Verify Party Member
Header
Header
ਤਾਜਾ ਖਬਰਾਂ

ਤੁਗਲਕਾਬਾਦ ਵਿਖੇ ਭਗਤ ਰਵੀਦਾਸ ਦੇ ਢਾਹੇ ਗਏ ਮੰਦਿਰ ਨੂੰ ਦੁਆਰਾ ਉਸਾਰਕੇ ਸਿੱਖ ਕੌਮ ਵਿਚ ਉੱਠੇ ਰੋਹ ਨੂੰ ਸ਼ਾਂਤ ਕੀਤਾ ਜਾਵੇ : ਟਿਵਾਣਾ

ਤੁਗਲਕਾਬਾਦ ਵਿਖੇ ਭਗਤ ਰਵੀਦਾਸ ਦੇ ਢਾਹੇ ਗਏ ਮੰਦਿਰ ਨੂੰ ਦੁਆਰਾ ਉਸਾਰਕੇ ਸਿੱਖ ਕੌਮ ਵਿਚ ਉੱਠੇ ਰੋਹ ਨੂੰ ਸ਼ਾਂਤ ਕੀਤਾ ਜਾਵੇ : ਟਿਵਾਣਾ
ਜਿਨ੍ਹਾਂ ਤਾਕਤਾਂ ਨੇ ਇਹ ਗੈਰ-ਧਾਰਮਿਕ ਕਾਰਵਾਈ ਕੀਤੀ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ

ਫ਼ਤਹਿਗੜ੍ਹ ਸਾਹਿਬ, 19 ਅਗਸਤ ( ) “ਬੀਤੀ 11 ਅਗਸਤ ਨੂੰ ਦਿੱਲੀ ਦੇ ਤੁਗਲਕਾਬਾਦ ਵਿਖੇ 600 ਸਾਲ ਪੁਰਾਤਨ ਭਗਤ ਰਵੀਦਾਸ ਦੇ ਨਾਮ ਤੇ ਬਣੇ ਮੰਦਿਰ ਨੂੰ ਦਿੱਲੀ ਹਕੂਮਤ, ਮੋਦੀ ਹਕੂਮਤ ਅਤੇ ਮੁਤੱਸਵੀ ਅਦਾਲਤਾਂ ਨੇ ਮਿਲੀਭੁਗਤ ਕਰਕੇ ਜੋ ਜ਼ਬਰੀ ਢਹਿ-ਢੇਰੀ ਕਰਦੇ ਹੋਏ ਕੇਵਲ ਸਮੁੱਚੀ ਸਿੱਖ ਕੌਮ ਨੂੰ ਹੀ ਨਹੀਂ, ਬਲਕਿ ਰੰਘਰੇਟੇ ਵਰਗ ਦੇ ਮਨ-ਆਤਮਾ ਨੂੰ ਵੀ ਜੋ ਡੂੰਘਾਂ ਦੁੱਖ ਪਹੁੰਚਾਇਆ ਹੈ, ਉਸ ਉੱਠੇ ਵੱਡੇ ਰੋਹ ਨੂੰ ਸ਼ਾਂਤ ਕਰਨ ਲਈ ਤੁਰੰਤ ਉਸ ਢਾਹੇ ਗਏ ਮੰਦਿਰ ਦੀ ਉਸਾਰੀ ਕਰਨ ਦੇ ਹੁਕਮ ਕੀਤੇ ਜਾਣ ਅਤੇ ਜਿਨ੍ਹਾਂ ਤਾਕਤਾਂ ਨੇ ਮੰਦਭਾਵਨਾ ਅਧੀਨ ਰੰਘਰੇਟਿਆ ਅਤੇ ਮਨੁੱਖਤਾ ਨੂੰ ਗੁਲਾਮ ਬਣਾਉਣ ਹਿੱਤ ਇਹ ਵੱਡੀ ਹਿਰਦੇਵੇਧਿਕ ਕਾਰਵਾਈ ਕੀਤੀ ਹੈ, ਉਨ੍ਹਾਂ ਵਿਰੁੱਧ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਸਜ਼ਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕੋਈ ਵੀ ਹੁਕਮਰਾਨ ਮੁਤੱਸਵੀ ਸੋਚ ਅਧੀਨ ਘੱਟ ਗਿਣਤੀ ਕੌਮਾਂ ਦੀਆਂ ਧਾਰਮਿਕ ਤੇ ਮਾਨਸਿਕ ਭਾਵਨਾਵਾਂ ਨੂੰ ਭਵਿੱਖ ਵਿਚ ਠੇਸ ਪਹੁੰਚਾਉਣ ਦੀ ਜੁਰਅਤ ਨਾ ਕਰ ਸਕੇ ।”

ਇਹ ਵਿਚਾਰ ਅੱਜ ਇਥੇ ਜਿ਼ਲ੍ਹਾ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੈਬਰਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਲਗਾਉਦੇ ਹੋਏ ਅਤੇ ਸਦਰ-ਏ-ਹਿੰਦ ਸ੍ਰੀ ਰਾਮ ਨਾਥ ਕੋਵਿੰਦ ਦੇ ਨਾਮ ਡਿਪਟੀ ਕਮਿਸ਼ਨਰ ਰਾਹੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਦਿੱਤੇ ਗਏ ਯਾਦ-ਪੱਤਰ ਵਿਚ ਪ੍ਰਗਟ ਕੀਤੇ ਗਏ । ਇਸ ਯਾਦ-ਪੱਤਰ ਵਿਚ ਅੱਗੇ ਚੱਲਕੇ ਇਹ ਵੀ ਵਰਣਨ ਕੀਤਾ ਗਿਆ ਕਿ ਸਮੇਂ-ਸਮੇਂ ਦੀਆਂ ਵੱਖ-ਵੱਖ ਹਕੂਮਤਾਂ ਵੱਲੋਂ ਲੰਮੇਂ ਸਮੇਂ ਤੋਂ ਘੱਟ ਗਿਣਤੀ ਸਿੱਖ, ਮੁਸਲਿਮ, ਇਸਾਈ, ਰੰਘਰੇਟਿਆ, ਆਦਿਵਾਸੀਆ, ਮੂਲਨਿਵਾਸੀਆ, ਦਲਿਤਾਂ ਆਦਿ ਦੇ ਵਿਧਾਨਿਕ ਅਤੇ ਧਾਰਮਿਕ ਹੱਕਾਂ ਨੂੰ ਕੁੱਚਲਕੇ ਅਤੇ ਉਨ੍ਹਾਂ ਉਤੇ ਸਰਕਾਰੀ ਦਹਿਸਤਗਰਦੀ ਰਾਹੀ ਜ਼ਬਰ-ਜੁਲਮ ਕਰਕੇ ਹੁਕਮਰਾਨ ਦਹਿਸਤ ਪੈਦਾ ਕਰਦੇ ਆ ਰਹੇ ਹਨ ਤਾਂ ਕਿ ਇਹ ਘੱਟ ਗਿਣਤੀ ਕੌਮਾਂ ਬ੍ਰਾਹਮਣਵਾਦੀ ਸੋਚ ਦੇ ਗੁਲਾਮ ਬਣਾਏ ਜਾ ਸਕਣ । ਇਸੇ ਸੋਚ ਅਧੀਨ 1984 ਵਿਚ ਇਨ੍ਹਾਂ ਹਿੰਦੂਤਵ ਤਾਕਤਾਂ ਨੇ ਇਕ ਹੋ ਕੇ ਸਿੱਖ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ । ਫਿਰ ਅਕਤੂਬਰ-ਨਵੰਬਰ 1984 ਵਿਚ ਹੁਕਮਰਾਨਾਂ ਨੇ ਸਿੱਖ ਕੌਮ ਦਾ ਬਹੁਤ ਬੇਰਹਿੰਮੀ ਨਾਲ ਕਤਲੇਆਮ ਤੇ ਨਸ਼ਲਕੁਸੀ ਕੀਤੀ। ਇਸੇ ਸੋਚ ਅਧੀਨ 6 ਦਸੰਬਰ 1992 ਨੂੰ ਮੁਸਲਿਮ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਸਭ ਕਾਂਗਰਸੀਆਂ, ਬੀਜੇਪੀ-ਆਰ.ਐਸ.ਐਸ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਸਿ਼ਵ ਸੈਨਾ ਸਭ ਹਿੰਦੂਤਵ ਜਮਾਤਾਂ ਨੇ ਇਕੱਤਰ ਹੋ ਕੇ ਮੁਸਲਿਮ ਕੌਮ ਦੇ ਮਨ-ਆਤਮਾਵਾਂ ਨੂੰ ਜਖ਼ਮੀ ਕਰਨ ਵਾਲੀ ਇਹ ਕਾਰਵਾਈ ਕਰਦੇ ਹੋਏ ਸ਼ਹੀਦ ਕੀਤਾ ਸੀ। ਫਿਰ ਜਨਵਰੀ 1999 ਵਿਚ ਦੱਖਣੀ ਸੂਬਿਆਂ ਕੇਰਲਾ, ਕਰਨਾਟਕ, ਓੜੀਸਾ ਆਦਿ ਵਿਚ ਇਸਾਈਆ ਦੇ ਚਰਚਾਂ ਨੂੰ ਅੱਗਾਂ ਲਗਾਈਆ, ਉਨ੍ਹਾਂ ਦੀਆਂ ਨਨਜ਼ਾਂ ਨਾਲ ਬਲਾਤਕਾਰ ਕੀਤੇ । ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਂਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਅੱਗ ਲਗਾਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ । 2000 ਜਦੋਂ ਸੈਂਟਰ ਵਿਚ ਸ੍ਰੀ ਵਾਜਪਾਈ ਦੀ ਬੀਜੇਪੀ ਹਕੂਮਤ ਸੀ, ਉਸ ਸਮੇਂ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਨਿਹੱਥੇ, ਨਿਰਦੋਸ਼ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹੇ ਕਰਕੇ ਫ਼ੌਜ ਵੱਲੋਂ ਗੋਲੀਆ ਮਾਰਕੇ ਸ਼ਹੀਦ ਕਰ ਦਿੱਤਾ ਗਿਆ । 2002 ਵਿਚ ਜਦੋਂ ਗੁਜਰਾਤ ਵਿਚ ਸ੍ਰੀ ਮੋਦੀ ਮੁੱਖ ਮੰਤਰੀ ਸਨ, ਤਾਂ ਉਸ ਸਮੇਂ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਬੀਬੀਆਂ ਨਾਲ ਜ਼ਬਰ-ਜਿਨਾਹ ਕਰਦਿਆ ਦੀਆਂ ਵੀਡੀਓਜ਼ ਬਣਾਈਆ ਗਈਆ । 2013 ਵਿਚ ਇਸੇ ਸ੍ਰੀ ਮੋਦੀ ਨੇ ਗੁਜਰਾਤ ਵਿਚ ਪੱਕੇ ਤੌਰ ਤੇ 50-50 ਸਾਲਾ ਤੋਂ ਵੱਸੇ ਸਿੱਖ ਜਿ਼ੰਮੀਦਾਰਾਂ ਜਿਨ੍ਹਾਂ ਦੀਆਂ ਆਪਣੀਆ ਮਲਕੀਅਤ ਜ਼ਮੀਨਾਂ ਅਤੇ ਘਰ ਸਨ, ਨੂੰ ਜ਼ਬਰੀ ਬੇਘਰ ਤੇ ਬੇਜ਼ਮੀਨੇ ਕਰਕੇ ਉਜਾੜ ਦਿੱਤਾ ਗਿਆ। ਹੁਣੇ ਹੀ ਕਸ਼ਮੀਰ ਵਿਚ ਧਾਰਾ 35ਏ ਅਤੇ ਆਰਟੀਕਲ 370 ਜਿਸ ਅਨੁਸਾਰ ਕਸ਼ਮੀਰੀਆਂ ਨੂੰ ਆਜ਼ਾਦੀ ਅਤੇ ਖੁਦਮੁਖਤਿਆਰੀ ਦੇ ਹੱਕ ਵਿਧਾਨਿਕ ਤੌਰ ਤੇ ਮਿਲੇ ਹੋਏ ਸਨ, ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਵੀ ਆਪਣੇ ਘਸਿਆਰੇ ਬਣਾਉਣਾ ਲੋਚਦੇ ਹਨ । ਜੋ ਉਥੇ ਅਫਸਪਾ ਕਾਨੂੰਨ ਜ਼ਬਰੀ ਲਾਗੂ ਕੀਤਾ ਗਿਆ ਹੈ, ਇਹ ਉਨ੍ਹਾਂ ਉਤੇ ਜੁਲਮ ਢਾਹਕੇ ਉਨ੍ਹਾਂ ਨੂੰ ਆਪਣੀ ਗੁਲਾਮੀਅਤ ਪ੍ਰਵਾਨ ਕਰਨ ਦੇ ਮੰਦਭਾਵਨਾ ਭਰੇ ਮਨਸੂਬਿਆਂ ਤੇ ਅਮਲ ਹੋ ਰਿਹਾ ਹੈ । ਜੋ ਇਥੇ ਜੈ ਸ੍ਰੀ ਰਾਮ ਜਾਂ ਭਾਰਤ ਮਾਤਾ ਕੀ ਜੈ ਆਦਿ ਦੇ ਨਾਅਰੇ ਨਹੀਂ ਲਗਾਵੇਗਾ, ਉਸ ਨੂੰ ਮਾਰਨ ਅਤੇ ਉਸ ਉਤੇ ਤਸੱਦਦ ਕਰਨ ਦੇ ਅਮਲ ਹੋ ਰਹੇ ਹਨ । ਇਸ ਲਈ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਆਪਣੇ ਵਿਧਾਨਿਕ, ਸਮਾਜਿਕ, ਧਾਰਮਿਕ, ਭੂਗੋਲਿਕ ਹੱਕਾਂ ਲਈ 3% ਬ੍ਰਾਹਮਣਵਾਦੀ ਹੁਕਮਰਾਨਾਂ ਵਿਰੁੱਧ ਇਕੱਤਰ ਹੋਣਾ ਪਵੇਗਾ ਅਤੇ ਮਨੁੱਖੀ ਕਦਰਾ-ਕੀਮਤਾ ਦੇ ਬਿਨ੍ਹਾਂ ਤੇ ਆਜ਼ਾਦੀ ਪ੍ਰਾਪਤ ਕਰਨੀ ਪਵੇਗੀ । ਘੱਟ ਗਿਣਤੀ ਕੌਮਾਂ ਅਜਿਹੇ ਜ਼ਬਰ-ਜੁਲਮ ਨੂੰ ਬਿਲਕੁਲ ਸਹਿਣ ਨਹੀਂ ਕਰਨਗੀਆ ।

ਅੱਜ ਦੇ ਇਸ ਰੋਸ ਮਾਰਚ ਵਿਚ ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਲਖਵੀਰ ਸਿੰਘ ਸੌਟੀ ਹਲਕਾ ਇੰਨਚਾਰਜ ਅਮਲੋਹ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਸਵਰਨ ਸਿੰਘ ਫਾਟਕ ਮਾਜਰੀ, ਜੋਗਿੰਦਰ ਸਿੰਘ ਸੈਪਲੀ, ਭੁਪਿੰਦਰ ਸਿੰਘ ਫ਼ਤਹਿਪੁਰ, ਪਰਮਿੰਦਰ ਸਿੰਘ ਨਾਨੋਵਾਲ, ਲਖਵੀਰ ਸਿੰਘ ਕੋਟਲਾ, ਸੁਰਿੰਦਰ ਸਿੰਘ ਬਰਕਤਪੁਰ, ਬਹਾਦਰ ਸਿੰਘ ਬਸੀ ਪਠਾਣਾ, ਗੁਰਪ੍ਰੀਤ ਸਿੰਘ ਦੁੱਲਵਾ, ਬਲਜਿੰਦਰ ਸਿੰਘ ਬੱਲੂ ਸਲਾਣਾ, ਜਸਪਾਲ ਸਿੰਘ ਸਲਾਣਾ, ਮਨਜਿੰਦਰ ਸਿੰਘ ਮੁਬਾਰਕਪੁਰ, ਗੁਰਵਿੰਦਰ ਸਿੰਘ ਬਦੀਨਪੁਰ, ਜਗਦੇਵ ਸਿੰਘ ਹੱਲਾ, ਜੰਗ ਸਿੰਘ ਸੌਟੀ, ਨੇਤਰ ਸਿੰਘ ਸੌਟੀ, ਦਰਬਾਰਾ ਸਿੰਘ ਸੌਟੀ, ਭੋਲਾ ਸਿੰਘ ਸੌਟੀ, ਇੰਦਰਜੀਤ ਸਿੰਘ ਸੌਟੀ, ਜੁਝਾਰ ਸਿੰਘ ਸੌਟੀ, ਕ੍ਰਿਸ਼ਨ ਸਿੰਘ ਸੌਟੀ, ਮਨਪ੍ਰੀਤ ਸਿੰਘ ਸੌਟੀ, ਕਰਮ ਸਿੰਘ ਸੌਟੀ, ਦਰਸ਼ਨ ਸਿੰਘ ਸੌਟੀ, ਸਤਨਾਮ ਸਿੰਘ ਚਤਰਪੁਰਾ, ਸਿਵਦੇਵ ਸਿੰਘ ਫ਼ੌਜੀ, ਗੁਰਜੰਟ ਸਿੰਘ ਬੱਡਗੁੱਜਰਾ ਆਦਿ ਆਗੂ ਹਾਜ਼ਰ ਸਨ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *