Select your Top Menu from wp menus
Header
Header
ਤਾਜਾ ਖਬਰਾਂ

ਡੇਰਾ ਪ੍ਰੇਮੀਆਂ ਨੂੰ ਨੌਕਰੀਆਂ ਦੇਣਾ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ : ਕਲੌੜ, ਫਤਹਿਪੁਰ

ਡੇਰਾ ਪ੍ਰੇਮੀਆਂ ਨੂੰ ਨੌਕਰੀਆਂ ਦੇਣਾ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ : ਕਲੌੜ, ਫਤਹਿਪੁਰ

ਫ਼ਤਹਿਗੜ੍ਹ ਸਾਹਿਬ, 6 ਮਾਰਚ (                 ) ਜੋ ਪੰਜਾਬ ਦੇ ਹੁਕਮਰਾਨਾਂ ਨੇ ਸੌਦਾ ਸਾਧ ਦੇ ਪ੍ਰੇਮੀਆ ਨੂੰ ਪੈਸੇ ਅਤੇ ਪੁਲਿਸ ਵਿਚ ਇੰਸਪੈਕਟਰ ਦੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਉਹ ਸਰਾਸਰ ਗਲਤ ਹਨ । ਇਨ੍ਹਾਂ ਪ੍ਰੇਮੀਆ ਨੂੰ ਸਰਕਾਰ ਵੱਲੋਂ ਨੌਕਰੀਆਂ ਦੇਣ ਦਾ ਕਾਰਨ ਸੌਦਾ ਸਾਧ ਦਾ ਜੋ ਵੀ ਵਿਰੋਧ ਕਰਦੇ ਹਨ, ਉਨ੍ਹਾਂ ਪ੍ਰਤੀ ਇਨ੍ਹਾਂ ਦੇ ਮਨਾਂ ਵਿਚ ਹਮੇਸ਼ਾਂ ਨਫ਼ਰਤ ਰਹੇਗੀ । ਅਸੀਂ ਇਨ੍ਹਾਂ ਹੁਕਮਰਾਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਵਿਚ ਹੋਰ ਵੀ ਬਹੁਤ ਮਹਿਕਮੇ ਹਨ ਜਿਸ ਵਿਚ ਨੌਕਰੀਆਂ ਦੇ ਕੇ ਇਸਦਾ ਹੱਲ ਕੱਢਿਆ ਜਾ ਸਕਦਾ ਸੀ । ਪਰ ਪੰਜਾਬ ਪੁਲਿਸ ਦਾ ਇਕ ਇਹੋ ਜਿਹਾ ਮਹਿਕਮਾ ਹੈ ਜਿਸ ਨੇ ਹਰ ਇਕ ਮਜ਼੍ਹਬ ਦੇ ਬੰਦਿਆਂ ਨੂੰ ਇਕ ਅੱਖ ਨਾਲ ਦੇਖਕੇ ਇਨਸਾਫ਼ ਦੇਣਾ ਹੁੰਦਾ ਹੈ । ਇਹ ਹੁਕਮਰਾਨ ਕਦੇ ਵੀ ਆਮ ਪਬਲਿਕ ਦਾ ਫਾਇਦਾ ਨਹੀਂ ਸੋਚਦੇ, ਪ੍ਰੰਤੂ ਆਪਣੇ ਨਿੱਜੀ ਫਾਇਦੇ ਜਿਵੇ ਵੋਟਾਂ ਆਦਿ ਸਮੇਂ ਇਹੋ ਜਿਹੇ ਗਲਤ ਫੈਸਲੇ ਲੈਦੇ ਹਨ । ਜੇਕਰ ਕੋਈ ਸਿੱਖ ਸ਼ਹੀਦ ਹੁੰਦਾ ਹੈ ਤਾਂ ਉਸਦੇ ਪਰਿਵਾਰ ਨੂੰ ਨਾ ਤਾਂ ਮਾਲੀ ਮਦਦ ਮਿਲਦੀ ਅਤੇ ਨਾ ਹੀ ਪਰਿਵਾਰ ਦੇ ਕਿਸੇ ਹੋਰ ਵਿਅਕਤੀ ਨੂੰ ਨੌਕਰੀ । ਇਹੀ ਕੰਮ ਘੱਟ ਗਿਣਤੀਆਂ ਨਾਲ ਹੁੰਦਾ ਹੈ, ਜਦੋਂ ਸਿੱਖ ਜਾਂ ਮੁਸਲਮਾਨ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਨ ਤਾਂ ਹਿੰਦੂਤਵ ਸੋਚ ਨੇ ਇਨ੍ਹਾਂ ਨੂੰ ਕੁੱਚਲਿਆ ਹੈ । ਇਤਿਹਾਸ ਗਵਾਹ ਹੈ ਕਿ ਹਮੇਸ਼ਾਂ ਸਿੱਖਾਂ, ਮੁਸਲਮਾਨਾਂ ਅਤੇ ਘੱਟ ਗਿਣਤੀਆਂ ਦੇ ਗਲਾਂ ਵਿਚ ਹੀ ਫ਼ਾਂਸੀ ਦੇ ਰੱਸੇ ਪਾਏ ਜਾਂਦੇ ਹਨ । ਇਹ ਵਿਚਾਰ ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਅਤੇ ਸ. ਭੁਪਿੰਦਰ ਸਿੰਘ ਫਤਹਿਪੁਰ ਜਰਨਲ ਸਕੱਤਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਜਿਨ੍ਹਾਂ ਨੇ ਪੰਜਾਬੀ ਬੋਲਦੇ ਸਿੱਖ, ਹਿੰਦੂ, ਮੁਸਲਮਾਨਾਂ ਦਾ ਘਾਣ ਕੀਤਾ ਹੈ, ਉਨ੍ਹਾਂ ਨੂੰ ਅੱਜ ਤੱਕ ਕਦੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਤੱਕ ਨਹੀਂ ਕੀਤਾ । ਇਨਸਾਫ਼ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ।

ਆਗੂਆਂ ਨੇ ਕਿਹਾ ਹੈ ਕਿ ਜੋ ਪਾਕਿਸਤਾਨ ਵਿਚ ਬਹੁਤ ਘੱਟ ਗਿਣਤੀ ਵਿਚ ਸਿੱਖ ਰਹਿ ਰਹੇ ਹਨ, ਉਥੋ ਦੀ ਸਰਕਾਰ ਨੇ ਪਹਿਲਾ ਸਿੱਖਾਂ ਦਾ ਆਨੰਦ ਮੈਰਿਜ ਐਕਟ ਪਾਸ ਕੀਤਾ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਾਪੁਜੀ ਸਾਹਿਬ ਵਿਦਿਆਰਥੀਆਂ ਨੂੰ ਸਿਲੇਬਸ ਵਿਚ ਲਗਾਉਣ ਦੇ ਉਦਮ ਬਹੁਤ ਹੀ ਪ੍ਰਸੰ਼ਸਾਯੋਗ ਹੈ । ਚੜ੍ਹਦੇ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਬਹੁਤਾਤ ਹੈ, ਪਰ ਇਥੋ ਦੇ ਅਖੋਤੀ ਹੁਕਮਰਾਨ ਨਾ ਤਾਂ ਸਿੱਖਾਂ ਦਾ ਆਨੰਦ ਮੈਰਿਜ ਐਕਟ ਲਾਗੂ ਕਰਵਾ ਸਕੇ ਹਨ ਅਤੇ ਨਾ ਹੀ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਸਿਲੇਬਸ ਲਾਗੂ ਕਰਵਾ ਸਕੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਗੁਰੂਘਰਾਂ ਦੀਆਂ ਗੋਲਕਾਂ ਜਿਨ੍ਹਾਂ ਨੂੰ ਗਰੀਬ ਦਾ ਮੂੰਹ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਵੀ ਇਹ ਆਪਣੇ ਨਿੱਜੀ ਮੁਫ਼ਾਦਾਂ ਅਤੇ ਹਿੰਦੂਤਵ ਸੋਚ ਨੂੰ ਖੁਸ ਕਰਨ ਲਈ ਉਨ੍ਹਾਂ ਲਈ ਵਰਤਦੇ ਹਨ ।

About The Author

Related posts

Leave a Reply

Your email address will not be published. Required fields are marked *