ ਫ਼ੌਜੀ ਤਾਕਤ ਵਾਲੇ ਮਾਲਕ ਹਨ । ਉਹ ਸਿੱਖ ਵਸੋਂ ਵਾਲੇ ਇਲਾਕਿਆ ਨੂੰ ਮੰਦਭਾਵਨਾ ਅਧੀਨ ਜੰਗ ਵੱਲ ਧਕੇਲਕੇ ਸਿੱਖ ਕੌਮ ਦਾ ਬੀਜ਼ ਨਾਸ ਕਰਨ ਦੀ ਚਾਹਨਾ ਰੱਖਦੇ ਹਨ । ਇਹੀ ਵਜਹ ਹੈ ਕਿ ਉਹ ਸਾਡੇ ਗੁਆਂਢੀ ਮੁਲਕ ਤੇ ਸਾਡੇ ਪੁਰਾਤਨ ਪੰਜਾਬ ਪਾਕਿਸਤਾਨ ਨਾਲ ਜੰਗਾਂ ਦੀਆਂ ਕਾਰਵਾਈਆ ਕਰਦੇ ਹਨ । ਜਦੋਂਕਿ ਪਾਕਿਸਤਾਨ ਵੀ ਪ੍ਰਮਾਣੂ ਤਾਕਤ ਨਾਲ ਲੈਸ ਮੁਲਕ ਹੈ। ਜੰਗ ਲੱਗਣ ਦੀ ਸੂਰਤ ਵਿਚ ਸਿੱਖ ਕੌਮ ਦਾ ਇਲਾਕਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਮੈਦਾਨ-ਏ-ਜੰਗ ਬਣ ਜਾਵੇਗਾ ਅਤੇ ਸਾਡਾ ਬੀਜ਼ ਨਾਸ ਹੋ ਕੇ ਰਹਿ ਜਾਵੇਗਾ। ਇਸ ਲਈ ਅਸੀਂ ਬਿਲਕੁਲ ਵੀ ਜੰਗ ਨਹੀਂ ਚਾਹੁੰਦੇ । ਇਸੇ ਸੋਚ ਦੀ ਰੌਸਨੀ ਅਧੀਨ ਜਦੋਂ 1799 ਤੋਂ ਲੈਕੇ 1849 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਬਾਦਸ਼ਾਹੀ ਸੀ ਤਾਂ ਉਨ੍ਹਾਂ ਨੇ ਫ਼ਾਂਸੀ ਨੂੰ ਸਦਾ ਲਈ ਖ਼ਤਮ ਕਰ ਦਿੱਤਾ ਸੀ । ਕਿਉਂਕਿ ਸਿੱਖ ਕੌਮ ਕਿਸੇ ਦੀ ਵੀ ਜਾਨ ਲੈਣ ਦੇ ਹੱਕ ਵਿਚ ਨਹੀਂ ਹੈ । ਇਸ ਲਈ ਜੋ ਪਾਕਿਸਤਾਨ ਹਕੂਮਤ ਕੁਲਭੂਸਨ ਜਾਧਵ ਜਾਸੂਸ ਨੂੰ ਫ਼ਾਂਸੀ ਦੇਣ ਦੀ ਗੱਲ ਕਰਦੀ ਹੈ, ਸਾਡੀ ਅਪੀਲ ਹੈ ਕਿ ਉਸ ਨੂੰ ਬਿਲਕੁਲ ਫ਼ਾਂਸੀ ਨਾ ਦਿੱਤੀ ਜਾਵੇ, ਕਿਉਂਕਿ ਸਿੱਖ ਕੌਮ ਮੌਤ ਦੇ ਖਿਲਾਫ਼ ਹੈ, ਜਮਹੂਰੀਅਤ ਅਤੇ ਅਮਨ-ਚੈਨ ਚਾਹੁੰਦੀ ਹੈ । ਇਸ ਲਈ ਸਾਡੀ ਮੌਜੂਦਾ ਪਾਕਿਸਤਾਨ ਹਕੂਮਤ, ਉਥੋ ਦੇ ਫ਼ੌਜ ਦੇ ਮੁੱਖ ਜਰਨੈਲ ਜਰਨਲ ਬਾਜਵਾ ਤੇ ਹੋਰਨਾਂ ਸਿਆਸਤਦਾਨਾਂ ਨੂੰ ਸਾਡੀ ਅਪੀਲ ਹੈ ਕਿ ਬੇਸ਼ੱਕ ਹਿੰਦੂਸਤਾਨ ਜੰਗ ਦੀਆਂ ਭੜਕਾਊ ਗੱਲਾਂ ਕਰਦਾ ਹੈ, ਪਰ ਉਹ ਆਪਣੇ ਮਸਲੇ ਭਾਰਤ ਨਾਲ ਟੇਬਲ-ਟਾਕ ਰਾਹੀ ਬੈਠਕੇ ਜਾਂ ਯੂ.ਐਨ.ਓ. ਜਾਂ ਅਮਰੀਕਾ ਵਰਗੇ ਮੁਲਕ ਦਾ ਸਹਿਯੋਗ ਲੈਕੇ ਆਪਸੀ ਸਹਿਚਾਰ ਨਾਲ ਹੱਲ ਕਰਨ । ਤਾਂ ਕਿ ਪਾਕਿਸਤਾਨ, ਹਿੰਦੂਸਤਾਨ, ਸਿੱਖ ਵਸੋਂ ਵਾਲੇ ਇਲਾਕੇ ਤੇ ਸਮੁੱਚੇ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ ਬਰਕਰਾਰ ਰਹੇ ਅਤੇ ਇਥੋ ਦੇ ਨਿਵਾਸੀ ਹਰ ਪੱਖੋ ਵੱਧ-ਫੁੱਲ ਸਕਣ । ਸ. ਮਾਨ ਨੇ ਅਖੀਰ ਵਿਚ ਫਿਰ ਬੀਬੀ ਕਲਸੂਮ ਨਵਾਜ ਦੀ ਸਿਹਤਯਾਬੀ ਲਈ ਕੀਤੀ ਜਾਣ ਵਾਲੀ ਅਰਦਾਸ ਵਿਚ ਸਭਨਾ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ । ਅੱਜ ਦੇ ਆਖੰਡ ਪਾਠ ਦੇ ਸੁਰੂਆਤ ਸਮੇਂ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਅਮਰੀਕ ਸਿੰਘ ਬੱਲੋਵਾਲ, (ਤਿੰਨੋ ਜਰਨਲ ਸਕੱਤਰ), ਕੁਲਵੰਤ ਸਿੰਘ ਮਝੈਲ ਉਮੀਦਵਾਰ ਗੁਰਦਾਸਪੁਰ, ਹਰਭਜਨ ਸਿੰਘ ਕਸ਼ਮੀਰੀ ਪੀ.ਏ.ਸੀ ਮੈਬਰ, ਬਹਾਦਰ ਸਿੰਘ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਰਣਜੀਤ ਸਿੰਘ ਅੰਮ੍ਰਿਤਸਰ, ਕਰਮ ਸਿੰਘ ਭੋਈਆ, ਨਵਦੀਪ ਸਿੰਘ ਅੰਮ੍ਰਿਤਸਰ, ਸੁਰਜੀਤ ਸਿੰਘ ਫਰੀਦਕੋਟ, ਪ੍ਰਗਟ ਸਿੰਘ ਮੱਖੂ, ਗੁਰਸ਼ਰਨ ਸਿੰਘ ਸੋਹਲ, ਗੁਰਮੇਲ ਸਿੰਘ ਸੇਰਗਿੱਲ, ਪ੍ਰਿਤਪਾਲ ਸਿੰਘ ਆਦਿ ਆਗੂ ਹਾਜ਼ਰ ਸਨ ।

About The Author

Related posts

Leave a Reply

Your email address will not be published. Required fields are marked *