Select your Top Menu from wp menus
Header
Header
ਤਾਜਾ ਖਬਰਾਂ

ਢੰਢੋਗਲ (ਧੂਰੀ) ਵਿਖੇ 10 ਅਗਸਤ ਨੂੰ ਹੋ ਰਹੀ ਕਾਨਫਰੰਸ ਵਿਚ ਸਮੁੱਚੇ ਅਹੁਦੇਦਾਰ, ਵਰਕਰ ਅਤੇ ਸਿੱਖ ਕੌਮ ਹੁੰਮ-ਹੁਮਾਕੇ ਪਹੁੰਚੇ : ਮਾਨ

ਢੰਢੋਗਲ (ਧੂਰੀ) ਵਿਖੇ 10 ਅਗਸਤ ਨੂੰ ਹੋ ਰਹੀ ਕਾਨਫਰੰਸ ਵਿਚ ਸਮੁੱਚੇ ਅਹੁਦੇਦਾਰ, ਵਰਕਰ ਅਤੇ ਸਿੱਖ ਕੌਮ ਹੁੰਮ-ਹੁਮਾਕੇ ਪਹੁੰਚੇ : ਮਾਨ

ਫ਼ਤਹਿਗੜ੍ਹ ਸਾਹਿਬ, 8 ਅਗਸਤ ( ) “ਢੰਢੋਗਲ ਪਿੰਡ ਸੰਗਰੂਰ ਜਿ਼ਲ੍ਹੇ ਦੇ ਧੂਰੀ ਵਿਧਾਨ ਸਭਾ ਹਲਕੇ ਵਿਚ ਆਉਦਾ ਹੈ, ਇਸਦਾ ਇਤਿਹਾਸ ਪਰਜਾ-ਮੰਡਲ ਦੇ ਆਗੂਆਂ ਅਤੇ ਉਸ ਲਹਿਰ ਨਾਲ ਸੰਬੰਧਤ ਪਿੰਡ ਹੈ, ਉਸ ਪਿੰਡ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ 10 ਅਗਸਤ ਨੂੰ ਇਸ ਸਥਾਂਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ ਇਤਿਹਾਸਿਕ ਕਾਨਫਰੰਸ ਕੀਤੀ ਜਾਂਦੀ ਹੈ । ਜਿਸ ਵਿਚ ਪਰਜਾ ਮੰਡਲ ਦੇ ਆਗੂਆਂ ਅਤੇ ਇਸ ਪਿੰਡ ਦੇ ਉਸ ਸਮੇਂ ਦੇ ਕੁਰਬਾਨੀ ਦੇਣ ਵਾਲੇ ਇਨਸਾਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਯਾਦ ਮਨਾਈ ਜਾਂਦੀ ਹੈ । ਇਸ ਵਾਰੀ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦਿਨ 10 ਅਗਸਤ ਨੂੰ ਵੱਡੇ ਪੱਧਰ ਤੇ ਮਨਾਉਦੇ ਹੋਏ ਕਾਨਫਰੰਸ ਕਰ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ, ਵਰਕਰਾਂ, ਸਮਰਥਕਾਂ ਅਤੇ ਗੁਰਮੁੱਖ ਖਿਆਲਾਂ ਦੇ ਧਾਰਨੀ ਸੱਜਣਾਂ ਤੇ ਸਭ ਵਰਗਾਂ ਨੂੰ ਹਾਰਦਿਕ ਅਪੀਲ ਕੀਤੀ ਜਾਂਦੀ ਹੈ ਕਿ 10 ਅਗਸਤ ਨੂੰ ਢੰਢੋਗਲ ਵਿਖੇ ਆਪਣੇ ਸਾਥੀਆਂ ਨਾਲ ਪਹੁੰਚਕੇ ਇਸ ਕਾਨਫਰੰਸ ਦੇ ਮਕਸਦ ਨੂੰ ਪੂਰਨ ਕਰਨ ਵਿਚ ਯੋਗਦਾਨ ਪਾਇਆ ਜਾਵੇ । ਜੋ ਨਾਲ ਦੇ ਜਿ਼ਲ੍ਹੇ ਲੁਧਿਆਣਾ, ਬਰਨਾਲਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਖੰਨਾ, ਸਮਰਾਲਾ ਜਿ਼ਲ੍ਹਿਆਂ ਦੇ ਜਿੰਮੇਵਾਰ ਸੱਜਣ ਆਪੋ-ਆਪਣੇ ਇਲਾਕਿਆ ਵਿਚੋਂ ਸੰਗਤਾਂ ਨੂੰ ਨਾਲ ਲੈਕੇ ਇਸ ਕਾਨਫਰੰਸ ਵਿਚ ਪਹੁੰਚਣ ਅਤੇ ਪਾਰਟੀ ਦੀ ਸੋਚ ਅਤੇ ਨੀਤੀਆਂ ਤੋਂ ਜਨਤਾ ਨੂੰ ਜਾਣੂ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਭਨਾਂ ਵਰਗਾਂ ਨੂੰ ਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਕਰਦੇ ਹੋਏ ਢੰਢੋਗਲ ਕਾਨਫਰੰਸ ਵਿਚ ਪਹੁੰਚਣ ਤੇ ਜਿੰਮੇਵਾਰੀ ਨਿਭਾਉਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਅਤੇ ਪਾਰਟੀ ਦੀਆਂ ਕੌਮ ਅਤੇ ਮਨੁੱਖਤਾ ਪੱਖੀ ਨੀਤੀਆਂ ਅਤੇ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

About The Author

Related posts

Leave a Reply

Your email address will not be published. Required fields are marked *