Select your Top Menu from wp menus
Header
Header
ਤਾਜਾ ਖਬਰਾਂ

ਡਾ. ਸਿੱਧੂ ਵਰਗੇ ਰਿਸਵਤਖੋਰ ਅਤੇ ਵੱਡੇ ਘਪਲਿਆ ਦੇ ਦਾਗੀ ਨੂੰ ਐਸ.ਜੀ.ਪੀ.ਸੀ. ਦੇ ਸਿੱਖਿਆ ਡਾਈਰੈਕਟਰ ਦੇ ਅਹਿਮ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ : ਟਿਵਾਣਾ

ਡਾ. ਸਿੱਧੂ ਵਰਗੇ ਰਿਸਵਤਖੋਰ ਅਤੇ ਵੱਡੇ ਘਪਲਿਆ ਦੇ ਦਾਗੀ ਨੂੰ ਐਸ.ਜੀ.ਪੀ.ਸੀ. ਦੇ ਸਿੱਖਿਆ ਡਾਈਰੈਕਟਰ ਦੇ ਅਹਿਮ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ ( ) “ਇਹ ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਵਿਚ ਹੋ ਰਹੇ ਹਨ ਕਿ ਜਿਹੜੇ ਇਨਸਾਨ ਉੱਚੇ-ਸੁੱਚੇ ਇਖ਼ਲਾਕ ਦੇ ਮਾਲਕ ਹਨ ਅਤੇ ਜੋ ਦ੍ਰਿੜਤਾ ਤੇ ਇਮਾਨਦਾਰੀ ਨਾਲ ਆਪਣੀਆ ਕੌਮੀ, ਧਾਰਮਿਕ ਅਤੇ ਵਿਦਿਅਕ ਜਿ਼ੰਮੇਵਾਰੀਆਂ ਨਿਭਾਅ ਰਹੇ ਹਨ, ਉਨ੍ਹਾਂ ਇਮਾਨਦਾਰ ਸਖਸ਼ੀਅਤਾਂ ਦੀ ਹੌਸਲਾ ਅਫਜਾਈ ਕਰਨ ਦੀ ਬਜਾਇ, ਉਨ੍ਹਾਂ ਉਤੇ ਐਸ.ਜੀ.ਪੀ.ਸੀ. ਵਿਚ ਅਲੀ ਬਾਬਾ ਅਤੇ 40 ਚੋਰਾਂ ਦੀ ਟੋਲੀ ਵੱਲੋਂ ਨਿਰਆਧਾਰ ਇਲਜਾਮ ਲਗਾਕੇ ਉਨ੍ਹਾਂ ਸਖਸ਼ੀਅਤਾਂ ਨੂੰ ਬਦਨਾਮ ਕਰਨ ਅਤੇ ਉੱਚ ਅਹੁਦਿਆ ਤੋਂ ਫਾਰਗ ਕਰਕੇ ਆਪਣੇ ਜੀ-ਹਜ਼ੂਰੀਆਂ ਨੂੰ ਇਨ੍ਹਾਂ ਉੱਚ ਅਹੁਦਿਆ ਤੇ ਬਿਰਾਜਮਾਨ ਕਰਨ ਦੇ ਲੰਮੇਂ ਸਮੇਂ ਤੋਂ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਦੂਸਰੇ ਪਾਸੇ ਜਿਸ ਡਾਕਟਰ ਜਤਿੰਦਰ ਸਿੰਘ ਸਿੱਧੂ ਨੇ ਮਾਤਾ ਗੁਜਰੀ ਕਾਲਜ ਦੇ ਪਿੰ੍ਰਸੀਪਲ ਹੁੰਦਿਆ ਐਸ.ਜੀ.ਪੀ.ਸੀ. ਦੇ ਕੌਮੀ ਖਜਾਨੇ, ਮਾਤਾ ਗੁਜਰੀ ਕਾਲਜ ਦੇ ਖਜਾਨੇ ਨਾਲ ਵੱਡੇ ਪੱਧਰ ਤੇ ਖਿਲਵਾੜ ਕਰਕੇ ਅਤੇ ਵੱਡੀਆ ਹੇਰਾ-ਫੇਰੀਆ ਤੇ ਘਪਲੇ ਕਰਕੇ ਗੈਰ-ਕਾਨੂੰਨੀ ਢੰਗ ਨਾਲ ਆਪਣੀਆ ਜ਼ਮੀਨਾਂ-ਜ਼ਾਇਦਾਦਾ ਬਣਾਈਆ ਹਨ ਅਜਿਹੇ ਗੈਰ-ਇਖ਼ਲਾਕੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰੱਕੀਆ ਦੇ ਕੇ ਉੱਚ ਅਹੁਦਿਆ ਤੇ ਲਗਾਇਆ ਜਾ ਰਿਹਾ ਹੈ । ਕੀ ਅਜਿਹੇ ਦਾਗੀਆਂ ਨੂੰ ਸਿੱਖਿਆ ਵਿਭਾਗ ਦਾ ਡਾਈਰੈਕਟਰ ਬਣਾਕੇ ਸਿੱਖ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ ? ਜਦੋਂਕਿ ਗੁਰੂ ਸਾਹਿਬਾਨ ਜੀ ਦੇ ਸਿਧਾਤਾਂ ਤੇ ਸੋਚ ਸਾਨੂੰ ਅਜਿਹੇ ਦਾਗੀ ਇਨਸਾਨਾਂ ਨੂੰ ਧਾਰਮਿਕ, ਵਿਦਿਅਕ ਸੰਸਥਾਵਾਂ ਵਿਚੋਂ ਫਾਰਗ ਕਰਕੇ ਇਨ੍ਹਾਂ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਮਾਹੌਲ ਨੂੰ ਮਨੁੱਖਤਾ ਪੱਖੀ ਬਣਾਉਣ ਅਤੇ ਪਾਰਦਰਸੀ ਬਣਾਉਣ ਦਾ ਹੁਕਮ ਕਰਦੇ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਖਜਾਨੇ ਦੀ ਦੁਰਵਰਤੋਂ ਕਰਕੇ ਸਿੱਖੀ ਅਸੂਲਾਂ, ਨਿਯਮਾਂ ਅਤੇ ਸਿਧਾਤਾਂ ਨਾਲ ਖਿਲਵਾੜ ਕਰਨ ਵਾਲੇ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੂੰ ਖ਼ਬਰਦਾਰ ਕਰਦੇ ਹੋਏ ਅਤੇ ਡਾ. ਸਿੱਧੂ ਵਰਗੇ ਰਿਸਵਤਖੋਰ ਅਤੇ ਘਪਲੇਬਾਜ ਨੂੰ ਤੁਰੰਤ ਘਰ ਦਾ ਰਾਸਤਾ ਦਿਖਾਉਣ ਦੀ ਇਖ਼ਲਾਕੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਮੁੱਚੇ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਅਤੇ ਪੰਜਾਬ ਦੇ ਸਿੱਖ ਕੌਮੀ ਅਦਾਰਿਆ ਨਾਲ ਜੁੜੀਆ ਸਖਸ਼ੀਅਤਾਂ ਅਤੇ ਨਿਵਾਸੀ ਇਸ ਗੱਲ ਤੇ ਫਖ਼ਰ ਕਰ ਰਹੇ ਹਨ ਕਿ ਬਹੁਤ ਦੇਰ ਬਾਅਦ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਕ ਬਹੁਤ ਹੀ ਹੋਣਹਾਰ, ਇਮਾਨਦਾਰ, ਸੇਵਾ ਭਾਵ ਅਤੇ ਉਸ ਵਾਹਿਗੁਰੂ ਦਾ ਡਰ-ਭੈ ਰੱਖਣ ਵਾਲੀ ਸਖਸ਼ੀਅਤ ਡਾ. ਕਸਮੀਰ ਸਿੰਘ ਦੀ ਅਗਵਾਈ ਮਿਲੀ ਹੈ ਲੇਕਿਨ ਮੌਜੂਦਾ ਐਸ.ਜੀ.ਪੀ.ਸੀ. ਤੇ ਕਾਬਜ ਪ੍ਰਬੰਧਕ ਅਤੇ ਚਾਪਲੂਸੀ ਕਰਨ ਵਾਲੇ ਅਤੇ ਗਲਤ ਢੰਗਾਂ ਰਾਹੀ ਜ਼ਮੀਨਾਂ-ਜ਼ਾਇਦਾਦਾਂ ਬਣਾਉਣ ਵਾਲੇ ਐਸ.ਜੀ.ਪੀ.ਸੀ. ਦੇ ਸਿੱਖਿਆ ਦੇ ਡਾਈਰੈਕਟਰ ਡਾ. ਸਿੱਧੂ ਅਤੇ ਹੋਰ ਅਮਲਾ-ਫੈਲਾ ਇਕ ਸਾਜਿ਼ਸ ਅਧੀਨ ਡਾ. ਕਸਮੀਰ ਸਿੰਘ ਵਰਗੀ ਸਖਸ਼ੀਅਤ ਦਾ ਇਸ ਮਾਤਾ ਗੁਜਰੀ ਕਾਲਜ ਦੇ ਵਿਦਿਅਕ ਅਦਾਰੇ ਦੇ ਪ੍ਰਿੰਸੀਪਲ ਦੇ ਮੁੱਖ ਅਹੁਦੇ ਤੋਂ ਫਾਰਗ ਕਰਨ ਦੀਆਂ ਕਾਰਵਾਈਆ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਡਾ. ਸਿੱਧੂ ਇਸ ਅਦਾਰੇ ਦੇ ਪ੍ਰਿੰਸੀਪਲ ਤੇ ਡਾਈਰੈਕਟਰ ਰਹੇ ਹਨ, ਉਨ੍ਹਾਂ ਨੇ ਇਸਦੇ ਖਜਾਨੇ ਦੀ ਦੁਰਵਰਤੋਂ ਕਰਕੇ ਬਤੌਰ ਪਿੰ੍ਰਸੀਪਲ ਅਤੇ ਬਤੌਰ ਡਾਈਰੈਕਟਰ ਦੀਆਂ ਵੱਖਰੀਆ-ਵੱਖਰੀਆ ਤਨਖਾਹਾਂ ਹੜੱਪ ਕਰਦੇ ਰਹੇ ਹਨ । ਇਥੇ ਹੀ ਬਸ ਨਹੀਂ ਸਮੁੱਚੇ ਪ੍ਰੋਫੈਸਰਾਂ ਅਤੇ ਹੋਰ ਦਫ਼ਤਰੀ ਸਟਾਫ ਦੀਆਂ ਤਨਖਾਹਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰੇਡ ਮੁਤਾਬਿਕ ਮਿਲਦੀਆ ਸਨ, ਉਨ੍ਹਾਂ ਵਿਚੋਂ ਹਰ ਪ੍ਰੋਫੈਸਰ ਤੇ ਮੁਲਾਜ਼ਮ ਦੀ ਤਨਖਾਹ ਵਿਚੋਂ 3-3 ਹਜਾਰ ਰੁਪਏ ਪਰ ਮਹੀਨਾਂ ਜੁਬਾਨੀ ਕੱਟਕੇ, ਪੂਰੀ ਤਨਖਾਹ ਤੇ ਦਸਤਖ਼ਤ ਕਰਵਾਕੇ ਉਨ੍ਹਾਂ ਮੁਲਾਜ਼ਮਾਂ ਨਾਲ ਹੀ ਧ੍ਰੋਹ ਹੀ ਨਹੀਂ ਸੀ ਕਮਾ ਰਹੇ ਬਲਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਮਾਹੌਲ ਨੂੰ ਵੀ ਲੰਮੇ ਸਮੇਂ ਤੋਂ ਗੰਧਲਾ ਕਰਦੇ ਰਹੇ ਹਨ ਜੋ ਇਮਾਰਤਾਂ ਕਾਲਜ ਵਿਚ ਬਣੀਆ ਹਨ ਅਤੇ ਜੋ ਲੜਕਿਆ ਦਾ ਹੋਸਟਲ ਲਾਈਨ ਦੇ ਨਾਲ ਬਣ ਰਿਹਾ ਹੈ, ਉਹ ਐਸ.ਜੀ.ਪੀ.ਸੀ. ਦੇ ਨਿਯਮਾਂ ਤੇ ਕਾਨੂੰਨਾਂ ਦੀ ਉਲੰਘਣਾ ਕਰਕੇ ਬਣਾਇਆ ਜਾ ਰਿਹਾ ਹੈ ਜਿਸ ਵਿਚੋਂ ਉਪਰੋਕਤ ਡਾ. ਸਿੱਧੂ ਨੇ ਬਹੁਤ ਵੱਡਾ ਘਪਲਾ ਕੀਤਾ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਪੁਰਜੋਰ ਮੰਗ ਕਰਦਾ ਹੈ ਕਿ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੋਗੋਵਾਲ ਅਤੇ ਐਗਜੈਕਟਿਵ ਇਮਾਨਦਾਰ ਅਤੇ ਨਿਰਪੱਖਤਾ ਦੀ ਸੋਚ ਵਾਲੀਆ ਸਖਸ਼ੀਅਤਾਂ ਤੇ ਅਧਾਰਿਤ ਕੌਮ ਵਿਚੋਂ ਇਕ ਛਾਣਬੀਨ ਕਮੇਟੀ ਦਾ ਤੁਰੰਤ ਐਲਾਨ ਕਰੇ ਅਤੇ ਜਿਸਨੂੰ ਆਪਣੇ ਸੀਮਤ ਸਮੇਂ ਵਿਚ ਰਿਪੋਰਟ ਪੇਸ਼ ਕਰਨ ਦਾ ਹੁਕਮ ਹੋਵੇ ਅਤੇ ਉਪਰੋਕਤ ਡਾ. ਸਿੱਧੂ ਵੱਲੋਂ ਕੀਤੇ ਗਏ ਗਬਨਾ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਮਾਤਾ ਗੁਜਰੀ ਕਾਲਜ ਦੇ ਮਹਾਨ ਨਾਮ ਨੂੰ ਬਦਨਾਮ ਕਰਨ ਦੀਆਂ ਜੋ ਕਾਰਵਾਈਆ ਹੋਈਆ ਹਨ, ਉਨ੍ਹਾਂ ਦਾ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਐਸ.ਜੀ.ਪੀ.ਸੀ. ਦੇ ਸਮੁੱਚੇ ਸਿੱਖਿਆ ਵਿਭਾਗ ਦੇ ਡਾਈਰੈਕਟਰ ਦੇ ਅਹਿਮ ਅਹੁਦੇ ਤੋਂ ਤੁਰੰਤ ਫਾਰਗ ਕਰਕੇ ਕਿਸੇ ਇਮਾਨਦਾਰ, ਕੌਮੀ ਤੇ ਮਨੁੱਖਤਾ ਪੱਖੀ ਸੋਚ ਰੱਖਣ ਵਾਲੀ ਸਖਸ਼ੀਅਤ ਨੂੰ ਬਿਠਾਇਆ ਜਾਵੇ ਤਾਂ ਕਿ ਐਸ.ਜੀ.ਪੀ.ਸੀ. ਦੇ ਵਿਦਿਅਕ ਅਦਾਰਿਆ ਦਾ ਮਾਹੌਲ ਇਨਸਾਨੀਅਤ ਅਤੇ ਸਮਾਜਿਕ ਪੱਖੀ ਬਣਿਆ ਰਹੇ ਅਤੇ ਇਨ੍ਹਾਂ ਵਿਦਿਅਕ ਅਦਾਰਿਆ ਨਾਲ ਸੰਬੰਧਤ ਵਿਦਿਆਰਥੀ ਤੇ ਸਟਾਫ਼ ਆਪਸੀ ਸਹਿਯੋਗ ਨਾਲ ਆਪਣੀਆ ਤਾਲੀਮਾ ਪ੍ਰਾਪਤ ਕਰ ਸਕਣ ਅਤੇ ਸਟਾਫ਼ ਆਪਣੀਆ ਆਜ਼ਾਦੀ ਨਾਲ ਜਿ਼ੰਮੇਵਾਰੀ ਪੂਰਨ ਕਰ ਸਕੇ ।

About The Author

Related posts

Leave a Reply

Your email address will not be published. Required fields are marked *