Select your Top Menu from wp menus
Header
Header
ਤਾਜਾ ਖਬਰਾਂ

ਤਿੰਨੇ ਭਾਰਤੀ ਫੌ਼ਜਾਂ ਨੇਵੀ, ਆਰਮੀ ਅਤੇ ਏਅਰ ਫੋਰਸ ਵੱਲੋਂ ਸ. ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ਼ ਆਨਰਜ਼’ ਨਾ ਦੇਣਾ ਹਿੰਦੂਤਵ ਹਕੂਮਤ ਦੀ ਮੰਦਭਾਵਨਾ ਭਰੀ ਸਿੱਖ ਵਿਰੋਧੀ ਕਾਰਵਾਈ : ਮਾਨ

ਤਿੰਨੇ ਭਾਰਤੀ ਫੌ਼ਜਾਂ ਨੇਵੀ, ਆਰਮੀ ਅਤੇ ਏਅਰ ਫੋਰਸ ਵੱਲੋਂ ਸ. ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ਼ ਆਨਰਜ਼’ ਨਾ ਦੇਣਾ ਹਿੰਦੂਤਵ ਹਕੂਮਤ ਦੀ ਮੰਦਭਾਵਨਾ ਭਰੀ ਸਿੱਖ ਵਿਰੋਧੀ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ ( ) “ਇਹ ਇਕ ਕੌਮਾਂਤਰੀ ਅਤੇ ਵਿਧਾਨਿਕ ਰਸਮੀ ਕਾਰਵਾਈ ਹੁੰਦੀ ਹੈ ਕਿ ਜਦੋਂ ਵੀ ਕਿਸੇ ਮੁਲਕ ਦੀ ਉੱਚ ਹਸਤੀ ਜਾਂ ਰੱਖਿਆ ਵਜ਼ੀਰ ਭਾਰਤ ਆਉਦਾ ਹੈ ਤਾਂ ਉਸ ਨੂੰ ਭਾਰਤ ਦੀਆਂ ਤਿੰਨੇ ਫ਼ੌਜਾਂ ਆਰਮੀ, ਨੇਵੀ ਅਤੇ ਏਅਰ ਫੋਰਸ ਵੱਲੋਂ ਸਾਂਝੇ ਤੌਰ ਤੇ ਸਲਾਮੀ ਦਿੰਦੇ ਹੋਏ ਸਤਿਕਾਰ ਵੱਜੋ ‘ਗਾਰਡ ਆਫ਼ ਆਨਰਜ਼’ ਪੇਸ਼ ਕੀਤਾ ਜਾਂਦਾ ਹੈ । ਪਰ ਕੈਨੇਡਾ ਦੇ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਜੋ ਬੀਤੇ ਦਿਨੀਂ ਭਾਰਤ ਅਤੇ ਪੰਜਾਬ ਦੇ 7 ਦਿਨਾਂ ਦੇ ਦੌਰੇ ਤੇ ਦਿੱਲੀ ਵਿਖੇ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤੀ ਤਿੰਨੇ ਫ਼ੌਜਾਂ ਵੱਲੋਂ ਸਲਾਮੀ ਨਾ ਦੇਣ ਦੇ ਮੰਦਭਾਵਨਾ ਭਰੇ ਹਕੂਮਤੀ ਅਮਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਹਿੰਦੂਤਵ ਹੁਕਮਰਾਨ ਸਿੱਖ ਕੌਮ ਪ੍ਰਤੀ ਕਿੰਨੀ ਨਫ਼ਰਤ ਰੱਖਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹਿੰਦੂ ਹਕੂਮਤ ਦੀਆਂ ਤਿੰਨੇ ਫ਼ੌਜਾਂ ਵੱਲੋਂ ਸਲਾਮੀ ਨਾ ਦੇਣ ਦੇ ਅਮਲਾਂ ਦੀ ਅਤੇ ਕੌਮਾਂਤਰੀ ਰਸਮੀ ਕਾਰਵਾਈ ਨਾ ਕਰਨ ਦੀ ਪੁਰਜੋਰ ਨਿਖੇਧੀ ਕਰਦਾ ਹੈ ਜੋ ਕਿ ਇਕ ਸਿੱਖ ਸਖਸ਼ੀਅਤ ਨਾਲ ਅਜਿਹਾ ਵਿਵਹਾਰ ਜਿਥੇ ਸਿੱਖ ਕੌਮ ਲਈ ਅਸਹਿ ਹੈ, ਉਥੇ ਅਸੀਂ ਸਮੁੱਚੀ ਸਿੱਖ ਕੌਮ ਨੂੰ ਇਹ ਪੁਰਜੋਰ ਅਪੀਲ ਕਰਦੇ ਹਾਂ ਕਿ ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਵੱਲੋਂ ਸ੍ਰੀ ਦਰਬਾਰ ਸਾਹਿਬ ਪਹੁੰਚਣ ਉਤੇ ਉਨ੍ਹਾਂ ਦਾ ਪੂਰੀ ਗਰਮਜੋਸੀ ਨਾਲ ਸਵਾਗਤ ਵੀ ਕਰਨ ਅਤੇ ਉਨ੍ਹਾਂ ਨੂੰ ਜੀ ਆਇਆ ਵੀ ਆਖਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਿੰਦੂਤਵ ਹਕੂਮਤ ਦੇ ਅਧੀਨ ਕੰਮ ਕਰ ਰਹੀਆ ਤਿੰਨੇ ਫ਼ੌਜਾਂ ਦੇ ਮੁੱਖੀਆਂ ਵੱਲੋਂ ਕੈਨੇਡਾ ਦੇ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਨੂੰ ਰਸਮੀ ਤੌਰ ਤੇ ਗਾਰਡ ਆਫ਼ ਆਨਰਜ ਨਾ ਦੇਣ ਦੇ ਸਿੱਖ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਕੇ ਸ. ਸੱਜਣ ਤੇ ਉਨ੍ਹਾਂ ਨਾਲ ਆਏ ਕੈਨੇਡੀਅਨ ਡੈਪੂਟੇਸ਼ਨ ਦਾ ਜੋਰਦਾਰ ਸਵਾਗਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਸੱਜਣ ਮਾਮਲੇ ਵਿਚ ਇਸ ਲਈ ਹਿੰਦੂਤਵ ਹਕੂਮਤ ਵੱਲੋਂ ਅਜਿਹਾ ਗੈਰ-ਸਤਿਕਾਰਿਤ ਅਤੇ ਨਾਂਹਵਾਚਕ ਵਿਵਹਾਰ ਕੀਤਾ ਗਿਆ ਹੈ । ਕਿਉਂਕਿ ਕੈਨੇਡਾ ਦੇ ਓਟਾਰੀਓ ਸੂਬੇ ਦੀ ਅਸੈਬਲੀ ਨੇ ਸਿੱਖ ਕੌਮ ਉਤੇ ਹੋਏ ਜ਼ਬਰ-ਜੁਲਮ ਨੂੰ ‘ਸਿੱਖ ਨਸ਼ਲਕੁਸੀ’ ਕਰਾਰ ਦਿੰਦੇ ਹੋਏ ਕੌਮਾਂਤਰੀ ਪੱਧਰ ਉਤੇ ਹਿੰਦੂਤਵ ਹਕੂਮਤ ਵੱਲੋਂ ਸਿੱਖਾਂ ਉਤੇ ਕੀਤੇ ਗਏ ਜੁਲਮਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਹੈ । ਹਿੰਦੂਤਵ ਹਕੂਮਤ ਸਿੱਖਾਂ ਉਤੇ ਹੋਏ ਜ਼ਬਰ-ਜੁਲਮ ਨੂੰ ਜਦੋਂਕਿ ਪ੍ਰਵਾਨ ਨਹੀਂ ਕਰਦੀ, ‘ਸਿੱਖ ਨਸ਼ਲਕੁਸੀ’ ਦਾ ਵਿਰੋਧ ਕਰਦੀ ਹੈ । ਦੂਸਰਾ ਕਿਉਂਕਿ ਸ. ਸੱਜਣ ਇਕ ਗੁਰਸਿੱਖ ਇਨਸਾਨ ਹਨ, ਇਸ ਲਈ ਹੀ ਉਨ੍ਹਾਂ ਨੂੰ ਅਜਿਹੀ ਸਲਾਮੀ ਨਹੀਂ ਦਿੱਤੀ ਗਈ । ਤੀਸਰਾ ਹਿੰਦੂਤਵ ਹੁਕਮਰਾਨਾਂ ਨੇ ਇਕ ਸਾਜਿ਼ਸ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ. ਸੱਜਣ ਪ੍ਰਤੀ ਖ਼ਾਲਿਸਤਾਨੀ ਹੋਣ ਦਾ ਪ੍ਰਚਾਰ ਕਰਵਾਕੇ ਸ. ਸੱਜਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ । ਜਦੋਂਕਿ ਹਿੰਦੂਤਵ ਹਕੂਮਤ ਅਤੇ ਕੈਪਟਨ ਅਮਰਿੰਦਰ ਸਿੰਘ ਕੋਲ ਅਜਿਹਾ ਕੋਈ ਵੀ ਸਬੂਤ ਨਹੀਂ, ਜਿਸ ਲਈ ਉਹ ਸ. ਸੱਜਣ ਨੂੰ ਖ਼ਾਲਿਸਤਾਨੀ ਸਾਬਤ ਕਰ ਸਕਣ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ 1 ਮਈ 1994 ਨੂੰ ਜਦੋਂ ਸਮੁੱਚੀ ਸਿੱਖ ਲੀਡਰਸਿ਼ਪ ਨੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਕੇ ਸਰਬਸੰਮਤੀ ਨਾਲ ‘ਸ੍ਰੀ ਅੰਮ੍ਰਿਤਸਰ ਐਲਾਨਨਾਮੇ’ ਦੇ ਦਸਤਾਵੇਜ ਉਤੇ ਦਸਤਖ਼ਤ ਵੀ ਕੀਤੇ ਅਤੇ ਸਿੱਖ ਕੌਮ ਲਈ ਖ਼ਾਲਿਸਤਾਨ ਦੀ ਰੂਪ-ਰੇਖਾ, ਹਸਤੀ ਆਦਿ ਨੂੰ ਪੂਰੀ ਤਰ੍ਹਾਂ ਸਪੱਸਟ ਕਰਨ ਵਾਲੇ ਦਸਤਾਵੇਜ ਨੂੰ ਸਿੱਖ ਕੌਮ ਦੇ ਨਿਸ਼ਾਨੇ ਵੱਜੋ ਪ੍ਰਵਾਨ ਕਰਦੇ ਹੋਏ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਜੀ ਦੀ ਹਾਜ਼ਰੀ ਵਿਚ ਇਸ ਖ਼ਾਲਿਸਤਾਨ ਦੇ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਪ੍ਰਣ ਵੀ ਕੀਤਾ । ਇਸ ਸਾਰੀ ਕਾਰਵਾਈ ਦੀ ਫੋਟੋ ਨਿਮਨ ਦਿੱਤੀ ਜਾ ਰਹੀ ਹੈ । ਜਿਸ ਵਿਚ ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਮਰਹੂਮ ਗੁਰਚਰਨ ਸਿੰਘ ਟੋਹੜਾ, ਸੁਰਜੀਤ ਸਿੰਘ ਬਰਨਾਲਾ, ਭਾਈ ਮਨਜੀਤ ਸਿੰਘ, ਕਰਨਲ ਜਸਮੇਰ ਸਿੰਘ ਬਾਲਾ ਅਤੇ ਦਾਸ (ਸਿਮਰਨਜੀਤ ਸਿੰਘ ਮਾਨ) ਪ੍ਰਣ ਕਰਦੇ ਹੋਏ ਅਤੇ ਜਥੇਦਾਰ ਸਾਹਿਬ ਬੈਠੇ ਹੋਏ ਸਪੱਸਟ ਰੂਪ ਵਿਚ ਦਿਖਾਈ ਦੇ ਰਹੇ ਹਨ ।

About The Author

Related posts

Leave a Reply

Your email address will not be published. Required fields are marked *