Verify Party Member
Header
Header
ਤਾਜਾ ਖਬਰਾਂ

ਦਿੱਲੀ ਗ੍ਰਿਫ਼ਤਾਰੀ ਦੇਣ ਲਈ 7ਵਾਂ ਜਥਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਬੀਬੀ ਸੁਖਜੀਤ ਕੌਰ ਚਹਿਲ ਦੀ ਅਗਵਾਈ ਵਿਚ 06 ਅਪ੍ਰੈਲ ਨੂੰ ਰਵਾਨਾ ਹੋਵੇਗਾ : ਟਿਵਾਣਾ

ਦਿੱਲੀ ਗ੍ਰਿਫ਼ਤਾਰੀ ਦੇਣ ਲਈ 7ਵਾਂ ਜਥਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਬੀਬੀ ਸੁਖਜੀਤ ਕੌਰ ਚਹਿਲ ਦੀ ਅਗਵਾਈ ਵਿਚ 06 ਅਪ੍ਰੈਲ ਨੂੰ ਰਵਾਨਾ ਹੋਵੇਗਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਿੱਲੀ ਕਿਸਾਨੀ ਸੰਘਰਸ਼ ਲਈ ਸੁਰੂ ਕੀਤੀਆ ਗਈਆ ਗ੍ਰਿਫ਼ਤਾਰੀਆਂ ਦੇ ਸਿਲਸਿਲੇ ਦੇ ਸੰਬੰਧ ਵਿਚ ਪਾਰਟੀ ਵੱਲੋਂ 7ਵਾਂ ਜਥਾਂ ਬੀਬੀਆ ਦੀ ਅਗਵਾਈ ਵਿਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ ਤੋਂ ਸਵੇਰੇ 11 ਵਜੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹਿਕ ਅਰਦਾਸ ਕਰਦੇ ਹੋਏ ਜੈਕਾਰਿਆ ਦੀ ਗੂੰਜ ਵਿਚ ਰਵਾਨਾ ਕੀਤਾ ਜਾਵੇਗਾ । ਇਸ ਬੀਬੀਆ ਦੇ ਜਥੇ ਦੀ ਅਗਵਾਈ ਬੀਬੀ ਸੁਖਜੀਤ ਕੌਰ ਚਹਿਲ ਕਰਨਗੇ ਬਾਕੀ ਬੀਬੀਆਂ ਵਿਚ ਬੀਬੀ ਕਮਲਜੀਤ ਕੌਰ ਕੋਰੋਟਾਹਣੀਆ, ਬੀਬੀ ਮਨਜੀਤ ਕੌਰ ਰਾਜਸਥਾਂਨ, ਪਰਮਪ੍ਰੀਤ ਕੌਰ ਸੰਧੂ, ਹਰਸ਼ਜੋਤ ਕੌਰ ਸਿੱਧੂ ਕਿਉਂਕਿ ਬੀਬੀ ਕਮਲਜੀਤ ਕੌਰ ਕੋਰੋਟਾਹਣੀਆ ਦੀ 7-8 ਸਾਲਾ ਸਪੁੱਤਰੀ ਆਪਣੀ ਮਾਤਾ ਤੋਂ ਬਗੈਰ ਨਹੀਂ ਰਹਿ ਸਕਦੀ ਇਸ ਲਈ ਇਸ ਜਥੇ ਵਿਚ ਛੇਵੀਂ ਬੱਚੀ ਜੈਸਮੀਨ ਕੌਰ ਕੋਰੋਟਾਹਣੀਆ ਵੀ ਗ੍ਰਿਫ਼ਤਾਰੀ ਦੇਣ ਵਾਲਿਆ ਵਿਚ ਸ਼ਾਮਿਲ ਹੋਵੇਗੀ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਫ਼ਤਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰੀ ਦੇਣ ਵਾਲੇ ਜਥਿਆ ਦੇ ਨਾਵਾਂ ਨੂੰ ਨਸਰ ਕਰਦੇ ਹੋਏ ਇਕ ਪ੍ਰੈਸ ਰੀਲੀਜ ਵਿਚ ਦਿੱਤੀ । ਜਿਵੇਂਕਿ ਪਾਰਟੀ ਵੱਲੋਂ ਪਹਿਲੇ ਭੇਜੇ ਗਏ ਛੇ ਜਥਿਆ ਦਾ ਰਸਤੇ ਵਿਚ ਥਾਂ-ਥਾਂ ਤੇ ਖ਼ਾਲਸਾ ਪੰਥ ਵੱਲੋਂ ਸਵਾਗਤ ਹੁੰਦਾ ਰਿਹਾ ਹੈ, ਉਸੇ ਤਰ੍ਹਾਂ ਹੀ ਬਾਬਾ ਬਕਾਲਾ ਸਾਹਿਬ ਤੋਂ ਇਹ ਜਥਾਂ ਰਵਾਨਾ ਹੋ ਕੇ ਜਲੰਧਰ, ਫਗਵਾੜਾ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ, ਕਰਨਾਲ, ਪਾਣੀਪਤ ਆਦਿ ਸਥਾਨਾਂ ਤੇ ਸ਼ਾਨੋ-ਸੌਂਕਤ ਨਾਲ ਕੀਤਾ ਜਾਵੇਗਾ । ਸੰਬੰਧਤ ਸਮੁੱਚੇ ਜਿ਼ਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਹੁਸਿਆਰਪੁਰ, ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਪੁਲਿਸ ਜਿ਼ਲ੍ਹਾ ਮਜੀਠਾ ਦੇ ਸਮੁੱਚੇ ਅਹੁਦੇਦਾਰਾਂ ਤੇ ਮੈਬਰਾਂ ਨੂੰ ਸਮੇਂ ਨਾਲ ਸੰਗਤਾਂ ਨੂੰ ਨਾਲ ਲੈਕੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ।

About The Author

Related posts

Leave a Reply

Your email address will not be published. Required fields are marked *