Select your Top Menu from wp menus
Header
Header
ਤਾਜਾ ਖਬਰਾਂ

ਤੁਰਕੀ ਦੀ ਰਾਜਧਾਨੀ ਇਸਤਾਬੁਲ ਵਿਖੇ ਜਹਾਜ਼ ਦੁਰਘਟਨਾ ਵਿਚ ਹੋਈਆ ਮੌਤਾਂ ਅਤੇ ਜਖ਼ਮੀਆਂ ਦੇ ਪਰਿਵਾਰਾਂ ਨਾਲ ਸ. ਮਾਨ ਨੇ ਹਮਦਰਦੀ ਪ੍ਰਗਟਾਈ

ਤੁਰਕੀ ਦੀ ਰਾਜਧਾਨੀ ਇਸਤਾਬੁਲ ਵਿਖੇ ਜਹਾਜ਼ ਦੁਰਘਟਨਾ ਵਿਚ ਹੋਈਆ ਮੌਤਾਂ ਅਤੇ ਜਖ਼ਮੀਆਂ ਦੇ ਪਰਿਵਾਰਾਂ ਨਾਲ ਸ. ਮਾਨ ਨੇ ਹਮਦਰਦੀ ਪ੍ਰਗਟਾਈ
 
ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਬੀਤੇ ਦਿਨੀਂ ਤੁਰਕੀ ਦੀ ਰਾਜਧਾਨੀ ਇਸਤਾਬੁਲ ਦੇ ਹਵਾਈ ਅੱਡੇ ਵਿਖੇ ਜੋ ਇਕ ਜਹਾਜ਼ ਦੇ ਖਿਸਕਣ ਨਾਲ ਜੋ ਜ਼ਹਾਜ ਤਿੰਨ ਹਿੱਸਿਆ ਵਿਚ ਟੁੱਟ ਗਿਆ ਸੀ ਉਸ ਵਿਚ ਜੋ ਤਿੰਨ ਨਿਰਦੋਸ਼ ਜਾਨਾਂ ਮਾਰੀਆ ਗਈਆ ਹਨ ਅਤੇ 179 ਮੁਸਾਫਿਰ ਜਖ਼ਮੀ ਹੋ ਗਏ ਹਨ, ਇਸ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਮ੍ਰਿਤਕ ਅਤੇ ਜਖ਼ਮੀ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ ਅਤੇ ਵਿਛੜੀਆ ਆਤਮਾਵਾਂ ਦੀ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਰਦਾਸ ਵੀ ਕੀਤੀ ਹੈ ।”
 
ਉਨ੍ਹਾਂ ਕਿਹਾ ਕਿ ਜਦੋਂ ਵੀ ਸੰਸਾਰ ਦੇ ਕਿਸੇ ਵੀ ਸਥਾਂਨ ਤੇ ਅਜਿਹੀ ਅਣਮਨੁੱਖੀ ਅਤੇ ਦਿਲਾਂ ਨੂੰ ਦੁੱਖ ਪਹੁੰਚਾਉਣ ਵਾਲੀ ਘਟਨਾ ਵਾਪਰਦੀ ਹੈ, ਤਾਂ ਹਰ ਆਮ ਸ਼ਹਿਰੀ ਅਤੇ ਨਾਗਰਿਕ ਦੇ ਮਨ ਨੂੰ ਦੁੱਖ ਪਹੁੰਚਣਾ ਕੁਦਰਤੀ ਹੁੰਦਾ ਹੈ । ਬੇਸ਼ੱਕ ਹੁਕਮ ਉਸ ਅਕਾਲ ਪੁਰਖ ਦੇ ਹੁੰਦੇ ਹਨ ਪਰ ਦੁਨਿਆਵੀ ਇਨਸਾਨ ਅਜਿਹੇ ਸਮੇਂ ਦਿਲ ਤੋਂ ਪਸੀਜਕੇ ਰਹਿ ਜਾਂਦਾ ਹੈ ਅਤੇ ਜਾਣ ਵਾਲੀਆ ਆਤਮਾਵਾਂ ਦੇ ਲਈ ਡੂੰਘਾ ਦੁੱਖ ਮਹਿਸੂਸ ਕਰਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਤੁਰਕੀ ਹਕੂਮਤ ਮ੍ਰਿਤਕ ਪਰਿਵਾਰਾਂ ਅਤੇ ਜਖ਼ਮੀ ਹੋਏ ਪਰਿਵਾਰਾਂ ਦੇ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੀ ਹਰ ਪੱਖੋ ਮਾਇਕ, ਸਮਾਜਿਕ, ਇਖ਼ਲਾਕੀ ਬਣਦੀ ਮਦਦ ਜ਼ਰੂਰ ਕਰੇਗੀ । ਜਿਸ ਨਾਲ ਉਨ੍ਹਾਂ ਦੇ ਦੁੱਖ ਦੀ ਪੀੜਾਂ ਘੱਟ ਹੋ ਸਕੇ ਅਤੇ ਜਖ਼ਮੀ ਹੋਏ ਪਰਿਵਾਰਾਂ ਦੇ ਇਲਾਜ ਹੋ ਸਕਣ ।
.
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *