Verify Party Member
Header
Header
ਤਾਜਾ ਖਬਰਾਂ

ਦਿਨਕਰ ਗੁਪਤਾ ਵੱਲੋਂ ਸਿੱਖ ਕੌਮ ਸੰਬੰਧੀ ਕੀਤੀ ਗਈ ਬਿਆਨਬਾਜੀ ਗੈਰ-ਜਿ਼ੰਮੇਵਰਾਨਾਂ ਅਤੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ : ਮਾਨ

ਦਿਨਕਰ ਗੁਪਤਾ ਵੱਲੋਂ ਸਿੱਖ ਕੌਮ ਸੰਬੰਧੀ ਕੀਤੀ ਗਈ ਬਿਆਨਬਾਜੀ ਗੈਰ-ਜਿ਼ੰਮੇਵਰਾਨਾਂ ਅਤੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ : ਮਾਨ
 
ਫ਼ਤਹਿਗੜ੍ਹ ਸਾਹਿਬ, 24 ਫਰਵਰੀ ( ) “ਕਿਸੇ ਵੀ ਸੂਬੇ ਦੇ ਡੀਜੀਪੀ ਦਾ ਅਹੁਦਾ ਜਿਥੇ ਅਹਿਮ ਹੁੰਦਾ ਹੈ, ਉਥੇ ਉਸ ਵੱਲੋਂ ਕੋਈ ਵੀ ਅਮਲੀ ਕਾਰਵਾਈ ਕਰਦੇ ਹੋਏ ਤਹਿਜੀਬ, ਸਲੀਕੇ ਅਤੇ ਆਪਣੇ ਸੂਬੇ ਦੇ ਨਿਵਾਸੀਆਂ ਦੀਆਂ ਮਨੋਭਾਵਨਾਵਾਂ ਨੂੰ ਮੁੱਖ ਰੱਖਕੇ ਬਹੁਤ ਹੀ ਸੂਝਵਾਨਤਾ ਨਾਲ ਗੱਲ ਕਹੀ ਜਾਂਦੀ ਹੈ । ਫਿਰ ਜਦੋਂ ਆਈ.ਪੀ.ਐਸ. ਅਫ਼ਸਰਾਂ ਦੀ ਸਿਖਲਾਈ ਹੁੰਦੀ ਹੈ, ਤਾਂ ਉਸ ਵਿਚ ਤਹਿਜੀਬ ਅਤੇ ਸਲੀਕੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ । ਦੂਸਰਾ ਉਸ ਨੂੰ ਆਪਣੇ ਸੂਬੇ ਦੇ ਨਿਵਾਸੀਆ ਦੇ ਰਿਤੀ-ਰਿਵਾਜ, ਮਰਿਯਾਦਾਵਾਂ ਅਤੇ ਮਨੋਬਿਰਤੀ ਦਾ ਪੂਰਾ ਗਿਆਨ ਹੋਣ ਦੇ ਨਾਲ-ਨਾਲ ਸੰਸਾਰ ਵਿਚ ਵਾਪਰਨ ਵਾਲੀਆ ਗਤੀਵਿਧੀਆਂ ਦੀ ਭਰਪੂਰ ਵਕਫ਼ੀਅਤ ਹੁੰਦੀ ਹੈ । ਪਰ ਇਸਦੇ ਬਾਵਜੂਦ ਵੀ ਸ੍ਰੀ ਦਿਨਕਰ ਗੁਪਤਾ ਡੀਜੀਪੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਸਿੱਖ ਕੌਮ ਦੇ ਮਹਾਨ ਅਸਥਾਂਨ ਦੇ ਦਰਸ਼ਨਾਂ ਸੰਬੰਧੀ ਉਨ੍ਹਾਂ ਵੱਲੋਂ ਇਹ ਬਿਆਨ ਦੇਣਾ ਕਿ ਸਿੱਖ ਕਰਤਾਰਪੁਰ ਸਾਹਿਬ ਹਥਿਆਰਾਂ ਦੀ ਟ੍ਰੇਨਿੰਗ ਲੈਕੇ ਆਉਦੇ ਹਨ ਅਤੇ ਇਥੇ ਪੰਜਾਬ ਵਿਚ ਗੜਬੜ ਕਰਦੇ ਹਨ । ਇਹ ਬਿਆਨਬਾਜੀ ਬਿਲਕੁਲ ਹੀ ਗੈਰ-ਜਿ਼ੰਮੇਵਰਾਨਾਂ ਅਤੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਹੈ, ਜਿਸਦੀ ਅਸੀਂ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਉਥੇ ਪੰਜਾਬ ਦੇ ਗਵਰਨਰ ਅਤੇ ਇੰਡੀਆ ਦੀ ਸਰਕਾਰ ਨੂੰ ਇਹ ਸੰਜ਼ੀਦਾ ਗੁਜ਼ਾਰਿਸ ਕਰਨੀ ਚਾਹਵਾਂਗੇ ਕਿ ਸਿੱਖ ਕੌਮ ਸੰਬੰਧੀ ਤੱਥਾਂ ਤੋਂ ਰਹਿਤ ਬਿਆਨਬਾਜੀ ਕਰਨ ਵਾਲੇ ਇਸ ਡੀਜੀਪੀ ਨੂੰ ਇਥੋਂ ਤੁਰੰਤ ਫਾਰਗ ਕਰਨ, ਤਾਂ ਕਿ ਸਿੱਖ ਮਨਾਂ ਵਿਚ ਉੱਠੇ ਵੱਡੇ ਰੋਹ ਨੂੰ ਸ਼ਾਂਤ ਕੀਤਾ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਨੂੰ ਗੈਰ-ਜਿ਼ੰਮੇਵਰਾਨਾਂ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੰਦੇ ਹੋਏ, ਪੰਜਾਬ ਦੇ ਗਵਰਨਰ ਅਤੇ ਸੈਂਟਰ ਦੀ ਮੋਦੀ ਸਰਕਾਰ ਨੂੰ ਤੁਰੰਤ ਇਸ ਦਿਸ਼ਾ ਵੱਲ ਅਮਲੀ ਕਾਰਵਾਈ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੋਵੇ ਸਮੇਂ ਆਪਣੀ ਅਰਦਾਸ ਵਿਚ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਗੱਲ ਕਰਦੀ ਹੈ, ਸ੍ਰੀ ਕਰਤਾਰਪੁਰ ਸਾਹਿਬ ਵੀ ਉਨ੍ਹਾਂ ਗੁਰਧਾਮਾਂ ਵਿਚੋਂ ਇਕ ਹਨ । ਫਿਰ ਜਦੋਂ ਹਿੰਦੂ ਚੀਨ ਵਿਚ ਮਾਨਸਰੋਵਰ ਦੀ ਯਾਤਰਾ ਕਰਕੇ ਆਉਦੇ ਹਨ ਅਤੇ ਹੁਣ ਪਾਕਿਸਤਾਨ ਦੀ ਯਾਤਰਾ ਵੀ ਕਰਦੇ ਹਨ, ਜਦੋਂ ਉਨ੍ਹਾਂ ਸੰਬੰਧੀ ਅਜਿਹੀਆ ਅਫ਼ਵਾਹਾ ਨਹੀਂ ਫੈਲਾਈਆ ਜਾਂਦੀਆਂ, ਤਾਂ ਸਿੱਖ ਕੌਮ ਪ੍ਰਤੀ ਕਿਉਂ ? ਸ੍ਰੀ ਮੋਦੀ ਨੇ ਤਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਚਾਲੂ ਕਰਵਾਉਣ ਵਿਚ ਜਿ਼ੰਮੇਵਾਰੀ ਨਿਭਾਈ, ਫਿਰ ਉਨ੍ਹਾਂ ਅਧੀਨ ਕੰਮ ਕਰਨ ਵਾਲੀ ਮੁਤੱਸਵੀ ਅਫ਼ਸਰਸ਼ਾਹੀ ਅਜਿਹੀ ਭੜਕਾਊ ਬਿਆਨਬਾਜ਼ੀ ਕਿਸ ਸਾਜਿ਼ਸ ਅਧੀਨ ਕਰ ਰਹੇ ਹਨ ? ਇੰਡੀਆਂ ਵਿਚ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਦੀ ਸੋਚ ਅਨੁਸਾਰ ਜੋ ਘੱਟ ਗਿਣਤੀ ਕੌਮਾਂ ਦੇ ਵਿਰੁੱਧ ਕਾਰਵਾਈਆ ਹੋ ਰਹੀਆ ਹਨ ਅਤੇ ਜਦੋਂ ਵੀ ਕੋਈ ਉੱਚ ਅਫ਼ਸਰਸ਼ਾਹੀ ਅਜਿਹੀ ਆਪਹੁਦਰੀ ਅਤੇ ਇਥੋਂ ਦੇ ਨਿਵਾਸੀਆ ਨੂੰ ਜ਼ਲੀਲ ਕਰਨ ਵਾਲੀ ਕਾਰਵਾਈ ਹੁੰਦੀ ਹੈ ਤਾਂ ਤੁਰੰਤ ਅਜਿਹੀ ਅਫ਼ਸਰਸ਼ਾਹੀ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ ਤਾਂ ਕਿ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ ਅਤੇ ਧਰਮਾਂ ਦੀ ਪੂਰਨ ਰੂਪ ਵਿਚ ਆਜ਼ਾਦੀ ਅਤੇ ਸਨਮਾਨ ਬਹਾਲ ਰਹਿ ਸਕੇ । ਜੇਕਰ ਅਜਿਹੇ ਸਮੇਂ ਸੈਂਟਰ ਸਰਕਾਰ ਵੀ ਅਵੇਸਲੀ ਹੋ ਜਾਵੇ ਤਾਂ ਉਸ ਸੂਬੇ ਅਤੇ ਮੁਲਕ ਦੇ ਮਾਹੌਲ ਨੂੰ ਸਥਾਈ ਰੂਪ ਵਿਚ ਸਹੀ ਰੱਖਣ ਵਿਚ ਵੱਡੀ ਮੁਸ਼ਕਿਲ ਹੋਵੇਗੀ । ਇਸ ਲਈ ਸੈਂਟਰ ਹਕੂਮਤ ਅਤੇ ਗਵਰਨਰ ਪੰਜਾਬ ਦਾ ਇਹ ਇਸ ਸਮੇਂ ਇਖਲਾਕੀ ਤੇ ਵਿਧਾਨਿਕ ਫਰਜ ਬਣ ਜਾਂਦਾ ਹੈ ਕਿ ਉਹ ਸ੍ਰੀ ਦਿਨਕਰ ਗੁਪਤਾ ਵੱਲੋਂ ਸਿੱਖ ਕੌਮ ਪ੍ਰਤੀ ਤੱਥਾਂ ਤੋਂ ਰਹਿਤ ਦਿੱਤੀ ਗਈ ਬਿਆਨਬਾਜ਼ੀ ਨੂੰ ਮੁੱਖ ਰੱਖਕੇ ਫੋਰੀ ਇਥੋਂ ਚੱਲਦਾ ਕਰਨ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਲਗਾਤਾਰ ਪੰਜਾਬ ਸੂਬੇ ਨੂੰ ਰੀਬੇਰੋ, ਕੇ.ਪੀ.ਐਸ. ਗਿੱਲ, ਓ.ਪੀ. ਸ਼ਰਮਾ, ਸੁਮੇਧ ਸੈਣੀ ਵਰਗੇ ਜਾਲਮ ਡੀਜੀਪੀ ਦਿੱਤੇ ਜਾ ਰਹੇ ਹਨ । ਇਥੋਂ ਤੱਕ ਫ਼ੌਜ ਦੇ ਹੁਣੇ ਬਣੇ ਸੀ.ਡੀ.ਐਸ. ਜਰਨਲ ਰਾਵਤ ਜੋ ਪਹਿਲੇ ਆਰਮੀ ਚੀਫ਼ ਸਨ, ਨੇ ਆਪਣੀ ਆਰਮੀ ਚੀਫ਼ ਦੀ ਸੇਵਾ ਦੌਰਾਨ ਇਹ ਬਿਆਨਬਾਜੀ ਕੀਤੀ ਕਿ ਦਿਵਾਲੀ ਦੇ ਮੌਕੇ ਤੇ ਸਿੱਖ ਵੱਡੀ ਗੜਬੜ ਕਰ ਸਕਦੇ ਹਨ । ਜਦੋਂਕਿ ਦਿਵਾਲੀ ਬਿਲਕੁਲ ਅਮਨ ਪੂਰਵਕ ਮਨਾਈ ਗਈ ਅਤੇ ਕੋਈ ਗੈਰ-ਵਿਧਾਨਿਕ ਤੇ ਗੈਰ-ਸਮਾਜਿਕ ਕਾਰਵਾਈ ਨਹੀਂ ਹੋਈ । ਅਜਿਹਾ ਤਾਂ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਤੇ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਲਈ ਸਾਜਿ਼ਸਾਂ ਅਧੀਨ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਬੀਤੇ ਸਮੇਂ ਵਿਚ ਮੱਖੂ ਵਿਖੇ ਜਦੋਂ 33 ਸਿੱਖ ਇਕ ਪੁਲਿਸ ਅਫ਼ਸਰ ਨੇ ਮਾਰ ਦਿੱਤੇ ਸਨ, ਉਸ ਕਾਤਲ ਪੁਲਿਸ ਅਫ਼ਸਰ ਵਿਰੁੱਧ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਾ ਹੋਣਾ ਵੀ ਜਿਥੇ ਦੁੱਖਦਾਇਕ ਹੈ, ਉਥੇ ਹੁਕਮਰਾਨਾਂ ਦੇ ਸਿੱਖ ਕੌਮ ਪ੍ਰਤੀ ਅਮਲਾਂ ਨੂੰ ਵੀ ਸੰਸਾਰ ਭਰ ਵਿਚ ਸੱਕੀ ਕਰਦਾ ਹੈ । 
 
ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਅਜਿਹੀ ਗੱਲ ਨੂੰ ਕਤਈ ਬਰਦਾਸਤ ਨਹੀਂ ਕਰਦੀ । ਬੇਅੰਤ ਸਿੰਘ, ਮਰਹੂਮ ਇੰਦਰਾ ਗਾਂਧੀ, ਜਰਨਲ ਵੈਦਿਆ ਦੀ ਗੱਲ ਸਭ ਦੇ ਸਾਹਮਣੇ ਹੈ । ਹੁਣ ਇਸਦਾ ਇਕੋ ਇਕ ਹਕੂਮਤੀ ਹੱਲ ਹੈ ਕਿ ਉਹ ਸ੍ਰੀ ਦਿਨਕਰ ਗੁਪਤਾ ਡੀਜੀਪੀ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *