Verify Party Member
Header
Header
ਤਾਜਾ ਖਬਰਾਂ

ਡਾ. ਸਵਰਾਜਬੀਰ ਸਿੰਘ ਨੂੰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਨ ਤੇ ਮੁਬਾਰਕ

ਡਾ. ਸਵਰਾਜਬੀਰ ਸਿੰਘ ਨੂੰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਨ ਤੇ ਮੁਬਾਰਕ
ਉਘੇ ਵਿਦਵਾਨ, ਨਾਟਕਕਾਰ ਅਤੇ ਮੇਘਾਲਿਆ ਦੇ ਸਾਬਕਾ ਡੀ ਜੀ ਪੀ ਡਾ. ਸਵਰਾਜਬੀਰ ਸਿੰਘ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਹੋਈ ਨਿਯੁਕਤੀ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੁਬਾਰਕਬਾਦ ਦਿੰਦਾ ਹੋਇਆ ਉਮੀਂਦ ਕਰਦਾ ਹੈ ਕਿ ਡਾ ਸਵਰਾਜਬੀਰ ਸਿੰਘ ਇਸ ਅਹੁਦੇ ਤੇ ਰਹਿ ਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਿਰਪੱਖਤਾ ਅਤੇ ਸਹੀ ਤਰੀਕੇ ਪੇਸ਼ ਕਰਨ ਵਿੱਚ ਆਪਣਾ ਰੋਲ ਅਦਾ ਕਰਨਗੇ। ਸਿੱਖ ਕੌਮ ਦੀਆਂ ਬੁਨਿਆਦੀ ਅਤੇ ਧਾਰਮਿਕ ਸਮੱਸਿਆਵਾਂ ਬਿਨਾਂ ਵਿਤਕਰੇ ਅਤੇ ਪੱਖਪਾਤ ਤੋਂ ਆਪਣੀ ਕਲਮ ਦੀ ਵਰਤੋਂ ਇਸ ਅਦਾਰੇ ਦੇ ਜ਼ਰੀਏ ਨੂੰ ਉਜਾਗਰ ਕਰਨਗੇ। ਇਸੇ ਤਰ੍ਹਾਂ ਧਰਮ ਨਿਰਪੱਖਤਾ ਅਤੇ ਪੱਤਰਕਾਰੀ ਦੀ ਮਾਣ ਮਰਿਆਦਾ ਨੂੰ ਪਰਫੂਲਿਤ ਕਰਕੇ ਪੰਜਾਬ ਵਿੱਚ ਅਮਨ ਅਮਾਣ ਵਾਲਾ ਮਾਹੌਲ ਵੀ ਪੈਦਾ ਕਰਨਗੇ।
ਸਾਡੀ ਪਾਰਟੀ ਡਾ ਸਵਰਾਜਬੀਰ ਸਿੰਘ ਤੋਂ ਇਹ ਵੀ ਉਮੀਦ ਕਰਦੀ ਹੈ ਕਿ ਜਿਸ ਤਰਾਂ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਸਿੱਖਾਂ ਪ੍ਰਤੀ Radicals, Hardliners, Extremists ਅਤੇ Terrorists ਆਦਿ ਵਰਗੇ ਘਟੀਆ ਅਲਫਾਜ ਵਰਤ ਕੇ ਦੁਨੀਆਂ ਪੱਧਰ ਤੇ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਵਰਤਾਰੇ ਨੂੰ ਰੋਕਣ ਲਈ ਵੀ ਆਪ ਜੀ ਆਪਣਾ ਫਰਜ਼ ਅਦਾ ਕਰੋਂਗੇ। ਇਹਨਾਂ ਘਟੀਆ ਅਲਫਾਜਾਂ ਦੇ ਕਾਰਨ ਸਿੱਖ ਕੌਮ ਵਿੱਚ ਪੈਦਾ ਹੋ ਰਹੀ ਬੇਗਾਨਗੀ ਦਾ ਅਹਿਸਾਸ ਕੁਝ ਘਟੇਗਾ। ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਇਕ ਵਾਰ ਫਿਰ ਇਸ ਵੱਡੇ ਮਾਣ ਸਨਮਾਨ ਮਿਲਣ ਦੀ ਮੁਬਾਰਕਬਾਦ ਭੇਜਦਾ ਖੁਸ਼ੀ ਮਹਿਸੂਸ ਕਰ ਰਿਹਾ ਹੈ।

About The Author

Related posts

Leave a Reply

Your email address will not be published. Required fields are marked *