Select your Top Menu from wp menus
Header
Header
ਤਾਜਾ ਖਬਰਾਂ

ਡੀਜੀਪੀ ਵਿਰਕ ਦੇ ਵਾਪਸ ਲਏ ਗਏ ਕੇਸ ਦਾ ਹਾਈਕੋਰਟ ਪੰਜਾਬ ਕਾਨੂੰਨੀ ਤੌਰ ਤੇ ਸਖ਼ਤ ਨੋਟਿਸ ਲਵੇ : ਮਾਨ

ਡੀਜੀਪੀ ਵਿਰਕ ਦੇ ਵਾਪਸ ਲਏ ਗਏ ਕੇਸ ਦਾ ਹਾਈਕੋਰਟ ਪੰਜਾਬ ਕਾਨੂੰਨੀ ਤੌਰ ਤੇ ਸਖ਼ਤ ਨੋਟਿਸ ਲਵੇ : ਮਾਨ

ਫ਼ਤਹਿਗੜ੍ਹ ਸਾਹਿਬ, 19 ਮਈ ( ) “ਪੰਜਾਬ ਦੇ ਰਹਿ ਚੁੱਕੇ ਡੀਜੀਪੀ ਐਸ.ਐਸ. ਵਿਰਕ ਜਿਸ ਉਤੇ ਮਨੁੱਖਤਾ ਅਤੇ ਸਿੱਖਾਂ ਦੇ ਕਤਲੇਆਮ ਦੇ ਸੰਗੀਨ ਜੁਰਮਾਂ ਦੇ ਕੇਸ ਚੱਲਦੇ ਹਨ, ਉਹ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਨੇ ਜੋ ਵਾਪਸ ਲਏ ਹਨ, ਇਹ ਕਾਰਵਾਈ ਹਿੰਦ ਦੇ ਵਿਧਾਨ ਦੀ ਧਾਰਾ 14 ਦਾ ਘੋਰ ਉਲੰਘਣ ਹੈ, ਜਿਸ ਅਨੁਸਾਰ ਇਥੇ ਵੱਸਣ ਵਾਲੇ ਸਭ ਨਾਗਰਿਕ ਭਾਵੇ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬਿਰਾਜਮਾਨ ਹੋਏ ਜਾਂ ਆਮ ਸਧਾਰਨ ਵਿਅਕਤੀ ਹੋਵੇ, ਸਭਨਾਂ ਨੂੰ ਕਾਨੂੰਨ ਦੀ ਨਜ਼ਰ ਵਿਚ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ । ਪਰ ਜਿਸ ਪੁਲਿਸ ਅਧਿਕਾਰੀ ਨੇ ਆਪਣੇ ਅਹੁਦੇ ਦੀ ਦੁਰਵਰਤੋ ਕਰਦੇ ਹੋਏ ਸਿੱਖ ਕੌਮ ਦੀ ਅਣਮਨੁੱਖੀ ਅਤੇ ਗੈਰ-ਕਾਨੂੰਨੀ ਢੰਗਾਂ ਰਾਹੀ ਕਤਲੇਆਮ ਕੀਤਾ ਹੋਵੇ ਅਤੇ ਜੋ ਬੁੱਚੜ ਕਿਸਮ ਦੀ ਸੋਚ ਵਾਲਾ ਹੋਵੇ ਅਤੇ ਜਿਸ ਨੇ ਗੈਰ-ਕਾਨੂੰਨੀ ਢੰਗਾਂ ਰਾਹੀ ਆਪਣੀ ਆਮਦਨ ਤੋਂ ਵੱਧ ਜਾਇਦਾਦਾਂ ਬਣਾਈਆ ਹੋਣ, ਉਸ ਵਿਰੁੱਧ ਅਦਾਲਤ ਵਿਚ ਚੱਲ ਰਹੇ ਅਜਿਹੇ ਕੇਸਾਂ ਨੂੰ ਵਾਪਸ ਲੈਣ ਦੀ ਕਾਰਵਾਈ ਇਨਸਾਨੀਅਤ ਤੇ ਕਾਨੂੰਨ ਵਿਰੋਧੀ ਅਮਲ ਹਨ । ਅਜਿਹੇ ਗੰਭੀਰ ਮਾਮਲੇ ਤੇ ਪੰਜਾਬ-ਹਰਿਆਣਾ ਹਾਈਕੋਰਟ ਨੂੰ ਇਹ ਵੇਖਣ ਲਈ ਕਿ ਡੀਜੀਪੀ ਵਿਰਕ ਵਿਰੁੱਧ ਚੱਲ ਰਹੇ ਕੇਸਾਂ ਨੂੰ ਸਿਆਸੀ ਪੱਧਰ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਵਾਪਸ ਲਿਆ ਗਿਆ ਹੈ, ਦਾ ਸਖ਼ਤ ਨੋਟਿਸ ਲੈਣਾ ਬਣਦਾ ਹੈ । ਤਾਂ ਕਿ ਕੋਈ ਵੀ ਵੱਡੇ ਤੋ ਵੱਡਾ ਦੋਸ਼ੀ ਅਧਿਕਾਰੀ ਕਾਨੂੰਨ ਦੀ ਨਜ਼ਰ ਤੋਂ ਬਚ ਨਾ ਸਕੇ ਅਤੇ ਅਮਲੀ ਰੂਪ ਵਿਚ ਵਿਧਾਨ ਦੀ ਧਾਰਾ 14 ਉਤੇ ਅਮਲ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਕਾਤਲ ਸਾਬਕਾ ਡੀਜੀਪੀ ਪੰਜਾਬ ਸ੍ਰੀ ਐਸ.ਐਸ ਵਿਰਕ ਉਤੇ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਵਾਪਸ ਲੈਣ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਪੰਜਾਬ-ਹਰਿਆਣਾ ਹਾਈਕੋਰਟ ਨੂੰ ਇਸ ਸੰਗੀਨ ਮਾਮਲੇ ਵਿਚ ਦਖਲ ਦੇਣ ਅਤੇ ਸਿਆਸੀ ਪ੍ਰਭਾਵ ਦੀ ਹੋ ਰਹੀ ਦੁਰਵਰਤੋ ਨੂੰ ਰੋਕਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਐਸ.ਐਸ. ਵਿਰਕ ਉਤੇ ਚੱਲ ਰਹੇ ਕੇਸ ਨੂੰ ਵਾਪਸ ਲੈਣ ਦਾ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਸ੍ਰੀ ਵਿਰਕ ਨੇ ਪਹਿਲੇ ਵੀ ਕੈਪਟਨ ਹਕੂਮਤ ਵੇਲੇ ਅਣਮਨੁੱਖੀ ਅਮਲ ਕੀਤੇ ਹਨ ਅਤੇ ਇਹ ਪੁਲਿਸ ਅਫ਼ਸਰ ਕੈਪਟਨ ਸਾਹਿਬ ਦਾ ਚਹੇਤਾ ਹੈ, ਲੇਕਿਨ ਜਦੋ ਪੰਜਾਬੀਆਂ ਜਾਂ ਸਿੱਖ ਕੌਮ ਦੇ ਕਤਲੇਆਮ ਦਾ ਗੰਭੀਰ ਮੁੱਦਾ ਸਾਹਮਣੇ ਹੋਵੇ ਤਾਂ ਅਜਿਹੇ ਸਮੇਂ ਕਾਨੂੰਨ ਨੂੰ ਆਜ਼ਾਦਆਨਾ ਤੌਰ ਤੇ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਤਾਂ ਕਿ ਇਨਸਾਫ਼ ਦੀ ਆਵਾਜ਼ ਬੁਲੰਦ ਰਹਿ ਸਕੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਵਲ ਸਿੱਖ ਕੌਮ ਦੇ ਦੋਸ਼ੀ ਸ੍ਰੀ ਐਸ.ਐਸ. ਵਿਰਕ ਨੂੰ ਹੀ ਕਾਨੂੰਨ ਦੀ ਨਜ਼ਰ ਤੋਂ ਆਪਣੇ ਅਹੁਦੇ ਦੀ ਦੁਰਵਰਤੋ ਕਰਕੇ ਹੀ ਨਹੀਂ ਬਚਾਅ ਰਹੇ, ਬਲਕਿ ਸਿੱਖ ਕੌਮ ਦੇ ਇਕ ਹੋਰ ਕਾਤਲ ਡੀਜੀਪੀ ਕੇ.ਪੀ.ਐਸ.ਗਿੱਲ ਨੂੰ ਗੁਲਦਸਤੇ ਭੇਟ ਕਰਕੇ ਆਪਣੇ ਇਖ਼ਲਾਕ ਨੂੰ ਸਿੱਖ ਕੌਮ ਵਿਚ ਸੱ਼ਕੀ ਬਣਾ ਰਹੇ ਹਨ। ਜਦੋਂਕਿ ਸਿੱਖ ਕੌਮ ਦਾ ਇਹ ਇਤਿਹਾਸ ਰਿਹਾ ਹੈ ਕਿ ਸਿੱਖ ਕੌਮ ਨੇ ਆਪਣੇ ਕਾਤਲਾਂ ਅਤੇ ਮਨੁੱਖਤਾ ਉਤੇ ਜੁਲਮ ਕਰਨ ਵਾਲਿਆ ਨੂੰ ਕਦੀ ਵੀ ਮੁਆਫ਼ ਨਹੀਂ ਕੀਤਾ । ਇਹ ਗੱਲ ਕੈਪਟਨ ਸਾਹਿਬ ਨੂੰ ਤੇ ਸਿੱਖ ਕੌਮ ਦੇ ਕਾਤਲਾਂ ਨੂੰ ਇਹ ਗੱਲ ਚੇਤੇ ਰੱਖਣੀ ਪਵੇਗੀ ।

About The Author

Related posts

Leave a Reply

Your email address will not be published. Required fields are marked *