Verify Party Member
Header
Header
ਤਾਜਾ ਖਬਰਾਂ

ਦਿਨਕਰ ਗੁਪਤਾ ਅਤੇ ਸੰਮਤ ਗੋਇਲ ਵਰਗੇ ਪੁਲਿਸ ਅਫ਼ਸਰਾਂ ਨੂੰ ਸੈਂਟਰ ਹਕੂਮਤ ਵੱਲੋਂ ਗੁਰੂਘਰਾਂ, ਸਿੱਖ ਸੰਗਠਨਾਂ ਅਤੇ ਐਸ.ਜੀ.ਪੀ.ਸੀ. ਨੂੰ ਨਿਸ਼ਾਨਾਂ ਬਣਾਉਣ ਦੀ ਦਿੱਤੀ ਜਿ਼ੰਮੇਵਾਰੀ ਅਤਿ ਖ਼ਤਰਨਾਕ : ਮਾਨ

ਦਿਨਕਰ ਗੁਪਤਾ ਅਤੇ ਸੰਮਤ ਗੋਇਲ ਵਰਗੇ ਪੁਲਿਸ ਅਫ਼ਸਰਾਂ ਨੂੰ ਸੈਂਟਰ ਹਕੂਮਤ ਵੱਲੋਂ ਗੁਰੂਘਰਾਂ, ਸਿੱਖ ਸੰਗਠਨਾਂ ਅਤੇ ਐਸ.ਜੀ.ਪੀ.ਸੀ. ਨੂੰ ਨਿਸ਼ਾਨਾਂ ਬਣਾਉਣ ਦੀ ਦਿੱਤੀ ਜਿ਼ੰਮੇਵਾਰੀ ਅਤਿ ਖ਼ਤਰਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 03 ਜੂਨ ( ) “ਅੰਦਰੂਨੀ ਸੁਰੱਖਿਆ ਦੇ ਸੰਬੰਧ ਵਿਚ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਅਤੇ ਗ੍ਰਹਿ ਮਹਿਕਮਾ ਵੱਲੋਂ ਜੋ ‘ਅੰਦਰੂਨੀ ਸੁਰੱਖਿਆ-1 ਡਿਵੀਜਨ’ ਦੇ ਅਧੀਨ ਉਪਰੋਕਤ ਦੋਵੇ ਸ੍ਰੀ ਦਿਨਕਰ ਗੁਪਤਾ ਅਤੇ ਸ੍ਰੀ ਸੰਮਤ ਗੋਇਲ ਨੂੰ ਜੋ ਵਿਸ਼ੇਸ਼ ਜਿ਼ੰਮੇਵਾਰੀ ਸੌਪੀ ਗਈ ਹੈ, ਜਿਸ ਅਧੀਨ ਆਈ.ਬੀ, ਰਾਅ, ਨੈਟਗ੍ਰਡਿ, ਦਫ਼ਤਰੀ ਗੁਪਤ ਕਾਨੂੰਨ ਰਾਹੀ ਸਿੱਖ ਕੌਮ ਦੀ ਆਜ਼ਾਦੀ ਦੀ ਲਹਿਰ ਦੀ ਜੜ੍ਹ ਨੂੰ ਗਲੋਬਲ ਪੱਧਰ ਉਤੇ ਸਿੱਝਣ, ਵਿਸ਼ੇਸ਼ ਤੌਰ ਤੇ ਪੰਜਾਬ, ਇੰਡੀਆਂ ਅਤੇ ਬਾਹਰਲੇ ਮੁਲਕਾਂ ਦੇ ਗੁਰੂਘਰ ਸਾਹਿਬਾਨ, ਧਾਰਮਿਕ, ਸਿਆਸੀ ਤੌਰ ਤੇ ਕੰਮ ਕਰ ਰਹੇ ਸਿੱਖ ਸੰਗਠਨਾਂ ਅਤੇ ਐਸ.ਜੀ.ਪੀ.ਸੀ. ਵਿਚ ਸਰਕਾਰੀ ਨੀਤੀਆਂ ਅਤੇ ਸਾਜਿ਼ਸਾਂ ਨੂੰ ਨੇਪਰੇ ਚਾੜਨ ਦਾ ਕੰਮ ਮਿਲਿਆ ਹੈ, ਇਹ ਅਤਿ ਖ਼ਤਰਨਾਕ ਅਤੇ ਸਮੁੱਚੇ ਇੰਡੀਆਂ ਵਿਚ ਅਰਾਜਕਤਾ ਨੂੰ ਟੀਸੀ ਉਤੇ ਪਹੁੰਚਾਉਣ ਵਾਲਾ ਮਨੁੱਖਤਾ ਵਿਰੋਧੀ ਅਫ਼ਸੋਸਨਾਕ ਅਮਲ ਹੋਣ ਜਾ ਰਿਹਾ ਹੈ । ਜਿਸਦੇ ਮਾਰੂ ਨਤੀਜਿਆ ਨਾਲ ਇਥੋਂ ਦੇ ਅਮਨ-ਚੈਨ ਨੂੰ ਵੀ ਬਹੁਤ ਡੂੰਘੀ ਸੱਟ ਵੱਜੇਗੀ । ਇਸ ਗੰਭੀਰ ਵਿਸ਼ੇ ਤੇ ਕੌਮਾਂਤਰੀ ਪੱਧਰ ਤੇ ਸਮੁੱਚੀ ਦੁਨੀਆਂ ਵਿਚ ਵਿਚਰਨ ਵਾਲੇ ਸਿੱਖ ਲਿਆਕਤਮੰਦਾਂ, ਬੁੱਧੀਜੀਵੀਆਂ ਅਤੇ ‘ਮੈ ਮਰਾਂ ਪੰਥ ਜੀਵੇ’ ਦੀ ਕੌਮਪ੍ਰਸਤੀ ਵਾਲੀ ਸੋਚ ਉਤੇ ਕੰਮ ਕਰਨ ਵਾਲੇ ਪੰਥ ਦਰਦੀਆਂ ਵੱਲੋਂ ਸਮੂਹਿਕ ਤੌਰ ਤੇ ਸੰਜ਼ੀਦਾ ਵਿਚਾਰਾਂ ਕਰਨ ਅਤੇ ਅਮਲ ਕਰਨ ਦਾ ਸਮਾਂ ਆ ਗਿਆ ਹੈ । ਤਾਂ ਕਿ ਸਿੱਖ ਸੋਚ ਤੇ ਸਿੱਖ ਕਿਰਦਾਰ ਨੂੰ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿ਼ਸਾਂ ਉਤੇ ਅਮਲ ਕਰਨ ਵਾਲੇ ਸ੍ਰੀ ਦਿਨਕਰ ਗੁਪਤਾ ਅਤੇ ਸ੍ਰੀ ਸੰਮਤ ਗੋਇਲ ਵਰਗੇ ਪੁਲਿਸ ਅਫ਼ਸਰ ਕਾਮਯਾਬ ਨਾ ਹੋ ਸਕਣ ਅਤੇ ਸਿੱਖ ਕੌਮ ਆਪਣੇ ਮਨੁੱਖਤਾ ਪੱਖੀ ਸਿਧਾਤਾਂ ਉਤੇ ਪਹਿਲੇ ਨਾਲੋ ਵੀ ਵਧੇਰੇ ਸੰਜ਼ੀਦਾ ਅਤੇ ਦ੍ਰਿੜ ਹੁੰਦੀ ਹੋਈ ਸਿੱਖੀ ਸੋਚ ਨੂੰ ਸਹੀ ਦਿਸ਼ਾ ਵੱਲ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੇ ਹੁਕਮਰਾਨਾਂ ਵੱਲੋਂ ਸ੍ਰੀ ਦਿਨਕਰ ਗੁਪਤਾ ਵਰਗੇ ਹਕੂਮਤੀ ਸਾਜਿ਼ਸਾਂ ਨੂੰ ਨੇਪਰੇ ਚਾੜਨ ਵਾਲੇ ਅਫ਼ਸਰਾਨ ਨੂੰ ਸਭ ਕਾਨੂੰਨ ਛਿੱਕੇ ਟੰਗਕੇ ਤਰੱਕੀਆ ਦੇਣ ਅਤੇ ਗੁਪਤ ਰੂਪ ਵਿਚ ਗੁਰਦੁਆਰਾ ਸਾਹਿਬਾਨ, ਸਿੱਖੀ ਵਿਦਿਅਕ ਸੰਸਥਾਵਾਂ, ਸਿੱਖੀ ਧਾਰਮਿਕ ਸਿਆਸੀ ਸੰਗਠਨਾਂ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਨੂੰ ਨਿਸ਼ਾਨਾਂ ਬਣਾਉਣ ਅਤੇ ਸਿੱਖ ਕੌਮ ਨੂੰ ਫਿਰ ਤੋਂ ਬਦਨਾਮ ਕਰਕੇ ਤਸੱਦਦ ਢਾਹੁਣ ਦੇ ਬਣਾਏ ਜਾ ਰਹੇ ਮਨਸੂਬਿਆ ਦੇ ਖ਼ਤਰਨਾਕ ਨਤੀਜਿਆ ਤੋਂ ਹਿੰਦੂਤਵ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਅਤੇ ਖ਼ਾਲਸਾ ਪੰਥ ਦੇ ਲਿਆਕਤਮੰਦਾਂ ਅਤੇ ਪੰਥ ਦਰਦੀਆਂ ਨੂੰ ਸਮੂਹਿਕ ਤੌਰ ਤੇ ਇਸ ਸਾਜਿ਼ਸ ਦਾ ਦੂਰਅੰਦੇਸ਼ੀ ਨਾਲ ਟਾਕਰਾ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਦਿਨਕਰ ਗੁਪਤਾ ਨੂੰ ਸਿੱਖ ਕੌਮ ਦੇ ਹਰ ਖੇਤਰ ਵਿਚ ਹਲਚਲ ਪੈਦਾ ਕਰਨ ਅਤੇ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਉਚੇਚੀ ਜਿ਼ੰਮੇਵਾਰੀ ਸੌਪੀ ਜਾ ਰਹੀ ਹੈ, ਇਸ ਦਿਨਕਰ ਗੁਪਤਾ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਸਮੇਂ ਹੁਕਮਰਾਨਾਂ ਦੇ ਗੁਪਤ ਆਦੇਸ਼ਾਂ ਉਤੇ ਇਹ ਨਿਰਆਧਾਰ ਸੱਚਾਈ ਤੋਂ ਕੋਹਾ ਦੂਰ ਬਿਆਨ ਦਿੱਤਾ ਸੀ ਕਿ ਸਿੱਖ ਕੌਮ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਨਹੀਂ ਜਾ ਰਹੀ, ਬਲਕਿ ਹਥਿਆਰਾਂ ਦੀ ਟ੍ਰੇਨਿੰਗ ਲੈਣ ਜਾ ਰਹੇ ਹਨ । ਅਜਿਹੇ ਸਾਜਿ਼ਸਕਾਰੀ ਪੁਲਿਸ ਅਫ਼ਸਰ ਤੋਂ ਪੁੱਛਿਆ ਜਾਵੇ ਕਿ 5 ਦਿਨ ਦੀ ਯਾਤਰਾ ਦੀ ਮਿਲੀ ਇਜਾਜਤ ਵਿਚ ਬੰਬ ਤਿਆਰ ਕਰਨ ਅਤੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਕਿਵੇਂ ਹੋ ਸਕਦੀ ਹੈ ? ਫਿਰ ਸ੍ਰੀ ਕਰਤਾਰਪੁਰ ਸਾਹਿਬ ਜੋ ਸਰਹੱਦ ਤੋਂ ਕੇਵਲ 3 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਜਿਥੇ ਇੰਡੀਅਨ ਫ਼ੌਜਾਂ ਅਤੇ ਅਰਧ ਸੈਨਿਕ ਬਲਾਂ ਵੱਲੋਂ 5-5, 7-7 ਕਿਲੋਮੀਟਰ ਦੂਰ ਵੇਖਣ ਵਾਲੀਆ ਦੂਰਬੀਨਾਂ ਫਿੱਟ ਹਨ ਅਤੇ ਜਿਥੇ ਕੋਈ ਜੰਗ ਵਗੈਰਾਂ ਨਹੀ ਹੈ, ਮੈਦਾਨੀ ਇਲਾਕਾ ਹੈ, ਉਥੇ ਅਜਿਹੀ ਟ੍ਰੇਨਿੰਗ ਦੇਣ ਦੀ ਗੱਲ ਕਿਵੇ ਸੰਭਵ ਹੋ ਸਕਦੀ ਹੈ ? ਫਿਰ ਸਿੱਖ ਕੌਮ ਤਾਂ ਆਪਣੇ ਜਮਾਦਰੂ ਤੌਰ ਤੇ ਹੀ ਹਥਿਆਰਾਂ ਦੀ ਟ੍ਰੇਨਿੰਗ ਦੀ ਮਾਹਰ ਹੈ, ਉਸ ਨੂੰ ਪਾਕਿਸਤਾਨੀਆਂ ਜਾਂ ਕਿਸੇ ਹੋਰ ਕੋਲੋ ਟ੍ਰੇਨਿੰਗ ਲੈਣ ਦੀ ਕੋਈ ਜ਼ਰੂਰਤ ਨਹੀਂ ।

ਸ. ਮਾਨ ਨੇ ਆਪਣੇ ਬਿਆਨ ਵਿਚ ਇਹ ਵੀ ਭਰਪੂਰ ਜਾਣਕਾਰੀ ਦਿੱਤੀ ਕਿ ਜਿਸ ਸੰਮਤ ਗੋਇਲ ਨਾਮ ਦੇ ਪੁਲਿਸ ਅਫ਼ਸਰ ਨੂੰ ਹੁਕਮਰਾਨਾਂ ਨੇ ਆਪਣੀ ਖੂਫੀਆ ਏਜੰਸੀ ਰਾਅ ਦਾ ਮੁੱਖੀ ਲਗਾਇਆ ਹੋਇਆ ਹੈ ਅਤੇ ਜੋ ਸ੍ਰੀ ਦਿਨਕਰ ਗੁਪਤਾ ਨਾਲ ਮਿਲਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਚ ਅਤਿ ਖ਼ਤਰਨਾਕ ਖੇਡ-ਖੇਡਣ ਜਾ ਰਹੇ ਹਨ, ਉਸ ਸ੍ਰੀ ਗੋਇਲ ਜੋ ਪੰਜਾਬ ਕੈਡਰ ਦਾ ਅਫ਼ਸਰ ਹੈ, ਉਸ ਉਤੇ 3 ਬੇਕਸੂਰ ਸਿੱਖ ਨੌਜ਼ਵਾਨਾਂ ਸ. ਗੁਰਦੇਵ ਸਿੰਘ ਪੰਜਗਰਾਈ (ਬਟਾਲਾ) ਜਿਸਦੀ ਉਮਰ ਕੇਵਲ 19 ਸਾਲ ਸੀ, ਸ. ਸੁਖਦੇਵ ਸਿੰ ਢਾਡਾ (ਬਟਾਲਾ) ਜਿਸਦੀ ਉਮਰ 27-28 ਸਾਲ ਦੀ ਸੀ ਅਤੇ ਸ. ਮਨਜੀਤ ਸਿੰਘ ਇਲਾਵਲਪੁਰ (ਗੁਰਦਾਸਪੁਰ) ਜਿਸਦੀ ਉਮਰ 28 ਸਾਲ ਦੀ ਸੀ, ਉਤੇ ਅਗਵਾਹ ਦੇ ਕੇਸ ਹਨ । ਜਿਸ ਪੁਲਿਸ ਅਫ਼ਸਰ ਨੇ ਬੀਤੇ ਸਮੇਂ ਵਿਚ ਗੈਰ-ਕਾਨੂੰਨੀ ਅਮਲ ਕੀਤੇ ਹੋਣ, ਉਸ ਨੂੰ ਰਾਅ ਵਰਗੀ ਖੂਫੀਆ ਏਜੰਸੀ ਦਾ ਮੁੱਖੀ ਲਗਾਉਣਾ ਅਤੇ ਸ੍ਰੀ ਦਿਨਕਰ ਗੁਪਤਾ ਨਾਲ ਸਿੱਖ ਵਿਰੋਧੀ ਅਮਲਾਂ ਵਿਚ ਭਾਈਵਾਲ ਬਣਾਉਣ ਦੇ ਅਮਲਾਂ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਜਿਵੇਂ ਕਸ਼ਮੀਰ ਵਿਚ ਕਾਲਾ ਕਾਨੂੰਨ ਅਫ਼ਸਪਾ ਲਾਗੂ ਕਰਕੇ ਕਸ਼ਮੀਰੀ ਨੌਜ਼ਵਾਨਾਂ ਨੂੰ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਤਰੀਕੇ ਖ਼ਤਮ ਕੀਤਾ ਗਿਆ ਹੈ ਅਤੇ ਉਥੇ ਵਿਧਾਨ ਦੀ ਆਰਟੀਕਲ 370 ਅਤੇ ਧਾਰਾ 35ਏ ਜੋ ਕਸ਼ਮੀਰੀਆਂ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਪ੍ਰਦਾਨ ਕਰਦੇ ਹਨ, ਉਹ ਜ਼ਬਰੀ ਖ਼ਤਮ ਕਰ ਦਿੱਤੇ ਗਏ । ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਅਮਲ ਹੁਣ ਪੰਜਾਬ ਅਤੇ ਸਿੱਖ ਕੌਮ ਵਿਰੁੱਧ ਇਕ ਸੋਚੀ ਸਮਝੀ ਸਾਜਿ਼ਸ ਅਧੀਨ ਉਪਰੋਕਤ ਦੋਵੇ ਪੁਲਿਸ ਅਫ਼ਸਰਾਂ ਦੀ ਨਿਗਰਾਨੀ ਹੇਠ ਹੋਣ ਜਾ ਰਹੇ ਹਨ । ਅਜਿਹੀ ਹੁਕਮਰਾਨਾਂ ਦੀ ਹੱਥਠੋਕੀ ਬਣੀ ਪੁਲਿਸ ਅਫ਼ਸਰਸ਼ਾਹੀ ਨੇ ਹੀ ਬੀਤੇ ਸਮੇਂ ਵਿਚ ਸਿੱਖ ਕੌਮ ਦੀਆਂ ਬਿਨ੍ਹਾਂ ਵਜਹ ਕਾਲੀਆ ਸੂਚੀਆ ਤਿਆਰ ਕੀਤੀਆ ਅਤੇ ਹੁਣ ਵੀ ਪੰਜਾਬ ਵਿਚ ਗੈਰ-ਕਾਨੂੰਨੀ ਤਰੀਕੇ ਸਿੱਖਾਂ ਤੋਂ ਆਧਾਰ ਕਾਰਡ ਅਤੇ ਹੋਰ ਪਹਿਚਾਣ ਪੱਤਰ ਮੰਗਣ ਦੇ ਦੁਖਦਾਇਕ ਗੈਰ-ਵਿਧਾਨਿਕ ਨਿੰਦਣਯੋਗ ਅਮਲ ਹੋ ਰਹੇ ਹਨ । ਅਮਰੀਕਾ ਵਿਚ ਜੋ ਗੋਰੇ ਪੁਲਿਸ ਅਫ਼ਸਰ ਵੱਲੋਂ ਜੋਰਿਜ ਫਲੋਈਡ ਅਫਰੀਕਨ ਕਾਲੇ ਦੀ ਧੋਣ ਉਤੇ ਗੋਡਾ ਰੱਖਕੇ ਮਾਰ ਦਿੱਤਾ ਗਿਆ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਜੋ ਹਨਨ ਕੀਤਾ ਗਿਆ ਹੈ, ਇਸ ਘਟਨਾ ਦੀ ਬਦੌਲਤ ਸਮੁੱਚੇ ਅਮਰੀਕਾ ਵਿਚ ਬ਼ਗਾਵਤ ਅਤੇ ਅਰਾਜਕਤਾ ਫੈਲ ਚੁੱਕੀ ਹੈ, ਪੰਜਾਬ ਅਤੇ ਸਿੱਖ ਕੌਮ ਉਤੇ ਸਾਜਿ਼ਸਾਂ ਰਚਣ ਵਾਲੇ ਅਮਰੀਕਾ ਵਾਲੀ ਸਥਿਤੀ ਪੰਜਾਬ ਅਤੇ ਇੰਡੀਆਂ ਵਿਚ ਨਾ ਬਣਾਉਣ ਤਾਂ ਉਨ੍ਹਾਂ ਲਈ ਬਿਹਤਰ ਹੋਵੇਗਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅਜਿਹੇ ਸਿੱਖ ਕੌਮ ਤੇ ਮਨੁੱਖਤਾ ਮਾਰੂ ਸਾਜਿ਼ਸਾਂ ਹੋਣ ਦੇ ਬਾਵਜੂਦ ਵੀ ਸਿੱਖ ਬਾਦਲ ਦਲੀਆ, ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ-ਆਰ.ਐਸ.ਐਸ. ਸੀ.ਪੀ.ਆਈ. ਸੀ.ਪੀ.ਐਮ. ਵਰਗੀਆਂ ਜਮਾਤਾਂ ਨੂੰ ਸਿਆਸੀ ਤਾਕਤ ਦੇਣ ਦੀ ਗੁਸਤਾਖੀ ਕਰਦੇ ਆ ਰਹੇ ਹਨ । 2000 ਵਿਚ ਜੋ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਸਿੱਖਾਂ ਦਾ ਇੰਡੀਅਨ ਫ਼ੌਜ ਵੱਲੋਂ ਕਤਲੇਆਮ ਕੀਤਾ ਗਿਆ ਸੀ, ਉਹ ਉਸ ਸਮੇਂ ਦੇ ਗ੍ਰਹਿ ਵਜ਼ੀਰ ਸ੍ਰੀ ਐਲ.ਕੇ. ਅਡਵਾਨੀ ਵੱਲੋਂ ਰਚੀ ਸਾਜਿ਼ਸ ਦਾ ਹਿੱਸਾ ਸੀ । ਇਸੇ ਤਰ੍ਹਾਂ 25 ਮਾਰਚ 2020 ਨੂੰ ਜੋ ਅਫ਼ਗਾਨੀਸਤਾਨ ਦੇ ਕਾਬੁਲ ਦੇ ਗੁਰੂਘਰ ਵਿਖੇ ਸਿੱਖਾਂ ਉਤੇ ਹਮਲਾ ਹੋਇਆ ਸੀ, ਜੋ ਇਸਲਾਮਿਕ ਸਟੇਟ ਵੱਲੋਂ ਕੀਤਾ ਗਿਆ ਸੀ ਅਤੇ ਜੋ ਕਾਤਲ ਫੜ ਵੀ ਲਏ ਗਏ ਹਨ, ਇਨ੍ਹਾਂ ਦੋਵਾਂ ਘਟਨਾਵਾਂ ਸੰਬੰਧੀ ਇੰਡੀਆਂ ਦੀਆਂ ਖੂਫੀਆ ਏਜੰਸੀਆ ਅਤੇ ਹੁਕਮਰਾਨ ਅੱਜ ਤੱਕ ਚੁੱਪ ਕਿਉਂ ਹਨ ? ਸਿੱਖ ਕੌਮ ਨੂੰ ਇਨਸਾਫ਼ ਨਾ ਦੇਣ ਦੇ ਅਮਲ ਇਸ ਸਾਜਿ਼ਸ ਦੇ ਸ਼ੱਕ ਨੂੰ ਹੋਰ ਡੂੰਘਾ ਕਰਦੇ ਹਨ । ਜੋ ਪੰਥਕ ਕਮੇਟੀ, ਪੰਚ ਪ੍ਰਧਾਨੀ, ਸਿੱਖ ਫਾਰ ਜਸਟਿਸ-2020, ਆਦਿ ਜਿਨ੍ਹਾਂ ਨੇ ਪਹਿਲੇ ਪੂਰੇ ਜੋਰਸੋਰ ਨਾਲ ‘ਖ਼ਾਲਿਸਤਾਨ’ ਦੀ ਗੱਲ ਕੀਤੀ ਅਤੇ ਬਾਅਦ ਵਿਚ ਇਸ ਕੌਮੀ ਮਿਸ਼ਨ ਨੂੰ ਛੱਡਕੇ ਪਿੱਠ ਦੇ ਗਏ । ਇਹੀ ਵਜਹ ਹੈ ਕਿ ਅੱਜ ਤੱਕ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ । ਅਜੋਕਾ ਗੰਭੀਰ ਸਮਾਂ ਇਸ ਗੱਲ ਦੀ ਸੰਜ਼ੀਦਾ ਮੰਗ ਕਰਦਾ ਹੈ ਕਿ ਉਪਰੋਕਤ ਸੰਗਠਨਾਂ ਵੱਲੋਂ ਭਾਵੇ ਕਿਸੇ ਵੀ ਵਜਹ ਕਾਰਨ ਖ਼ਾਲਿਸਤਾਨ ਦੀ ਆਵਾਜ਼ ਨੂੰ ਬੁਲੰਦ ਕਰਨ ਉਪਰੰਤ ਚੁੱਪ ਹੋ ਗਏ ਹਨ ਜਾਂ ਉਨ੍ਹਾਂ ਨੇ ਕੋਈ ਹੋਰ ਸੌਖਾ ਰਾਹ ਕੱਢ ਲਿਆ ਹੈ, ਉਹ ਸਭ ਕੌਮੀ ਸੋਚ ਖ਼ਾਲਿਸਤਾਨ ਅਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਖ਼ਾਲਿਸਤਾਨ ਦੇ ਕੌਮੀ ਮਿਸ਼ਨ ਤੇ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਆਪਣੀ ਕੌਮੀ ਧਾਰਾ ਵਿਚ ਆ ਜਾਣ, ਤਾਂ ਕਿ ਹਕੂਮਤੀ ਅਤੇ ਪੁਲਿਸ ਵੱਲੋ ਰਚੀਆ ਜਾ ਰਹੀਆ ਸਿੱਖ ਵਿਰੋਧੀ ਸਾਜਿ਼ਸਾਂ ਨੂੰ ਅਸੀਂ ਵਿਦਵਤਾ, ਕੌਮਾਂਤਰੀ ਰਣਨੀਤੀ ਰਾਹੀ ਅਸਫ਼ਲ ਬਣਾ ਸਕੀਏ ਅਤੇ ਆਪਣੀ ਮੰਜਿ਼ਲ ਖ਼ਾਲਿਸਤਾਨ ਨੂੰ ਕਾਇਮ ਕਰ ਸਕੀਏ ।

ਆਪਣੇ ਕੌਮੀ ਅਤੇ ਮਨੁੱਖਤਾ ਪੱਖੀ ਮਿਸ਼ਨ ਨੂੰ ਅੱਗੇ ਲਿਜਾਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ 06 ਜੂਨ 2020 ਨੂੰ ਜੋ ਨਿਰੰਤਰ ਹਰ ਸਾਲ ਘੱਲੂਘਾਰਾ ਦਿਹਾੜਾ ਮਨਾਉਦੇ ਆ ਰਹੇ ਹਾਂ, ਉਸ ਵਿਚ ਹੋਰ ਵਾਧਾ ਕਰਦੇ ਹੋਏ ਇਸ ਦਿਨ ਨੂੰ ‘ਖ਼ਾਲਿਸਤਾਨ ਡੇ’ ਦੇ ਤੌਰ ਤੇ ਮਨਾਉਣ ਜਾ ਰਹੇ ਹਾਂ । ਸਮੁੱਚੀ ਸਿੱਖ ਕੌਮ ਪੁਲਿਸ ਅਤੇ ਹਕੂਮਤੀ ਦਹਿਸਤ ਦੇ ਪ੍ਰਭਾਵ ਤੋਂ ਨਿਰਲੇਪ ਰਹਿਕੇ ਆਪਣੇ ਇਸ ਕੌਮੀ ਦਿਹਾੜੇ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦਾਂ ਨੂੰ ਸਮਰਪਿਤ ਹੋਣ ਅਤੇ ਆਪਣੀ ਕੌਮੀ ਮੰਜਿ਼ਲ ਦੀ ਪ੍ਰਾਪਤੀ ਨੂੰ ਦ੍ਰਿੜ ਕਰਨ ਲਈ ਹਰ ਕੀਮਤ ਤੇ ਪਹੁੰਚਣ । ਸਰਕਾਰਾਂ ਅਤੇ ਪੁਲਿਸ ਦਾ ਜ਼ਬਰ-ਜੁਲਮ ਸਾਨੂੰ ਆਪਣੇ ਕੌਮੀ ਦਿਹਾੜੇ ਮਨਾਉਣ ਤੋਂ ਕਤਈ ਨਹੀਂ ਰੋਕ ਸਕਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *