Verify Party Member
Header
Header
ਤਾਜਾ ਖਬਰਾਂ

ਟਿੱਪਣੀ

             1984

ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੱਡੀਆਂ ਫੌ਼ਜਾਂ, ਬਰੂਦ, ਟੈਕਾਂ ਅਤੇ ਬੰਬਾਂ ਨਾਲ ਸੋਵੀਅਤ, ਬਰਤਾਨੀਆ ਅਤੇ ਹਿੰਦ ਦੀਆਂ ਸਾਂਝੀਆਂ ਫ਼ੌਜਾਂ ਵੱਲੋਂ ਅਣਮਨੁੱਖੀ ਢੰਗ ਨਾਲ ਹਮਲਾ ਕੀਤਾ ਗਿਆ । ਇਥੋਂ ਤੱਕ ਕਿ ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਦਾ ਬੇਸ਼ਕੀਮਤੀ ਖਜ਼ਾਨਾ, ਅਮੁੱਲ ਵਸਤਾਂ, ਸਿੱਖ ਰੈਫਰੈਸ ਲਾਈਬ੍ਰੇਰੀ ਫ਼ੌਜ ਵੱਲੋ ਜਿਹੜੀਆ ਚੁਰਾਕੇ ਲੈ ਗਏ ਸਨ, ਉਹ ਅੱਜ ਤੱਕ ਸਿੱਖ ਕੌਮ ਨੂੰ ਵਾਪਸ ਨਹੀਂ ਕੀਤੀਆ ਗਈਆ । ਸਿੱਖ ਕੌਮ ਦਾ ਇਤਿਹਾਸ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਇਹ ਵਸਤਾਂ ਸਿੱਖ ਕੌਮ ਜਲਦੀ ਹੀ ਹਰ ਕੀਮਤ ਤੇ ਪ੍ਰਾਪਤ ਕਰਕੇ ਰਹੇਗੀ।

ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਬਿਲਕੁਲ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅੰਮ੍ਰਿਤਸਰ ਵਿਖੇ ਸਥਿਤ ਹੈ, ਉਸ ਨੂੰ ਇਸ ਕੱਟੜਵਾਦੀ ਹਿੰਦੂਤਵ ਹਕੂਮਤ ਨੇ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਦੇ ਨਾਮ ਹੇਠ ਫ਼ੌਜ ਵੱਲੋਂ ਬਹੁਤ ਬੇਰਹਿੰਮੀ ਅਤੇ ਅਣਮਨੁੱਖੀ ਢੰਗ ਨਾਲ ਢਹਿ-ਢੇਰੀ ਕਰ ਦਿੱਤਾ ਸੀ । ਉਸ ਸਮੇਂ ਮਰਹੂਮ ਇੰਦਰਾ ਗਾਂਧੀ ਇੰਡੀਆਂ ਦੀ ਵਜ਼ੀਰ-ਏ-ਆਜ਼ਮ ਸੀ । ਇਹ ਉਪਰੋਕਤ ਫ਼ੌਜੀ ਹਮਲਾ ਇੰਦਰਾ ਗਾਂਧੀ ਨੇ ਆਪਣੀਆ ਸੋਵੀਅਤ ਅਤੇ ਬਰਤਾਨੀਆ ਦੀ ਫ਼ੌਜ ਨਾਲ ਮਿਲਕੇ ਸਟੇਟਲੈਸ ਸਿੱਖ ਕੌਮ ਉਤੇ ਮੰਦਭਾਵਨਾ ਅਧੀਨ ਕੀਤਾ । ਇਸ ਅਣਮਨੁੱਖੀ, ਗੈਰ-ਇਨਸਾਨੀਅਤ ਹੋਏ ਫ਼ੌਜੀ ਹਮਲੇ ਉਪਰੰਤ ਸਿੱਖ ਕੌਮ ਦਾ ਇਸ ਕੱਟੜਵਾਦੀ ਹਿੰਦੂਤਵ ਹਕੂਮਤ ਤੋਂ ਬਿਲਕੁਲ ਵਿਸ਼ਵਾਸ ਉੱਠ ਗਿਆ । ਮਰਹੂਮ ਇੰਦਰਾ ਗਾਂਧੀ ਨੂੰ ਇਸ ਪਾਗਲਪਣ ਵਾਲੀ ਕਾਰਵਾਈ ਕਰਨ ਲਈ ਦੋਵੇ ਕਾਉਮਨਿਸਟ ਪਾਰਟੀਆ ਸੀ.ਪੀ.ਆਈ, ਸੀ.ਪੀ.ਐਮ. ਤੋਂ ਇਲਾਵਾ ਬੀਜੇਪੀ-ਆਰ.ਐਸ.ਐਸ. ਅਤੇ ਲੋਕ ਦਲ ਚਰਨ ਸਿੰਘ ਨੇ ਵੀ ਇਸ ਘਿਣੋਨੇ ਤੇ ਅਣਮਨੁੱਖੀ ਕੰਮ ਲਈ ਉਤਸਾਹਿਤ ਕੀਤਾ । ਉਸ ਸਮੇਂ ਦੇ ਸੋਵੀਅਤ ਦੇ ਰੱਖਿਆ ਵਜ਼ੀਰ ਮਾਰਸ਼ਲ ਡਾਈਮਿਸਟਰੀ ਇਸ ਬਲਿਊ ਸਟਾਰ ਆਪ੍ਰੇਸ਼ਨ ਤੋਂ ਪਹਿਲੇ ਦਿੱਲੀ ਆਏ । ਜਿਸ ਨੇ, ਆਪਣੇ-ਆਪ ਪ੍ਰਭੂਸਤਾ ਬਾਦਸ਼ਾਹੀ ਮੰਨਣ ਵਾਲੀ ਸਿੱਖ ਕੌਮ ਉਤੇ ਕਤਲੇਆਮ ਕਰਨ ਲਈ ਮਰਹੂਮ ਇੰਦਰਾ ਗਾਂਧੀ ਦੀ ਹੌਸਲਾ ਅਫਜਾਈ ਕੀਤੀ । ਉਪਰੋਕਤ ਦੋਵੇ ਕਾਉਮਿਨਸਟ ਪਾਰਟੀਆ ਸੀ.ਪੀ.ਆਈ, ਸੀ.ਪੀ.ਐਮ. ਸਿੱਖ ਕੌਮ ਨੂੰ ਹਮੇਸ਼ਾਂ ਮੰਦਭਾਵਨਾ ਅਧੀਨ ਫਿਰਕੂ ਪ੍ਰਚਾਰਦੀ ਰਹੀਆ ਹਨ, ਭਾਵੇ ਕਿ ਸ੍ਰੀ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਬਰਤਾਨੀਆ ਅਤੇ ਹਿੰਦ ਵਿਚ ਸੰਪੂਰਨ ਬਾਦਸ਼ਾਹੀ ਆਜ਼ਾਦ ਸਿੱਖ ਰਾਜ ਦੇ ਨੀਤੀ ਦਸਤਾਵੇਜ ਬਣਾਏ ਅਤੇ ਮਾਸਕੋ ਦੀ ਕ੍ਰੈਮਲਿਨ ਵਿਚ ਇਹ ਉਪਰੋਕਤ ਖ਼ਾਲਿਸਤਾਨ ਦਾ ਦਸਤਾਵੇਜ 1943 ਵਿਚ ਸਟਾਲਿਨ ਦੇ ਰਾਜ ਸਮੇਂ ਮਾਸਕੋ ਵਿਚ ਤਿਆਰ ਕੀਤਾ ਗਿਆ । ਉਸ ਤੋਂ ਬਾਅਦ 1947 ਵਿਚ ਬਰਤਾਨੀਆ ਹਕੂਮਤ ਨੇ ਆਪਣੇ ਰਾਜ ਨੂੰ ਛੱਡਦੇ ਹੋਏ ਦੋ ਹਿੱਸਿਆ ਵਿਚ ਵੰਡ ਦਿੱਤਾ । ਮੁਸਲਮਾਨਾਂ ਲਈ ਪਾਕਿਸਤਾਨ ਬਣਾ ਦਿੱਤਾ ਅਤੇ ਹਿੰਦੂ ਕੌਮ ਲਈ ਇੰਡੀਆਂ ਬਣਾ ਦਿੱਤਾ । ਕਾਉਮਨਿਸਟ ਪਾਰਟੀ ਨੇ ਉਸ ਸਮੇਂ ਮੌਕਾਪ੍ਰਸਤੀ ਦੀ ਸੋਚ ਦਾ ਗੁਲਾਮ ਬਣਕੇ ਝੱਟ ਹਿੰਦੂਆਂ ਦੀ ਗੱਡੀ ਵਿਚ ਸਵਾਰ ਹੋ ਕੇ ਅਤੇ ਉਸ ਸਮੇਂ ਦੀ ਆਪਣੇ-ਆਪ ਨੂੰ ਨਿਰਪੱਖ ਕਹਾਉਣ ਵਾਲੀ ਹਿੰਦੂ ਪਾਰਟੀ ਕਾਂਗਰਸ ਜੋ ਗਾਂਧੀ ਅਤੇ ਨਹਿਰੂ ਦੀ ਅਗਵਾਈ ਵਿਚ ਕੰਮ ਕਰਦੀ ਸੀ, ਉਸ ਨੂੰ ਮਦਦ ਕਰਨ ਦਾ ਐਲਾਨ ਕਰ ਦਿੱਤਾ । ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਬਰਤਾਨੀਆ ਹਕੂਮਤ ਅਤੇ ਕਾਉਮਿਨਸਟਾ ਨੇ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ ਅਤੇ ਇਨ੍ਹਾਂ ਨੂੰ ਛੱਡ ਦਿੱਤਾ ।

                 2018

ਕਦੀ-ਕਦੀ ਇਤਿਹਾਸ ਦੁਹਰਾਇਆ ਜਾਂਦਾ ਹੈ, ਇਹ ਕੁਦਰਤ ਦਾ ਇਕ ਨਿਯਮ ਹੈ । ਇਸਾਈ ਦਾ ਧਾਰਮਿਕ ਗ੍ਰੰਥ ਬਾਈਬਲ ਵੀ ਇਸ ਕੁਦਰਤ ਦੇ ਬਦਲਾਅ ਦੀ ਗੱਲ ਕਰਦਾ ਹੈ । ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਜਦੋਂ ਕੱਟੜਵਾਦੀ ਹਿੰਦੂ ਹੁਕਮਰਾਨਾਂ ਨੇ 1984 ਵਿਚ ਬਲਿਊ ਸਟਾਰ ਦਾ ਸਾਡੇ ਧਾਰਮਿਕ ਅਸਥਾਨਾਂ ਅਤੇ ਸਟੇਟਲੈਸ ਸਿੱਖ ਕੌਮ ਉਤੇ ਫ਼ੌਜੀ ਹਮਲਾ ਕਰਕੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਢਹਿ-ਢੇਰੀ ਕੀਤਾ, ਉਸ ਸਮੇਂ ਕਾਉਮਨਿਸਟਾ ਨੇ ਕੱਟੜਵਾਦੀਆਂ ਨੂੰ ਸਾਥ ਦਿੱਤਾ । ਜੋ ਕੱਟੜਵਾਦੀ ਹਿੰਦੂ ਹੁਕਮਰਾਨਾਂ ਦਾ ਨਿਰਪੱਖਤਾ ਵਾਲਾ ਦਾਅਵਾ ਸੀ, ਹੁਣ ਉਹ ਵੀ ਆਪਣੀ ਮੌਤੇ ਮਰ ਚੁੱਕਾ ਹੈ । ਜਿਸਦੀ ਪ੍ਰਤੱਖ ਮਿਸ਼ਾਲ ਉਪਰ ਦਿੱਤੀ ਗਈ ਤਸਵੀਰ ਖੁਦ ਜ਼ਾਹਰ ਕਰ ਰਹੀ ਹੈ । ਜਿਸ ਵਿਚ ਸ੍ਰੀ ਲੈਨਿਨ ਪੂਰੇ ਬੇਇੱਜ਼ਤ ਹੁੰਦੇ ਹੋਏ ਮਜ਼ਬੂਰ ਲੇਟੇ ਪਏ ਹਨ । ਅਸੀਂ ਕਾਉਮਨਿਸਟਾ ਤੋਂ ਇਹ ਉਮੀਦ ਕਰਦੇ ਹਾਂ ਕਿ ਜੇਕਰ ਉਹ ਹੁਣ ਸਮੁੱਚੀਆਂ ਘੱਟ ਗਿਣਤੀ ਕੌਮਾਂ ਜਿਨ੍ਹਾਂ ਉਤੇ ਕੱਟੜਵਾਦੀ ਹਿੰਦੂ ਹਮਲੇ ਕਰ ਰਿਹਾ ਹੈ, ਇਥੋਂ ਦੀ ਇਨਸਾਫ਼ ਦੇਣ ਵਾਲੀ ਨਿਆਪਾਲਕਾ, ਕਾਨੂੰਨ ਬਣਾਉਣ ਵਾਲੀ ਵਿਧਾਨ ਪਾਲਿਕਾ, ਲਾਗੂ ਕਰਨ ਵਾਲੀ ਕਾਰਜਪਾਲਕਾ ਅਫ਼ਸਰਸ਼ਾਹੀ ਅਤੇ ਪ੍ਰੈਸ, ਪ੍ਰਿੰਟ ਅਤੇ ਬਿਜਲਈ ਮੀਡੀਆ ਇਸ ਸਮਾਜ ਵਿਰੋਧੀ ਕਾਰਨਾਮੇ ਵਿਚ ਸਭ ਸਾਮਿਲ ਹਨ ਅਤੇ ਇਥੋਂ ਦੀ ਅੰਗਰੇਜ਼ੀ ਪ੍ਰੈਸ ਜਿਨ੍ਹਾਂ ਵਿਚ ਟਾਈਮਜ਼ ਆਫ਼ ਇੰਡੀਆ, ਹਿੰਦੂਸਤਾਨ ਟਾਈਮਜ਼, ਇੰਡੀਅਨ ਐਕਸਪ੍ਰੈਸ ਅਤੇ ਦਾ ਟ੍ਰਿਬਿਊਨ ਆਉਦੇ ਹਨ ਉਹ ਵੀ ਕੱਟੜਵਾਦੀ ਹਿੰਦੂ ਹੁਕਮਰਾਨਾਂ ਦਾ ਪੱਖ ਪੂਰ ਰਹੇ ਹਨ । ਅਸੀਂ ਇਸ ਗੱਲ ਤੇ ਪੂਰਨ ਸੰਜ਼ੀਦਾ ਹਾਂ ਕਿ ਅਸੀਂ ਕਦੀ ਵੀ ਉਨ੍ਹਾਂ ਕੱਟੜਵਾਦੀ ਉਪਰੋਕਤ ਤਾਕਤਾਂ ਨੂੰ ਸਾਥ ਨਹੀਂ ਦੇਵਾਂਗੇ ਜੋ ਅੱਛਾਇਆ ਉਤੇ ਬੁਰਾਈ ਨਾਲ ਕਾਬੂ ਕਰਨਾ ਚਾਹੁੰਦੀਆ ਹਨ ਇਥੋ ਤੱਕ ਕਿ ਉਨ੍ਹਾਂ ਕਾਉਮਨਿਸਟਾ ਨਾਲ ਵੀ ਕੋਈ ਸਾਂਝ ਨਹੀਂ ਰੱਖਾਂਗੇ ਜੋ ਕੱਟੜਵਾਦੀ ਹਿੰਦੂਤਵ ਤਾਕਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ. ਨਾਲ ਰਾਤਾਂ ਨੂੰ ਇਕੱਠੇ ਖਾਣੇ ਖਾਂਦੇ ਹਨ ਅਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਦੀਆਂ ਸਾਜਿ਼ਸਾਂ ਰਚਦੇ ਹਨ ।

ਹੁਣ ਅਮਨ ਚਾਹੁੰਣ ਵਾਲੇ ਇਥੋਂ ਦੇ ਨਿਵਾਸੀ, ਕਾਮਰੇਡ ਇਨ੍ਹਾਂ ਹੋ ਰਹੇ ਅਣਮਨੁੱਖੀ ਹਮਲਿਆ ਸੰਬੰਧੀ ਸੋਚਣ

ਅਸਲ ਦੇ ਵਿਚ ਮੁਸਲਮਾਨ ਹਮਲਾਵਰ ਮੁਹੰਮਦ ਗੌਰੀ, ਮੁਹੰਮਦ ਗਜ਼ਨੀ, ਅਬਦਾਲੀ, ਨਾਦਰਸ਼ਾਹ, ਔਰੰਗਜੇਬ ਆਦਿ ਜਿਹੜੇ ਹਮਲਾਵਰ ਹੁੰਦੇ ਸੀ ਇਹ ਅਕਸਰ ਹੀ ਹਿੰਦੂਆਂ ਨੂੰ ਬੁੱਤ ਪੁਜਾਰੀ ਸਮਝਕੇ ਇਨ੍ਹਾਂ ਦੇ ਬੁੱਤ ਤਹਿਸ-ਨਹਿਸ ਕਰ ਦਿੰਦੇ ਸੀ । ਹੁਣ ਬਹੁਤ ਅਜੀਬ ਗੱਲ ਵਾਪਰ ਰਹੀ ਹੈ ਕਿ ਜੋ ਅਣਮਨੁੱਖੀ ਤੇ ਗੈਰ-ਇਨਸਾਨੀਅਤ ਕੰਮ ਉਪਰੋਕਤ ਹਮਲਾਵਰ ਮੁਸਲਮਾਨ ਹਿੰਦੂਆਂ ਨਾਲ ਕਰਦੇ ਸੀ, ਇਹੋ ਕੰਮ ਹੁਣ ਹਿੰਦੂ ਕਾਮਰੇਡਾਂ ਦੇ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਬੁੱਤ ਜਿਵੇਂ ਲੈਨਨ, ਮਾਰਕਸ ਅਤੇ ਸਟਾਲਿਨ ਦੇ ਤੋੜਕੇ ਟੁਕੜੇ-ਟੁਕੜੇ ਕਰ ਰਹੇ ਹਨ । ਜਦੋਂ ਸੱਟ ਲੱਗਦੀ ਹੈ, ਉਦੋ ਹੀ ਦਰਦ ਹੁੰਦਾ ਹੈ । ਹੁਣ ਇਸਾਈਆ ਦੇ ਗਿਰਜਾ ਘਰ, ਉਨ੍ਹਾਂ ਦੀਆਂ ਨਨਜਾਂ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਰਹੀ, ਪਾਦਰੀਆ ਦੇ ਕਤਲ ਹੋ ਰਹੇ ਹਨ । ਹੁਣ ਪਾਠਕ, ਇਥੋਂ ਦੇ ਅਮਨ ਚਾਹੁੰਣ ਵਾਲੇ ਨਿਵਾਸੀ ਅਤੇ ਕਾਮਰੇਡ ਕਿਹੋ ਜਿਹਾ ਮਹਿਸੂਸ ਕਰਦੇ ਹਨ ਅਤੇ ਸਾਨੂੰ ਦੱਸਣ ਕਿ ਜ਼ਾਬਰ ਮੁਸਲਮਾਨ ਤੇ ਜ਼ਾਬਰ ਹਿੰਦੂਤਵ ਹੁਕਮਰਾਨਾਂ ਵਿਚ ਕੀ ਫਰਕ ਹੈ ? ਸਿੱਖ ਕੌਮ ਨੇ ਤਾਂ ਆਪਣੇ ਇਤਿਹਾਸ ਅਨੁਸਾਰ ਆਪਣਾ ਬਦਲਾ ਛੇਤੀ ਹੀ ਲੈ ਲਿਆ ਸੀ । ਹੁਣ ਵੇਖਣਾ ਬਾਕੀ ਹੈ ਕਿ ਕਾਮਰੇਡਾਂ ਦੇ ਗੁਰੂਆਂ ਦੇ ਹੋ ਰਹੇ ਅਪਮਾਨ ਨੂੰ ਇਹ ਕਿਸ ਤਰ੍ਹਾਂ ਲੈਦੇ ਹਨ ?
ਸਿਮਰਨਜੀਤ ਸਿੰਘ ਮਾਨ,

simranjitsinghmann@yahoo.com

About The Author

Related posts

Leave a Reply

Your email address will not be published. Required fields are marked *