Verify Party Member
Header
Header
ਤਾਜਾ ਖਬਰਾਂ

ਡਾ. ਪ੍ਰਿਯਿਕਾ ਰੇਡੀ ਨਾਲ ਜ਼ਬਰ-ਜ਼ਨਾਹ ਕਰਕੇ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਸਜ਼ਾਵਾਂ ਦਿੱਤੀਆ ਜਾਣ : ਮਾਨ

ਡਾ. ਪ੍ਰਿਯਿਕਾ ਰੇਡੀ ਨਾਲ ਜ਼ਬਰ-ਜ਼ਨਾਹ ਕਰਕੇ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਸਜ਼ਾਵਾਂ ਦਿੱਤੀਆ ਜਾਣ : ਮਾਨ

ਫ਼ਤਹਿਗੜ੍ਹ ਸਾਹਿਬ, 03 ਦਸੰਬਰ ( ) “ਹੈਦਰਾਬਾਦ ਦੇ ਸ਼ਮਸਾਬਾਦ ਦੇ ਸਥਾਂਨ ਤੇ ਇਕ ਪ੍ਰਿਯਿਕਾ ਰੇਡੀ ਨਾਮ ਦੀ ਡਾਕਟਰ ਨਾਲ ਕੁਝ ਬਦਮਾਸ਼ਾਂ ਵੱਲੋਂ ਅਗਵਾਹ ਕਰਕੇ ਉਸ ਨਾਲ ਜ਼ਬਰ-ਜਿਨਾਹ ਕਰਦੇ ਹੋਏ, ਉਸਦਾ ਮੂੰਹ ਤੇ ਨੱਕ ਘੁੱਟਣ ਦੀ ਬਦੌਲਤ ਜੋ ਅਤਿ ਦਰਦਨਾਕ ਮੌਤ ਹੋਈ ਹੈ, ਇਹ ਹੁਕਮਰਾਨਾਂ ਦੇ ਮੱਥੇ ਤੇ ਇਕ ਕਾਲਾ ਕਲੰਕ ਹੈ । ਜੋ ਇਥੋਂ ਦੀ ਕੰਮਜੋਰ ਤੇ ਦੋਸ਼ਪੂਰਨ ਕਾਨੂੰਨੀ ਵਿਵਸਥਾਂ ਨੂੰ ਪ੍ਰਤੱਖ ਕਰ ਰਿਹਾ ਹੈ । ਸ੍ਰੀ ਮੋਦੀ, ਸ੍ਰੀ ਸ਼ਾਹ, ਬੀਜੇਪੀ-ਆਰ.ਐਸ.ਐਸ. ਵਰਗੀਆ ਫਿਰਕੂ ਜਮਾਤਾਂ ਅਖ਼ਬਾਰਾਂ, ਮੀਡੀਏ ਅਤੇ ਹੋਰ ਮਾਧਿਅਮ ਰਾਹੀ ਇਥੋਂ ਦੀ ਪ੍ਰਗਤੀ ਹੋਣ ਕਿੰਨੇ ਵੀ ਝੂਠੇ ਦਾਅਵੇ ਕਿਉਂ ਨਾ ਕਰੀ ਜਾਣ, ਪਰ ਜਦੋਂ ਤੱਕ ਇਥੋਂ ਦੇ ਨਾਗਰਿਕਾਂ ਦੀ ਜਿੰਦਗੀ ਦੀ ਸੁਰੱਖਿਆ, ਉਨ੍ਹਾਂ ਨੂੰ ਆਜ਼ਾਦੀ ਨਾਲ ਜਿਊਂਣ ਦੇ ਹੱਕ ਅਤੇ ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਅਮਲੀ ਰੂਪ ਵਿਚ ਪ੍ਰਦਾਨ ਨਹੀਂ ਕੀਤੇ ਜਾਂਦੇ ਅਤੇ ਅਪਰਾਧਿਕ ਕਾਰਵਾਈਆ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾਵਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋ ਤੱਕ ਇਥੇ ਕਿਸੇ ਵੀ ਹੁਕਮਰਾਨ ਦੇ ਨਿਜਾਮੀ ਪ੍ਰਬੰਧ ਨੂੰ ਸਲਾਹਿਆ ਨਹੀਂ ਜਾ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੈਦਰਾਬਾਦ ਵਿਖੇ ਇਕ ਲੇਡੀ ਡਾਕਟਰ ਪ੍ਰਿਯਿਕਾ ਰੇਡੀ ਨਾਲ ਹੋਏ ਜ਼ਬਰ-ਜਿਨਾਹ ਉਪਰੰਤ ਉਸ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਤਿ ਸ਼ਰਮਨਾਕ ਅਤੇ ਕਾਨੂੰਨੀ ਵਿਵਸਥਾਂ ਦਾ ਮਜਾਕ ਉਡਾਉਣ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਅਜਿਹੀਆ ਕਾਰਵਾਈਆ ਲਈ ਇਥੋਂ ਦੇ ਸਵਾਰਥੀ ਸਿਆਸਤਦਾਨਾਂ, ਰਿਸਵਤ ਅਤੇ ਗੈਰ-ਇਖਲਾਕੀ ਕਾਰਵਾਈਆ ਵਿਚ ਗ੍ਰਸਤ ਹੋਈ ਅਫ਼ਸਰਸ਼ਾਹੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਰ ਸ਼ਹਿਰ, ਕਸਬੇ, ਜਿ਼ਲ੍ਹੇ ਅਤੇ ਸੂਬੇ ਵਿਚ ਪੁਲਿਸ ਅਫ਼ਸਰਾਨ ਅਤੇ ਸਿਵਲ ਅਫਸਰਾਨ ਆਪੋ-ਆਪਣੀਆ ਸੁਰੱਖਿਆ ਜਿਪਸੀਆ ਅਤੇ ਲਾਲ ਬੱਤੀਆ ਵਾਲੇ ਵਹੀਕਲਜ ਲੈਕੇ ਘੁੰਮਦੇ-ਫਿਰਦੇ ਨਜ਼ਰ ਆਉਦੇ ਹਨ ਜੋ ਸਰਕਾਰੀ ਖਜਾਨਿਆ ਉਤੇ ਬਿਨ੍ਹਾਂ ਵਜਹ ਕਰੋੜਾਂ-ਅਰਬਾਂ ਦਾ ਬੋਝ ਵੀ ਪਾ ਰਹੇ ਹਨ । ਪਰ ਇਹ ਅਫ਼ਸਰਾਨਾਂ ਦੀ ਫ਼ੌਜ ਆਪਣੀਆ ਸਮਾਜਿਕ ਤੇ ਕਾਨੂੰਨੀ ਜਿ਼ੰਮੇਵਾਰੀਆ ਨੂੰ ਪੂਰਨ ਕਰਨ ਵਿਚ ਫੇਲ੍ਹ ਹੋ ਚੁੱਕੇ ਹਨ । ਸਿਆਸਤਦਾਨਾਂ ਅਤੇ ਅਫ਼ਸਰਾਨਾਂ ਦਾ ਗੈਰ-ਕਾਨੂੰਨੀ ਧੰਦੇ ਕਰਨ ਵਾਲੇ ਸਮੱਗਲਰਾਂ, ਅਪਰਾਧੀਆ ਨਾਲ ਇਕ ਡੂੰਘਾਂ ਰਿਸਤਾ ਬਣ ਚੁੱਕਾ ਹੈ ਅਤੇ ਅਜਿਹੀ ਅਫ਼ਸਰਸ਼ਾਹੀ ਇਨ੍ਹਾਂ ਦੀ ਗੁਲਾਮ ਬਣ ਚੁੱਕੀ ਹੈ । ਇਹੀ ਵਜਹ ਹੈ ਕਿ ਅੱਜ ਆਮ ਆਦਮੀ ਦੀ ਕੋਈ ਸੁਰੱਖਿਆ ਦੀ ਗਰੰਟੀ ਨਹੀਂ, ਧੀਆਂ-ਭੈਣਾਂ ਦੀ ਇੱਜ਼ਤ ਮਹਿਫੂਜ ਨਹੀਂ । ਕਤਲੋਗਾਰਤ ਦਿਨ ਦਿਹਾੜੇ ਹੋ ਰਹੀ ਹੈ । ਇਨ੍ਹਾਂ ਦੀਆਂ ਅਣਗਹਿਲੀਆ ਦੀ ਬਦੌਲਤ ਕਾਨੂੰਨੀ ਤੇ ਸਮਾਜਿਕ ਵਿਵਸਥਾਂ ਡਾਵਾ-ਡੋਲ ਹੋਈ ਪਈ ਹੈ । ਜੋ ਹੁਕਮਰਾਨ ਆਪਣੇ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ ਹੀ ਨਹੀਂ ਪ੍ਰਦਾਨ ਕਰ ਸਕਦੇ, ਧੀਆਂ-ਭੈਣਾਂ ਦੀ ਇੱਜ਼ਤ ਮਹਿਫੂਜ ਨਹੀਂ ਕਰ ਸਕਦੇ, ਵੱਧ ਰਹੀ ਰਿਸਵਤਖੋਰੀ ਅਤੇ ਬੇਰੁਜਗਾਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਵੀ ਅਮਲ ਨਹੀਂ ਕੀਤਾ ਜਾ ਰਿਹਾ, ਫਿਰ ਅਜਿਹੇ ਸਿਆਸਤਦਾਨਾਂ ਅਤੇ ਅਫ਼ਸਰਾਨ ਤੋਂ ਇਥੋਂ ਦੇ ਅਮਨ-ਚੈਨ, ਇਨਸਾਨੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਦੀ ਭਲਾ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ? ਉਨ੍ਹਾਂ ਇਸ ਗੱਲ ਤੇ ਉਚੇਚੇ ਤੌਰ ਤੇ ਜੋਰ ਦਿੱਤਾ ਕਿ ਹਰ ਨਾਗਰਿਕ ਦੇ ਜੀਵਨ ਦੀ ਸੁਰੱਖਿਆ, ਘੁੰਮਣ-ਫਿਰਨ ਦੀ ਬਿਨ੍ਹਾਂ ਕਿਸੇ ਡਰ-ਭੈ ਤੋਂ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦੇ ਉਦਮ ਅਤੇ ਫ਼ਰਜਾਂ ਦੀ ਪ੍ਰਬੰਧਕੀ ਤੌਰ ਤੇ ਪਹਿਲੇ ਦੇ ਆਧਾਰ ਤੇ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਜੋ ਵੀ ਅਨਸਰ ਉਪਰੋਕਤ ਗੈਰ-ਕਾਨੂੰਨੀ ਅਮਲਾਂ ਵਿਚ ਸਾਹਮਣੇ ਆਵੇ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *