Verify Party Member
Header
Header
ਤਾਜਾ ਖਬਰਾਂ

ਡਾ. ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਐਸ.ਜੀ.ਪੀ.ਸੀ. ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਡਾ. ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਐਸ.ਜੀ.ਪੀ.ਸੀ. ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 08 ਸਤੰਬਰ ( ) “ਬੀਤੇ ਕੁਝ ਦਿਨ ਪਹਿਲੇ ਡਾ. ਹਰਚਰਨ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਸਨ, ਜਿਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਜਰਨਲ ਮੈਨੇਜਰ ਦੇ ਅਹੁਦੇ ਉਤੇ ਵੀ ਲੰਮਾਂ ਸਮਾਂ ਸੇਵਾ ਕੀਤੀ ਹੈ । ਉਨ੍ਹਾਂ ਨੇ ਇੰਡੀਅਨ ਐਕਸਪ੍ਰੈਸ ਅੰਗਰੇਜ਼ੀ ਅਖ਼ਬਾਰ ਵਿਚ ਬਤੌਰ ਡਾਇਰੈਕਟਰ ਵਿੱਤ ਦੇ ਤੌਰ ਤੇ ਸੇਵਾ ਵੀ ਨਿਭਾਈ ਅਤੇ ਜੋ ਹੁਣ ਚੰਡੀਗੜ੍ਹ ਦੇ ਨੇੜੇ ਮੁੱਲਾਪੁਰ ਵਿਖੇ ਬੇਸਹਾਰਾ ਬਿਰਧ ਬਜੁਰਗਾਂ ਦੀ ਦੇਖਭਾਲ ਲਈ ਸੇਵਾ ਕੇਂਦਰ ਚਲਾ ਰਹੇ ਸਨ ਅਤੇ ਮਨੁੱਖਤਾ ਦੀ ਸੇਵਾ ਕਰ ਰਹੇ ਸਨ, ਉਹ ਆਪਣੀ ਸਵਾਸਾ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਕੌਮ ਵਿਚੋਂ ਇਕ ਡੂੰਘੀ ਅਤੇ ਇਤਿਹਾਸਿਕ ਜਾਣਕਾਰੀ ਰੱਖਣ ਵਾਲੇ ਸਖਸ਼ੀਅਤ ਦਾ ਵਿਛੋੜਾ ਹੋ ਗਿਆ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਨੂੰ ਗਹਿਰਾ ਅਫ਼ਸੋਸ ਹੋਇਆ ਹੈ । ਕਿਉਂਕਿ ਹਰ ਇਨਸਾਨ ਵਿਚ ਕੁਝ ਥੋੜੀਆਂ-ਬਹੁਤੀਆਂ ਕਮੀਆ ਹੁੰਦੀਆ ਹਨ । ਪਰ ਕਿਸੇ ਖੇਤਰ ਵਿਚ ਭਰਪੂਰ ਵਾਕਫੀਅਤ ਰੱਖਣ ਵਾਲੇ ਅਤੇ ਤੁਜਰਬੇਕਾਰ ਲੇਖਕ, ਵਿਦਵਾਨ ਦਾ ਚਲੇ ਜਾਣਾ ਵੱਡਾ ਘਾਟਾ ਹੁੰਦਾ ਹੈ । ਫਿਰ ਸਿੱਖ ਧਰਮ ਅਤੇ ਸਿੱਖ ਕੌਮ ਵਿਚ ਇਨਸਾਨੀ ਬੁਰਾਈਆ ਨੂੰ ਨਹੀਂ, ਇਨਸਾਨੀ ਅੱਛਾਈਆ ਨੂੰ ਚੁਣਿਆ ਜਾਂਦਾ ਹੈ ਅਤੇ ਉਨ੍ਹਾਂ ਅੱਛਾਈਆ ਤੋਂ ਭਵਿੱਖ ਲਈ ਤੁਜਰਬਾ ਤੇ ਅਗਵਾਈ ਲਈ ਜਾਂਦੀ ਹੈ । ਇਸ ਲਈ ਉਨ੍ਹਾਂ ਦੇ ਚਲੇ ਜਾਣ ਦਾ ਦੁੱਖ ਕੌਮੀ ਵੀ ਹੈ । ਅਸੀਂ ਉਨ੍ਹਾਂ ਦੇ ਇਸ ਦੁਨੀਆਂ ਤੋਂ ਕੂਚ ਕਰਨ ਦੇ ਪਰਿਵਾਰਿਕ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਅਤੇ ਸਿੱਖ ਕੌਮ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਅਤੇ ਸ਼ਕਤੀ ਬਖਸਣ ਦੀ ਅਰਜੋਈ ਕਰਦੇ ਹਾਂ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਹਰਚਰਨ ਸਿੰਘ ਦੇ ਅਕਾਲ ਚਲਾਣੇ ਉਤੇ ਪਰਿਵਾਰ ਅਤੇ ਕੌਮ ਨਾਲ ਦੁੱਖ ਸਾਂਝਾ ਕਰਦੇ ਹੋਏ ਕੀਤਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *