Select your Top Menu from wp menus
Header
Header

ਡਾ. ਕਿਰਪਾਲ ਸਿੰਘ ਚੁੱਘ ਗੁਰਦੇ ਦੀ ਬਿਮਾਰੀ ਦੇ ਮਾਹਰ ਹੋਣ ਦੇ ਨਾਲ-ਨਾਲ ਇਨਸਾਨੀਅਤ ਗੁਣਾ ਦੇ ਭੰਡਾਰ ਵੀ ਸਨ : ਮਾਨ

ਡਾ. ਕਿਰਪਾਲ ਸਿੰਘ ਚੁੱਘ ਗੁਰਦੇ ਦੀ ਬਿਮਾਰੀ ਦੇ ਮਾਹਰ ਹੋਣ ਦੇ ਨਾਲ-ਨਾਲ ਇਨਸਾਨੀਅਤ ਗੁਣਾ ਦੇ ਭੰਡਾਰ ਵੀ ਸਨ : ਮਾਨ
ਮਾਰਸ਼ਲ ਅਰਜਣ ਸਿੰਘ ਦੇ ਸੰਸਕਾਰ ਸਮੇਂ ਸ੍ਰੀ ਏ.ਕੇ. ਐਨਟੋਨੀ ਅਤੇ ਡਾ. ਮਨਮੋਹਨ ਸਿੰਘ ਵੱਲੋਂ ਨਾ ਜਾਣਾ ਵੀ ਦੁੱਖਦਾਇਕ

ਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) “ਡਾ. ਕਿਰਪਾਲ ਸਿੰਘ ਚੁੱਘ ਬੇਸ਼ੱਕ ਕਿੱਤੇ ਵੱਜੋ ਡਾਕਟਰੀ ਦੀ ਡਿਗਰੀ ਪ੍ਰਾਪਤ ਪੀ.ਜੀ.ਆਈ. ਤੋਂ ਗੁਰਦਿਆ ਦੀ ਬਿਮਾਰੀ ਦੇ ਵਿਭਾਗ ਦੇ ਮੁੱਖੀ ਦੇ ਤੌਰ ਤੇ ਲੰਮਾਂ ਸਮਾਂ ਸੇਵਾ ਕਰਦੇ ਹੋਏ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ ਆਦਿ ਸੂਬਿਆਂ ਦੇ ਪੀੜ੍ਹਤਾਂ ਨੂੰ ਵੱਡੀ ਗਿਣਤੀ ਵਿਚ ਠੀਕ ਕਰਨ ਅਤੇ ਉਨ੍ਹਾਂ ਨੂੰ ਨਵੀ ਜਿੰਦਗੀ ਦੇਣ ਦੀ ਮੁਹਿੰਮ ਵਿਚ ਮੋਢੀ ਰਹੇ ਹਨ, ਪਰ ਡਾਕਟਰੀ ਦੇ ਮਾਹਰ ਹੋਣ ਦੇ ਨਾਲ-ਨਾਲ ਇਨਸਾਨੀ ਗੁਣਾ ਨਾਲ ਭਰਪੂਰ ਮਨੁੱਖਤਾ ਪੱਖੀ ਸਖਸ਼ੀਅਤ ਸਨ । ਜੋ ਮਾਲਵੇ ਦੇ ਤਰਨਤਾਰਨ ਜਿ਼ਲ੍ਹੇ ਦੇ ਪੱਟੀ ਦੇ ਨਿਵਾਸੀ ਸਨ । ਉਨ੍ਹਾਂ ਨੇ ਲੰਮਾਂ ਸਮਾਂ ਚੰਡੀਗੜ੍ਹ ਤੇ ਪਟਿਆਲਾ ਵਿਖੇ ਰਹਿਕੇ ਮਰੀਜ਼ਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕੀਤੀਆ । ਉਨ੍ਹਾਂ ਦੇ ਕੁਝ ਦਿਨ ਪਹਿਲੇ ਹੋਏ ਅਕਾਲ ਚਲਾਣੇ ਉਤੇ ਕੇਵਲ ਇਨ੍ਹਾਂ ਸੂਬਿਆਂ ਦੇ ਗੁਰਦਿਆ ਨਾਲ ਪੀੜ੍ਹਤ ਮਰੀਜ਼ਾਂ ਨੂੰ ਹੀ ਇਕ ਵੱਡਾ ਘਾਟਾ ਨਹੀਂ ਪਿਆ, ਉਨ੍ਹਾਂ ਦੇ ਚਲੇ ਜਾਣ ਨਾਲ ਚੁੱਘ ਪਰਿਵਾਰ, ਪੰਜਾਬ ਦੇ ਨਿਵਾਸੀਆ ਅਤੇ ਮਨੁੱਖਤਾ ਨੂੰ ਇਕ ਅਸਹਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਕਿਰਪਾਲ ਸਿੰਘ ਚੁੱਘ ਜੀ ਦੇ ਅਕਾਲ ਚਲਾਣੇ ਉਤੇ ਪਾਰਟੀ ਵੱਲੋ ਅਤੇ ਸਿੱਖ ਕੌਮ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਅਤੇ ਚੁੱਘ ਪਰਿਵਾਰ ਨਾਲ ਪੂਰਨ ਹਮਦਰਦੀ ਰੱਖਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਕਿ ਇੰਡੀਅਨ ਏਅਰਫੋਰਸ ਦੇ ਮੁੱਖ ਅਹੁਦੇ ਉਤੇ ਸੇਵਾ ਕਰਨ ਵਾਲੇ ਮਾਰਸ਼ਲ ਅਰਜਣ ਸਿੰਘ ਜੋ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਦੇ ਪਰਿਵਾਰ, ਸਿੱਖ ਕੌਮ ਅਤੇ ਫ਼ੌਜੀ ਰਵਾਇਤ ਵਾਲੀ ਅੱਛੀ ਸੋਚ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਉਨ੍ਹਾਂ ਦੇ ਸਮੇਂ ਵਿਚ ਰੱਖਿਆ ਵਜ਼ੀਰ ਸ੍ਰੀ ਏ.ਕੇ. ਐਨਟੋਨੀ ਸਨ ਅਤੇ ਵਜ਼ੀਰ-ਏ-ਆਜ਼ਮ ਹਿੰਦ ਡਾ. ਮਨਮੋਹਨ ਸਿੰਘ ਸਨ । ਜਿਸ ਜਰਨੈਲ ਨੇ 1965 ਦੀ ਜੰਗ ਨੂੰ ਆਪਣੀ ਸੋਚ ਅਤੇ ਦ੍ਰਿੜਤਾ ਨਾਲ ਕੁਝ ਘੰਟਿਆਂ ਵਿਚ ਹੀ ਫ਼ਤਹਿ ਕਰਕੇ ਭਾਰਤ ਦੀ ਰੱਖਿਆ ਕੀਤੀ ਹੋਵੇ ਅਤੇ ਹੁਣ ਤੱਕ ਦੀਆਂ ਹੋਣ ਵਾਲੀਆ ਜੰਗਾਂ ਵਿਚ ਵੱਡੀ ਜਿੰਮੇਵਾਰੀ ਨਿਭਾਈ ਹੋਵੇ, ਉਸ ਏਅਰਫੋਰਸ ਦੇ ਮੁੱਖੀ ਦੇ ਸੰਸਕਾਰ ਸਮੇਂ ਉਪਰੋਕਤ ਦੋਵੇ ਸ੍ਰੀ ਏ.ਕੇ.ਐਨਟੋਨੀ ਅਤੇ ਡਾ. ਮਨਮੋਹਨ ਸਿੰਘ ਵੱਲੋਂ ਨਾ ਪਹੁੰਚਣਾ ਵੀ ਫ਼ੌਜੀ ਅੱਛੀਆ ਰਵਾਇਤਾ ਅਤੇ ਅਜਿਹੇ ਜਰਨੈਲਾਂ ਦੇ ਸਤਿਕਾਰ-ਮਾਣ ਵਾਲੇ ਅਸੂਲਾਂ ਦਾ ਉਲੰਘਣ ਹੈ । ਅਜਿਹਾ ਹਿੰਦੂਤਵ ਹੁਕਮਰਾਨਾਂ ਨੇ ਇਸ ਲਈ ਕੀਤਾ ਹੈ ਕਿਉਂਕਿ ਇਹ ਹੁਕਮਰਾਨ ਮਾਰਸ਼ਲ ਨਹੀਂ ਹਨ, ਕੇਵਲ ਵਪਾਰਕ ਸੋਚ ਨਾਲ ਮੋਦੀ ਹਕੂਮਤ ਚੱਲਦੀ ਹੈ ਅਤੇ ਇਨ੍ਹਾਂ ਆਗੂਆਂ ਨੇ ਫ਼ੌਜ ਵਿਚ ਵੀ ਵਪਾਰਕ ਸੋਚ ਨੂੰ ਦਖਲ ਕਰ ਦਿੱਤਾ ਹੈ । ਜਿਸਦੇ ਨਤੀਜੇ ਕਦੀ ਵੀ ਅੱਛੇ ਨਹੀਂ ਹੋਣਗੇ । ਅਸੀਂ ਸਤਿਕਾਰਯੋਗ ਏਅਰ ਚੀਫ਼ ਮਾਰਸ਼ਲ ਸ. ਅਰਜਣ ਸਿੰਘ ਜੀ ਦੇ ਅਕਾਲ ਚਲਾਣੇ ਤੇ ਸੰਬੰਧਤ ਪਰਿਵਾਰ, ਸਿੱਖ ਕੌਮ ਅਤੇ ਇਨਸਾਨੀਅਤ ਕਦਰਾ-ਕੀਮਤਾ ਦੇ ਹਾਮੀ ਲੋਕ ਜਿਨ੍ਹਾਂ ਨੇ ਸ. ਅਰਜਣ ਸਿੰਘ ਜੀ ਦੀ ਫ਼ੌਜੀ ਸੇਵਾ ਨੂੰ ਸਲਿਊਟ ਕੀਤਾ ਹੈ, ਉਨ੍ਹਾਂ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਅਤੇ ਸ. ਅਰਜਣ ਸਿੰਘ ਵੱਲੋ ਆਪਣੇ ਸਮੇਂ ਵਿਚ ਨਿਭਾਈ ਗਈ ਦ੍ਰਿੜਤਾ ਵਾਲੀ ਜਿੰਮੇਵਾਰੀ ਵਾਲੇ ਗੁਣਾ ਨੂੰ ਗ੍ਰਹਿ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾ ਦੀ ਆਤਮਾ ਲਈ ਸਰਧਾ ਦੇ ਫੁੱਲ ਭੇਟ ਕਰਦੇ ਹਾਂ ।

About The Author

Related posts

Leave a Reply

Your email address will not be published. Required fields are marked *