Verify Party Member
Header
Header
ਤਾਜਾ ਖਬਰਾਂ

ਦਿੱਲੀ ਗੁਰਦੁਆਰਾ ਚੋਣਾਂ ਦੀ ਜਿੱਤ ਦੇ ਨਤੀਜੇ ਦਾ ਇਤਿਹਾਸਿਕ ਸੱਚ

ਦਿੱਲੀ ਗੁਰਦੁਆਰਾ ਚੋਣਾਂ ਦੀ ਜਿੱਤ ਦੇ ਨਤੀਜੇ ਦਾ ਇਤਿਹਾਸਿਕ ਸੱਚ
‘ ਦੀਨ ਗਵਾਇਆ ਦੁਨੀ ਸੳ, ਦੁਨੀ ਨਾ ਚਾਲੀ ਸਾਥ’
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਦਿਲੀ ਵਿਖੇ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਬਾਰੇ ਭਾਵੇਂ ਕੋਈ ਕੁਝ ਆਖੀ ਜਾਵੇ, ਪਰ ਇਕ ਗਲ ਚਿਟੇ ਦਿਨ ਵਾਂਗ ਸਪਸ਼ਟ ਹੋਈ ਹੈ ਕਿ ਖਾਲਿਸਤਾਨ ਨੂੰ ਹੳਆ ਬਣਾ ਕੇ ਪੇਸ਼ ਕਰਨ ਵਾਲਿਆਂ ਤੇ ਖਾਲਿਸਤਾਨ ਤੋ ਮੂੰਹ ਮੋੜਨ ਵਾਲਿਆਂ ਨਾਲ ਬਹੁਤ ਬੁਰੀ ਹੋਈ ਹੈ।
ਮਨਜੀਤ ਸਿੰਘ ਜੀ।ਕੇ ਦੀ ਜਿਤ ਬਾਦਲਾਂ ਤੋਂ ਦੂਰੀ ਬਣਾ ਕੇ ਰਖਣ ਦਾ ਭੁਲੇਖਾ ਪਾ ਕੇ ਹੋਈ ਹੈ, ਉਹ ਇਸ ਦੂਰੀ ਨੂੰ ਕਿਨੀ ਕੁ ਰਖ ਸਕਦਾ ਹੈ, ਇਹ ਟਾਈਮ ਦਸੇਗਾ, ਲਗਦਾ ਇਹੀ ਹੈ ਕਿ ਉਹ ਇਸ ਵਿਚ ਸਫਲ ਨਹੀਂ ਹੋ ਸਕਦਾ, ਕਿਉਂਕਿ ਇਸ ਦੀ ਬੁਨਿਆਦ ਝੂਠ ਤੇ ਖੜੀ ਹੈ।
ਸਭ ਤੋਂ ਵੱਧ ਮਾੜੀ ਯੁਨਾਈਟਡ ਅਕਾਲੀ ਦਲ ਅਤੇ ਅਖੰਡ ਕੀਰਤਨੀ ਜਥੇ ਵਾਲੇਆਂ ਨਾਲ ਹੋਈ ਹੈ।
ਮਹਾਰਾਜ ਦਾ ਫੁਰਮਾਨ ‘ ਦੀਨ ਗਵਾਇਆ ਦੁਨੀ ਸੳ, ਦੁਨੀ ਨਾ ਚਾਲੀ ਸਾਥ’ ਵਾਲੀ ਗੱਲ ਇਨ੍ਹਾਂ ਨਾਲ ਹੋਈ।
ਮੋਹਕਮ ਸਿੰਘ ( ਟਕਸਾਲ ਦਾ ਮੁੱਖ ਬੁਲਾਰਾ )ਤੇ ਵਸਣ ਸਿੰਘ ਜਫਰਵਾਲ ( ਖਾਲਿਸਤਾਨ ਦੇ 1986 ਅਪ੍ਰੈਲ ਚ ਐਲਾਨ ਕਰਨ ਵਾਲੀ ਪੰਥਕ ਕਮੇਟੀ ਦਾ ਜਿੰਦਾ ਮੈਂਬਰ) ਆਪਣੇ ਸਾਥੀਆਂ ਸਮੇਤ ਜਿਵੇਂ ਕਾਂਗਰਸੀ ਸਰਨੇ ਦੀ ਹਮਾਇਤ ਚ ਡੇਰੇ ਲਾ ਕੇ ਬੈਠੇ ਰਹੇ ਉਹ ਖਾਲਿਸਤਾਨ ਨੂੰ ਪਿਠ ਦਖਾ ਕੇ ਭਾਰਤੀ ਏਜੰਸੀਆਂ ਦੀ ਹਮਦਰਦੀ ਤਾਂ ਹਾਸਲ ਕਰ ਗਏ ਹੋਣਗੇ ਪਰ ਸਰਨੇ ਨੂੰ ਵੋਟਾਂ ਨਹੀਂ ਪਵਾ ਸਕੇ। ਜਿਹੜੇ ਸਾਨੂੰ ਮਤਾਂ ਦਿੰਦੇ ਸੀ ਕਿ ਤੁਹਾਨੂੰ ਵੋਟ ਤਾਂ ਨਹੀਂ ਪੈਂਦੀ ਕਿਉਂਕਿ ਤੁਸੀਂ ਖਾਲਿਸਤਾਨ ਨਹੀਂ ਛਡਦੇ, ਤੇ ਸਾਨੂੰ ਪੰਜਾਬ ਚੌਂਣਾਂ ਚ ਧੋਖਾ ਦੇ ਕੇ ਦਿੱਲੀ ਡੇਰੇ ਲਾਏ ਪਰ ਖੇਤ ਪੲ ਗਧੇ ਵਾਲੀ ਕਰਵਾ ਕੇ ਮੁੜੇ ਹਨ।
ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵੀ ਆਪਣੀ ਸ਼ਾਖ ਗਵਾ ਗਿਆ, ਜਦੋਂ ਇਨ੍ਹਾਂ ਦਾ ਮੁਖ ਬੁਲਾਰਾ ਚਹਇਾ ਸਪੋਕਸਮਅਨ ਆਰ।ਪੀ ਸਿੰਘ ੍ਰ।ਫ ੰਨਿਗਹ ਖੁਲੇਆਮ ਆਪ ਪਾਰਟੀ ਨਾਲ ਗਲਵਕੜੀ ਪਾ ਕੇ ਵੀ ਪੰਥਕ ਸੇਵਾ ਦਲ ਨੂੰ ਆਪ ਦੀ ਸਰਕਾਰ ਹੋਣ ਦੇ ਬਾਵਜੂਦ ਵੋਟਾਂ ਨਹੀਂ ਪਵਾ ਸਕਿਆ,
ਇਥੇ ਜਵਾਬਦੇਹੀ ਹਰਮਿੰਦਰ ਸਿੰਘ ਦਿਲੀ (ਜੋ ਕਿ ਜਥੇਦਾਰ ਹਵਾਰਾ ਸਾਹਿਬ ਦਾ ਮੁੱਖ ਸੰਦੇਸ਼ ਵਾਹਕ ਸੀ) ਦੀ ਤੇ ਅਖੰਡ ਕੀਰਤਨੀ ਜੱਥੇ ਦੇ ਨਾਲ ਬਬਰ ਖਾਲਸਾ ਦੀ ਵੀ ਬਣਦੀ ਹੈ ਕਿ ਉਹ ਆਰ।ਪੀ ਸਿੰਘ ਤੇ ਹਰਮਿੰਦਰ ਸਿੰਘ ਨੂੰ ਪੁਛਣ ਕਿ ਉਨ੍ਹਾਂ ਨੇ ਆਪ ਵਰਗੀ ਦਿੱਲੀ ਪਖੀ ਪਾਰਟੀ ਦੀ ਮਦਦ ਕਿਸ ਪੰਥਕ ਸੋਚ ਅਧੀਨ ਲਈ ਤੇ ਦਿਤੀ ਹੈ।ਕਿਉਕਿ ਸੰਸਾਰ ਪੱਧਰ ਤੇ ਸਿਖ ਇਹ ਜਾਣਦੇ ਹਨ ਕਿ ਯੁਨਾਈਟਡ ਅਕਾਲੀ ਦਲ ਵਾਲਿਆਂ ਤੇ ਬਬਰ ਖਾਲਸਾ ਦੇ ਨਾਲ ਹੋ ਕੇ ਲਖਾਂ ਸਿਖ ਸਿਰਲੱਥ ਯੋਧਿਆਂ ਨੇ ਖਾਲਿਸਤਾਨ ਖਾਤਰ ਦਿੱਲੀ ਹਕੂਮਤ ਦੇ ਜਬਰ ਜੁਲਮ ਨਾਲ ਟਕਰ ਲੈ ਕੇ ਸ਼ਹੀਦੀਆਂ ਪਾਈਆਂ ਹਨ, ਉਨਾਂ ਸ਼ਹੀਦਾ ਦੀਆਂ ਵਾਰਸ ਜਥੇਬੰਦੀਆਂ ਕਿਵੇਂ ਦਿੱਲੀ ਪਰਸਤ ਪਾਰਟੀ ਨਾਲ ਗਲਵਕੜੀ ਪਾਉਣ ਦੀ ਇਜਾਜ਼ਤ ਦੇ ਸਕਦੀਆਂ ਹਨ,
ਅਜ ਖਾਲਿਸਤਾਨੀ ਪੁਛਦੇ ਹਨ ਕਿ ਕੁਝ ਖਾਲਿਸਤਾਨੀ ਸਾਬਕਾ ਹੋ ਕੇ ਘਰੀਂ ਬੈਠ ਕੇ ਪੈਂਸ਼ਨਰ ਹੋ ਗਏ, ਕੁਝ ਦਿਲੀ ਤੇ ਨਾਗਪੁਰ ਦੇ ਨਾਲ ਚਲ ਪਏ,,,,,,,ਫਿਰ ਸ਼ਹੀਦਾਂ ਦੇ ਵਾਰਿਸ ਕੌਣ ਹੌਣਗੇ ਤੇ ਖਾਲਿਸਤਾਨ ਦਾ ਕੀ ਕਰਨਾ ਹੈ,,,,,,ਕੌਮ ਜਵਾਬ ਮੰਗਦੀ ਹੈ ਜੇ ਤੁਸੀਂ ਨਾ ਦਿੱਤਾ ਇਤਿਹਾਸ ਆਪੇ ਲੈ ਲਏਗਾ।।।
ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਲਈ ਵਚਨਬਦ ਹੈ ਤੇ ਬਰਾਮਣਵਾਦੀ ਚਾਂਲਾਂ ਚ ਨਾ ਫਸ ਕੇ ਨਿਰੰਤਰ ਅਗੇ ਵਧਦਾ ਰਹੇਗਾ,,,,,,ਵਾਹਿਗੁਰੂ ਜੀ ਬਾਂਹ ਫੜੀ ਰਖਣ ਇਹੀ ਅਰਦਾਸ ਹੈ। –
– ਪ੍ਰੋ।ਮਹਿੰਦਰ ਪਾਲ ਸਿੰਘ

About The Author

Related posts

Leave a Reply

Your email address will not be published. Required fields are marked *