Verify Party Member
Header
Header
ਤਾਜਾ ਖਬਰਾਂ

ਦਲ ਖਾਲਸਾ ਵੱਲੋਂ ਕੱਢੇ ਜਾ ਰਿਹੇ ਮਾਰਚ ਦੀ ਅਕਾਲੀ ਦਲ (ਅੰਮਿ੍ਰਤਸਰ) ਵੱਲੋਂ ਹਮਾਇਤ

ਦਲ ਖਾਲਸਾ ਵੱਲੋਂ ਕੱਢੇ ਜਾ ਰਿਹੇ ਮਾਰਚ ਦੀ ਅਕਾਲੀ ਦਲ (ਅੰਮਿ੍ਰਤਸਰ) ਵੱਲੋਂ ਹਮਾਇਤ

ਅੰਮ੍ਰਿਤਸਰ 3 ਮਾਰਚ( ) ਅਪਰੇਸ਼ਨ ਬਲੂ ਸਟਾਰ ਦੇ ਖਿਲਾਫ਼ ਸਿੱਖ ਕੌਮ ਦੇ ਵਿਚ ਭਾਰੀ ਗੁੱਸਾ ਹੈ। ਇਸ ਤਹਿਤ ਸਿੱਖ ਪੰਥ ਦੀਆਂ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਇਸ ਗੁੱਸੇ ਨੂੰ ਹਿੰਦ ਹਕੂਮਤ ਦੇ ਖਿਲਾਫ਼ ਆਪਣੇ ਆਪਣੇ ਤਰੀਕੇ ਨਾਲ ਪ੍ਰਗਟਾਉਂਦੀਆਂ ਹਨ। ਇਸ ਲੜੀ ਤਹਿਤ ਦਲ ਖਾਲਸਾ ਵਲੋਂ 5 ਜੂਨ ਨੂੰ ਸ਼ਾਮ 5 ਵਜੇ ਰੱਖਿਆ ਰੋਸ ਮਾਰਚ ਅਤੇ 6 ਜੂਨ ਅੰਮ੍ਰਿਤਸਰ ਦੇ ਬਜ਼ਾਰ ਦੇ ਬੰਦ ਦਾ ਸੱਦਾ ਬਿਲਕੁਲ ਜਾਇਜ਼ ਹੈ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮਾਰਚ ਦੀ ਪੂਰਨ ਹਮਾਇਤ ਕਰਦਾ ਹੋਇਆ ਆਪਣੇ ਸਹਿਯੋਗੀ ਦਲ ਖਾਲਸਾ ਨੂੰ ਇਸ ਮਾਰਚ ਕੱਢਣ ਬਦਲੇ ਪੂਰਨ ਸਾਥ ਦਾ ਭਰੋਸਾ ਦਿੰਦਾ ਹੈ। ਪਾਰਟੀ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ ਮੋਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ, ਅਮਰੀਕ ਸਿੰਘ ਬੱਲੋਵਾਲ ਨੇ ਸਾਂਝੇ ਬਿਆਨ ਵਿਚ ਕਿਹਾ ਕੇ 5 ਜੂਨ ਨੂੰ ਦਲ ਖਾਲਸਾ ਵਲੋਂ ਕੱਢੇ ਜਾ ਰਹੇ ਰੋਸ ਮਾਰਚ ਅਤੇ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦੇ ਬੰਦ ਦੇ ਸੱਦੇ ਦਾ ਵਿਰੋਧ ਕਰਨ ਦੇ ਜੋ ਬਿਆਨ ਸਾਡੀ ਪਾਰਟੀ ਦੇ ਕੁਝ ਸੱਜਣਾ ਵਲੋਂ ਜਾਰੀ ਕੀਤੇ ਗਏ ਹਨ ਉਨ੍ਹਾਂ ਨਾਲ ਪਾਰਟੀ ਦਾ ਕੋਈ ਸੰਬੰਧ ਨਹੀਂ ਹੈ। ਇਹ ਬਿਆਨ ਉਨ੍ਹਾਂ ਨੇ ਨਿੱਜੀ ਹੋ ਸਕਦੇ ਹਨ ਪਰ ਪਾਰਟੀ ਦੀ ਪਾਲਿਸੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਅਜਿਹਾ ਬਿਆਨ ਦੇਣ ਵਾਲੇ ਸੱਜਣਾਂ ਨੂੰ ਸਖ਼ਤ ਤਾੜਨਾ ਵੀ ਕਰ ਦਿੱਤੀ ਹੈ ਕਿ ਉਹ ਆਪਣੇ ਤੌਰ ਤੇ ਅੱਗੇ ਤੋਂ ਕੋਈ ਅਜਿਹਾ ਬਿਆਨ ਜਾਰੀ ਨਹੀਂ ਕਰਨਗੇ ਜਿਸ ਨਾਲ ਪਾਰਟੀ ਪਾਲਿਸੀ ਨੂੰ ਨੁਕਸਾਨ ਪਹੁੰਚਾਉਦਾ ਹੋਵੇ ।

About The Author

Related posts

Leave a Reply

Your email address will not be published. Required fields are marked *