Verify Party Member
Header
Header
ਤਾਜਾ ਖਬਰਾਂ

ਦੁਬੱਈ ਯੂਨਿਟ ਵੱਲੋਂ ਸ. ਮਾਨ ਸ਼ਗਨ ਸਕੀਮ ਤਹਿਤ 11000 ਰੁਪਏ ਦੀ ਰਾਸੀ ਸ. ਪਵਨ ਸਿੰਘ ਨੂੰ ਸੌਪੀ

ਦੁਬੱਈ ਯੂਨਿਟ ਵੱਲੋਂ ਸ. ਮਾਨ ਸ਼ਗਨ ਸਕੀਮ ਤਹਿਤ 11000 ਰੁਪਏ ਦੀ ਰਾਸੀ ਸ. ਪਵਨ ਸਿੰਘ ਨੂੰ ਸੌਪੀ

ਫ਼ਤਹਿਗੜ੍ਹ ਸਾਹਿਬ, 24 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਦੁਬਈ ਯੂਨਿਟ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਨਾਮ ਨੂੰ ਸਮਰਪਿਤ ਸੁਰੂ ਕੀਤੀ ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ ਦੀ ਰਾਸੀ ਅੱਜ ਵਾਸੀ ਪਿੰਡ ਮੁਸਤਫਾਬਾਦ, ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ. ਪਵਨ ਸਿੰਘ ਦੀ ਪੁੱਤਰੀ ਬੀਬੀ ਨਵਦੀਪ ਕੌਰ ਸ਼ਹੀਦ ਸ. ਬਲਵਿੰਦਰ ਸਿੰਘ ਜਟਾਣਾ ਦੀ ਸਕੀ ਭਤੀਜੀ ਹੈ, ਨੂੰ ਉਸਦੇ ਮਾਪਿਆ ਦੀ ਹਾਜ਼ਰੀ ਵਿਚ ਸ. ਲਖਵੀਰ ਸਿੰਘ ਕੋਟਲਾ ਸਰਕਲ ਪ੍ਰਧਾਨ ਬਸੀ ਪਠਾਣਾ, ਸ. ਹਰਜੀਤ ਸਿੰਘ ਗੱਗੜਵਾਲ, ਸ. ਦਰਬਾਰਾ ਸਿੰਘ ਮੰਡੋਫਲ ਨੇ ਭੇਟ ਕੀਤੀ । ਭਾਈ ਬਲਵਿੰਦਰ ਸਿੰਘ ਜਟਾਣਾ ਉਹ ਚੋਟੀ ਦਾ ਖਾੜਕੂ ਸੀ ਜਿਸਨੇ ਐਸ.ਵਾਈ.ਐਲ. ਨਹਿਰ ਰਾਹੀ ਪੰਜਾਬ ਦਾ ਪਾਣੀ ਲੁੱਟਣ ਦੇ ਸੈਟਰ ਦੇ ਮਨਸੂਬੇ ਫੇਲ੍ਹ ਕਰ ਦਿੱਤੇ ਸਨ । ਆਗੂਆਂ ਨੇ ਕਿਹਾ ਕਿ ਸ. ਅਵਤਾਰ ਸਿੰਘ ਚੱਕ ਪ੍ਰਧਾਨ ਦੁਬਈ ਯੂਨਿਟ ਮੁਤਾਬਿਕ ਸ. ਮਾਨ ਦੀਆਂ ਕੁਰਬਾਨੀਆਂ ਭਰਿਆਂ ਗੌਰਵਮਈ ਪੰਥਕ ਸੇਵਾਵਾਂ ਨੂੰ ਸਮਰਪਿਤ ਇਸ ਸਕੀਮ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਬਈ ਯੂਨਿਟ ਆਪਣੇ ਸੋਮੇ ਸਾਧਨਾਂ ਅਤੇ ਵਰਕਰਾਂ ਦੇ ਦਸਵੰਧ ਵਿਚੋਂ ਰਾਸ਼ੀ ਦਾ ਪ੍ਰਬੰਧ ਕਰਦਾ ਹੈ ਜੋ ਪਾਰਟੀ ਦੇ ਸਥਾਨਕ ਆਗੂਆਂ ਦੀ ਸਲਾਹ ਨਾਲ ਲੋੜਵੰਦ ਧੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ । ਬੀਬੀ ਨਵਦੀਪ ਕੌਰ ਦੇ ਮਾਪਿਆਂ ਨੇ ਸ਼ਗਨ ਸਕੀਮ ਦੀ ਰਾਸੀ ਦੇਣ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਈ ਅਵਤਾਰ ਸਿੰਘ ਚੱਕ ਸਮੇਤ ਮਾਨ ਦਲ ਦੇ ਆਗੂਆਂ ਦਾ ਧੰਨਵਾਦ ਕੀਤਾ ।”

About The Author

Related posts

Leave a Reply

Your email address will not be published. Required fields are marked *