Verify Party Member
Header
Header
ਤਾਜਾ ਖਬਰਾਂ

ਧਰਮ ਨਿਰਪੱਖ ਕਹਾਉਣ ਵਾਲੇ ਇੰਡੀਆਂ ਸਟੇਟ ਵਿਚ 200 ਰੁਪਏ ਦੇ ਨੋਟ ਦਾ ਵੀ ਅਤੇ ਹੋਰ ਸਭ ਪਾਸੇ ਭਗਵਾਕਰਨ ਦੇ ਅਮਲ ਘੱਟ ਗਿਣਤੀ ਕੌਮਾਂ ਵਿਰੋਧੀ : ਮਾਨ

ਧਰਮ ਨਿਰਪੱਖ ਕਹਾਉਣ ਵਾਲੇ ਇੰਡੀਆਂ ਸਟੇਟ ਵਿਚ 200 ਰੁਪਏ ਦੇ ਨੋਟ ਦਾ ਵੀ ਅਤੇ ਹੋਰ ਸਭ ਪਾਸੇ ਭਗਵਾਕਰਨ ਦੇ ਅਮਲ ਘੱਟ ਗਿਣਤੀ ਕੌਮਾਂ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ, 10 ਜਨਵਰੀ ( ) “ਇੰਡੀਆਂ ਸਟੇਟ ਦਾ ਵਿਧਾਨ ਆਪਣੇ ਧਰਮ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ । ਕਿਉਂਕਿ ਉਸ ਵਿਚ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਿਵਾਸੀਆਂ, ਧਰਮਾਂ, ਕੌਮਾਂ, ਫਿਰਕਿਆਂ ਨੂੰ ਬਰਾਬਰਤਾ ਦੇ ਅਧਿਕਾਰ ਤੇ ਸਨਮਾਨ ਦੇਣ ਦੀ ਗੱਲ ਕਰਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਇੰਡੀਆਂ ਸਟੇਟ ਉਤੇ ਰਾਜ ਕਰਨ ਵਾਲੇ ਸਿਆਸਤਦਾਨਾਂ ਅਤੇ ਮੁਤੱਸਵੀ ਆਗੂਆਂ ਵੱਲੋਂ ਇਥੇ ਹਿੰਦੂਤਵ ਸੋਚ ਨੂੰ ਜ਼ਬਰੀ ਲਾਗੂ ਕਰਨ ਹਿੱਤ ਨਿਰੰਤਰ ਅਮਲ ਹੁੰਦੇ ਆ ਰਹੇ ਹਨ । ਹੁਣੇ ਹੀ ਮੋਦੀ ਹਕੂਮਤ ਨੇ ਜੋ ਨੋਟਬੰਦੀ ਤੋਂ ਬਾਅਦ ਨਵੀਂ ਕਰੰਸੀ ਜਾਰੀ ਕੀਤੀ ਹੈ, ਉਸ ਵਿਚ 200 ਦੇ ਨੋਟ ਦਾ ਪੂਰਨ ਤੌਰ ਤੇ ਭਗਵਾ ਰੰਗ ਦੇ ਕੇ ਹਿੰਦੂ ਸੋਚ ਨੂੰ ਮਜ਼ਬੂਤ ਕਰਨ ਲਈ ਘੱਟ ਗਿਣਤੀ ਕੌਮਾਂ ਵਿਰੋਧੀ ਅਤੇ ਵਿਧਾਨ ਦੀ ਧਾਰਾ 14 ਦਾ ਜਨਾਜਾ ਕੱਢਕੇ ਪੱਖਪਾਤੀ ਅਮਲ ਹੁੰਦੇ ਆ ਰਹੇ ਹਨ । ਜੋ ਕਿ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਅਜਿਹੇ ਹਿੰਦੂਵਾਦੀ ਪ੍ਰੋਗਰਾਮ ਨਾ ਤਾਂ ਪ੍ਰਵਾਨ ਹਨ ਅਤੇ ਨਾ ਹੀ ਅਸੀਂ ਇਸ ਨੂੰ ਸਹਿਣ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਕੇਵਲ 200 ਦੇ ਨੋਟ ਦਾ ਹੀ ਭਗਵਾਕਰਨ ਵਿਰੁੱਧ ਹੀ ਨਹੀਂ, ਬਲਕਿ ਯੂਪੀ ਦੇ ਮੁਸਲਮਾਨਾਂ ਦੇ ਹਜ ਦੇ ਦਫ਼ਤਰ ਨੂੰ ਵੀ ਜ਼ਬਰੀ ਭਗਵਾਕਰਨ ਕਰਕੇ, ਰੰਗ-ਜਾਤ ਆਦਿ ਦੇ ਸਮਾਜਿਕ ਬੁਰਾਈਆ ਨਾਲ ਭਰਪੂਰ ਵਰਤਾਰੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਥੋ ਦੇ ਹਿੰਦੂਤਵ ਹੁਕਮਰਾਨਾਂ ਦੇ ਅਜਿਹੇ ਧਰਮ ਤੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲਾਂ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਲੰਮਾਂ ਸਮਾਂ ਸੈਂਟਰ ਦੀ ਹਕੂਮਤ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੇ ਮੁੱਖੀ ਸ੍ਰੀ ਗਾਂਧੀ, ਨਹਿਰੂ, ਪਟੇਲ ਵਰਗੇ ਉਹ ਆਗੂ ਸਨ, ਜਿਨ੍ਹਾਂ ਨੇ ਘੱਟ ਗਿਣਤੀ ਕੌਮਾਂ ਦੇ ਇੰਡੀਆਂ ਦੇ ਵਿਧਾਨ ਵਿਚ ਮਹਿਫੂਜ ਕੀਤੇ ਗਏ ਹੱਕ-ਹਕੂਕਾਂ ਦੀ ਗੱਲ ਨੂੰ ਧੋਖੇ ਅਤੇ ਜਾਅਲ ਸਾਜੀ ਨਾਲ ਬਦਲਕੇ ਇੰਡੀਆਂ ਦੇ ਵਿਧਾਨ ਨੂੰ ਤਕਰੀਬਨ ਹਿੰਦੂਤਵ ਪੱਖੀ ਬਣਾ ਲਿਆ ਹੈ ਅਤੇ ਨਿਰੰਤਰ ਹਿੰਦੂਤਵ ਸੋਚ ਨੂੰ ਇਹ ਮਜ਼ਬੂਤ ਕਰਦੇ ਆ ਰਹੇ ਹਨ । ਇਨ੍ਹਾਂ ਨੇ ਸੁਭਾਸ ਚੰਦਰ ਬੋਸ ਜੋ ਜਿਸ ਨੂੰ ਇਹ ਦੇਸ਼-ਭਗਤ ਸਮਝਦੇ ਸਨ, ਉਸ ਨੂੰ ਜਰਮਨ ਦੇ ਹਿਟਲਰ, ਇਟਲੀ ਦੇ ਮੋਸੋਲੀਨੀ ਅਤੇ ਜਪਾਨ ਦੇ ਵਜ਼ੀਰ-ਏ-ਆਜ਼ਮ ਹਿਦੇਕੀ ਤੋਜੋ ਤਿੰਨ ਤਾਕਤਵਰ ਤਾਨਾਸ਼ਾਹਾਂ ਕੋਲ ਮੁਲਾਕਾਤ ਲਈ ਅਤੇ ਆਪਣੇ ਲੁਕਵੇਂ ਏਜੰਡੇ ਨੂੰ ਪੂਰਨ ਕਰਨ ਲਈ ਭੇਜਿਆ ਸੀ । ਜਦੋਂ ਅੰਡੇਮਾਨ ਆਈਸਲੈਂਡ ਦੇ ਕਾਲੇਪਾਣੀ ਤੇ ਇਨ੍ਹਾਂ ਦਾ ਕਬਜਾ ਹੋਇਆ ਅਤੇ ਉਥੇ ਗ਼ਦਰ ਪਾਰਟੀ ਨਾਲ ਸੰਬੰਧਤ ਆਜ਼ਾਦੀ ਘੁਲਾਟੀਏ ਕੈਦ ਸਨ, ਤਾਂ ਸੁਭਾਸ ਚੰਦਰ ਬੋਸ ਉਸ ਅੰਡੇਮਾਨ ਆਈਸਲੈਂਡ ਦੀ ਜਪਾਨ ਦੀ ਜੇਲ੍ਹ ਵਿਚ ਦੌਰਾ ਕਰਨ ਲਈ ਗਿਆ ਸੀ । ਇਥੇ ਸਵਾਲ ਉੱਠਦਾ ਹੈ ਕਿ ਜੇਕਰ ਸ੍ਰੀ ਸੁਭਾਸ ਚੰਦਰ ਬੋਸ ਦੇਸ਼-ਭਗਤ ਸੀ ਅਤੇ ਉਪਰੋਕਤ ਹਿੰਦੂ ਆਗੂਆਂ ਦੇ ਜਪਾਨ ਨਾਲ ਚੰਗੇ ਸੰਬੰਧ ਸਨ, ਤਾਂ ਅੰਡੇਮਾਨ ਆਈਸਲੈਂਡ ਦੇ ਕਾਲੇਪਾਣੀ ਦੀ ਸਜ਼ਾ ਵਿਚ ਬੰਦ ਆਜ਼ਾਦੀ ਘੁਲਾਟੀਆ ਨੂੰ ਆਜ਼ਾਦ ਕਿਉਂ ਨਹੀਂ ਕਰਵਾਇਆ ਗਿਆ ?

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਮੁਲਕੀ ਵੰਡ ਤੋਂ ਪਹਿਲੇ ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੀ ਗੱਲ ਆਈ ਤਾਂ ਹਿੰਦੂ, ਮੁਸਲਿਮ ਅਤੇ ਸਿੱਖ ਕੌਮ ਨੇ ਸਾਂਝੇ ਤੌਰ ਤੇ ਇਹ ਫਤਵਾ ਤੇ ਫੈਸਲਾ ਕੀਤਾ ਸੀ ਕਿ ਆਜ਼ਾਦ ਹੋਣ ਉਪਰੰਤ ਉਪਰੋਕਤ ਤਿੰਨਾਂ ਕੌਮਾਂ ਦੀ ਇਕ ਸਾਂਝੀ ਸਰਕਾਰ ਬਣਾਈ ਜਾਵੇਗੀ ਜਿਸ ਵਿਚ ਤਿੰਨੇ ਕੌਮਾਂ ਨੂੰ ਸਰਕਾਰ ਦੇ ਭਾਗੀਦਾਰ ਬਣਾਕੇ ਰਾਜ ਪ੍ਰਬੰਧ ਕੀਤਾ ਜਾਵੇਗਾ । ਪਰ ਗਾਂਧੀ, ਨਹਿਰੂ ਤੇ ਪਟੇਲ ਹਿੰਦੂਤਵ ਆਗੂਆਂ ਨੇ ਉਪਰੋਕਤ ਸਾਂਝੇ ਫਤਵੇ ਨੂੰ ਮੰਦਭਾਵਨਾ ਅਧੀਨ ਪਿੱਠ ਦੇ ਕੇ ਅੰਗਰੇਜ਼ਾਂ ਤੋਂ ਆਪਣਾ ਵੱਖਰਾ ਹਿੰਦੂ ਮੁਲਕ ਇੰਡੀਆ ਬਣਾ ਲਿਆ ਅਤੇ ਜੋ ਮੁਸਲਿਮ ਆਗੂ ਸ੍ਰੀ ਜਿਨਾਹ ਸਨ, ਉਨ੍ਹਾਂ ਨੇ ਮੁਸਲਮਾਨਾਂ ਲਈ ਆਪਣਾ ਵੱਖਰਾ ਮੁਲਕ ਪਾਕਿਸਤਾਨ ਬਣਾ ਲਿਆ । ਜੋ ਤੀਸਰੀ ਮੁੱਖ ਧਿਰ ਸਿੱਖ ਕੌਮ ਸੀ, ਉਸ ਨਾਲ ਉਪਰੋਕਤ ਹਿੰਦੂ, ਮੁਸਲਿਮ ਆਗੂਆਂ ਨੇ ਤਾਂ ਧੋਖਾ ਕੀਤਾ ਹੀ, ਅੰਗਰੇਜ਼ਾਂ ਨੇ ਵੀ ਸਿੱਖ ਕੌਮ ਨੂੰ ਆਪਣਾ ਆਜ਼ਾਦ ਸਟੇਟ ਨਾ ਦੇ ਕੇ ਵੱਡਾ ਧੋਖਾ ਕੀਤਾ । ਜਦੋਂਕਿ ਵੰਡ ਸਮੇਂ ਜੋ ਨਸ਼ਲੀ ਸਫ਼ਾਈ, ਕਤਲੇਆਮ ਹੋਇਆ ਅਤੇ ਗ਼ਦਰ ਪਾਰਟੀ ਦੇ ਸਿੱਖ ਕਾਰਕੁੰਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ, ਸ਼ਹੀਦੀਆਂ ਦਿੱਤੀਆ, ਉਹ ਤਾਂ ਇਸ ਲਈ ਨਹੀਂ ਸਨ ਦਿੱਤੀਆ ਕਿ ਆਜ਼ਾਦੀ ਤੋਂ ਬਾਅਦ ਉਪਰੋਕਤ ਦੋਵੇ ਕੌਮਾਂ ਦੇ ਆਗੂ ਆਪੋ-ਆਪਣੇ ਵੱਖੋ-ਵੱਖਰੇ ਮੁਲਕ ਬਣਾ ਲੈਣ ਅਤੇ ਜਿਸ ਕੌਮ ਨੇ 85% ਸ਼ਹੀਦੀਆਂ, ਕੁਰਬਾਨੀਆਂ ਦਿੱਤੀਆ, ਉਨ੍ਹਾਂ ਨੂੰ ਇਸ ਕੁਰਬਾਨੀ ਦਾ ਕੀ ਪ੍ਰਾਪਤੀ ਹੋਈ ? ਜਦੋਂ ਅਕਤੂਬਰ 1984 ਵਿਚ ਸਿੱਖ ਕਤਲੇਆਮ ਹੋਇਆ ਤਾਂ ਹਿੰਦੂਤਵ ਹੁਕਮਰਾਨਾਂ ਨੇ ਇਸ ਕਤਲੇਆਮ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣ ਹਿੱਤ ਫ਼ੌਜਾਂ ਨੂੰ ਬੈਰਕਾਂ ‘ਚੋ ਬਾਹਰ ਕਿਉਂ ਨਾ ਕੱਢਿਆ? ਇਸੇ ਤਰ੍ਹਾਂ ਜਦੋਂ 2002 ਵਿਚ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2 ਹਜਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ, ਉਨ੍ਹਾਂ ਦੀਆਂ ਬੀਬੀਆਂ ਨੂੰ ਨਗਨ ਕਰਕੇ ਬਲਾਤਕਾਰ ਕਰਦਿਆ ਦੀਆਂ ਵੀਡੀਓਜ਼ ਬਣਵਾਈਆ ਤਦ ਫ਼ੌਜ ਆਪਣੀ ਜਿੰਮੇਵਾਰੀ ਪੂਰੀ ਕਰਨ ਲਈ ਬੈਰਕਾਂ ਤੋਂ ਬਾਹਰ ਕਿਉਂ ਨਹੀਂ ਆਈ ? ਇਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਭਾਵੇ ਇੰਡੀਆਂ ਸਟੇਟ ਦੀ ਹਕੂਮਤ ਤੇ ਕਾਂਗਰਸੀਆਂ, ਭਾਜਪਾਈਆ ਜਾਂ ਕਿਸੇ ਹੋਰ ਹਿੰਦੂਤਵ ਜਮਾਤ ਰਾਜ ਕਰਦੀ ਹੋਵੇ, ਇਹ ਸਭ ਹਿੰਦੂ ਸੋਚ ਦੀਆਂ ਮਾਲਕ ਹਨ ਅਤੇ ਜੋ ਯੂਪੀ ਵਿਚ ਅਤੇ ਹੋਰ ਕਈ ਸੂਬਿਆਂ ਵਿਚ ਜਿਥੇ ਭਾਜਪਾ ਦੀਆਂ ਸਰਕਾਰਾਂ ਹਨ, ਉਥੇ ਭਗਵਾਕਰਨ ਕਰਦੇ ਹੋਏ ਹਿੰਦੂਤਵ ਸੋਚ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਅਤੇ ਇਹ ਸਭ ਜਮਾਤਾਂ, ਪਾਰਟੀਆਂ ਇਥੇ ਭਗਵਾਕਰਨ ਅਤੇ ਹਿੰਦੂਤਵ ਸੋਚ ਨੂੰ ਮਜ਼ਬੂਤ ਕਰਨ ਵਿਚ ਲੱਗੀਆ ਹੋਈਆ ਹਨ ਜੋ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਮੌਲਿਕ, ਮਾਲੀ, ਇਖ਼ਲਾਕੀ, ਧਾਰਮਿਕ ਤੇ ਸਮਾਜਿਕ ਹੱਕਾਂ ਨੂੰ ਕੁੱਚਲਣ ਵਾਲੇ ਅਮਲ ਹਨ ਅਤੇ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਸੱਟ ਮਾਰਨ ਵਾਲੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤੀ ਮੁਕਤੀ ਮੋਰਚਾਂ, ਬਾਮਸੇਫ਼ ਅਤੇ ਇਥੇ ਵੱਸਣ ਵਾਲੀਆ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਜਿਹੇ ਹਿੰਦੂਤਵ ਸੋਚ ਵਾਲੇ ਅਤੇ ਭਗਵਾਕਰਨ ਕਰਨ ਵਾਲੇ ਅਮਲਾਂ ਨੂੰ ਕਤਈ ਵੀ ਪ੍ਰਵਾਨ ਨਹੀਂ ਕਰਨਗੀਆ । ਇਹ ਸਮੁੱਚੇ ਵਰਗ ‘ਹਮ ਹਿੰਦੂ ਨਹੀਂ’ ਦਾ ਬਿਗੁਲ ਵਜਾ ਚੁੱਕੇ ਹਨ । ਹੁਣ ਇਨ੍ਹਾਂ ਦੀ ਸਾਜ਼ਸੀ ਗੁਲਾਮੀਅਤ ਅਤੇ ਜ਼ਬਰ-ਜੁਲਮਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਜਾਵੇਗਾ । ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਜਿਥੇ ਸਿੱਖ ਕੌਮ ਆਪਣਾ ਆਜ਼ਾਦ ਸਟੇਟ ਹਰ ਕੀਮਤ ਤੇ ਕਾਇਮ ਕਰੇਗੀ, ਉਥੇ ਸਮੁੱਚੀਆਂ ਘੱਟ ਗਿਣਤੀ ਕੌਮਾਂ, ਦਲਿਤਾਂ, ਰੰਘਰੇਟਿਆ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਦੀ ਜਿੰਮੇਵਾਰੀ ਵੀ ਨਿਭਾਈ ਜਾਵੇਗੀ ।

About The Author

Related posts

Leave a Reply

Your email address will not be published. Required fields are marked *