ਇਸਤਿਹਾਰ ਦਾ ਟ੍ਰਿਬਿਊਨ ਮਿਤੀ 09 ਅਪ੍ਰੈਲ 2017
ਟਿੱਪਣੀ :-
ਅਸੀਂ ਹੁਣੇ-ਹੁਣ ਟ੍ਰਿਬਿਊਨ ਦੇ ਐਡੀਟਰ ਸਾਹਿਬ ਸ੍ਰੀ ਹਰੀਸ਼ ਖਾਰੇ ਨੂੰ ਚਿੱਠੀ ਲਿਖਕੇ ਦੱਸਿਆ ਸੀ ਕਿ ਅਮਤਾਬ ਬਚਨ ਨੇ ਜਿਸਦਾ ਆਪ ਉਤੇ ਟ੍ਰਿਬਿਊਨ ਵਿਚ ਦਿੱਤਾ ਇਸਤਿਹਾਰ ਵੇਖ ਰਹੇ ਹੋ ਇਸਦਾ ਨਾ ਲਗਾਇਆ ਕਰੋ ਕਿਉਂਕਿ ਇਸ ਨੇ ਉਸ ਵਕਤ ਦੇ ਪ੍ਰਾਈਮਨਿਸਟਰ ਰਾਜੀਵ ਗਾਂਧੀ ਦੇ ਹੁਕਮ ਤੇ ਸਿੱਖ ਕੌਮ ਦੀ ਨਸ਼ਲਕੁਸੀ ਕਰਵਾਈ ਸੀ ।
2 ਦੂਜਾ ਇਸਤਿਹਾਰ ਆਪ ਜੀ ਜਿਸ ਨੂੰ ਹਿੰਦੂ ਰਾਸ਼ਟਰ ਬਾਬਾ ਰਾਮਦੇਵ ਕਹਿੰਦਾ ਹੈ ਇਸ ਬਾਰੇ ਵੀ ਅਸੀਂ ਟ੍ਰਿਬਿਊਨ ਦੇ ਐਡੀਟਰ ਹਰੀਸ਼ ਖਾਰੇ ਨੂੰ ਬੇਨਤੀ ਕੀਤੀ ਸੀ ਕਿ ਇਸ ਦਾ ਇਸਤਿਹਾਰ ਆਪਣੀ ਅਖ਼ਬਾਰ ਵਿਚ ਨਾ ਲਗਾਇਆ ਕਰੋ ਕਿਉਂਕਿ ਇਸ ਨੇ ਕਿਹਾ ਹੈ ਕਿ ਮੈਂ ਇਕ ਲੱਖ ਲੋਕਾਂ ਦਾ ਸਿਰ ਕਲਮ ਕਰ ਦੇਵਾਂਗਾ ਜੋ ਭਾਰਤ ਮਾਤਾ ਦੀ ਜੈ ਨਹੀਂ ਕਹਿਣਗੇ । ਅਸੀਂ ਸਿੱਖ ਮਾਂ ਦੀ ਇੱਜ਼ਤ ਬਹੁਤ ਜਿਆਦਾ ਕਰਦੇ ਹਾਂ ਪਰ ਅਸੀਂ ਮਾਂ ਦੀ ਪੂਜਾ ਨਹੀਂ ਕਰਦੇ ਅਸੀਂ ਸਿਰਫ਼ ਤੇ ਸਿਰਫ਼ ਇਕ ਰੱਬ, ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਹੀ ਮੰਨਦੇ ਹਾਂ ਅਸੀਂ ਕਦੇ ਨਹੀਂ ਭਾਰਤ ਮਾਤਾ ਦੀ ਜੈ ਸਕਦੇ, ਬੇਸ਼ੱਕ ਇਹ ਬਾਬਾ ਜੀ ਸਾਡੇ ਸਿਰ ਕਲਮ ਕਰ ਦੇਣ ।
3 ਅੱਜ ਦੀ ਟ੍ਰਿਬਿਊਨ ਅਖ਼ਬਾਰ ਵਿਚ ਟ੍ਰਿਬਿਊਨ ਦੇ ਐਡੀਟਰ ਸ੍ਰੀ ਹਰੀਸ਼ ਖਾਰੇ ਨੇ ਲਿਖਿਆ ਹੈ ਕਿ ਜੋ ਓਟਾਰੀਓ, ਕੈਨੇਡਾ ਦੀ ਅਸੈਬਲੀ ਨੇ ਸਿੱਖਾਂ ਦੀ ਨਸ਼ਲਕੁਸੀ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਹੈ ਇਸ ਤੇ ਗੱਲ ਕਰਦਿਆ ਸ੍ਰੀ ਖਾਰੇ ਸਾਹਿਬ ਨੇ ਕਿਹਾ ਹੈ ਕਿ ਕੈਨੇਡਾ ਨੂੰ ਭਾਰਤ ਦੇ ਅੰਦਰੂਨੀ ਮਾਮਲਿਆ ਵਿਚ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ । ਇਨ੍ਹਾਂ ਨੂੰ ਪੁੱਛਦੇ ਹਾਂ ਕਿ ਜਦੋਂ ਨਾਟਸੀ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ 60 ਲੱਖ ਯਹੂਦੀਆਂ ਨੂੰ ਗੈਸ ਚੈਬਰਾਂ ਵਿਚ ਦੇ ਕੇ ਮੌਤ ਦੀ ਘਾਟ ਚੜਾ ਦਿੱਤੇ ਸਨ ਫਿਰ ਬਰਤਾਨੀਆ, ਅਮਰੀਕਾ, ਕੈਨੇਡਾ, ਇੰਡੀਆ ਜਿਨ੍ਹਾਂ ਵਿਚ ਸਿੱਖ ਫ਼ੌਜਾਂ ਵੀ ਸਨ ਉਨ੍ਹਾ ਨੇ ਇਸ ਮਨੁੱਖੀ ਜੁਰਮ ਦੇ ਖਿਲਾਫ਼ ਹਿਟਲਰ ਦੀ ਜਰਮਨੀ ਨਾਲ ਕਿਉਂ ਜੰਗ ਛੇੜਿਆ ?
4 ਜਿਹੜੀ ਭਾਰਤ ਦੀ ਵਿਦੇਸ਼ ਮਾਮਲਿਆ ਦੀ ਵਿਜਾਰਤ ਹੈ, ਉਸ ਨੇ ਵੀ ਕੈਨੇਡਾ ਦੀ ਬਦਖੋਹੀ ਕੀਤੀ ਹੈ ਕਿ ਉਥੋ ਦੀ ਓਟਾਰੀਓ ਦੀ ਅਸੈਬਲੀ ਨੇ ਸਿੱਖਾਂ ਦੀ ਨਸ਼ਲਕੁਸੀ ਹੋਈ ਦੇ ਖਿਲਾਫ਼ ਕਿਉਂ ਮਤਾ ਪਾਸ ਕੀਤਾ ਹੈ ?
5 ਹੁਣ ਅਸੀਂ ਸਿੱਖ ਕੌਮ ਨੂੰ ਪੁੱਛ ਸਕਦੇ ਹਾਂ ਕਿ ਇਹ ਸਾਰੀ ਜ਼ਲਾਲਤ ਦੇਖਦਿਆ ਹੋਇਆ ਕੀ ਅਸੀਂ ਭਾਰਤ ਦਾ ਹਿੱਸਾ ਬਣਕੇ ਇਥੇ ਅਮਨ-ਚੈਨ ਤੇ ਆਪਣੇ ਗੌਰਵ ਤੇ ਅਣਖ਼ ਨਾਲ ਵੱਸ ਸਕਦੇ ਹਾਂ ? ਇਹ ਗੱਲਾਂ ਸਾਨੂੰ ਜਿਨ੍ਹਾਂ ਸਿੱਖਾਂ ਨੇ ਆਮ ਆਦਮੀ ਪਾਰਟੀ, ਕਾਂਗਰਸ, ਬਾਦਲ-ਬੀਜੇਪੀ ਨੂੰ ਵੋਟਾਂ ਪਵਾਈਆ ਹਨ ਉਹ ਵੀ ਸਾਨੂੰ ਦੱਸਣ ਕਿ ਤੁਸੀਂ ਹੁਣ ਇਸ ਮੁਲਕ ਦੇ ਵਿਚ ਜੋ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ ਇਸ ਵਿਚ ਸ਼ਾਨ-ਸੌਕਤ ਤੇ ਆਪਣੇ ਸਿੱਖ ਧਰਮ ਤੇ ਕੌਮ ਦੀਆਂ ਰਵਾਇਤਾ ਰੱਖਦਿਆ ਹੋਇਆ ਰਹਿ ਸਕਦੇ ਹੋ ? ਆਪ ਜੀ ਸਾਰਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਖਾਸ ਕਰਕੇ ਕੈਨੇਡਾ, ਅਮਰੀਕਾ, ਵਲੈਤ, ਯੂਰਪ, ਆਸਟ੍ਰੇਲੀਆ, ਨਿਊਜੀਲੈਡ ਤੇ ਹੋਰ ਦੇਸ਼ਾਂ ਵਿਚੋ ਆ ਕੇ ਆਮ ਆਦਮੀ, ਕਾਂਗਰਸ, ਬਾਦਲ-ਬੀਜੇਪੀ ਦੇ ਹੱਕ ਵਿਚ ਵੋਟਾਂ ਪਵਾਕੇ ਇਥੋ ਤਿੱਤਰ-ਬਿੱਤਰ ਹੋ ਗਏ ਹੋ । ਤੁਸੀਂ ਤਾਂ ਚਲੇ ਗਏ ਹੋ ਪਰ ਹਿੰਦੂ ਰਾਸ਼ਟਰ ਦਾ ਜੁਲਮ ਤਾਂ ਸਾਨੂੰ ਝੱਲਣਾ ਪਵੇਗਾ । ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਹਾਕਮ ਸ. ਹਰਿੰਦਰ ਸਿੰਘ ਫੂਲਕਾ ਕਹਿੰਦੇ ਹਨ ਕਿ 1984 ਦੇ ਕਤਲੇਆਮ ਦਿੱਲੀ ਵਿਖੇ ਉਨ੍ਹਾਂ ਨੂੰ ਹਿੰਦੂਆਂ ਨੇ ਬਚਾਇਆ ਸੀ । ਹੁਣ ਗੱਲ ਇਹ ਹੈ ਕਿ ਸਿੱਖਾਂ ਨੂੰ ਫਿਰ ਸੁੰਨਤਧਾਰੀ ਹਿੰਦੂ ਮਾਰ ਗਏ ਹਨ । ਹਰਕ੍ਰਿਸ਼ਨ ਸਿੰਘ ਸੁਰਜੀਤ ਕਾਮਰੇਡ ਲੀਡਰ ਕਹਿੰਦੇ ਸੀ ਕਿ ਮੈਂ ਥਾਣੇ ਵਿਚ ਪਨਾਹ ਲਈ ਸੀ । ਉਨ੍ਹਾਂ ਨੂੰ ਕੀ ਲੋੜ ਸੀ ਜਦੋ ਹਿੰਦੂਆਂ ਨੇ ਤਾਂ ਕਿਸੇ ਦੀ ਮਾਰ-ਕੁਟਾਈ ਨਹੀਂ ਸੀ ਕੀਤੀ, ਸ. ਖੁਸਵੰਤ ਸਿੰਘ ਮਸ਼ਹੂਰ ਸਿੱਖ ਲਿਖਾਰੀ ਕਹਿੰਦੇ ਸੀ ਕਿ ਉਨ੍ਹਾਂ ਦਿਨਾਂ ਵਿਚ ਅਸੀਂ ਸਵੀਡਨ ਦੇ ਸਫ਼ੀਰ ਦੇ ਦਿੱਲੀ ਦੇ ਘਰ ਵਿਚ ਪਨਾਹ ਲਈ । ਗਿਆਨੀ ਜੈਲ ਸਿੰਘ ਜੋ ਉਸ ਵਕਤ ਸਦਰ ਸਨ ਉਨ੍ਹਾਂ ਦੀ ਮੋਟਰ ਉਤੇ ਵੱਟੇ ਕਿਸ ਨੇ ਮਾਰੇ ? ਕੀ ਉਹ ਕੋਈ ਵਿਦੇਸ਼ੀ ਪੀ.ਐਲ.ਏ. ਦੇ ਫ਼ੌਜੀ ਸਨ? ਅਸੀਂ ਸਿੱਖ ਕੌਮ ਹੁਣ ਆਪਣੇ ਗੁਰੂਆਂ ਦੀ ਬਾਣੀ ਨੂੰ ਛੱਡਕੇ ਅਸੀਂ ਹੁਣ ਜ਼ਲਾਲਤ ਤੇ ਸ਼ਰਮਿੰਦਗੀ ਆਪਣਾ ਧਰਮ ਬਣਾ ਚੁੱਕੇ ਹਾਂ । ਬੇਸ਼ਰਮ ਅਣਖ਼, ਗੈਰਤ ਨੂੰ ਭੁੱਲ ਚੁੱਕੇ ਹਾਂ, ਜਿਆਦਾ ਚਿਰ ਨਹੀਂ ਰਹਿ ਸਕਦੀਆ । ਇਨ੍ਹਾ ਸ਼ਰਮਨਾਕ ਸਿੱਖ ਆਗੂਆਂ ਨੇ ਹਿੰਦੂਤਵਾਂ ਨੂੰ ਮਾਨਤਾ ਦੇ ਦਿੱਤੀ ਹੈ । ਹੁਣ ਸਾਨੂੰ ਕੋਈ ਸੁੰਨਤ ਜਾਂ ਬੋਦੀ ਰਖਾ ਜਾਵੇ ਸਾਨੂੰ ਕੋਈ ਫਰਕ ਨਹੀਂ ਪਵੇਗਾ । ਸੰਤ ਜਰਨੈਲ ਸਿੰਘ ਦੀ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਨੇ ਸਿਰਸੇ ਦੇ ਡੇਰੇਦਾਰ ਰਾਮ ਰਹੀਮ ਨਾਲ ਮਿਲਕੇ ਸਾਂਝਾ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਸੰਤ ਸਮਾਜ, ਬਾਦਲ-ਬੀਜੇਪੀ ਨੂੰ ਵੋਟਾਂ ਪਾਵੇ । ਸ਼ਰਮਿੰਦਗੀ ਤੇ ਜ਼ਲਾਲਤ ਦੀ ਕੁਝ ਹੱਦ ਹੋਣੀ ਚਾਹੀਦੀ ਹੈ ਜੋ ਬਾਬਾ ਰਾਮ ਰਾਏ ਨੇ ਔਰੰਗਜੇਬ ਦੇ ਦਰਬਾਰ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਮਿੱਟੀ ਮੁਸਲਮਾਨ ਦੀ ਨੂੰ ਪ੍ਰਗਟਾਕੇ ਮਸੰਦਾ ਦੇ ਧੱਕੇ ਚੜ੍ਹਕੇ ਕਿਹਾ ਸੀ ਕਿ ਪਹਿਲੀ ਪਾਤਸਾਹੀ ਦੀ ਬਾਣੀ ਵਿਚ ਇਹ ਨਹੀਂ ਲਿਖਿਆ ਸਿਰਫ਼ ਇਹ ਲਿਖਿਆ ਮਿੱਟੀ ਬੇਈਮਾਨ ਦੀ । ਸੱਤਵੀ ਪਾਤਸਾਹੀ ਗੁਰੂ ਹਰ ਰਾਏ ਸਾਹਿਬ ਨੇ ਬਾਬਾ ਰਾਮ ਰਾਏ ਆਪਣਾ ਹੀ ਸਾਹਿਬਜਾਦਾ ਸਿੱਖ ਪੰਥ ਵਿਚੋਂ ਛੇਕ ਦਿੱਤਾ ਸੀ । ਜਦੋਂ ਕਾਂਗਰਸੀ ਸਿੱਖ ਦਿੱਲੀ ਜਾਂਦੇ ਹਨ ਉਹ ਹਿੰਦੂ ਆਗੂਆਂ ਨੂੰ ਕਹਿੰਦੇ ਹਨ ‘ਜੈ ਹਿੰਦ’ ਜਦੋਂ ਬਾਦਲ ਦਲੀਏ ਦਿੱਲੀ ਜਾਂਦੇ ਹਨ ਜਿਨ੍ਹਾਂ ਦਾ ਗੱਠਜੋੜ ਬੀਜੇਪੀ, ਆਰ.ਐਸ.ਐਸ. ਨਾਲ ਹਨ ਉਹ ਦਿੱਲੀ ਜਾ ਕੇ ਇਨ੍ਹਾਂ ਆਗੂਆਂ ਨੂੰ ਕਹਿੰਦੇ ਹਨ ‘ਜੈ ਸ੍ਰੀ ਰਾਮ’ ਅਤੇ ਜੋ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਜਾ ਕੇ ਆਪਣੇ ਹਾਕਮਾਂ ਨੂੰ ਕਹਿੰਦੇ ਹਨ ‘ਭਾਰਤ ਮਾਤਾ ਦੀ ਜੈ ਜਾਂ ਗੀਤ ਗਾ ਦਿੰਦੇ ਹਨ ਵੰਦੇ ਮਾਤਰਮ’ । ਅਸੀਂ ਸਿੱਖ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਹ ਸਾਰਾ ਕੁਝ ਨਹੀਂ ਕਹਿ ਸਕਦੇ ਸਾਨੂੰ ਸਾਰੇ ਮੁਆਫ਼ ਕਰਨ ਅਸੀਂ ਤਾਂ ਅੰਤਿਮ ਸਾਹ ਤੱਕ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਹੀ ਬੁਲਾਉਦੇ ਰਹਾਂਗੇ ।
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)