Verify Party Member
Header
Header
ਤਾਜਾ ਖਬਰਾਂ

ਦਾ ਟ੍ਰਿਬਿਊਨ ਵੱਲੋਂ ਸਿੱਖ ਇਤਿਹਾਸ ਨੂੰ ਤਰੋੜ-ਮਰੋੜ ਕੇ ਪ੍ਰਕਾਸਿ਼ਤ ਕਰਨ ਦੀ ਗੁਸਤਾਖੀ ਨੂੰ ਦਰੁਸਤ ਕਰਕੇ 21 ਜੂਨ 2020 ਦੇ ਜੁਆਬ ਵੱਜੋਂ ਸਾਡੇ ਖਿਆਲ ਜਨਤਕ ਕਰੇ : ਮਾਨ

ਦਾ ਟ੍ਰਿਬਿਊਨ ਵੱਲੋਂ ਸਿੱਖ ਇਤਿਹਾਸ ਨੂੰ ਤਰੋੜ-ਮਰੋੜ ਕੇ ਪ੍ਰਕਾਸਿ਼ਤ ਕਰਨ ਦੀ ਗੁਸਤਾਖੀ ਨੂੰ ਦਰੁਸਤ ਕਰਕੇ 21 ਜੂਨ 2020 ਦੇ ਜੁਆਬ ਵੱਜੋਂ ਸਾਡੇ ਖਿਆਲ ਜਨਤਕ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 23 ਜੂਨ ( ) “ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1834 ਵਿਚ ਲਦਾਖ ਦੇ ਇਲਾਕੇ ਨੂੰ ਲਾਹੌਰ ਖ਼ਾਲਸਾ ਦਰਬਾਰ (1799-1849) ਨੇ 1834 ਵਿਚ ਫ਼ਤਹਿ ਕੀਤਾ ਸੀ। ਇਸੇ ਤਰ੍ਹਾਂ 1819 ਵਿਚ ਕਸ਼ਮੀਰ ਫ਼ਤਹਿ ਕਰਕੇ ਲਾਹੌਰ ਖ਼ਾਲਸਾ ਦਰਬਾਰ ਦੇ ਅਧੀਨ ਕੀਤਾ ਸੀ । ਇਸ ਤੋਂ ਪਹਿਲੇ ਕਸ਼ਮੀਰ ਅਫ਼ਗਾਨੀਸਤਾਨ ਦਾ ਇਕ ਸੂਬਾ ਸੀ । ਲੇਕਿਨ ਦਾ ਟ੍ਰਿਬਿਊਨ ਦੇ ਮੁਤੱਸਵੀ ਸੋਚ ਵਾਲੇ ਸੰਪਾਦਕਾਂ ਵੱਲੋਂ ਆਪਣੇ 21 ਜੂਨ 2020 ਦੇ ਅਖ਼ਬਾਰ ਵਿਚ ਲਿਖੇ ਗਏ ਲੇਖ ਵਿਚ ਇਹ ਲਦਾਖ ਦਾ ਇਲਾਕਾ ਡੌਗਰਿਆ ਵੱਲੋਂ ਫ਼ਤਹਿ ਕਰਨ ਦੀ ਗੈਰ-ਦਲੀਲ ਗੱਲ ਦਰਸਾਕੇ ਇਨ੍ਹਾਂ ਹਿੰਦੂਤਵ ਪੱਖੀ ਅਖ਼ਬਾਰਾਂ ਤੇ ਸੰਪਾਦਕਾਂ ਵੱਲੋਂ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਸੰਬੰਧੀ ਭੰਬਲਭੂਸਾ ਪਾਉਣ ਦੀ ਜਿਥੇ ਗੁਸਤਾਖੀ ਕੀਤੀ ਜਾ ਰਹੀ ਹੈ, ਉਥੇ ਅਜਿਹੇ ਫਖ਼ਰ ਵਾਲੇ ਕਾਰਨਾਮਿਆ ਨੂੰ ਹਿੰਦੂਆਂ ਨਾਲ ਜੋੜਕੇ ਉਨ੍ਹਾਂ ਦੀ ਗੈਰ-ਦਲੀਲ ਢੰਗ ਨਾਲ ਸ਼ਾਨ-ਇੱਜ਼ਤ ਵਧਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਜਾ ਰਹੀ ਹੈ । ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਸਟੈਡ ਲੈਦੇ ਹੋਏ ਇਨ੍ਹਾਂ ਅਖ਼ਬਾਰਾਂ ਅਤੇ ਸੰਪਾਦਕਾਂ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਖ਼ਬਰਦਾਰ ਕਰਦਾ ਹੈ ਕਿ ਉਹ ਸਿੱਖ ਕੌਮ ਨੂੰ ਨੀਵਾਂ ਦਿਖਾਉਣਾ ਬੰਦ ਕਰਨ ਅਤੇ ਸਿੱਖ ਕੌਮ ਦੇ ਮਾਣ-ਸਨਮਾਨ ਵਾਲੇ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਤੋਂ ਤੋਬਾ ਕਰਨ ਤਾਂ ਬਿਹਤਰ ਹੋਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਖ਼ਬਾਰਾਂ ਦੇ ਸੰਪਾਦਕਾਂ ਵੱਲੋਂ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਅਤੇ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੀਆਂ ਕੀਤੀਆ ਜਾ ਰਹੀਆ ਦੁੱਖਦਾਇਕ ਕਾਰਵਾਈਆ ਵਿਰੁੱਧ ਸਿੱਖ ਕੌਮ ਦੇ ਬਿਨ੍ਹਾਂ ਤੇ ਗੰਭੀਰ ਨੋਟਿਸ ਲੈਦੇ ਹੋਏ ਅਤੇ ਇਨ੍ਹਾਂ ਅਖ਼ਬਾਰਾਂ ਦੇ ਸੰਪਾਦਕਾਂ ਤੇ ਪ੍ਰਬੰਧਕਾਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲਦਾਖ ਦੇ ਇਲਾਕੇ ਨੂੰ ਡੌਗਰਿਆ ਵੱਲੋਂ ਫ਼ਤਹਿ ਕਰਨ ਦੀ ਗੱਲ ਕਰਕੇ ਝੂਠ ‘ਤੇ ਅਧਾਰਿਤ ਲੇਖਾਂ ਵਿਚ ਜਾਣਕਾਰੀ ਦੇ ਕੇ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ । ਜਦੋਂਕਿ ਜਿਨ੍ਹਾਂ ਡੌਗਰਿਆ ਦੀ ਦਾ ਟ੍ਰਿਬਿਊਨ ਦੇ ਸੰਪਾਦਕ ਆਪਣੇ 21 ਜੂਨ 2020 ਦੇ ਲੇਖ ਵਿਚ ਗੱਲ ਕਰ ਰਹੇ ਹਨ, ਇਹ ਡੌਗਰੇ 1799-1849 ਦੇ ਦੌਰਾਨ ਖ਼ਾਲਸਾ ਦਰਬਾਰ ਦੀ ਹਕੂਮਤ ਦੇ ਅਧੀਨ ਸਨ । ਜਦੋਂਕਿ ਲਦਾਖ 1834 ਵਿਚ ਖ਼ਾਲਸਾ ਫ਼ੌਜਾਂ ਨੇ ਫ਼ਤਹਿ ਕੀਤਾ ਸੀ । 1849 ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਇਆ । ਡੌਗਰਿਆਂ ਨੇ ਬੇਸ਼ੱਕ ਕਸ਼ਮੀਰ ਖਰੀਦ ਲਿਆ ਸੀ, ਪਰ ਉਹ ਤਾਂ ਬਰਤਾਨੀਆ ਹਕੂਮਤ ਦੇ ਅਧੀਨ ਹੀ ਸਨ । ਡੌਗਰੇ ਕਦੇ ਵੀ ਖ਼ਾਲਸਾ ਦਰਬਾਰ ਜਾਂ ਬਰਤਾਨੀਆ ਹਕੂਮਤ ਦੀ ਤਰ੍ਹਾਂ ਪੂਰਨ ਪ੍ਰਭੂਸਤਾ ਵਿਚ ਨਹੀਂ ਰਹੇ । ਲਾਹੌਰ ਖ਼ਾਲਸਾ ਦਰਬਾਰ ਹਕੂਮਤ ਖ਼ਤਮ ਹੋਣ ਉਪਰੰਤ 1849 ਵਿਚ ਲਾਹੌਰ ਖ਼ਾਲਸਾ ਦਰਬਾਰ ਦੀਆਂ ਹੱਦਾਂ ਦੇ ਇਲਾਕੇ ਲਦਾਖ, ਕਸ਼ਮੀਰ, ਜਲਾਲਾਬਾਦ, ਅਫਗਾਨੀਸਤਾਨ ਸਭ ਬਰਤਾਨੀਆ ਹਕੂਮਤ ਦੇ ਅਧੀਨ ਚਲੇ ਗਏ ਸਨ । ਫਿਰ ਟ੍ਰਿਬਿਊਨ ਦੇ ਸੰਪਾਦਕ ਵੱਲੋਂ ਗਲਤ ਜਾਣਕਾਰੀ ਕਿਉਂ ਦਿੱਤੀ ਜਾ ਰਹੀ ਹੈ ? ਉਸ ਸਮੇਂ ਡੌਗਰਿਆ ਵੱਲੋਂ ਲਦਾਖ ਨੂੰ ਫ਼ਤਹਿ ਕਰਨ ਦੀ ਗੱਲ ਨੂੰ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ? ਇਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਦਾ ਟ੍ਰਿਬਿਊਨ ਅਖ਼ਬਾਰ ਗਲਤ ਦਲੀਲਾਂ ਅਤੇ ਝੂਠ ‘ਤੇ ਅਧਾਰਿਤ ਕੇਵਲ ਹਿੰਦੂਤਵ ਦਹਿਸਤਗਰਦੀ ਵਾਲੀ ਨੀਤੀ ਦੀ ਹੀ ਅਗਵਾਈ ਕਰਦਾ ਹੈ, ਨਾ ਕਿ ਸੱਚ ਦੀ । 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਲੇਖ ਦੇ ਲੇਖਕ ਟ੍ਰਿਬਿਊਨ ਦੇ ਸੰਪਾਦਕ ਤੋਂ ਪੁੱਛਣਾ ਚਾਹਵੇਗਾ ਜੇਕਰ ਰਾਜਾ ਗੁਲਾਬ ਸਿੰਘ ਅਤੇ ਜਰਨਲ ਜੋਰਾਵਰ ਸਿੰਘ ਨੇ ਲਦਾਖ ਨੂੰ ਫ਼ਤਹਿ ਕੀਤਾ (ਜਿਵੇਂਕਿ ਟ੍ਰਿਬਿਊਨ ਗਲਤ ਜਾਣਕਾਰੀ ਦੇਣ ਦੀ ਕੋਸਿ਼ਸ਼ ਕਰ ਰਿਹਾ ਹੈ) ਤਾਂ ਅਸੀਂ ਸਿੱਖ ਇਹ ਦਾਅਵਾ ਕਰਦੇ ਹਾਂ ਕਿ 1971 ਵਿਚ ਬੰਗਲਾਦੇਸ਼ ਵਿਚ ਸਿੱਖ ਲੈਫਟੀਨੈਟ ਜਰਨਲ ਜਗਜੀਤ ਸਿੰਘ ਅਰੋੜਾ ਅਤੇ ਜਰਨਲ ਸੁਬੇਗ ਸਿੰਘ ਵਰਗੇ ਸਿੱਖ ਜਰਨੈਲਾਂ ਨੇ ਬੰਗਲਾਦੇਸ਼ ਨੂੰ ਫ਼ਤਹਿ ਕੀਤਾ ਸੀ, ਨਾ ਕਿ ਇੰਡੀਅਨ ਫ਼ੌਜ ਨੇ । ਇਨ੍ਹਾਂ ਦੋਵਾਂ ਜਰਨੈਲਾਂ ਨੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ, ਨਾ ਕਿ ਇੰਡੀਆ ਸਟੇਟ ਨੇ । ਉਸ ਸਮੇਂ ਬੰਗਲਾਦੇਸ਼ ਦੇ ਜਰਨਲ ਨਿਆਜੀ ਨੇ ਆਪਣਾ ਵਿਸ਼ੇਸ਼ ਰਿਵਾਲਵਰ ਲੈਫਟੀਨੈਟ ਜਰਨਲ ਜਗਜੀਤ ਸਿੰਘ ਅਰੋੜਾ ਦੇ ਸਪੁਰਦ ਕੀਤਾ ਸੀ, ਜਿਸ ਉਤੇ ਸਿੱਖ ਕੌਮ ਦਾ ਹੱਕ ਹੈ । ਇਸ ਰਿਵਾਲਵਰ ਨੂੰ ਸਿੱਖ ਕੌਮ ਦੀ ਫ਼ਤਹਿ ਦੇ ਪ੍ਰਤੀਕ ਵੱਜੋਂ ਸਿੱਖ ਕੌਮ ਦੇ ਤੋਸੇਖਾਨੇ ਵਿਚ ਸੁਰੱਖਿਅਤ ਹੋਣਾ ਚਾਹੀਦਾ ਹੈ । 

ਟ੍ਰਿਬਿਊਨ ਅਦਾਰੇ ਨੂੰ ਸਿੱਖ ਕੌਮ ਦੇ ਸਾਨਾਮੱਤੇ ਫਖ਼ਰ ਵਾਲੇ ਇਤਿਹਾਸ ਨੂੰ ਤਰੋੜ-ਮਰੋੜ ਕੇ ਬਿਲਕੁਲ ਪੇਸ਼ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਨ ਵਾਲੀ, ਹਰ ਮਜਲੂਮ, ਲੋੜਵੰਦਾਂ ਦੀ ਮਦਦ ਤੇ ਰੱਖਿਆ ਕਰਨ ਵਾਲੀ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੇ ਦੁੱਖਦਾਇਕ ਅਮਲ ਬਿਲਕੁਲ ਨਹੀਂ ਕਰਨੇ ਚਾਹੀਦੇ । ਜੋ ਸੱਚ ਹੈ, ਉਸ ਤੋਂ ਹੀ ਦੁਨੀਆਂ ਨੂੰ ਜਾਣੂ ਕਰਵਾਉਣਾ ਬਣਦਾ ਹੈ ਨਾ ਕਿ ਹਿੰਦੂਤਵ ਸੋਚ ਅਧੀਨ ਸਿੱਖਾਂ ਵੱਲੋਂ ਮਾਰੀਆ ਕੌਮਾਂਤਰੀ ਮੱਲਾਂ ਨੂੰ ਹਿੰਦੂਤਵ ਹੁਕਮਰਾਨਾਂ ਦੇ ਨਾਮ ਮੜ੍ਹਕੇ ਹਿੰਦੂਤਵ ਨੀਤੀ ਦੇ ਗੁਲਾਮ ਬਣਨਾ ਚਾਹੀਦਾ । ਟ੍ਰਿਬਿਊਨ ਨੂੰ ਆਪਣੇ ਤੋਂ ਹੋਈ ਇਸ ਬਜਰ ਗੁਸਤਾਖੀ ਨੂੰ ਮਹਿਸੂਸ ਕਰਦੇ ਹੋਏ, ਇਸ ਨੂੰ ਦਰੁਸਤ ਕਰਦੇ ਹੋਏ ਆਪਣੇ ਲੇਖ ਦੁਆਰਾ ਹੀ ਇਹ ਲਿਖਣਾ ਚਾਹੀਦਾ ਹੈ ਕਿ ਜੋ ਇਤਿਹਾਸ ਲਾਹੌਰ ਖ਼ਾਲਸਾ ਦਰਬਾਰ (1799-1849) ਦਾ ਸੱਚ ਹੈ, ਉਸ ਨੂੰ ਪੇਸ਼ ਕਰਕੇ ਆਪਣੀ ਨਿਰਪੱਖਤਾ ਤੇ ਇਮਾਨਦਾਰੀ ਦਾ ਸਬੂਤ ਦੇਣਾ ਬਣਦਾ ਹੈ ਨਾ ਕਿ ਮੁਤੱਸਵੀ ਸੋਚ ਅਧੀਨ ਹਿੰਦੂਤਵ ਸੋਚ ਦਾ ਗੁਲਾਮ । ਅਸੀਂ ਉਮੀਦ ਕਰਦੇ ਹਾਂ ਕਿ ਨਿਰਪੱਖਤਾ ਦੀ ਕਸੌਟੀ ਨੂੰ ਮੁੱਖ ਰੱਖਦੇ ਹੋਏ ਦਾ ਟ੍ਰਿਬਿਊਨ ਅਦਾਰਾ ਸਾਡੇ ਵੱਲੋਂ ਸੱਚ-ਝੂਠ ਦਾ ਦਲੀਲਾਂ ਸਹਿਤ ਨਿਤਾਰਾ ਕਰਨ ਵਾਲੇ ਇਸ ਸਿੱਖ ਕੌਮ ਦੇ ਬਿਆਨ ਨੂੰ ਆਪਣੇ ਅਦਾਰੇ ਵਿਚ ਪ੍ਰਕਾਸਿ਼ਤ ਕਰੇਗਾ ਅਤੇ ਅੱਗੋ ਲਈ ਸਿੱਖ ਕੌਮ ਨੂੰ ਗੈਰ-ਦਲੀਲ ਢੰਗ ਨਾਲ ਬਦਨਾਮ ਕਰਨ ਜਾਂ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਤੋਂ ਤੋਬਾ ਕਰੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *