Verify Party Member
Header
Header
ਤਾਜਾ ਖਬਰਾਂ

ਤਰਲੋਚਨ ਸਿੰਘ ਵੱਲੋਂ ਪ੍ਰਵਾਸੀ ਸਿੱਖਾਂ ਦਾ ਵਿਰੋਧ ਹਿੰਦੂ ਹੁਕਮਰਾਨਾਂ ਨੂੰ ਖੁਸ਼ ਕਰਨ ਵਾਲਾ ਅਤੇ ਗੈਰ-ਦਲੀਲ : ਮਾਨ

ਤਰਲੋਚਨ ਸਿੰਘ ਵੱਲੋਂ ਪ੍ਰਵਾਸੀ ਸਿੱਖਾਂ ਦਾ ਵਿਰੋਧ ਹਿੰਦੂ ਹੁਕਮਰਾਨਾਂ ਨੂੰ ਖੁਸ਼ ਕਰਨ ਵਾਲਾ ਅਤੇ ਗੈਰ-ਦਲੀਲ : ਮਾਨ

ਫ਼ਤਹਿਗੜ੍ਹ ਸਾਹਿਬ, 8 ਜਨਵਰੀ ( ) “ਸ. ਤਰਲੋਚਨ ਸਿੰਘ ਜੋ ਕਿ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਰਹੇ ਹਨ ਅਤੇ ਗਿਆਨੀ ਜੈਲ ਸਿੰਘ ਸਦਰ-ਹਿੰਦ ਦੇ ਨਿੱਜੀ ਸਕੱਤਰ ਵੀ ਰਹਿ ਚੁੱਕੇ ਹਨ । ਉਨ੍ਹਾਂ ਵੱਲੋਂ ਜੋ ਕੈਨੇਡਾ ਦੇ ਪ੍ਰਵਾਸੀ ਸਿੱਖਾਂ ਦੇ ਫੈਸਲਿਆ ਵਿਚ ਦਖ਼ਲ ਦਿੰਦੇ ਹੋਏ ਬਿਆਨਬਾਜ਼ੀ ਕੀਤੀ ਗਈ ਹੈ, ਉਹ ਬਿਲਕੁਲ ਵੀ ਗੈਰ-ਦਲੀਲ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਖੁਸ਼ ਕਰਨ ਵਾਲੀ ਕਾਰਵਾਈ ਹੈ । ਕਿਉਂਕਿ ਕੈਨੇਡਾ ਦੇ ਪ੍ਰਵਾਸੀ ਸਿੱਖਾਂ ਨੇ ਜੋ ਭਾਰਤੀ ਡਿਪਲੋਮੈਟਾਂ ਦਾ ਕੈਨੇਡਾ ਦੇ ਗੁਰੂਘਰਾਂ ਵਿਚ ਦਾਖਲੇ ਉਤੇ ਮੁਕੰਮਲ ਪਾਬੰਦੀ ਲਗਾਈ ਹੈ, ਉਹ ਇਸ ਕਰਕੇ ਲਗਾਈ ਹੈ ਕਿਉਂਕਿ ਹਿੰਦੂਤਵ ਹੁਕਮਰਾਨ ਆਪਣੇ ਅਜਿਹੇ ਡਿਪਲੋਮੈਟਾਂ ਰਾਹੀ ਗੁਰੂਘਰਾਂ ਵਿਚ ਸਰਗਰਮੀਆਂ ਕਰਕੇ ਸਿੱਖ ਕੌਮ ਦੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵਿਚ ਅਤੇ ਸਿੱਖ ਕੌਮ ਵਿਚ ਇਕ ਸਾਜਿ਼ਸ ਅਧੀਨ ਗਰੁੱਪਬੰਦੀ ਖੜ੍ਹੀ ਕਰਕੇ ਇਕ ਤਾਂ ਸਿੱਖ ਕੌਮ ਵਿਚ ਭਰਾਮਾਰੂ ਜੰਗ ਕਰਵਾਉਣ ਦੀਆਂ ਵਿਉਤਾ ਤੇ ਕੰਮ ਕਰ ਰਹੇ ਹਨ, ਦੂਸਰਾ ਅਜਿਹਾ ਅਮਲ ਕਰਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਕਰਨਾ ਲੋੜਦੇ ਹਨ । ਇਸ ਲਈ ਜੋ ਕੈਨੇਡਾ ਦੇ ਸੂਝਵਾਨ ਪ੍ਰਵਾਸੀ ਸਿੱਖਾਂ ਨੇ ਭਾਰਤ ਦੇ ਹਿੰਦੂਤਵ ਸੋਚ ਵਾਲੇ ਡਿਪਲੋਮੈਟਾਂ ਨੂੰ ਗੁਰੂਘਰਾਂ ਵਿਚ ਦਾਖਲ ਹੋਣ ਤੋਂ ਬੰਦ ਕਰਨ ਦਾ ਸਮੂਹਿਕ ਸਾਂਝਾ ਫੈਸਲਾ ਕੀਤਾ ਹੈ, ਉਹ ਅਤਿ ਸਵਾਗਤਯੋਗ ਅਤੇ ਦੂਰਅੰਦੇਸ਼ੀ ਵਾਲਾ ਫੈਸਲਾ ਹੈ । ਦਖ਼ਲ ਦੇਣ ਦੀ ਕਾਰਵਾਈ ਕੇਵਲ ਪ੍ਰਵਾਸੀ ਕੈਨੇਡੀਅਨ ਸਿੱਖਾਂ ਦੇ ਮਾਮਲੇ ਵਿਚ ਹੀ ਬਿਨ੍ਹਾਂ ਵਜਹ ਦਖਲ ਦੇਣ ਦੀ ਕਾਰਵਾਈ ਹੀ ਨਹੀਂ, ਬਲਕਿ ਕੈਨੇਡਾ ਦੀ ਪ੍ਰਭੂਸਤਾ ਵਿਚ ਵੀ ਦਖਲ ਦੇਣ ਦੇ ਤੁੱਲ ਅਮਲ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਤਰਲੋਚਨ ਸਿੰਘ ਵੱਲੋਂ ਪ੍ਰਵਾਸੀ ਸਿੱਖਾਂ ਦੇ ਉਪਰੋਕਤ ਗੁਰੂਘਰਾਂ ਵਿਚ ਡਿਪਲੋਮੈਟਾਂ ਦੇ ਦਾਖਲੇ ਤੇ ਲਗਾਈ ਗਈ ਪਾਬੰਦੀ ਦਾ ਗੈਰ-ਦਲੀਲ ਢੰਗ ਵਿਰੋਧ ਕਰਨ ਅਤੇ ਭਾਰਤੀ ਹੁਕਮਰਾਨਾਂ ਦਾ ਪੱਖ ਪੂਰਨ ਦੀ ਗੱਲ ਕਰਦੇ ਹੋਏ ਇਸਦੀ ਪੁਰਜੋਰ ਸ਼ਬਦਾਂ ਵਿਚ ਵਿਰੋਧਤਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਨੂੰ ਅਸੀਂ ਬੀਤੇ ਸਮੇਂ ਦੇ 23 ਜੂਨ 1985 ਨੂੰ ਏਅਰ ਇੰਡੀਆਂ ਕਨਿਸਕਾ ਹਵਾਈ ਜ਼ਹਾਜ ਦੇ ਦੁਖਾਂਤ ਵੱਲ ਲਿਜਾਣਾ ਚਾਹੁੰਦੇ ਹਾਂ ਕਿ ਜਿਸ ਵਿਚ 329 ਦੇ ਕਰੀਬ ਸਭ ਯਾਤਰੂ ਮਾਰੇ ਗਏ ਸਨ । ਇਸ ਹਵਾਈ ਉਡਾਨ ਵਿਚ ਇੰਡੀਆਂ ਦੇ ਕੈਨੇਡਾ ਸਥਿਤ ਦੋ ਡਿਪਲੋਮੈਟ ਨੇ ਇੰਡੀਆਂ ਆਉਣਾ ਸੀ, ਜਿਨ੍ਹਾਂ ਨੇ ਬਿਲਕੁਲ ਆਖਰੀ ਪਲਾਂ ਵਿਚ ਆਪਣੀ ਉਡਾਨ ਨੂੰ ਇਸ ਕਰਕੇ ਕੈਸਲ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਇਸ ਦੁਖਾਂਤ ਦੇ ਵਾਪਰਨ ਦੀ ਜਾਣਕਾਰੀ ਸੀ ਜਾਂ ਉਹ ਇਸ ਸਾਜਿ਼ਸ ਵਿਚ ਸਾਮਿਲ ਸਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਸਮੇਂ ਕੈਨੇਡਾ ਹਕੂਮਤ ਨੂੰ ਇਸ ਹੋਏ ਕਨਿਸਕਾ ਹਵਾਈ ਦੁਖਾਂਤ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ । ਬੇਸ਼ੱਕ ਕੈਨੇਡਾ ਹਕੂਮਤ ਨੇ ਜੌਹਨ ਮੇਜਰ ਜਾਂਚ ਕਮਿਸ਼ਨ ਇਸ ਸਾਜਿ਼ਸ ਦਾ ਨਿਰੀਖਣ ਕਰਨ ਲਈ ਬਣਾਇਆ ਸੀ, ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਮੇਜਰ ਜਾਂਚ ਕਮਿਸ਼ਨ ਨੇ ਵੀ ਉਸ ਸੰਜ਼ੀਦਾ ਦੋਸ਼ਾਂ ਵੱਲ ਦੋਸ਼ਾਂ ਦੀ ਜਾਂਚ ਨਹੀਂ ਕੀਤੀ । ਜਿਸ ਵਿਚ ਇਸ ਹਵਾਈ ਵਿਸਫੋਟ ਲਈ ਇਕ ਸਾਜਿ਼ਸ ਅਧੀਨ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤਾਂ ਕਿ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕੀਤਾ ਜਾ ਸਕੇ । ਜੇਕਰ ਕੈਨੇਡਾ ਦੇ ਸਿੱਖਾਂ ਨੇ ਹਿੰਦੂਤਵ ਹੁਕਮਰਾਨਾਂ ਦੀਆਂ ਸਿੱਖ ਕੌਮ ਵਿਰੋਧੀ ਸਾਜਿ਼ਸਾਂ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਇਨ੍ਹਾਂ ਡਿਪਲੋਮੈਟਸ ਵੱਲੋਂ ਬਦਨਾਮ ਕਰਨ ਦੀਆਂ ਸਾਜਿ਼ਸਾਂ ਨੂੰ ਸਮਝਦੇ ਹੋਏ ਇਹ ਦਰੁਸਤ ਫੈਸਲਾ ਕੀਤਾ ਹੈ, ਤਾਂ ਸ. ਤਰਲੋਚਨ ਸਿੰਘ ਕਿਸ ਦਲੀਲ ਤੇ ਕਿਸ ਬਿਨ੍ਹਾਂ ਤੇ ਸਿੱਖਾਂ ਦੇ ਇਸ ਫੈਸਲੇ ਦੀ ਵਿਰੋਧਤਾ ਕਰ ਰਹੇ ਹਨ ?

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਸ. ਤਰਲੋਚਨ ਸਿੰਘ ਨੂੰ ਇਹ ਬੇਨਤੀ ਕਰਨੀ ਚਾਹੇਗੀ ਕਿਉਂਕਿ ਉਨ੍ਹਾਂ ਨੇ ਹਿੰਦੂਤਵ ਇੰਡੀਆ ਸਟੇਟ ਦੇ ਕਈ ਉੱਚ ਅਹੁਦਿਆ ਉਤੇ ਰਹਿਕੇ ਆਨੰਦ ਮਾਣਿਆ ਹੈ, ਉਹ ਹਿੰਦੂਤਵ ਹੁਕਮਰਾਨਾਂ ਦੀਆਂ ਮੇਹਰਬਾਨੀਆਂ ਲਈ ਸਿੱਖ ਕੌਮ ਨੂੰ ਸਾਜਿ਼ਸਾਂ ਦੇ ਸਿ਼ਕਾਰ ਹੋਣ ਦੀ ਪੈਰਵੀ ਕਰਕੇ ਕੀ ਹਿੰਦੂਤਵ ਹੁਕਮਰਾਨਾਂ ਦੀਆਂ ਖੁਸ਼ੀਆਂ ਲੈਣ ਦੀ ਬਜਾਇ, ਜੇਕਰ ਉਹ ਆਪਣੀ ਮਨੁੱਖੀ ਆਖਰੀ ਦੌਰ ਦੇ ਸਮੇਂ ਵਿਚ ਸਿੱਖ ਕੌਮ ਅਤੇ ਸੰਸਾਰ ਨੂੰ ਉਨ੍ਹਾਂ ਸਾਰੀਆ ਸਾਜਿ਼ਸਾਂ, ਸਿੱਖ ਕਤਲੇਆਮ ਆਦਿ ਤੋਂ ਜਾਣੂ ਕਰਵਾਉਣ, ਬਲਿਊ ਸਟਾਰ ਆਪ੍ਰੇਸ਼ਨ ਸਮੇਂ ਸਿੱਖ ਕੌਮ ਦੇ ਫ਼ੌਜ ਵੱਲੋਂ ਬੇਸ਼ਕੀਮਤੀ ਲੁੱਟੀਆ ਗਈਆ ਦੁਰਲੱਭ ਵਸਤਾਂ, ਗ੍ਰੰਥ, ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਤੋਸਾਖਾਨਾ ਆਦਿ ਨੂੰ ਵਾਪਸ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਵਿਰੁੱਧ ਸਾਜਿ਼ਸਾਂ ਕਰਨ ਤੋਂ ਰੋਕਣ ਦੇ ਉਦਮ ਕਰ ਸਕਣ, ਫਿਰ ਤਾਂ ਉਨ੍ਹਾਂ ਦੀ ਵਿਦਵਤਾ ਅਤੇ ਕੀਤੇ ਗਏ ਅਮਲਾਂ ਦੀ ਬਦੌਲਤ ਆਉਣ ਵਾਲੇ ਇਤਿਹਾਸ ਵਿਚ ਕਿਤੇ ਨਾਮ ਸਤਿਕਾਰ ਢੰਗ ਰਾਹੀ ਲੱਭ ਜਾਵੇਗਾ, ਵਰਨਾ ਉਨ੍ਹਾਂ ਦਾ ਨਾਮ ਜਿਵੇਂ ਜਰਮਨ ਨਾਜੀ ਹਕੂਮਤ ਵੇਲੇ 60 ਲੱਖ ਨਿਰਦੋਸ਼ ਯਹੂਦੀਆ ਨੂੰ ਨਾਜੀ ਹਿਟਲਰ ਨੇ ਦੂਜੀ ਸੰਸਾਰ ਜੰਗ ਸਮੇਂ ਗੈਸ ਚੈਬਰਾਂ ਵਿਚ ਪਾ ਕੇ ਅਣਮਨੁੱਖੀ ਢੰਗਾਂ ਰਾਹੀ ਸਾੜ ਦਿੱਤਾ ਸੀ ਅਤੇ ਇਤਿਹਾਸ ਵਿਚ ਉਨ੍ਹਾਂ ਜਾਲਮ ਨਾਜੀਆ ਦੇ ਨਾਮ ਜੁਡਨਾਰੈਟਸ (Judanrats) ਗ਼ਦਾਰਾਂ ਦੇ ਤੌਰ ਤੇ ਪ੍ਰਚੱਲਿਤ ਹੈ, ਉਸੇ ਤਰ੍ਹਾਂ ਆਪ ਜੀ (ਤਰਲੋਚਨ ਸਿੰਘ) ਦਾ ਨਾਮ ਵੀ ਜੁਡਨਾਰੈਟਸ ਤੌਰ ਤੇ ਅੰਕਿਤ ਹੋ ਜਾਵੇਗਾ ਅਤੇ ਜਿਸ ਨੂੰ ਆਉਣ ਵਾਲੀ ਸਿੱਖ ਨਸ਼ਲ ਸਦਾ ਲਈ ਨਫ਼ਰਤ ਨਾਲ ਵੇਖੇਗੀ । ਇਸ ਲਈ ਅਸੀਂ ਸ. ਤਰਲੋਚਨ ਸਿੰਘ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਉਹ ਹਿੰਦੂਤਵ ਹੁਕਮਰਾਨਾਂ ਦੀ ਸੋਚ ਅਨੁਸਾਰ ਅਮਲਾਂ ਦਾ ਖਹਿੜਾ ਛੱਡਕੇ ਬੀਤੇ ਸਮੇਂ 1984 ਵਿਚ ਜਦੋਂ ਉਹ ਗਿਆਨੀ ਜੈਲ ਸਿੰਘ ਦੇ ਨਿੱਜੀ ਸਕੱਤਰ ਸਨ ਅਤੇ ਹਿੰਦੂ ਸਟੇਟ ਦੀਆਂ ਸਭ ਕੌਮ ਵਿਰੋਧੀ ਤੇ ਮਨੁੱਖਤਾ ਵਿਰੋਧੀ ਕਾਰਵਾਈਆ ਦੇ ਭੇਦ ਜਾਣਦੇ ਹਨ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਹਿੰਦੂ ਸਟੇਟ ਵੱਲੋ ਬਦਨਾਮ ਕਰਨ ਦੀਆਂ ਸਾਜਿ਼ਸਾਂ ਦਾ ਵੀ ਉਨ੍ਹਾਂ ਨੂੰ ਗਿਆਨ ਹੈ ਅਤੇ ਹਿੰਦ ਫ਼ੌਜ ਵੱਲੋਂ ਬਰਤਾਨੀਆ ਤੇ ਸੋਵੀਅਤ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਜੋ ਸਿੱਖ ਕੌਮ ਉਤੇ ਜ਼ਬਰ-ਜੁਲਮ ਕੀਤਾ ਗਿਆ ਹੈ, ਸ੍ਰੀ ਰਾਜੀਵ ਗਾਂਧੀ ਨੂੰ ਗਿਆਨੀ ਜੈਲ ਸਿੰਘ ਨੇ ਬਤੌਰ ਵਜ਼ੀਰ-ਏ-ਆਜ਼ਮ ਐਲਾਨ ਕੀਤਾ ਸੀ, ਉਸ ਵਿਰਤਾਤ ਬਾਰੇ ਵੀ ਸਭ ਜਾਣਕਾਰੀ ਰੱਖਦੇ ਹਨ, ਉਸ ਸੱਚ ਨੂੰ ਉਹ ਸਾਹਮਣੇ ਲਿਆਉਣ ਤਾਂ ਜਿਥੇ ਉਨ੍ਹਾਂ ਦੀ ਦੋਸ਼ੀ ਆਤਮਾ ਅਜਿਹੇ ਅਮਲਾਂ ਨਾਲ ਸਰੂਖਰ ਹੋ ਸਕੇਗੀ, ਉਥੇ ਸਮੁੱਚੇ ਸੰਸਾਰ ਨੂੰ ਹਿੰਦੂਤਵ ਗੈਰ-ਕਾਨੂੰਨੀ ਤੇ ਅਣਮਨੁੱਖੀ ਜ਼ਬਰ-ਜੁਲਮ ਦਾ ਵੀ ਗਿਆਨ ਹੋ ਜਾਵੇਗਾ ਅਤੇ ਅਜਿਹੇ ਹੁਕਮਰਾਨ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਸਾਜਿ਼ਸਾਂ ਤੋਂ ਸਾਇਦ ਤੋਬਾ ਕਰ ਲੈਣ ਕਿਉਂਕਿ ਅਸੀਂ ਸਭ ਨੇ ਆਪ ਜੀ ਸਮੇਤ ਇਸ ਦੁਨੀਆਂ ਤੋਂ ਇਕ ਨਾ ਇਕ ਦਿਨ ਕੂਚ ਕਰਨਾ ਹੀ ਹੈ, ਕਿਉਂ ਨਾ ਉਪਰੋਕਤ ਜਿੰਮੇਵਾਰੀ ਨਿਭਾਕੇ ਆਪਣੀ ਆਤਮਾ ਨੂੰ ਉੱਚਾ ਕਰ ਲਵੋ ।

About The Author

Related posts

Leave a Reply

Your email address will not be published. Required fields are marked *